Sunday, 17 May 2026

ਭਾਰਤ ਵਿੱਚ 60 ਦਿਨਾਂ ਦਾ ਪੈਟਰੋਲ-ਡੀਜ਼ਲ ਅਤੇ 45 ਦਿਨਾਂ ਦੀ ਰਸੋਈ ਗੈਸ ਮੌਜੂਦ, ਸਰਕਾਰ ਨੇ ਕਿਹਾ - ਘਬਰਾਉਣ ਦੀ ਲੋੜ ਨਹੀਂ  

ਪੱਛਮੀ ਏਸ਼ੀਆ ਵਿੱਚ ਬਣੇ ਤਣਾਅ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੇ ਸੰਕਟ ਦਾ ਖਤਰਾ ਬਣ ਗਿਆ ਹੈ। ਇਸ ਦਾ ਅਸਰ ਭਾਰਤ ’ਤੇ ਵੀ ਪੈ ਸਕਦਾ ਹੈ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਭੰਡਾਰ ਮੌਜੂਦ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਸਰਕਾਰ ਮੁਤਾਬਕ ਇਸ ਵੇਲੇ ਭਾਰਤ ਕੋਲ 60 ਦਿਨਾਂ ਲਈ ਪੈਟਰੋਲ ਅਤੇ ਡੀਜ਼ਲ ਦਾ ਭੰਡਾਰ ਮੌਜੂਦ ਹੈ। ਇਸ ਤੋਂ ਇਲਾਵਾ 60 ਦਿਨਾਂ ਲਈ ਪ੍ਰਾਕਿ੍ਰਤਿਕ ਗੈਸ ਅਤੇ 45 ਦਿਨਾਂ ਲਈ ਰਸੋਈ ਗੈਸ ਦਾ ਸਟਾਕ ਵੀ ਉਪਲਬਧ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤੇਲ ਦਾ ਭਾਅ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.