Monday, 22 June 2026

ਚੰਡੀਗੜ੍ਹ /ਬਿਊਰੋ ਨਿਊਜ਼ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ੍ਰੀ ਅਕਲ ਤਖ਼ਤ ਸਾਹਿਬ ਵਲੋਂ ਮੇਰੋ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦਿਆਂ ਸਪਸ਼ਟੀਕਰਨ ਮੰਗਿਆ ਗਿਆ ਹੈ। ਉਸ ਸਪਸ਼ਟੀਕਰਨ ਦੇਣ ਲਈ ਮੈਂ ਭਲਕੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਸਪਸ਼ਟੀਕਰਨ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਾਇ ਤੁਹਾਡਾ ਜੋ ਵੀ ਫ਼ੈਸਲਾ ਹੋਵੇਗਾ ਮੈਂ ਦਿਨ ਰਾਤ ਉਸ ’ਤੇ ਪਹਿਰਾ ਦੇਵਾਂਗਾ।  ਉਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜ਼ੀਡੀਅਮ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਅਸਤੀਫ਼ੇ ਪਿੱਛੇ ਉਨ੍ਹਾਂ ਵਲੋਂ ਸ਼੍ਰੀ ਅਕਾਲ ਤਖ਼ਤ ਉੱਤੇ ਭਲਕੇ ਸੋਮਵਾਰ ਨੂੰ ਪੇਸ਼ ਹੋਣ ਦਾ ਕਾਰਨ ਦੱਸਿਆ ਗਿਆ ਹੈ।   

 

ਓਸੀਏ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਹਨ ਰਣਧੀਰ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼ : ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਅੱਜ ਇੱਥੇ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਮਹਾਸਭਾ ਦੌਰਾਨ ਉਨ੍ਹਾਂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ। ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਰਣਧੀਰ ਹੀ ਓਸੀਏ ਦੇ ਪ੍ਰਧਾਨ ਦੇ ਅਹੁਦੇ ਲਈ ਇਕੱਲੇ ਯੋਗ ਉਮੀਦਵਾਰ ਸਨ। ਰਣਧੀਰ ਸਿੰਘ (77) 2021 ਤੋਂ ਓਸੀਏ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਕੁਵੈਤ ਦੇ ਸ਼ੇਖ ਅਹਿਮਦ ਅਲ-ਫਹਾਦ ਅਲ-ਸਬਾਹ ਦੀ ਥਾਂ ਲੈਣਗੇ, ਜਿਸ ’ਤੇ ਇਸ ਸਾਲ ਮਈ ਮਹੀਨੇ ਨੈਤਿਕਤਾ ਦੀ ਉਲੰਘਣਾ ਕਾਰਨ ਖੇਡ ਪ੍ਰਸ਼ਾਸਨ ਤੋਂ 15 ਸਾਲ ਦੀ ਪਾਬੰਦੀ ਲਾਈ ਗਈ ਸੀ। ਭਾਰਤੀ ਅਤੇ ਏਸ਼ੀਆਈ ਖੇਡ ਸੰਸਥਾਵਾਂ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ਉੱਤੇ ਰਹਿ ਚੁੱਕੇ ਰਣਧੀਰ ਨੂੰ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਉੱਚ ਖੇਡ ਪ੍ਰਸ਼ਾਸਕਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ ’ਤੇ ਓਸੀਏ ਦਾ ਪ੍ਰਧਾਨ ਚੁਣਿਆ ਗਿਆ। 

ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ

ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. ਜੈਸੰਕਰ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ’ਚ ਹਿੱਸਾ ਲੈਣ ਲਈ ਦੋ ਰੋਜਾ ਦੌਰੇ ’ਤੇ ਅੱਜ ਰਿਆਧ ਪਹੁੰਚ ਗਏ ਹਨ। ਉਹ ਤਿੰਨ ਮੁਲਕਾਂ ਦੀ ਫੇਰੀ ਦੇ ਪਹਿਲੇ ਗੇੜ ਤਹਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਪਹੁੰਚੇ ਹਨ। ਇਸ ਮਗਰੋਂ ਉਹ ਜਰਮਨੀ ਅਤੇ ਸਵਿਟਜਰਲੈਂਡ ਜਾਣਗੇ। ਸਾਊੁਦੀ ਅਰਬ ’ਚ ਪ੍ਰੋਟਕੋਲ ਮਾਮਲਿਆਂ ਬਾਰੇ ਉਪ ਮੰਤਰੀ ਅਬਦੁਲਮਜੀਦ ਅਲ ਸਮਰੀ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਖਾੜੀ ਸਹਿਯੋਗ ਕੌਂਸਲ ਇੱਕ ਪ੍ਰਭਾਵਸ਼ਾਲ ਗਰੁੱਪ ਹੈ ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ। ਵਿੱਤੀ ਸਾਲ 2022-23 ਵਿੱਚ ਜੀਸੀਸੀ ਮੁਲਕਾਂ ਨਾਲ ਭਾਰਤ ਦਾ ਕੁੱਲ ਵਪਾਰ 184.46 ਡਾਲਰ ਦਾ ਸੀ। 

 

ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

ਜਲੰਧਰ/ਬਿਊਰੋ ਨਿਊਜ਼ : ਝਪਟਮਾਰਾਂ ਵੱਲੋਂ ਜਲੰਧਰ ਸ਼ਹਿਰ ’ਚ ਫੋਨ ਝਪਟਣ ਦੌਰਾਨ ਇਕ ਲੜਕੀ ਨੂੰ ਮੋਟਰਸਾਈਕਲ ਨਾਲ ਘੜੀਸ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਘਟਨਾ ਦੀ 44 ਸਕਿੰਟਾਂ ਦੀ ਸੀਸੀਟੀਵੀ ਫੁਟੇਜ (ਵੀਡੀਓ) ਸ਼ਨਿਚਰਵਾਰ ਦੇਰ ਰਾਤ ਨੂੰ ਵਾਇਰਲ ਹੋਈ। ਵੀਡੀਓ ਮੁਤਾਬਕ ਮੁਲਜ਼ਮ ਉਸ ਨੂੰ ਲਗਪਗ 350 ਮੀਟਰ ਦੂਰ ਤੱਕ ਘੜੀਸ ਕੇ ਲੈ ਗਏ। ਪੀੜਤ ਲੜਕੀ ਦੀ ਪਛਾਣ ਲਕਸ਼ਮੀ ਵਜੋਂ ਹੋਈ ਹੈ ਜੋ ਕਿ 12ਵੀਂ ਕਲਾਸ ’ਚ ਪੜ੍ਹਦੀ ਹੈ। ਲਕਸ਼ਮੀ ਮੂਲ ਰੂਪ ’ਚ ਗੋਂਡਾ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਜੋ ਇਸ ਸਮੇਂ ਇੱਥੇ ਗਾਰਡਨ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਕਸ਼ਮੀ ਆਪਣੀ ਭਰਜਾਈ ਨੂੰ ਮਿਲ ਕੇ ਵਾਪਸ ਆ ਰਹੀ ਸੀ। ਫੁਟੇਜ ਮੁਤਾਬਕ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਲਕਸ਼ਮੀ ਦਾ ਮੋਬਾਈਲ ਫੋਨ ਖੋਹ ਲਿਆ ਜਿਸ ਨੂੰ ਬਚਾਉਣ ਕੋਸ਼ਿਸ਼ ਦੌਰਾਨ ਉਹ ਉਸ ਨੂੰ ਮੋਟਰਸਾਈਕਲ ਨਾਲ 350 ਮੀਟਰ ਦੂਰ ਤੱਕ ਘੜੀਸ ਕੇ ਲੈ ਗਏ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਤੋਂ ਸੁਰਾਗ ਹਾਸਲ ਕਰ ਲਿਆ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।  

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.