Thursday, 25 June 2026

New Delhi : Crypto Corner ਵਿੱਚ ਇਸ ਹਫਤੇ ਸਭ ਤੋਂ ਵੱਡੀ ਨਜ਼ਰ ਅਮਰੀਕਾ ਦੇ CLARITY Bill ‘ਤੇ ਰਹੇਗੀ। 14 ਮਈ ਨੂੰ ਇਸ ਬਿੱਲ ‘ਤੇ ਅਹਿਮ ਵੋਟਿੰਗ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਪੂਰੀ ਕ੍ਰਿਪਟੋ ਇੰਡਸਟਰੀ ਅਲਰਟ ਮੋਡ ਵਿੱਚ ਨਜ਼ਰ ਆ ਰਹੀ ਹੈ।
 ਅਮਰੀਕਾ ਵਿੱਚ ਕ੍ਰਿਪਟੋ ਰੈਗੂਲੇਸ਼ਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ, ਪਰ ਹੁਣ CLARITY Act ਨੂੰ ਲੈ ਕੇ ਗਤੀਵਿਧੀਆਂ ਤੇਜ਼ ਹੋਦੀਆਂ ਦਿਖਾਈ ਦੇ ਰਹੀਆਂ ਹਨ। ਹਾਲ ਹੀ ਵਿੱਚ US Senate Banking Committee ਵੱਲੋਂ CLARITY Act ਦਾ ਅਪਡੇਟ ਕੀਤਾ ਗਿਆ ਡਰਾਫਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਇਸ ਬਿੱਲ ‘ਤੇ ਵੋਟਿੰਗ ਦੀ ਤਾਰੀਖ ਵੀ ਤੈਅ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬਿੱਲ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੇ ਕ੍ਰਿਪਟੋ ਮਾਰਕੀਟ ਦੀ ਦਿਸ਼ਾ ਤੈਅ ਕਰ ਸਕਦਾ ਹੈ ਅਤੇ ਇਸ ਦਾ ਅਸਰ ਗਲੋਬਲ ਕ੍ਰਿਪਟੋ ਮਾਰਕੀਟ ‘ਤੇ ਵੀ ਵੇਖਣ ਨੂੰ ਮਿਲ ਸਕਦਾ ਹੈ।

New Delhi : 13 ਮਈ ਨੂੰ Vodafone Idea Ltd ਦੇ ਸ਼ੇਅਰ ਵਿੱਚ ਜਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਸਵੇਰੇ ਸ਼ੇਅਰ 11.89 ਰੁਪਏ ਦੇ ਪਿਛਲੇ ਬੰਦ ਭਾਅ ਦੇ ਮੁਕਾਬਲੇ 12.18 ਰੁਪਏ ‘ਤੇ ਖੁੱਲਿਆ ਅਤੇ ਇਸ ਤੋਂ ਬਾਅਦ ਖਰੀਦਦਾਰੀ ਇੰਨੀ ਵਧ ਗਈ ਕਿ ਸ਼ੇਅਰ 12.6 ਰੁਪਏ ਤੋਂ ਵੀ ਉੱਪਰ ਪਹੁੰਚ ਗਿਆ। ਇਸ ਤਰ੍ਹਾਂ ਸ਼ੇਅਰ ਵਿੱਚ ਲਗਭਗ 6 ਫੀਸਦੀ ਦੀ ਛਾਲ ਵੇਖੀ ਗਈ। ਹੁਣ ਬਾਜ਼ਾਰ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ Vodafone Idea ਦੇ ਸ਼ੇਅਰ ਵਿੱਚ ਇਹ ਅਚਾਨਕ ਤੇਜ਼ੀ ਕਿਉਂ ਆਈ। ਕੰਪਨੀ ਦਾ ਮਾਰਕੀਟ ਕੈਪ ਇਸ ਵੇਲੇ ਕਰੀਬ 1,37,053 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਪਿਛਲੇ ਇੱਕ ਸਾਲ ਦੌਰਾਨ ਸ਼ੇਅਰ ਵਿੱਚ ਕਰੀਬ 80 ਫੀਸਦੀ ਦਾ ਉਛਾਲ ਆਇਆ ਹੈ, ਜਦਕਿ ਸਿਰਫ ਇੱਕ ਮਹੀਨੇ ਵਿੱਚ ਹੀ ਇਹ ਲਗਭਗ 35 ਫੀਸਦੀ ਚੜ੍ਹ ਚੁੱਕਾ ਹੈ। ਇਸ ਨਾਲ ਇਹ ਸਾਫ ਹੋ ਰਿਹਾ ਹੈ ਕਿ ਹਾਲੀਆ ਦਿਨਾਂ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਇਸ ਸ਼ੇਅਰ ਵੱਲ ਤੇਜ਼ੀ ਨਾਲ ਵਧੀ ਹੈ।

ਭਾਰਤ ਸਰਕਾਰ ਨੇ ਇਹ ਫੈਸਲਾ ਅਮਰੀਕਾ-ਇਰਾਨ ਵਿਚਾਲੇ ਜੰਗ ਦੇ ਦੌਰਾਨ ਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਦਰਾਮਦ ’ਤੇ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਅੱਜ ਜਾਰੀ ਕੀਤੇ ਗਏ ਇਸ ਹੁਕਮ ਤੋਂ ਬਾਅਦ ਸੋਨਾ ਪ੍ਰਤੀ ਤੋਲਾ 10,000 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 18,000 ਰੁਪਏ ਮਹਿੰਗੀ ਹੋ ਗਈ ਹੈ। ਇਸਦੇ ਚੱਲਦਿਆਂ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ 63 ਹਜ਼ਾਰ ਰੁਪਏ ਅਤੇ 1 ਕਿਲੋ ਚਾਂਦੀ ਦੀ ਕੀਮਤ 2 ਲੱਖ 97 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਭਾਰਤ ਸਰਕਾਰ ਦਾ ਉਦੇਸ਼ ਵਿਦੇਸ਼ੀ ਖਰੀਦਦਾਰੀ ਨੂੰ ਘਟਾਉਣਾ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਘੱਟ ਕਰਨਾ ਹੈ। ਸਰਕਾਰ ਨੇ ਇਹ ਫੈਸਲਾ ਅਮਰੀਕਾ-ਇਰਾਨ ਯੁੱਧ ਦੇ ਵਿਚਕਾਰ ਲਿਆ ਹੈ। ਸਰਕਾਰ ਨੇ ਸੋਨੇ ’ਤੇ 10% ਮੂਲ ਕਸਟਮ ਡਿਊਟੀ ਅਤੇ 5% ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ ਲਗਾਇਆ ਹੈ, ਜਿਸ ਨਾਲ ਕੁੱਲ ਪ੍ਰਭਾਵੀ ਟੈਕਸ 15% ਹੋ ਗਿਆ ਹੈ। ਇਸ ਤੋਂ ਪਹਿਲਾਂ 2024 ਦੇ ਬਜਟ ਵਿਚ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਯਾਤ ਡਿਊਟੀ 15% ਤੋਂ ਘਟਾ ਕੇ 6% ਕਰ ਦਿੱਤੀ ਸੀ।

ਪੱਛਮੀ ਏਸ਼ੀਆ ਵਿੱਚ ਬਣੇ ਤਣਾਅ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੇ ਸੰਕਟ ਦਾ ਖਤਰਾ ਬਣ ਗਿਆ ਹੈ। ਇਸ ਦਾ ਅਸਰ ਭਾਰਤ ’ਤੇ ਵੀ ਪੈ ਸਕਦਾ ਹੈ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਭੰਡਾਰ ਮੌਜੂਦ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਸਰਕਾਰ ਮੁਤਾਬਕ ਇਸ ਵੇਲੇ ਭਾਰਤ ਕੋਲ 60 ਦਿਨਾਂ ਲਈ ਪੈਟਰੋਲ ਅਤੇ ਡੀਜ਼ਲ ਦਾ ਭੰਡਾਰ ਮੌਜੂਦ ਹੈ। ਇਸ ਤੋਂ ਇਲਾਵਾ 60 ਦਿਨਾਂ ਲਈ ਪ੍ਰਾਕਿ੍ਰਤਿਕ ਗੈਸ ਅਤੇ 45 ਦਿਨਾਂ ਲਈ ਰਸੋਈ ਗੈਸ ਦਾ ਸਟਾਕ ਵੀ ਉਪਲਬਧ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤੇਲ ਦਾ ਭਾਅ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.