ਕਿਹਾ : ਇਰਾਨ ਜੰਗ ’ਤੇ ਹੋਏ ਖਰਚੇ ਦੀ ਭਰਪਾਈ ਲਈ ਜ਼ਰੂਰੀ - ਪਰ ਸੰਸਦ ਇਸਦੇ ਖਿਲਾਫ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਅਮਰੀਕੀ ਸੰਸਦ ਕੋਲੋਂ 8 ਲੱਖ ਕਰੋੜ ਰੁਪਏ ਦੀ ਵਾਧੂ ਫੰਡਿੰਗ ਮਨਜੂਰ ਕਰਨ ਦੀ ਮੰਗ ਕੀਤੀ ਹੈ। ਇਸਦਾ ਵੱਡਾ ਹਿੱਸਾ ਇਰਾਨ ਯੁੱਧ ਨਾਲ ਜੁੜੇ ਖਰਚਿਆਂ ਦੇ ਲਈ ਰੱਖਿਆ ਗਿਆ ਹੈ। ਵਾਈਟ ਹਾਊਸ ਦੇ ਮੁਤਾਬਕ, ਇਹ ਰਕਮ ਪਿਛਲੇ ਸਾਲ ਮਨਜੂਰ ਕੀਤੇ ਗਏ ਕਰੀਬ 1 ਟਿ੍ਰਲੀਅਨ ਡਾਲਰ ਅਤੇ ਅਗਲੇ ਵਿੱਤੀ ਵਰ੍ਹੇ ਲਈ ਮੰਗੇ ਗਏ 1.5 ਟਿ੍ਰਲੀਅਨ ਡਾਲਰ ਦੇ ਰੱਖਿਆ ਬਜਟ ਤੋਂ ਵੱਖ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪੈਸਾ ਯੁੱਧ ਨਾਲ ਜੁੜੇ ਅਪਰੇਸ਼ਨ, ਫੌਜ ਦੀ ਤਿਆਰੀ, ਹਥਿਆਰਾਂ ਦੇ ਭੰਡਾਰ ਨੂੰ ਫਿਰ ਤੋਂ ਭਰਨ ਅਤੇ ਸੀਕਰੇਟ ਰੱਖਿਆ ਪ੍ਰੋਗਰਾਮਾਂ ’ਤੇ ਖਰਚਿਆ ਜਾਵੇਗਾ। ਇਸੇ ਦੌਰਾਨ ਸੰਸਦ ਵਿਚ ਇਸ ਮੰਗ ਦਾ ਵਿਰੋਧ ਵਧ ਰਿਹਾ ਹੈ। ਸੈਨੇਟ ਨੇ ਇਕ ਮਤਾ ਪਾਸ ਕਰਕੇ ਟਰੰਪ ਨੂੰ ਇਰਾਨ ਦੇ ਖਿਲਾਫ ਫੌਜੀ ਕਾਰਵਾਈ ਰੋਕਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਅਜਿਹਾ ਹੀ ਮਤਾ ਲੋਅਰ ਹਾਊਸ ਵੀ ਪਾਸ ਕਰ ਚੁੱਕੀ ਹੈ ਅਤੇ ਚਾਰ ਰਿਪਬਲਿਕ ਸੰਸਦ ਮੈਂਬਰਾਂ ਨੇ ਵੀ ਡੈਮੋਕਰੇਟਾਂ ਦਾ ਸਾਥ ਦਿੱਤਾ ਹੈ।
ਡੋਨਾਲਡ ਟਰੰਪ ਨੇ ਸੰਸਦ ਕੋਲੋਂ 8 ਲੱਖ ਕਰੋੜ ਰੁਪਏ ਦੀ ਮੰਗੀ ਵਾਧੂ ਫੰਡਿੰਗ
- ਦੇਸ਼-ਵਿਦੇਸ਼
- Posted On


