ਨਵੇਂ ਟਰੱਕ ਅਤੇ ਬੱਸਾਂ ਦੀ ਖਰੀਦ ’ਤੇ ਮਿਲੇਗੀ 8% ਤੱਕ ਛੂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਟਾਟਾ ਮੋਟਰਸ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨਾਲ ਦਿੱਲੀ-ਐਨਸੀਆਰ ਖੇਤਰ ਵਿੱਚ ਪੁਰਾਣੇ ਟਰੱਕਾਂ ਅਤੇ ਬੱਸਾਂ ਦੀ ਥਾਂ ਨਵੇਂ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਯੋਜਨਾ ਦਾ ਮਕਸਦ ਪੁਰਾਣੇ ਅਤੇ ਜ਼ਿਆਦਾ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਬਦਲ ਕੇ ਵਾਤਾਵਰਣ ਨੂੰ ਸਾਫ਼ ਬਣਾਉਣਾ ਹੈ। ਯੋਜਨਾ ਤਹਿਤ ਪੁਰਾਣੇ ਟਰੱਕ ਜਾਂ ਬੱਸ ਦੇ ਮਾਲਕਾਂ ਨੂੰ ਨਵੇਂ ਕਮਰਸ਼ੀਅਲ ਵਾਹਨ ਖਰੀਦਣ ਲਈ ਖ਼ਾਸ ਮੌਕਾ ਦਿੱਤਾ ਜਾਵੇਗਾ। ਟਾਟਾ ਮੋਟਰਸ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਅਧੀਨ ਨਵਾਂ ਟਰੱਕ ਜਾਂ ਬੱਸ ਖਰੀਦਣ ਵਾਲੇ ਗਾਹਕਾਂ ਨੂੰ ਵਾਹਨ ਦੀ ਕੀਮਤ ’ਤੇ 8 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ। ਇਸ ਨਾਲ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ ਅਤੇ ਉਹ ਪੁਰਾਣੇ ਵਾਹਨਾਂ ਦੀ ਥਾਂ ਨਵੇਂ ਅਤੇ ਆਧੁਨਿਕ ਵਾਹਨ ਖਰੀਦ ਸਕਣਗੇ। ਕੰਪਨੀ ਦਾ ਮੰਨਣਾ ਹੈ ਕਿ ਇਹ ਪਹਿਲ ਨਾ ਸਿਰਫ਼ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ, ਸਗੋਂ ਸੜਕ ਸੁਰੱਖਿਆ ਵਿੱਚ ਵੀ ਸੁਧਾਰ ਲਿਆਵੇਗੀ। ਇਸ ਯੋਜਨਾ ਨਾਲ ਕਮਰਸ਼ੀਅਲ ਵਾਹਨ ਖੇਤਰ ਵਿੱਚ ਨਵੇਂ ਵਾਹਨਾਂ ਦੀ ਵਿਕਰੀ ਨੂੰ ਵੀ ਬੜ੍ਹਾਵਾ ਮਿਲਣ ਦੀ ਉਮੀਦ ਹੈ।
ਟਾਟਾ ਮੋਟਰਸ ਨੇ ਸਰਕਾਰ ਨਾਲ ‘ਸਮਝੌਤਾ ਪੱਤਰ’ ਕੀਤਾ ਸਾਈਨ
- ਭਾਰਤ
- Posted On


