Tuesday, 23 June 2026

ਇਕ ਓਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਮਨੂ

ਪੈਰਿਸ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ’ਚ ਮੰਗਲਵਾਰ ਨੂੰ ਭਾਰਤ ਨੂੰ ਦੂਜਾ ਤਮਗਾ ਮਿਲਿਆ। ਸ਼ੂਟਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਪਿਸਟਲ ਮਿਸਕਡ ਮੁਕਾਬਲੇ ’ਚ ਕਾਂਸੇ ਦਾ ਤਮਗਾ ਜਿੱਤ ਲਿਆ ਹੈ। ਮਨੂ ਤੇ ਸਰਬਜੋਤ ਦੀ ਜੋੜੀ ਨੇ ਕੋਰੀਆ ਦੀ ਟੀਮ ਨੂੰ 16-10 ਦੇ ਫਰਕ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਮਨੂ ਭਾਕਰ ਨੇ 2 ਦਿਨ ਪਹਿਲਾਂ 10 ਮੀਟਰ ਵੁਮੈਨ ਪਿਸਟਲ ਮੁਕਾਬਲੇ ਵਿਚ ਵੀ ਕਾਂਸੇ ਦਾ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਮਨੂ ਇਕ ਉਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਲੰਪਿਕ ਖੇਡਾਂ ’ਚ ਸ਼ੂਟਿੰਗ ’ਚ ਭਾਰਤ ਨੂੰ 12 ਸਾਲ ਬਾਅਦ ਡਬਲ ਮੈਡਲ ਮਿਲਿਆ ਹੈ। ਇਸ ਤੋਂ ਪਹਿਲਾਂ 2021 ਦੀਆਂ ਲੰਦਨ ਉਲੰਪਿਕ ਖੇਡਾਂ ’ਚ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਸ਼ੂਟਿੰਗ ’ਚ ਭਾਰਤ ਨੂੰ ਤਮਗੇ ਦਿਵਾਏ ਸਨ। ਮਨੂ ਭਾਕਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਜਦਕਿ ਸਰਬਜੋਤ ਸਿੰਘ ਅੰਬਾਲਾ ਜ਼ਿਲ੍ਹੇ ਦੇ ਪਿੰਡ ਧੀਨ ਦਾ ਰਹਿਣ ਵਾਲਾ ਹੈ।

  

ਚਿੱਠੀ ਰਾਹੀਂ ਮਜੀਠੀਆ ਨੇ ਸਿੱਟ ਨੂੰ ਭੇਜਿਆ ਆਪਣਾ ਜਵਾਬ

ਪਟਿਆਲਾ/ਬਿਊਰੋ ਨਿਊਜ਼ : ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗਲਵਾਰ ਨੂੰ ਤੀਜੀ ਵਾਰ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸਿੱਟ ਨੂੰ ਭੇਜੇ ਗਏ ਨਵੇਂ ਜਵਾਬ ’ਚ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਚੰਡੀਗੜ੍ਹ ਹਾਈ ਕੋਰਟ ਵਿਚ ਇਕ ਮਾਮਲੇ ਦੀ ਸੁਣਵਾਈ ਹੈ। ਕੋਰਟ ਵੱਲੋਂ ਇਸ ਮਾਮਲੇ ’ਚ ਆਰੋਪ ਤੈਅ ਕੀਤੇ ਜਾਣੇ ਹਨ ਅਤੇ ਸਾਰਿਆਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 18 ਅਤੇ 20 ਜੁਲਾਈ ਨੂੰ ਵੀ ਮਜੀਠੀਆ ਨੂੰ ਸਿੱਟ ਨੇ ਜਾਂਚ ਦੇ ਲਈ ਬੁਲਾਇਆ ਸੀ ਪਰ ਮਜੀਠੀਆ ਨੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਣ ਦਾ ਹਵਾਲਾ ਦੇ ਕੇ ਪੇਸ਼ ਹੋਣ ਤੋਂ ਇਨਕਾਰ ਦਿੱਤਾ ਸੀ। 20 ਜੁਲਾਈ ਨੂੰ ਭੇਜੇ ਸੰਮਨ ਦੇ ਜਵਾਬ ’ਚ ਮਜੀਠੀਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ 23 ਜੁਲਾਈ ਤੋਂ ਬਾਅਦ ਦੀ ਤਰੀਕ ਦਿੱਤੀ ਜਾਵੇ। ਜਿਸ ਤੋਂ ਬਾਅਦ ਸਿੱਟ ਨੇ ਫਿਰ ਤੋਂ ਸੰਮਨ ਭੇਜ ਕੇ ਉਨ੍ਹਾਂ ਨੂੰ 30 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਅੱਜ ਵੀ ਸਿੱਟ ਅੱਗੇ ਪੇਸ਼ ਨਹੀਂ ਹੋਏ।

ਐਮਜੀਐਫ ਬਿਲਡਰ ਕੰਪਨੀ ਨੇ ਧੋਖੇ ਨਾਲ ਜ਼ਮੀਨ ਹੜੱਪਣ ਅਤੇ ਪੈਸੇ ਨਾ ਦੇਣ ਦਾ ਲਗਾਇਆ ਆਰੋਪ

ਜਲੰਧਰ/ਬਿਊਰੋ ਨਿਊਜ਼ : ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰ ਖਿਲਾਫ਼ ਅਦਾਲਤ ਦੇ ਹੁਕਮਾਂ ’ਤੇ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ‘ਆਪ’ ਵਿਧਾਇਕ ਖਿਲਾਫ਼ ਇਹ ਮਾਮਲਾ ਐਮਜੀਐਫ ਬਿਲਡਰ ਕੰਪਨੀ ਵੱਲੋਂ ਡੀਐਲਐਫ ਫੇਜ਼ 2 ਦੇ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।  ਐਮਜੀਐਫ ਕੰਪਨੀ ਨੇ ਆਰੋਪ ਲਗਾਇਆ ਹੈ ਕਿ ਜਨਤਾ ਲੈਂਡ ਪ੍ਰਮੋਟਰ ਨੇ ਐਮਜੀਐਫ ਦੀ ਜ਼ਮੀਨ ’ਤੇ ਇਕ ਪ੍ਰੋਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ। ਦਾਇਰ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸਮਝੌਤੇ ਅਨੁਸਾਰ ਜਨਤਾ ਲੈਂਡ ਪ੍ਰਮੋਟਰ ਨੇ ਐਮਜੀਐਫ ਕੰਪਨੀ ਨੂੰ 180 ਕਰੋੜ 41 ਲੱਖ 98 ਹਜ਼ਾਰ ਰੁਪਏ ਦੇਣੇ ਸਨ। ਪਰ ਜਨਤਾ ਲੈਂਡ ਪ੍ਰਮੋਟਰ ਵੱਲੋਂ ਸਿਰਫ਼ 24 ਕਰੋੜ 10 ਲੱਖ ਰੁਪਏ ਦਾ ਹੀ ਭੁਗਤਾਨ ਕੀਤਾ ਗਿਆ ਅਤੇ ਬਕਾਇਆ ਰਾਸ਼ੀ ਨਹੀਂ ਦਿੱਤੀ। ਐਮਜੀਐਫ ਵੱਲੋਂ ਦਿੱਤੀ ਸ਼ਿਕਾਇਤ ਵਿਚ ਜਨਤਾ ਲੈਂਡ ਪ੍ਰਮੋਟਰ ਕੰਪਨੀ ’ਤੇ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਦੋਸ਼ ਲਗਾਇਆ ਗਿਆ ਹੈ। 

 

ਨਿਸਾਨੇਬਾਜੀ ’ਚ ਤਮਗਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ ਖਿਡਾਰਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ। ਮਨੂ ਭਾਕਰ ਓਲੰਪਿਕ ਸ਼ੂਟਿੰਗ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ। ਮਨੂ ਭਾਕਰ ਨੇ ਦੂਜੇ ਦਿਨ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਫਾਈਨਲ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਨੂੰ ਲੈ ਕੇ ਮਨੂ ਦੇ ਘਰ ਜਸਨ ਮਨਾਇਆ ਜਾ ਰਿਹਾ ਹੈ ਮਨੂ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਬੇਟੀ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਮਨੂ ਨੇ ਤਮਗਾ ਜਿੱਤ ਕੇ ਪੂਰੇ ਭਾਰਤ ਦਾ ਮਾਣ ਵਧਾਇਆ ਹੈ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.