Thursday, 25 June 2026

1 ਜੂਨ ਤੋਂ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ
ਚੰਡੀਗੜ੍ਹ/ਬਿਊਰੋ ਨਿਊਜ਼
ਸਿੱਕਮ ਸਣੇ ਹੁਣ ਪੂਰੇ ਭਾਰਤ ਵਿਚ ਸਿੱਖ ਜੋੜੇ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਰਜਿਸਟਰਡ ਕਰਵਾ ਸਕਣਗੇ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਸਿੱਕਮ ਨੇ ਵੀ ਆਨੰਦ ਮੈਰਿਜ ਐਕਟ ਦੇ ਤਹਿਤ ਆਉਂਦੀ 1 ਜੂਨ ਤੋਂ ਰਜਿਸਟਰੇਸ਼ਨ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਇਤਿਹਾਸਕ ਬਦਲਾਅ ਤੋਂ ਬਾਅਦ ਹੁਣ ਸਿੱਕਮ ਵਿਚ ਰਹਿਣ ਵਾਲੇ ਸਿੱਖ ਜੋੜੇ ਆਪਣੀ ਪਰੰਪਰਿਕ ‘ਆਨੰਦ ਕਾਰਜ’ ਦੀ ਰਸਮ ਦੇ ਤਹਿਤ ਵਿਆਹ ਨੂੰ ਬਿਨਾ ਕਿਸੇ ਕਾਨੂੰਨੀ ਅੜਚਨ ਦੇ ਸਿੱਧੇ ਰਜਿਸਟਰ ਕਰਾ ਸਕਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਵਿਚ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹਾਂ ਦੀ ਰਜਿਸਟਰੇਸ਼ਨ ਹੋ ਰਹੀ ਹੈ, ਪਰ ਸਿੱਕਮ ਨੇ ਇਸ ਸਬੰਧ ਵਿਚ ਨਿਯਮ ਨਹੀਂ ਬਣਾਏ ਸਨ। ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਵੀ ਸਿੱਕਮ ਸਰਕਾਰ ਨੇ ਇਸ ਨੂੰ ਲਾਗੂ  ਨਹੀਂ ਕੀਤਾ। ਇਸਦੇ ਚੱਲਦਿਆਂ ਜਦੋਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਦੁਬਾਰਾ ਫਿਟਕਾਰ ਲਗਾਈ ਤਾਂ ਹੁਣ ਇਸ ਸਬੰਧੀ ਨੋਟੀਫਿਕੇਸ਼ਨ  ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਂਦੀ 1 ਜੂਨ ਤੋਂ ਸਿੱਕਮ ਵਿਚ ਸਿੱਖ ਜੋੜੇ ਮੈਰਿਜ ਰਜਿਸਟਰਡ ਕਰਵਾ ਸਕਣਗੇ।

ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਅੱਜ ਸੋਮਵਾਰ ਸਵੇਰੇ ਸਾਢੇ 7 ਵਜੇ ਮੈਜਿਕ ਵਾਹਨ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ 10 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਦੱਸਿਆ ਗਿਆ ਕਿ ਜਿਹੜੇ ਵੀ ਵਿਅਕਤੀ ਮੈਜਿਕ ਵਾਹਨ ਵਿਚ ਬੈਠੇ ਸਨ, ਉਨ੍ਹਾਂ ਦੀ ਹੀ ਇਸ ਹਾਦਸੇ ਵਿਚ ਮੌਤ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ, ਇਹ ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਹਾਈਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦਾ ਟੈਕਸ ਸਿਸਟਮ ਹੁਣ ਵੱਡੇ ਬਦਲਾਅ ਦੇ ਦੌਰ ਵਿੱਚ ਦਾਖਲ ਹੋ ਚੁੱਕਾ ਹੈ। ਪਹਿਲੀ ਅਪ੍ਰੈਲ 2026 ਤੋਂ ਦੇਸ਼ ਵਿੱਚ ਨਵਾਂ ਇਨਕਮ ਟੈਕਸ ਕਾਨੂੰਨ ਲਾਗੂ ਹੋ ਗਿਆ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ 65 ਸਾਲ ਪੁਰਾਣੇ ਇਨਕਮ ਟੈਕਸ ਐਕਟ-1961    ਨੂੰ ਹਟਾ ਕੇ ਹੁਣ ਨਵਾਂ ਇਨਕਮ ਟੈਕਸ ਐਕਟ- 2025 ਲਾਗੂ ਕਰ ਦਿੱਤਾ ਹੈ। ਭਾਰਤ ਸਰਕਾਰ ਦਾ ਦਾਅਵਾ ਹੈ ਕਿ ਨਵਾਂ ਕਾਨੂੰਨ ਪਹਿਲਾਂ ਨਾਲੋਂ ਜ਼ਿਆਦਾ ਆਸਾਨ, ਡਿਜ਼ੀਟਲ ਅਤੇ ਸਮਝਣ ਵਿੱਚ ਸਰਲ ਬਣਾਇਆ ਗਿਆ ਹੈ। ਸਭ ਤੋਂ ਵੱਧ ਚਰਚਾ ਸਰਕਾਰ ਵੱਲੋਂ  ਆਰਟੀਫੀਸ਼ੀਲ ਇੰਟੈਲੀਜੈਂਸ (ਏਆਈ) ਦੇ ਇਸਤੇਮਾਲ ਦੀ ਹੋ ਰਹੀ ਹੈ। ਹੁਣ ਟੈਕਸ-ਪੇਅਰਾਂ ਦੀ ਮਦਦ ਲਈ ‘ਕਰ ਸਾਥੀ’ ਨਾਮ ਦਾ ਏ.ਆਈ. ਚੈਟਬਾਟ ਲਾਂਚ ਕੀਤਾ ਗਿਆ ਹੈ, ਜੋ 24 ਘੰਟੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਵੇਗਾ। ਭਾਰਤ ਸਰਕਾਰ ਦਾ ਮਕਸਦ ਸਾਫ ਹੈ ਕਿ ਟੈਕਸ ਸਿਸਟਮ ਨੂੰ ਸਿਰਫ ਟੈਕਸ ਮਾਹਿਰਾਂ ਤੱਕ ਸੀਮਿਤ ਨਾ ਰੱਖ ਕੇ, ਆਮ ਲੋਕਾਂ ਲਈ ਵੀ ਆਸਾਨ ਭਾਸ਼ਾ ਵਿੱਚ ਉਪਲਬਧ ਕਰਵਾਇਆ ਜਾਵੇ।  

ਨਵੀਂ ਦਿੱਲੀ/ਬਿਊਰੋ ਨਿਊਜ਼
ਅਦਿੱਤਿਆ ਬਿਰਲਾ ਕੈਪੀਟਲ ਦੇ ਸ਼ੇਅਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਜ਼ਬਰਦਸਤ ਹਲਚਲ ਦੇਖਣ ਨੂੰ ਮਿਲ ਸਕਦੀ ਹੈ। ਇਸ ਦੀ ਵੱਡੀ ਵਜ੍ਹਾ ਕੰਪਨੀ ਦੀ ਫੰਡ ਰੇਜਿੰਗ ਯੋਜਨਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ, ਕੰਪਨੀ ਜਲਦ ਹੀ ਕਰੀਬ 4 ਹਜ਼ਾਰ ਕਰੋੜ ਰੁਪਏ ਤੋਂ 5 ਹਜ਼ਾਰ ਕਰੋੜ ਰੁਪਏ ਤੱਕ ਫੰਡ ਇਕੱਠਾ ਕਰਨ ਦਾ ਐਲਾਨ ਕਰ ਸਕਦੀ ਹੈ। ਇਹ ਫੰਡ ਰੇਜ਼ਿੰਗ ਪ੍ਰੋਫੈਸ਼ਨਲ ਇਸ਼ੂ ਅਤੇ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ ਦੇ ਮਿਲੇ-ਜੁਲੇ ਮਾਡਲ ਰਾਹੀਂ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੰਪਨੀ ਦੇ ਪ੍ਰਮੋਟਰ ਗਰੁੱਪ ਵੱਲੋਂ ਵੀ ਇਸ ਫੰਡ ਰੇਜ਼ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਨੂੰ ਕੰਪਨੀ ਦੇ ਲਾਂਗ ਟਰਮ ਗ੍ਰੋਥ ਪਲਾਨਾਂ ’ਤੇ ਪ੍ਰਮੋਟਰਾਂ ਦੇ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.