Wednesday, 24 June 2026

21 ਜੂਨ ਨੂੰ ਨੀਟ ਦਾ ਪੇਪਰ ਅਤੇ ਟੈਲੀਗਰਾਮ 22 ਜੂਨ ਤੱਕ ਪੂਰੇ ਭਾਰਤ ’ਚ ਰਹੇਗੀ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼  
ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈਕੋਰਟ ਨੇ ਟੈਲੀਗ੍ਰਾਮ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਅਜਿਹੀ ਵੱਡੀ ਰਾਸ਼ਟਰੀ ਪ੍ਰੀਖਿਆ ਦੀ ਸੁਰੱਖਿਆ ਲਈ ਐਮਰਜੈਂਸੀ ਉਪਾਅ ਕਰਨ ਅਤੇ ਅਸਥਾਈ ਪਾਬੰਦੀ ਲਗਾਉਣ ਦਾ ਪੂਰਾ ਕਾਨੂੰਨੀ ਅਧਿਕਾਰ ਹੈ। ਟੈਲੀਗ੍ਰਾਮ ਹੁਣ 22 ਜੂਨ ਤੱਕ ਪੂਰੇ ਭਾਰਤ ਵਿਚ ਬੰਦ ਰਹੇਗਾ। ਅਦਾਲਤ ਨੇ ਕਿਹਾ ਕਿ ਸਾਰੀਆਂ ਦਲੀਲਾਂ ’ਤੇ ਵਿਚਾਰ ਕਰਨ ਤੋਂ ਬਾਅਦ, ਦੇਖਿਆ ਗਿਆ ਕਿ ਇਤਰਾਜ਼ਯੋਗ ਨਿਰਦੇਸ਼ਾਂ ਦੀ ਐਮਰਜੈਂਸੀ ਪ੍ਰਕਿਰਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਫੈਸਲਾ ਸਮਾਨਤਾ ਦੀ ਕਸੌਟੀ ’ਤੇ ਪੂਰਾ ਉਤਰਦਾ ਹੈ। ਅਦਾਲਤ ਦਾ ਕਹਿਣਾ ਹੈ ਕਿ ਦੇਸ਼ ਵਿਆਪੀ ਮੈਡੀਕਲ ਦਾਖਲਾ ਪ੍ਰੀਖਿਆ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਕਾਰਵਾਈ ਜਾਇਜ਼ ਹੈ, ਕਿਉਂਕਿ ਇਹ ਇਕ ਜਾਇਜ਼ ਉਦੇਸ਼ ਦੀ ਪੂਰਤੀ ਕਰਦੀ ਹੈ ਅਤੇ ਸਰਕਾਰ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਸਭ ਤੋਂ ਘੱਟ ਪਾਬੰਦੀਸ਼ੁਦਾ ਉਪਾਅ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਨੀਟ ਦਾ ਜਿਹੜਾ ਪੇਪਰ ਪਹਿਲਾਂ ਲੀਕ ਹੋ ਗਿਆ ਸੀ, ਉਹ ਪੇਪਰ ਹੁਣ ਆਉਂਦੀ 21 ਜੂਨ ਨੂੰ ਹੋਣਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਬਜਾਜ ਆਟੋ ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ ਪਲਸਰ 220 ਐਫ ਨੂੰ ਨਵੇਂ ਅਪਡੇਟ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਬਾਈਕ ਵਿੱਚ ਸਭ ਤੋਂ ਵੱਡਾ ਬਦਲਾਅ ਐਲ.ਈ.ਡੀ. ਹੈੱਡਲਾਈਟ ਯੂਨਿਟ ਦੇ ਰੂਪ ਵਿੱਚ ਕੀਤਾ ਹੈ, ਜਿਸ ਵਿੱਚ ਇੰਟੀਗ੍ਰੇਟਿਡ  ‘ਡੇਅ-ਟਾਈਮ ਰਨਿੰਗ ਲਾਈਟਸ’ ਵੀ ਦਿੱਤੀਆਂ ਗਈਆਂ ਹਨ। ਨਵੇਂ ਅਪਡੇਟ ਤੋਂ ਬਾਅਦ ਪਲਸਰ 220 ਐਫ ਦੀ ਸ਼ੁਰੂਆਤੀ ਐਕਸ-ਸ਼ੋਅ ਰੂਮ ਕੀਮਤ 1 ਲੱਖ 36 ਹਜ਼ਾਰ ਰੁਪਏ ਰੱਖੀ ਗਈ ਹੈ। ਇਹ ਮਾਡਲ ਪਹਿਲਾਂ ਦੇ ਮੁਕਾਬਲੇ ਕਰੀਬ 8,000 ਰੁਪਏ ਮਹਿੰਗਾ ਹੋ ਗਿਆ ਹੈ। ਕੀਮਤ ਵਿੱਚ ਵਾਧੇ ਦੇ ਬਾਵਜੂਦ ਪਲਸਰ 220 ਐਫ ਦੀ ਲੋਕਪਿ੍ਰਯਤਾ ਵਿੱਚ ਕੋਈ ਕਮੀ ਨਹੀਂ ਆਈ। ਇਹ ਬਜਾਜ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਬਾਈਕਾਂ ਵਿੱਚੋਂ ਇੱਕ ਹੈ। ਇਸ ਦਾ ਸਪੋਰਟੀ ਡਿਜ਼ਾਈਨ, ਸ਼ਕਤੀਸ਼ਾਲੀ ਇੰਜਣ ਅਤੇ ਭਰੋਸੇਯੋਗ ਪਰਫਾਰਮੈਂਸ ਇਸ ਨੂੰ ਅੱਜ ਵੀ ਰਾਈਡਰਾਂ ਦੀ ਪਹਿਲੀ ਪਸੰਦ ਬਣਾਉਂਦੇ ਹਨ। ਨਵੇਂ ਐਲ.ਈ.ਡੀ. ਹੈੱਡਲੈਂਪ ਅਤੇ ‘ਡੇਅ-ਟਾਈਮ ਰਨਿੰਗ ਲਾਈਟਸ’ ਨਾਲ ਬਾਈਕ ਦਾ ਲੁੱਕ ਹੋਰ ਵੀ ਆਕਰਸ਼ਕ ਹੋ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਅਪਡੇਟ ਨੌਜਵਾਨ ਗਾਹਕਾਂ ਨੂੰ ਖਾਸ ਤੌਰ ’ਤੇ ਆਕਰਸ਼ਿਤ ਕਰੇਗਾ। ਪਲਸਰ 220 ਐਫ ਨੇ ਭਾਰਤੀ ਦੋਪਹੀਆ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੋਈ ਹੈ ਅਤੇ ਨਵੇਂ ਅਪਡੇਟ ਨਾਲ ਇਸ ਦੀ ਲੋਕਪਿ੍ਰਯਤਾ ਹੋਰ ਵੱਧਣ ਦੀ ਉਮੀਦ ਹੈ।

ਨਵੇਂ ਟਰੱਕ ਅਤੇ ਬੱਸਾਂ ਦੀ ਖਰੀਦ ’ਤੇ ਮਿਲੇਗੀ 8% ਤੱਕ ਛੂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਟਾਟਾ ਮੋਟਰਸ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨਾਲ ਦਿੱਲੀ-ਐਨਸੀਆਰ ਖੇਤਰ ਵਿੱਚ ਪੁਰਾਣੇ ਟਰੱਕਾਂ ਅਤੇ ਬੱਸਾਂ ਦੀ ਥਾਂ ਨਵੇਂ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਯੋਜਨਾ ਦਾ ਮਕਸਦ ਪੁਰਾਣੇ ਅਤੇ ਜ਼ਿਆਦਾ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਬਦਲ ਕੇ ਵਾਤਾਵਰਣ ਨੂੰ ਸਾਫ਼ ਬਣਾਉਣਾ ਹੈ। ਯੋਜਨਾ ਤਹਿਤ ਪੁਰਾਣੇ ਟਰੱਕ ਜਾਂ ਬੱਸ ਦੇ ਮਾਲਕਾਂ ਨੂੰ ਨਵੇਂ ਕਮਰਸ਼ੀਅਲ ਵਾਹਨ ਖਰੀਦਣ ਲਈ ਖ਼ਾਸ ਮੌਕਾ ਦਿੱਤਾ ਜਾਵੇਗਾ। ਟਾਟਾ ਮੋਟਰਸ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਅਧੀਨ ਨਵਾਂ ਟਰੱਕ ਜਾਂ ਬੱਸ ਖਰੀਦਣ ਵਾਲੇ ਗਾਹਕਾਂ ਨੂੰ ਵਾਹਨ ਦੀ ਕੀਮਤ ’ਤੇ 8 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ। ਇਸ ਨਾਲ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ ਅਤੇ ਉਹ ਪੁਰਾਣੇ ਵਾਹਨਾਂ ਦੀ ਥਾਂ ਨਵੇਂ ਅਤੇ ਆਧੁਨਿਕ ਵਾਹਨ ਖਰੀਦ ਸਕਣਗੇ। ਕੰਪਨੀ ਦਾ ਮੰਨਣਾ ਹੈ ਕਿ ਇਹ ਪਹਿਲ ਨਾ ਸਿਰਫ਼ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ, ਸਗੋਂ ਸੜਕ ਸੁਰੱਖਿਆ ਵਿੱਚ ਵੀ ਸੁਧਾਰ ਲਿਆਵੇਗੀ। ਇਸ ਯੋਜਨਾ ਨਾਲ ਕਮਰਸ਼ੀਅਲ ਵਾਹਨ ਖੇਤਰ ਵਿੱਚ ਨਵੇਂ ਵਾਹਨਾਂ ਦੀ ਵਿਕਰੀ ਨੂੰ ਵੀ ਬੜ੍ਹਾਵਾ ਮਿਲਣ ਦੀ ਉਮੀਦ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼  
ਐਮਾਜੋਨ ਨੇ ਭਾਰਤ ਵਿੱਚ ਆਪਣੀ ਸਭ ਤੋਂ ਲੋਕਪਿ੍ਰਯ ਸੇਲਾਂ ਵਿੱਚੋਂ ਇੱਕ ‘ਪ੍ਰਾਈਮ ਡੇਅ ਸੇਲ’ ਦੇ 10ਵੇਂ ਐਡੀਸ਼ਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਇਸ ਸੇਲ ਲਈ ਵਿਸ਼ੇਸ਼ ਪੇਜ਼ ਵੀ ਲਾਈਵ ਕਰ ਦਿੱਤਾ ਹੈ। ਇਹ ਮੈਗਾ ਸੇਲ 4 ਜੁਲਾਈ 2026 ਤੋਂ ਸ਼ੁਰੂ ਹੋਵੇਗੀ ਅਤੇ ਤਿੰਨ ਦਿਨ ਤੱਕ ਚੱਲੇਗੀ। ਇਸ ਦੌਰਾਨ ਗਾਹਕਾਂ ਨੂੰ ਕਈ ਉਤਪਾਦਾਂ ’ਤੇ ਭਾਰੀ ਛੂਟ ਦਾ ਲਾਭ ਮਿਲੇਗਾ। ਸੇਲ ਦੌਰਾਨ ਸਮਾਰਟ ਟੀਵੀ, ਸਪੀਕਰ, ਇਲੈਕਟ੍ਰਾਨਿਕ ਗੈਜਿਟਸ ਅਤੇ ਹੋਰ ਕਈ ਸ਼੍ਰੇਣੀਆਂ ਦੇ ਉਤਪਾਦਾਂ ’ਤੇ 45 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ ਦੇਸ਼-ਵਿਦੇਸ਼ ਦੇ ਪ੍ਰਸਿੱਧ ਬ੍ਰਾਂਡਾਂ ਦੇ 500 ਤੋਂ ਵੱਧ ਨਵੇਂ ਉਤਪਾਦਾਂ ਦੇ ਲਾਂਚ ਤੱਕ ਖਾਸ ਅਤੇ ਪਹਿਲਾਂ ਪਹੁੰਚ ਦਾ ਮੌਕਾ ਵੀ ਮਿਲੇਗਾ। ਜੇਕਰ ਤੁਸੀਂ ਨਵਾਂ ਇਲੈਕਟ੍ਰਾਨਿਕ ਸਮਾਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸੇਲ ਤੁਹਾਡੇ ਲਈ ਵਧੀਆ ਮੌਕਾ ਸਾਬਤ ਹੋ ਸਕਦੀ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.