Tuesday, 23 June 2026

5 ਸਾਲਾਂ ਦੌਰਾਨ ਕੈਨੇਡਾ ’ਚ ਸਭ ਤੋਂ ਵੱਧ 173 ਭਾਰਤੀਆਂ ਦੀ ਹੋਈ ਮੌਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ ਭਾਰਤੀ ਸੰਸਦ ’ਚ ਵੀ ਗੂੰਜਿਆ। ਵਿਦੇਸ਼ਾਂ ’ਚ ਹੋਈਆਂ ਮੌਤਾਂ ਸਬੰਧੀ ਵਿਦੇਸ਼ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲੰਘੇ 5 ਸਾਲਾਂ ਦੌਰਾਨ ਵਿਦੇਸ਼ਾਂ ’ਚ ਆਪਣਾ ਭਵਿੱਖ ਬਣਾਉਣ ਗਏ 633 ਨੌਜਵਾਨਾਂ ਨੇ ਆਪਣੀ ਜ਼ਿੰਦਗੀ ਹੀ ਗੁਆ ਲਈ, ਜਿਨ੍ਹਾਂ ਵਿਚੋਂ 19 ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। ਵਿਦੇਸ਼ਾਂ ’ਚ ਹੋਣ ਵਾਲੀਆਂ ਮੌਤਾਂ ਦਾ ਮੁੱਦਾ ਸੰਸਦ ’ਚ ਕੋਡਿਕੁਨਿ੍ਰਲ ਸੁਰੇਸ਼ ਨੇ ਚੁੱਕਿਆ ਸੀ ਜਿਸ ਦੇ ਜਵਾਬ ’ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਲੰਘੇ 5 ਸਾਲਾਂ ਦੌਰਾਨ ਵਿਦੇਸ਼ਾਂ ’ਚ 633 ਨੌਜਵਾਨ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 173 ਮੌਤਾਂ ਕੈਨੇਡਾ ਵਿਚ ਹੋਈਆਂ। ਜਦਕਿ ਅਮਰੀਕਾ ਵਿਚ 108 ਭਾਰਤੀ ਨੌਜਵਾਨਾਂ ਦੀ ਮੌਤ ਹੋਈ। ਇਸੇ ਤਰ੍ਹਾਂ ਆਸਟਰੇਲੀਆ ’ਚ 57, ਜਰਮਨੀ ’ਚ 24, ਇਟਲੀ ’ਚ 18, ਕਿਰਗਿਸਤਾਨ ’ਚ 12, ਰੂਸ ’ਚ 37, ਯੂਕਰੇਨ ’ਚ 18, ਯੂ ਕੇ 58, ਜਾਰਜੀਆ ਅਤੇ ਸਾਈਪ੍ਰਸ ’ਚ 12-12 ਮੌਤ ਅਤੇ ਸਾਉਦੀ ਅਰਬ ’ਚ 18 ਵਿਦਿਆਰਥੀ ਮੌਤ ਹੋਈ ਹੈ।  

ਕਿਸਾਨ ਸੰਗਠਨਾਂ ਵੱਲੋਂ ਸੌਂਪੇ ਮੰਗ ਪੱਤਰ ਖੇਤੀ ਮੰਤਰੀ ਚੌਹਾਨ ਨੂੰ ਸੌਂਪੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਸੌਂਪੇ ਗਏ ਮੰਗ ਪੱਤਰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪ ਦਿੱਤੇ ਅਤੇ ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸਾਨ ਸੰਗਠਨਾਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ’ਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਜੋ ਪੰਜਾਬ ਅਤੇ ਦੇਸ਼ ਦੇ ਹਿਤ ’ਚ ਹਨ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਡੇਖ ਸਾਲ ਤੱਕ ਚਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜੋ ਮੰਗਾਂ ਮੰਨੀਆਂ ਸਨ ਉਨ੍ਹਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਦੇ ਚਲਦਿਆਂ ਕਿਸਾਨ ਅਤੇ ਮਜ਼ਦੂਰ ਫਿਰ ਤੋਂ ਸੰਘਰਸ਼ ਕਰ ਰਹੇ ਸਨ। ਸੰਤ ਸੀਚੇਵਾਲ ਨੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਪੀਲ ਕੀਤੀ ਕਿ ਕਿਸਾਨਾਂ ਨੂੰ ਸੜਕਾਂ ’ਤੇ ਰੋਕਿਆ ਨਾ ਜਾਵੇ ਬਲਕਿ ਉਨ੍ਹਾਂ ਦੇ ਲਈ ਖੇਤਾਂ ’ਚ ਕੰਮ ਕਰਨ ਦਾ ਮਾਹੌਲ ਬਣਾਇਆ ਜਾਵੇ।

 

ਕਿਹਾ : ਮੇਰਾ ਮਾਈਕ ਬੰਦ ਕਰਕੇ ਮੈਨੂੰ ਮੀਟਿੰਗ ’ਚ ਬੋਲਣ ਨਹੀਂ ਦਿੱਤਾ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੀਤੀ ਆਯੋਗ ਦੀ ਮੀਟਿੰਗ ਵਿਚਾਲੇ ਹੀ ਛੱਡ ਕੇ ਚਲੇ ਗਏ। ਉਨ੍ਹਾਂ ਆਰੋਪ ਲਗਾਇਆ ਕਿ ਨੀਤੀ ਆਯੋਗ ਦੀ ਮੀਟਿੰਗ ’ਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਮਮਮਾ ਬੈਨਰਜੀ ਨੇ ਕਿਹਾ ਕਿ ਜਦੋਂ ਮੈਂ ਪੁੱਛਿਆ ਕਿ ਮੈਨੂੰ ਬੋਲਣ ਤੋਂ ਕਿਉਂ ਰੋਕਿਆ ਗਿਆ ਅਤੇ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਵਿਚੋਂ ਸਿਰਫ਼ ਮੈਂ ਹੀ ਨੀਤੀ ਆਯੋਗ ਦੀ ਮੀਟਿੰਗ ਵਿਚ ਸਾਂ ਅਤੇ ਇਹ ਪੱਛਮੀ ਬੰਗਾਲ ਦਾ ਅਪਮਾਨ ਹੀ ਨਹੀਂ ਬਲਕਿ ਸਮੂਹ ਖੇਤਰੀ ਪਾਰਟੀਆਂ ਦਾ ਅਪਮਾਨ ਹੈ। ਮਮਤਾ ਨੇ ਮੀਟਿੰਗ ਤੋਂ ਇਕ ਦਿਨ ਪਹਿਲਾਂ ਨੀਤੀ ਆਯੋਗ ਨੂੰ ਖਤਮ ਕਰਕੇ ਯੋਜਨਾ ਆਯੋਗ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ‘ਇੰਡੀਆ ਬਲਾਕ’ ਦੀ ਪਾਰਟੀਆ ਵਾਲੇ 7 ਰਾਜਾਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਜਿਨ੍ਹਾਂ ’ਚ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ, ਕੇਰਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ਼ਾਮਲ ਹਨ।

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ ਇਕ ਐਨਆਰਆਈ ਪਰਿਵਾਰ ਦੇ ਬਜ਼ੁਰਗ ਜੋੜੇ ’ਤੇ ਲੁਟੇਰਿਆਂ ਨੇ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਸਮਾਜਸੇਵੀ ਸ਼ਿਵਜੀਤ ਸਿੰਘ ਸੰਗਾ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਆਰੋਪੀਆਂ ਨੇ ਪੀੜਤ ਪਰਿਵਾਰ ਦੀ ਗੱਡੀ ਦੀ ਤੋੜ-ਫੋੜ ਕੀਤੀ ਪ੍ਰੰਤੂ ਪਰਿਵਾਰ ਨੇ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਅੱਗੇ ਲਿਖਿਆ ਕਿ ਜੋ ਵਿਦੇਸ਼ੀ ਪਰਿਵਾਰ ਦਿੱਲੀ ਏਅਰਪੋਰਟ ਤੋਂ ਰਾਤ ਦੇ ਸਮੇਂ ਕਾਰਾਂ ’ਚ ਇਕੱਲੇ ਪੰਜਾਬ ਵੱਲ ਆਉਂਦੇ ਹਨ ਉਹ ਸਾਵਧਾਨ ਹੋ ਜਾਣ। ਉਨ੍ਹਾਂ ਕਿਹਾ ਕਿ ਬਜ਼ੁਰਗ ਮਾਂ ਲਗਭਗ 12 ਵਜੇ ਦਿੱਲੀ ਏਅਰਪੋਰਟ ’ਤੇ ਉਤਰੇ ਅਤੇ ਉਹ ਜਦੋਂ ਉਥੋਂ ਬਾਹਰ ਨਿਕਲੇ ਤਾਂ ਪਿੰਡ ਦੇ ਕੁੱਝ ਨੌਜਵਾਨ ਉਨ੍ਹਾਂ ਨੂੰ ਲੈਣ ਲਈ ਪਹੁੰਚੇ ਸਨ। ਜਿਨ੍ਹਾਂ ਦੇ ਨਾਲ ਉਹ ਪਿੰਡ ਲਈ ਚੱਲ ਪਏ ਅਤੇ ਰਸਤੇ ’ਚ 20 ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਰਸਤੇ ’ਚ ਗੱਡੀ ਨੂੰ ਰੋਕ ਕੇ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ। ਆਰੋਪੀਆਂ ਵੱਲੋਂ ਹਮਲਾ ਲੁੱਟ ਦੀ ਨੀਅਤ ਨਾਲ ਨਹੀਂ ਬਲਕਿ ਸਿਰਫ਼ ਨੁਕਸਾਨ ਲਈ ਹੀ ਕੀਤਾ ਗਿਆ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.