Monday, 22 June 2026

ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ

ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ ਸੁਨੀਤਾ ਵਿਲੀਅਮ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਨੂੰ ਸਪੇਸ ਸਟੇਸ਼ਨ ’ਤੇ ਲੈ ਕੇ ਜਾਣ ਵਾਲਾ ਸਪੇਸ ਕਰਾਫਟ ਤਿੰਨ ਮਹੀਨੇ ਬਾਅਦ ਧਰਤੀ ’ਤੇ ਸੁਰੱਖਿਅਤ ਲੈਂਡ ਹੋ ਗਿਆ ਹੈ। ਤਿੰਨ ਵੱਡੇ ਪੈਰਾਸ਼ੂਟ ਅਤੇ ਏਅਰਬੈਗ ਦੀ ਮਦਦ ਨਾਲ ਇਸ ਦੀ ਸੁਰੱਖਿਅਤ ਲੈਂਡਿੰਗ ਹੋਈ। ਸਪੇਸ ਕਰਾਫਟ ਭਾਰਤੀ ਸਮੇਂ ਅਨੁਸਾਰ ਸਵੇਰੇ 3:30 ਵਜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਲੱਗ ਹੋਇਆ ਸੀ ਅਤੇ ਇਸ ਨੂੰ ਧਰਤੀ ’ਤੇ ਆਉਣ ਲਈ ਲਗਭਗ 6 ਘੰਟੇ ਦਾ ਸਮਾਂ ਲੱਗਿਆ। ਸਟਾਰਲਾਈਨਰ ਨੇ 9:15 ’ਤੇ ਧਰਤੀ ਦੇ ਵਾਯੂਮੰਡਲ ’ਚ ਪ੍ਰਵੇਸ਼ ਕਰ ਲਿਆ ਸੀ ਅਤੇ ਉਦੋਂ ਇਸ ਦੀ ਗਤੀ ਲਗਭਗ 2735 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਸਵੇਰੇ 9:32 ’ਤੇ ਅਮਰੀਕਾ ’ਚ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ ’ਚ ਲੈਂਡ ਹੋਇਆ। ਬੋਇੰਗ ਕੰਪਨੀ ਨੇ ਨਾਸਾ ਨਾਲ ਮਿਲ ਕੇ ਇਹ ਸਪੇਸ ਕਰਾਫਟ ਬਣਾਇਆ ਸੀ ਅਤੇ 5 ਜੂਨ ਨੂੰ ਇਸ ਰਾਹੀਂ ਸੁਨੀਤ ਵਿਲੀਅਮ ਅਤੇ ਬੁਸ਼ ਵਿਲਮੋਰ ਨੂੰ ਆਈਐਸਐਸ ’ਤੇ ਭੇਜਿਆ ਸੀ। ਇਹ ਸਿਰਫ 8 ਦਿਨ ਦਾ ਮਿਸ਼ਨ ਸੀ ਪ੍ਰੰਤੂ ਤਕਨੀਕੀ ਖਰਾਬੀ ਕਾਰਨ ਇਸ ਦੀ ਵਾਪਸੀ ਟਾਲਣੀ ਪਈ ਸੀ ਅਤੇ ਹੁਣ ਇਹ ਸਪੇਸ ਕਰਾਫਟ ਸੁਨੀਤਾ ਵਿਲੀਅਮ ਅਤੇ ਵਿਲਮੋਰ ਤੋਂ ਬਿਨਾ ਹੀ ਧਰਤੀ ’ਤੇ ਵਾਪਸ ਪਰਤ ਆਇਆ ਹੈ।

  

ਪੋਰਨ ਸਟਾਰ ਮਾਮਲੇ ’ਚ 18 ਸਤੰਬਰ ਦੀ ਬਜਾਏ ਹੁਣ 26 ਨਵੰਬਰ ਨੂੰ ਸੁਣਾਇਆ ਜਾਵੇਗਾ ਫੈਸਲਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪੋਰਨ ਸਟਾਰ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ 18 ਸਤੰਬਰ ਦੀ ਬਜਾਏ 26 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਸਜਾ ਸੁਣਾਈ ਜਾਵੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਜੁਆਨ ਮਰਚੇਨ ਨੇ ਕਿਹਾ ਕਿ ਟਰੰਪ ਦੀ ਸਜਾ ਸਬੰਧੀ ਐਲਾਨ 26 ਨੂੰ ਕੀਤਾ ਜਾਵੇਗਾ ਕਿਉਂਕਿ ਅਮਰੀਕਾ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਸਾਬਕਾ ਰਾਸ਼ਟਰਪਤੀ ਨੂੰ ਜੁਲਾਈ ’ਚ ਸਜਾ ਸੁਣਾਈ ਜਾਣੀ ਸੀ ਪਰ ਇਸ ਨੂੰ ਅੱਗੇ ਵਧਾ ਕੇ 18 ਸਤੰਬਰ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਸਬੰਧੀ ਫੈਸਲਾ 68 ਦਿਨ ਹੋਰ ਅੱਗੇ ਪਾ ਦਿੱਤਾ ਗਿਆ ਹੈ। ਧਿਆਨ ਰਹੇ ਕਿ ਇਸੇ ਸਾਲ 30 ਮਈ ਨੂੰ ਕੋਰਟ ਨੇ ਪੋਰਨ ਸਟਾਰ ਨੂੰ ਪੈਸੇ ਦੇ ਚੁੱਪ ਕਰਵਾਉਣ ਅਤੇ 2016 ਦੀ ਚੋਣ ਕੰਪੇਨ ਦੌਰਾਨ ਬਿਜਨਸ ਰਿਕਾਰਡ ’ਚ ਹੇਰਾਫਰੀ ਕਰਨ ਦੇ 34 ਮਾਮਲਿਆਂ ਨੂੰ ਟਰੰਪ ਨੂੰ ਦੋਸ਼ੀ ਪਾਇਆ ਗਿਆ ਸੀ। ਟਰੰਪ ਕਿਸੇ ਅਪਰਾਧ ’ਚ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ ਹਨ।

  

ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਪਿੱਛੋਂ ਗਿੱਦੜਬਾਹਾ ਸੀਟ ਹੋਈ ਹੈ ਖਾਲੀ

ਗਿੱਦੜਬਾਹਾ/ਬਿਊਰੋ ਨਿਊਜ਼ : ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਜਦਕਿ ਜ਼ਿਮਨੀ ਚੋਣਾਂ ਸਬੰਧੀ ਹਾਲੇ ਤੱਕ ਚੋਣ ਕਮਿਸ਼ਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸੀਟਾਂ ਵਿਚੋਂ ਸਭ ਤੋਂ ਵੱਧ ਚਰਚਾ ਵਾਲੀ ਸੀਟ ਗਿੱਦੜਬਾਹਾ ਸੀਟ ਬਣੀ ਹੋਈ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਨੇ ਗਿੱਦੜਬਾਹਾ ਸੀਟ ਦੀ ਕਮਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸੌਂਪ ਦਿੱਤੀ ਹੈ। ਗਿੱਦੜਬਾਹਾ ਵਿਧਾਨ ਸਭਾ ਸੀਟ ਕਿਸੇ ਸਮੇਂ ਸ਼ੋ੍ਰਮਣੀ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ  ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਸ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ’ਚ ਅਕਾਲੀ ਦਲ ਮੁੜ ਤੋਂ ਕਬਜ਼ਾ ਜਮਾਉਣਾ ਚਾਹੁੰਦਾ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੀਟ ਨੂੰ ਹਰ ਹਾਲਤ ਵਿਚ ਜਿੱਤਣਾ ਚਾਹੁੰਦੇ ਹਨ ਅਤੇ ਕਾਂਗਰਸ ਪਾਰਟੀ ਵੀ ਗਿੱਦੜਬਾਹਾ ਸੀਟ ’ਤੇ ਆਪਣੀ ਜਿੱਤ ਨੂੰ ਬਰਕਰਾਰ ਰੱਖਣਾ ਚਾਹੇਗੀ। 

 

  

ਕਿਹਾ : ਅਧਿਆਪਕਾਂ ਕੋਲੋਂ ਪੜ੍ਹਾਈ ਤੋਂ ਇਲਾਵਾ ਨਹੀਂ ਲਿਆ ਜਾਵੇਗਾ ਕੋਈ ਹੋਰ ਕੰਮ

ਹੁਸ਼ਿਆਰਪੁਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਵੱਲੋਂ 55 ਅਧਿਆਪਕਾਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ ਅਤੇ ਮੈਂ ਇਕ ਅਧਿਆਪਕ ਦਾ ਹੀ ਪੁੱਤਰ ਹੈ। ਸਕੂਲ ’ਚ ਪੜ੍ਹਦੇ ਸਮੇਂ ਮੈਂ ਜੋ ਗੱਲਾਂ ਸਿੱਖੀਆਂ ਅੱਜ ਉਹ ਮੇਰੇ ਕੰਮ ਆ ਰਹੀਆਂ ਹਨ। ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਨੂੰ ਤੋਹਫ਼ਾ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਪੰਜਾਬ ਵਿਚ ਵੀ ਦਿੱਲੀ ਦੀ ਤਰਜ ’ਤੇ ਪਾਲਿਸੀ ਲਿਆਂਦੀ ਜਾਵੇਗੀ। ਜਿਸ ਤਹਿਤ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇਗਾ ਜਦਕਿ ਬਾਕੀ ਦੇ ਸਾਰੇ ਕੰਮਾਂ ਤੋਂ ਅਧਿਆਪਕਾਂ ਨੂੰ ਨਿਜਾਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ’ਚ ਪਾਲਿਸੀ ਲਾਗੂ ਕੀਤੀ ਗਈ ਸੀ, ਜਿਸ ਨੂੰ ਅਸੀਂ ਪੰਜਾਬ ਵਿਚ ਜਲਦੀ ਹੀ ਲਾਗੂ ਕਰਾਂਗੇ। 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.