7.2 ਅਤੇ 7.5 ਦੀ ਗਤੀ ਵਾਲੇ ਭੂਚਾਲ ਦੇ ਲੱਗੇ ਲਗਾਤਾਰ ਦੋ ਝਟਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵੈਨਜੂਏਲਾ ਵਿਚ ਭਿਆਨਕ ਭੂਚਾਲ ਨੇ ਤਬਾਹੀ ਮਚਾਈ ਹੈ। ਇਸ 7.2 ਅਤੇ 7.5 ਦੀ ਗਤੀ ਵਾਲੇ ਭੂਚਾਲ ਕਾਰਨ 164 ਮੌਤਾਂ ਹੋ ਗਈਆਂ ਅਤੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਭੂਚਾਲ ਅਜਿਹੇ ਦਿਨ ਆਇਆ, ਜਦੋਂ ਪੂਰੇ ਦੇਸ਼ ਵਿਚ ਛੁੱਟੀ ਸੀ ਅਤੇ 1821 ’ਚ ਸਪੇਨ ਦੇ ਖਿਲਾਫ ਆਜ਼ਾਦੀ ਦੀ ਲੜਾਈ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ’ਤੇ ਸਕੂਲ ਅਤੇ ਦਫਤਰ ਬੰਦ ਸਨ। ਇਸ ਕਰਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਮੌਜੂਦ ਸਨ। ਇਸੇ ਦੌਰਾਨ ਅਮਰੀਕਾ ਦੇ ਜਿਓਲੌਜੀਕਲ ਸਰਵੇ ਦੇ ਮੁਤਾਬਕ ਇਸ ਭੂਚਾਲ ਕਾਰਨ ਕਈ ਵਿਅਕਤੀਆਂ ਦੀ ਜਾਨ ਜਾਣ ਦਾ ਖਦਸ਼ਾ ਹੈ। ਵੈਨਜੂਏਲਾ ਵਿਚ ਇਹ ਪਿਛਲੇ 126 ਸਾਲਾਂ ’ਚ ਸਭ ਤੋਂ ਵੱਡਾ ਭੂਚਾਲ ਹੈ। ਵੈਲਜੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿੱਗਜ਼ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਹੈ।
ਵੈਨਜੂਏਲਾ ’ਚ ਭੂਚਾਲ ਨੇ ਮਚਾਈ ਤਬਾਹੀ - 164 ਮੌਤਾਂ
- ਦੇਸ਼-ਵਿਦੇਸ਼
- Posted On


