Thursday, 25 June 2026

ਲੰਘੇ ਦਸੰਬਰ ਮਹੀਨੇ ਕਰੂ ਦੀ ਘਾਟ ਕਾਰਨ 5 ਹਜ਼ਾਰ ਉਡਾਣਾਂ ਹੋਈਆਂ ਸਨ ਰੱਦ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵੱਡੀ ਪੱਧਰ ’ਤੇ ਪਾਇਲਟਾਂ ਦੀ ਭਰਤੀ ਕਰਨ ਦੀ ਤਿਆਰੀ ਵਿਚ ਹੈ। ਕੰਪਨੀ 1 ਹਜ਼ਾਰ ਤੋਂ ਵੀ ਜ਼ਿਆਦਾ ਪਾਇਲਟਾਂ ਦੀ ਨਿਯੁਕਤੀ ਕਰੇਗੀ। ਇਹ ਭਾਰਤੀ ਉਡਾਣ ਖੇਤਰ ਵਿਚ ਕਿਸੇ ਵੀ ਏਅਰਲਾਈਨ ਵਲੋਂ ਕੀਤੀ ਜਾਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਭਰਤੀ ਮੁਹਿੰਮਾਂ ਵਿਚੋਂ ਇਕ ਹੈ। ਇਹ ਫੈਸਲਾ ਲੰਘੇ ਦਸੰਬਰ ਮਹੀਨੇ ਸੰਚਾਲਣ ਸਬੰਧੀ ਮੁਸ਼ਕਲਾਂ ਤੋਂ ਬਾਅਦ ਲਿਆ ਗਿਆ ਹੈ, ਜਦੋਂ ਕਿ ਚਾਲਕ ਦਲ ਦੀ ਘਾਟ ਕਾਰਨ ਸਿਰਫ 7 ਦਿਨਾਂ ਵਿਚ 5 ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਗੋ ਦੀ ਭਰਤੀ ਪ੍ਰਕਿਰਿਆ ਵਿਚ ਟਰੇਨੀ ਫਸਟ ਅਫਸਰ, ਸੀਨੀਅਰ ਫਸਟ ਅਫਸਰ ਅਤੇ ਕੈਪਟਨ ਦੇ ਅਹੁਦੇ ਸ਼ਾਮਲ ਹਨ। ਕੰਪਨੀ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਅਤੇ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕ ਰਹੀ ਹੈ। 

ਖੇਤੀ, ਪੜ੍ਹਾਈ ਅਤੇ ਸਿਹਤ ’ਤੇ ਰਹੇਗਾ ਫੋਕਸ

ਨਵੀਂ ਦਿੱਲੀ/ਬਿਊਰੋ ਨਿਊਜ਼ 

ਨਵੀਂ ਦਿੱਲੀ ਵਿਚ ਅੱਜ ਯਾਨੀ 16 ਫਰਵਰੀ ਤੋਂ ਦੁਨੀਆ ਦੇ ਸਭ ਤੋਂ ਵੱਡੇ ਟੈਕਨਾਲੋਜੀ ਈਵੈਂਟਾਂ ਵਿਚੋਂ ਇਕ ‘ਇੰਡੀਆ ਏ.ਆਈ. ਇੰਪੈਕਟ ਸਮਿਟ 2026’ ਸ਼ੁਰੂ ਹੋ ਗਿਆ ਹੈ। ਇਹ ਈਵੈਂਟ 20 ਫਰਵਰੀ ਤੱਕ ਦਿੱਲੀ ਦੇ ਭਾਰਤ ਮੰਡਪ ਵਿਚ ਚੱਲੇਗਾ। ਸਮਿਟ ਦੇ ਨਾਲ-ਨਾਲ ‘ਇੰਡੀਆ ਏ.ਆਈ. ਇੰਪੈਕਟ ਐਕਸਪੋ 2026’ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਆਪਣੇ ਲੇਟੈਸਟ ਏ.ਆਈ. ਸੈਲਿਊਸ਼ਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਗੀਆਂ। ਇੱਥੇ ਆਮ ਲੋਕ ਦੇਖ ਸਕਣਗੇ ਕਿ ਏ.ਆਈ. ਅਸਲ ਜ਼ਿੰਦਗੀ ਵਿਚ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਭਵਿੱਖ ਵਿਚ ਏ.ਆਈ. ਨਾਲ ਖੇਤੀ, ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿਚ ਕੀ ਬਦਲਾਅ ਆਉਣ ਵਾਲਾ ਹੈ। ਇਸ ਸਮਿਟ ਵਿਚ 300 ਤੋਂ ਵੀ ਜ਼ਿਆਦਾ ਕੰਪਨੀਆਂ ਪਹੰੁਚ ਰਹੀਆਂ ਹਨ। 

ਖੁਸ਼ਖੇੜਾ ਉਦਯੋਗਿਕ ਖੇਤਰ ਵਿੱਚ ਵਾਪਰਿਆ ਭਿਆਨਕ ਹਾਦਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਭਿਵਾੜੀ ਦੇ ਖੁਸ਼ਖੇੜਾ ਉਦਯੋਗਿਕ ਖੇਤਰ ਦੀ ਇਕ ਕੈਮੀਕਲ ਫੈਕਟਰੀ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਤੋਂ ਬਾਅਦ ਕਈ ਧਮਾਕੇ ਹੋਏ ਤੇ ਅੱਗ ਤੇਜ਼ੀ ਨਾਲ ਫੈਲੀ, ਜਿਸ ਕਾਰਨ 8 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਮੌਕੇ ’ਤੇ ਪਹੁੰਚੀਆਂ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਫੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਸੀ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਭਿਵਾੜੀ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਅੱਜ ਸ਼ੁੱਕਰਵਾਰ ਸਵੇਰੇ ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਧਮਕੀਆਂ ਸਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਏਜੰਸੀਆਂ ਵੀ ਤੁਰੰਤ ਹਰਕਤ ਵਿਚ ਆ ਗਈਆਂ। ਬੰਬ ਸਕੁਐਡ ਅਤੇ ਪੁਲਿਸ ਕਰਮਚਾਰੀ ਵੱਖ-ਵੱਖ ਸਕੂਲਾਂ ਵਿਚ ਪਹੁੰਚ ਗਏ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਲੋਧੀ ਰੋਡ ’ਤੇ ਏਅਰ ਫੋਰਸ ਸਕੂਲ, ਕੇ.ਆਰ. ਮੰਗਲਮ ਸਕੂਲ ਅਤੇ ਸਾਦਿਕ ਨਗਰ ਦੇ ਇੰਡੀਅਨ ਸਕੂਲ ਨੂੰ ਇਹ ਧਮਕੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਦਿੱਲੀ ਕੈਂਟ ਵਿਚ ਲੋਰੇਟੋ ਕਾਨਵੈਂਟ ਸਕੂਲ, ਸ਼੍ਰੀਨਿਵਾਸਪੁਰੀ ਵਿਚ ਕੈਂਬਰਿਜ ਸਕੂਲ, ਰੋਹਿਣੀ ਵਿਚ ਵੈਂਕਟੇਸ਼ਵਰ ਸਕੂਲ, ਨਿਊ ਫ੍ਰੈਂਡਜ਼ ਕਲੋਨੀ ਵਿਚ ਕੈਂਬਰਿਜ ਸਕੂਲ ਅਤੇ ਰੋਹਿਣੀ ਵਿਚ ਹੀ ਬਾਲ ਭਾਰਤੀ ਸਕੂਲ ਨੂੰ ਵੀ ਧਮਕੀਆਂ ਮਿਲੀਆਂ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਤੇ ਪੰਜਾਬ ਦੇ ਕਈ ਸਕੂਲਾਂ ਅਤੇ ਅਦਾਲਤਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.