Tuesday, 23 June 2026

ਨਿਤਿਨ ਅਗਰਵਾਲ ਬੀਐਸਐਫ ’ਚ ਕਾਰਜਕਾਲ ਪੂਰਾ ਨਾ ਕਰਨ ਵਾਲੇ ਪਹਿਲੇ ਅਧਿਕਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਲੰਘੀ ਦੇਰ ਰਾਤ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਅਤੇ ਡਿਪਟੀ ਸਪੈਸ਼ਲ ਡਾਇਰੈਕਟਰ ਜਨਰਲ ਯੋਗੇਸ਼ ਬਹਾਦਰ ਖੁਰਾਨੀਆ ਨੂੰ ਆਪੋ-ਆਪਣੇ ਅਹੁਦੇ ਤੋਂ ਹਟਾ ਕੇ ਮੂਲ ਕੇਡਰ ’ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਿਤਿਨ ਅਗਰਵਾਲ ਕੇਰਲ ਨਾਲ ਅਤੇ ਯੋਗੇਸ਼ ਬਹਾਦਰ ਖੁਰਾਨੀਆ ਉੜੀਸਾ ਨਾਲ ਸਬੰਧ ਰੱਖਦੇ ਹਨ। ਧਿਆਨ ਰਹੇ ਕਿ ਨਿਤਿਨ ਅਗਰਵਾਲ 1989 ਬੈਚ ਦੇ ਕੇਰਲ ਕੇਡਰ ਦੇ ਆਈਪੀਐਸ ਅਧਿਕਾਰੀ ਹਨ। ਜਦਕਿ ਯੋਗੇਸ਼ ਬਹਾਦਰ 1990 ਬੈਚ ਦੇ ਓੜੀਸਾ ਕੇਡਰ ਦੇ ਆਈਪੀਐਸ ਅਧਿਕਾਰੀ ਹਨ।  ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਕੈਬਨਿਟ ਦੀ ਸਿਲੈਕਟ ਕਮੇਟੀ ਨੂੰ 30 ਜੁਲਾਈ ਨੂੰ ਹੁਕਮ ਜਾਰੀ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਨਿੱਜੀ ਸਿਖਲਾਈ ਵਿਭਾਗ ਦੀ ਡਾਇਰੈਕਟਰ ਸਾਕਸ਼ੀ ਮਿੱਤਲ ਨੇ ਇਹ ਹੁਕਮ ਜਾਰੀ ਕੀਤੇ ਹਨ। ਦੋਵੇਂ ਅਧਿਕਾਰੀਆਂ ਨੂੰ ਹਟਾਏ ਜਾਣ ਦਾ ਕਾਰਨ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਨਵੀਂ ਜ਼ਿੰਮੇਵਾਰੀ ਸਬੰਧੀ ਫਿਲਹਾਲ ਕੁੱਝ ਵੀ ਪਤਾ ਨਹੀਂ ਚਲ ਸਕਿਆ ਅਤੇ ਨਾ ਹੀ ਬੀ.ਐਸ.ਐਫ਼. ਦੇ ਨਵੇਂ ਮੁਖੀ ਅਤੇ ਉਪ ਮੁਖੀ ਦੇ ਨਾਵਾਂ ਸਬੰਧੀ ਵੀ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ।  

ਪੰਜਾਬ ਸਰਕਾਰ ਕੋਲੋਂ ਤੁਰੰਤ ਪੰਚਾਇਤੀ ਚੋਣਾਂ ਕਰਵਾਉਣ ਦੀ ਕੀਤੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਹਾਈਕੋਰਟ ’ਚ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਨਹਿਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਹੈ। ਦਾਇਰ ਕੀਤੀ ਗਈ ਇਸ ਪਟੀਸ਼ਨ ਰਾਹੀਂ ਪੰਜਾਬ ਸਰਕਾਰ ਕੋਲੋਂ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪੀਆਈਐਲ ’ਚ 10 ਅਗਸਤ 2023 ਦੇ ਨੋਟੀਫਿਕੇਸ਼ਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪੰਚਇਤੀ ਚੋਣਾਂ ਸਬੰਧੀ ਕੋਈ ਯਤਨ ਨਾ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। 10 ਅਗਸਤ 2023 ਦੇ ਨੋਟੀਫਿਕੇਸ਼ਨ ਅਨੁਸਾਰ 25 ਨਵੰਬਰ 2023 ਤੱਕ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ 31 ਦਸੰਬਰ 2023 ਤੱਕ ਪੰਚਾਇਤੀ ਚੋਣਾਂ ਹੋਣੀਆਂ ਸਨ। ਪਟੀਸ਼ਨ ਕਰਤਾ ਰੁਲਦਾ ਸਿੰਘ ਨੇ ਵਕੀਲ ਦਿਨੇਸ਼ ਮੁਾਰ ਅਤੇ ਸ਼ਿਖਾ ਸਿੰਗਲਾ ਰਾਹੀਂ ਦਲੀਲ ਦਿੱਤੀ ਹੈ ਕਿ ਜਨਵਰੀ ’ਚ ਪੰਚਾਇਤਾਂ ਨੂੰ ਭੰਗ ਕਰਨ ਤੋਂ ਬਾਅਦ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਹਾਈਕੋਰਟ ਵੱਲੋਂ ਪੀਆਈਐਲ ’ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਮਾਮਲੇ ’ਚ ਕੋਰਟ ਵੱਲੋਂ ਆਉਂਦੀ 4 ਅਗਸਤ ਦਿਨ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ।

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਪਹਿਲੀ ਸ਼ਵੇਤ ਮਹਿਲਾ ਬਣੇਗੀ ਹੈਰਿਸ

ਵਾਸ਼ਿੰਗਟਨ/ਬਿਊਰੋ ਨਿਊਜ : ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ਼ ਡੈਮੋਕਰੇਟਿਕ ਪਾਰਟੀ ਤੋਂ ਭਾਰਤੀ ਮੂਲ ਦੀ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਵੇਗੀ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਲਈ 1 ਅਗਸਤ ਤੋਂ ਸ਼ੁਰੂ ਚੋਣ ਦੇ 28 ਘੰਟਿਆਂ ਬਾਅਦ ਹੀ ਉਨ੍ਹਾਂ ਪਾਰਟੀ ਦੇ 2350 ਤੋਂ ਜ਼ਿਆਦਾ ਡੈਲੀਗੇਟਸ ਦਾ ਸਮਰਥਨ ਹਾਸਲ ਕਰਦਿਆਂ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਜਦਕਿ ਆਉਂਦੀ 6 ਅਗਸਤ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਅਧਿਕਾਰਤ ਤੌਰ ’ਤੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਦਾ ਐਲਾਨ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਕਮਲਾ ਹੈਰਿਸ ਨੂੰ ਉਮੀਦਵਾਰੀ ਦੀ ਤਚੋਣ ਖਤਮ ਹੋਣ ਤੱਕ ਪਾਰਟੀ ਦੇ 99 ਫੀਸਦੀ ਯਾਨੀ 3923 ਡੈਲੀਗੇਟਸ ਦਾ ਸਮਰਥਨ ਮਿਲਣ ਦੀ ਉਮੀਦ ਹੈ। ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਵਾਲੀ ਪਹਿਲੀ ਸ਼ਵੇਤ ਮਹਿਲਾ ਹੋਵੇਗੀ। ਰਾਸ਼ਟਰਪਤੀ ਉਮੀਦਵਾਰੀ ਲਈ ਬਹੁਮਤ ਹਾਸਲ ਕਰਨ ਤੋਂ ਬਾਅਦ ਕਮਲਾ ਨੇ ਕਿਹਾ ਕਿ ਮੈਂ ਖੁਦ ਨੂੰ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹੈ ਅਤੇ ਅਗਲੇ ਹਫ਼ਤੇ ਮੈਂ ਅਧਿਕਾਰਤ ਤੌਰ ’ਤੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਸਬੰਧੀ ਐਲਾਨ ਕੀਤਾ ਜਾਵੇਗਾ।  

ਵਿਜੀਲੈਂਸ ਕਮੇਟੀ ਦੇ ਅਧਿਕਾਰੀ ਨੂੰ ਵੀ ਜਾਂਚ ਦੀ ਨਿਗਰਾਨੀ ਕਰਨ ਦੇ ਦਿੱਤੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਰਾਊ ਆਈਏਐਸ ਕੋਚਿੰਗ ਹਾਦਸੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਸੈਂਟਰਲ ਵਿਜੀਲੈਂਸ ਕਮੇਟੀ ਦੇ ਅਧਿਕਾਰੀ ਨੂੰ ਜਾਂਚ ਦੀ ਨਿਗਰਾਨੀ ਕਰਨ ਦੇ ਹੁਕਮ ਵੀ ਦਿੱਤੇ। ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਜਾਂਚ ’ਤੇ ਸ਼ੱਕ ਨਾ ਹੋਵੇ ਅਤੇ ਹਾਦਸੇ ਦੀ ਗੰਭੀਰਤਾ, ਸਰਕਾਰੀ ਕਰਮਚਾਰੀਆਂ ਦੇ ਭਿ੍ਰਸ਼ਟਾਚਾਰ ’ਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕੁਟੰੁਬ ਟਰੱਸਟ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਦੀ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ। ਧਿਆਨ ਰਹੇ ਕਿ ਦਿੱਲੀ ਦੀ ਰਾਊ ਆਈਏਐਸ ਕੋਚਿੰਗ ਦੇ ਬੇਸਮੈਂਟ ’ਚ ਸਥਿਤ ਲਾਇਬਰੇਰੀ ’ਚ ਪਾਣੀ ਭਰ ਜਾਣ ਕਾਰਨ ਲੰਘੀ 27 ਜੁਲਾਈ ਨੂੰ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.