Friday, 19 June 2026

ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਮਤਾ ਕੀਤਾ ਗਿਆ ਪਾਸ

ਮੋਗਾ/ਬਿਊਰੋ ਨਿਊਜ਼ : ਮੋਗਾ ’ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮਹਾਂ ਪੰਚਾਇਤ ਵਿਚ ਅੱਜ ਵੱਡਾ ਫੈਸਲਾ ਲਿਆ ਗਿਆ। ਮਹਾਂ ਪੰਚਇਤ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਹਿਯੋਗ ਲਈ ਇਕਜੁੱਟ ਹੋਣ ਲਈ ਮਤਾ ਪਾਸ ਕੀਤਾ ਗਿਆ। ਭਲਕੇ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਜਥਾ ਛੇ ਮੈਂਬਰੀ ਕਮੇਟੀ ਦੇ ਨਾਲ ਖਨੌਰੀ ਬਾਰਡਰ ’ਤੇ ਜਾਵੇਗਾ, ਜਿੱਥੇ ਮੋਰਚੇ ਦੇ ਆਗੂਆਂ ਕੋਲ ਇਕਜੁੱਟਤਾ ਵਾਲਾ ਮਤਾ ਰੱਖਿਆ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਇਕਜੁੱਟਤਾ ਦੇ ਲਈ ਪਟਿਆਲਾ ’ਚ ਮੀਟਿੰਗ ਕੀਤੀ ਜਾਵੇਗੀ ਅਤੇ ਸੰਘਰਸ਼ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਮਹਾਂ ਪੰਚਾਇਤ ਦੇ ਮੰਚ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਖਿਲਾਫ ਕੋਈ ਵੀ ਕਿਸਾਨ ਆਗੂ ਬਿਆਨਬਾਜ਼ੀ ਨਹੀਂ ਕਰੇਗਾ। ਇਸ ਤੋਂ ਇਲਾਵਾ ਮਹਾਂ ਪੰਚਾਇਤ ਦੌਰਾਨ ਆਉਂਦੀ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਖੇਤੀ ਪਾਲਿਸੀ ਦੇ ਡਰਾਫਟ ਦੀਆਂ ਕਾਪੀਆਂ ਸਾੜਗੀਆਂ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ।

ਖਨੌਰੀ ਬਾਰਡਰ ’ਤੇ ਦੇਸੀ ਗੀਜ਼ਰ ਫਟਣ ਕਾਰਨ ਕਿਸਾਨ ਝੁਲਸਿਆ

ਸ਼ੰਭੂ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਇਕ ਕਿਸਾਨ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਮਿ੍ਰਤਕ ਕਿਸਾਨ ਦੀ ਪਹਿਚਾਣ ਰੇਸ਼ਮ ਸਿੰਘ ਵਜੋਂ ਹੋਈ ਅਤੇ ਉਹ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਦਾ ਰਹਿਣ ਵਾਲਾ ਸੀ। ਮਿ੍ਰਤਕ ਕਿਸਾਨ ਰੇਸ਼ਮ ਸਿੰਘ ਆਪਣੇ ਪਿੱਛੇ ਪਰਿਵਾਰ ’ਚ ਆਪਣੀ ਮਾਤਾ, ਪਤਨੀ ਦਵਿੰਦਰ ਕੌਰ ਅਤੇ ਬੇਟਾ ਇੰਦਰਜੀਤ ਸਿੰਘ ਨੂੰ ਛੱਡ ਗਿਆ ਹੈ। ਉਥੇ ਹੀ ਕਿਸਾਨ ਆਗੂਆਂ ਨੇ ਰੇਸ਼ਮ ਸਿੰਘ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਧਰ ਖਨੌਰੀ ਬਾਰਡਰ ’ਤੇ ਲੱਕੜਾਂ ਵਾਲਾ ਦੇਸੀ ਗੀਜ਼ਰ ਫਟਣ ਕਾਰਨ ਇਕ ਕਿਸਾਨ ਗੁਰਦਿਆਲ ਸਿੰਘ ਬੁਰੀ ਤਰ੍ਹਾਂ ਝੁਲਸਿਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਗੁਰਦਿਆਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਮੋਰਚੇ ’ਤੇ ਡਟਿਆ ਹੋਇਆ ਹੈ। ਅੱਜ ਜਦੋਂ ਉੁਹ ਨਹਾਉਣ ਲਈ ਲੱਕੜਾਂ ਵਾਲੇ ਗੀਜ਼ਰ ਵਿਚ ਪਾਣੀ ਗਰਮ ਕਰ ਰਿਹਾ ਸੀ ਤਾਂ ਅਚਾਨਕ ਗੀਜ਼ਰ ਫਟ ਗਿਆ ਅਤੇ ਗੁਰਦਿਆਲ ਸਿੰਘ ਬੁਰੀ ਤਰ੍ਹਾਂ ਝੁਲਸਿਆ ਗਿਆ। ਉਸ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਅੰਮਿ੍ਤਪਾਲ ਦੇ ਪਿਤਾ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ

ਅੰਮਿ੍ਰਤਸਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਇਕ ਕਤਲ ਦੇ ਮਾਮਲੇ ’ਚ ਪੰਜਾਬ ਪੁਲਿਸ ਵੱਲੋਂ ਯੂਏਪੀਏ ਐਕਟ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਤਿੰਨ ਹਮਲਾਵਰਾਂ ਵੱਲੋਂ ਹਰੀ ਨੌ ਪਿੰਡ ’ਚ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੋਟਕਪੂਰਾ ਪੁਲਿਸ ਨੇ ਇਸ ਮਾਮਲੇ ਦੀ ਐਫ਼ਆਈਆਰ ਵਿਚ ਬੀਐਨਐਸ ਦੀ ਧਾਰਾ 111 ਜੋੜੀ ਸੀ ਅਤੇ ਹੁਣ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਕੁਝ ਨਵੇਂ ਖ਼ੁਲਾਸੇ ਹੋਣ ਤੋਂ ਬਾਅਦ ਯੂਏਪੀਏ ਲਗਾਇਆ ਗਿਆ ਹੈ। ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਇਸ ਸਮੇਂ ਆਪਣੇ ਕੁੱਝ ਸਾਥੀਆਂ ਸਮੇਤ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਉਧਰ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ। ਧਿਆਨ ਰਹੇ ਕਿ ਅੰਮਿ੍ਰਤਪਾਲ ਸਿੰਘ ਦੇ ਪਿਤਾ ਵੱਲੋਂ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਸਿਆਸੀ ਪਾਰਟੀ ਦਾ ਐਲਾਨ ਵੀ ਕੀਤਾ ਜਾਣਾ ਹੈ।

  

ਲਾਸ ਐਂਜਲਸ ਸਥਿਤ ਕਮਲਾ ਹੈਰਿਸ ਦਾ ਘਰ ਵੀ ਕਰਵਾਇਆ ਗਿਆ ਖਾਲੀ

ਲਾਸ ਐਂਜਲਸ/ਬਿਊਰੋ ਨਿਊਜ਼ : ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਸ਼ਹਿਰ ਤੱਕ ਪਹੰੁਚ ਗਈ ਹੈ। ਇਸ ਅੱਗ ਨਾਲ ਲਗਭਗ 1100 ਇਮਾਰਤਾਂ ਪੂਰੀ ਤਰ੍ਹਾਂ ਨਾਲ ਜਲ ਕੇ ਤਬਾਹ ਹੋ ਗਈਆਂ ਹਨ ਜਦਕਿ 28 ਹਜ਼ਾਰ ਘਰਾਂ ਨੂੰ ਵੀ ਅੱਗ ਨਾਲ ਨੁਕਸਾਨ ਪਹੁੰਚਿਆ ਹੈ। ਜੰਗਲ ’ਚ ਫੈਲੀ ਭਿਆਨਕ ਅੱਗ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 50 ਹਜ਼ਾਰ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦਸ਼ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅੱਗ ਨਾਲ ਲਾਸ ਐਂਜਲਸ ਸ਼ਹਿਰ ਦੇ ਪੌਸ਼ ਇਲਾਕੇ ਪੈਲੀਸੇਡੇਸ ’ਚ ਕਈ ਹੌਲੀਵੁੱਡ ਸਟਾਰਜ਼ ਦੇ ਬੰਗਲੇ ਵੀ ਸੜ ਕੇ ਸੁਆਹ ਚੁੱਕੇ ਹਨ। ਜੰਗਲ ’ਚ ਲੱਗੀ ਭਿਆਨਕ ਅੱਗ ਨਾਲ ਹੁਣ ਤੱਕ 4856 ਹੈਕਟੇਅਰ ਇਲਾਕਾ ਪ੍ਰਭਾਵਿਤ ਹੋ ਚੁੱਕਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.