Tuesday, 23 June 2026

ਡਰਾਈਵਰ ਸਮੇਤ ਇਕੋ ਹੀ ਪਰਿਵਾਰ ਦੇ 11 ਮੈਂਬਰਾਂ ਦੀ ਮੌਤ

ਗੜ੍ਹਸ਼ੰਕਰ/ਬਿਊਰੋ ਨਿਊਜ਼ : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਾਰਨ ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਆਏ ਤੇਜ਼ ਪਾਣੀ ਦੇ ਵਹਾਅ ਵਿੱਚ ਇਨੋਵਾ ਗੱਡੀ ਰੁੜ੍ਹਨ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ ਡਰਾਈਵਰ ਅਤੇ ਇਕੋ ਪਰਿਵਾਰ ਦੇ 10 ਮੈਂਬਰ ਸ਼ਾਮਲ ਹਨ। ਪਰਿਵਾਰ ਦੇ ਇਕ ਮੇਂਬਰ ਜਿਸ ਦੀ ਪਛਾਣ ਦੀਪਕ ਭਾਟੀਆ ਵਜੋਂ ਦੱਸੀ ਗਈ ਹੈ, ਨੂੰ ਇਲਾਕਾ ਵਾਸੀਆਂ ਨੇ ਖਾਸੀ ਜੱਦੋ-ਜਹਿਦ ਮਗਰੋਂ ਬਚਾਅ ਲਿਆ। ਇਨੋਕਾ ਗੱਡੀ ਵਿਚ ਡਰਾਈਵਰ ਸਣੇ ਕੁੱਲ 12 ਵਿਅਕਤੀ ਸਵਾਰ ਸਨ। ਉਕਤ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਰਾ (ਮਹਿਤਪੁਰ) ਦੇ ਵਸਨੀਕ ਸਨ ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂਸ਼ਹਿਰ (ਪੰਜਾਬ) ਵੱਲ ਆ ਰਹੇ ਸਨ। ਇਹ ਹਾਦਸਾ ਸਵੇਰੇ ਕਰੀਬ ਦਸ ਵਜੇ ਵਾਪਰਿਆ। ਹਾਦਸਾਗ੍ਰਸਤ ਕਾਰ ਖੱਡ ਵਿੱਚ ਕਰੀਬ 150 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਈ। ਰਾਹਤ ਕਾਰਜਾਂ ਦੌਰਾਨ 8 ਲਾਸ਼ਾਂ ਖੱਡ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।

ਇਕ ਸਿਲਵਰ ਅਤੇ ਪੰਜ ਕਾਂਸੀ ਦੇ ਤਮਗੇ ਜਿੱਤ ਕੇ ਭਾਰਤ ਮੈਡਲ ਟੈਲੀ ’ਚ ਰਿਹਾ 71ਵੇਂ ਸਥਾਨ ’ਤੇ

ਪੈਰਿਸ/ਬਿਊਰੋ ਨਿਊਜ਼ : ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਦੇ ਕੁਆਟਰ ਫਾਈਨਲ ’ਚ ਹਾਰਨ ਤੋਂ ਬਾਅਦ ਭਾਰਤ ਦਾ ਪੈਰਿਸ ਉਲੰਪਿਕ ਮੁਹਿੰਮ ਬਿਨਾ ਗੋਲਡ ਮੈਡਲ ਤੋਂ ਹੀ ਸਮਾਪਤ ਹੋ ਗਈ। ਰੈਸਲਿੰਗ ਤੋਂ ਇਲਾਵਾ ਭਾਰਤੀ ਗੋਲਫਰ ਅਦਿਤੀ ਅਸ਼ੋਕ 29ਵੇਂ ਸਥਾਨ ’ਤੇ ਰਿਹਾ। ਜਦਕਿ ਇਸ ਤੋਂ ਪਹਿਲਾਂ 10 ਮੀਟਰ ਵਿਮੈਨ ਏਅਰ ਪਿਸਟਲ ਮੁਕਾਬਲੇ ’ਚ ਮਨੂੰ ਭਾਕਰ ਨੇ ਕਾਂਸੀ ਦਾ ਤਮਗਾ ਅਤੇ ਮਿਕਸਡ ਦੇ 50 ਮੀਟਰ ਪਿਸਟਲ ਮੁਕਾਬਲੇ ’ਚ ਮਨੂ ਭਾਕਰ ਅਤੇ ਸਰਬਜੋਤ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਮੈਨਸ 50 ਮੀਟਰ ਰਾਈਫਲ ਥਰੀ ਪੁਜੀਸ਼ਨ ’ਚ ਸਵਪਨਿਲ ਕੁਸਾਲੇ ਨੇ ਕਾਂਸੀ ਦਾ, ਅਮਨ ਸਹਿਰਾਵਤ ਨੇ ਰੈਸਲਿੰਗ ’ਚ ਅਤੇ ਭਾਰਤੀ ਹਾਕੀ ਟੀਮ ਦੇ ਕਾਂਸੀ ਦੇ ਮੈਡਲ ਨੂੰ ਮਿਲਾ ਕੇ ਭਾਰਤ ਨੇ ਪੰਜ ਕਾਂਸੀ ਦੇ ਤਮਗੇ ਜਿੱਤੇ ਜਦਕਿ ਜੈਵਲਿਨ ਥਰੋਅ ’ਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਭਾਰਤ ਨੂੰ ਛੇਵਾਂ ਮੈਡਲ ਦਿਵਾਇਆ। ਉਥੇ ਹੀ ਭਾਰਤ ਨੂੰ ਸੱਤਵਾਂ ਮੈਡਲ ਦੀ ਉਮੀਦ ਵੀ ਫ਼ਿਲਹਾਲ ਬਰਕਰਾਰ ਹੈ। ਪਹਿਲਵਾਨ ਦੀਪਕ ਫੁਗਾਟ 50 ਕਿਲੋਗ੍ਰਾਮ ਵਜਨ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਸੀ ਅਤੇ ਉਨ੍ਹਾਂ ਮੈਡਲ ਪੱਕਾ ਲਿਆ ਸੀ ਪ੍ਰੰਤੂ ਫਾਈਨਲ ਮੁਕਾਬਲੇ ਵਾਲੇ ਦਿਨ 100 ਗ੍ਰਾਮ ਵਜਨ ਵਧ ਜਾਣ ਕਾਰਨ ਉਨ੍ਹਾਂ ਨੂੰ ਮੁਕਾਬਲੇ ’ਚੋਂ ਅਯੋਕ ਕਰਾਰ ਦੇ ਦਿੱਤਾ ਗਿਆ ਸੀ। ਆਉਂਦੀ 13 ਅਗਸਤ ਨੂੰ ਕੋਰਟ ਆਫ ਆਰਬੀਟੇ੍ਰਸ਼ਨ ਫਾਰ ਸਪੋਰਟਸ ਵੱਲੋਂ ਫੋਗਾਟ ਦੇ ਮੈਡਲ ਸਬੰਧੀ ਫੈਸਲਾ ਕੀਤਾ ਜਾਵੇਗਾ। ਪੈਰਿਸ ਉਲੰਪਿਕ ਵਿਚ ਛੇ ਮੈਡਲ ਜਿੱਤ ਕੇ ਭਾਰਤ ਮੈਡਲ ਟੈਲੀ ਵਿਚ 71ਵੇਂ ਸਥਾਨ ’ਤੇ ਰਿਹਾ।

 

ਢਿੱਗਾਂ ਡਿੱਗਣ ਅਤੇ ਹੜ੍ਹਾਂ ਕਰਕੇ 280 ਤੋਂ ਵੱਧ ਸੜਕਾਂ ਹੋਈਆਂ ਬੰਦ

ਸ਼ਿਮਲਾ/ਬਿਊਰੋ ਨਿਊਜ਼ : ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਹਿਮਾਚਲ ਪ੍ਰਦੇਸ਼ ਵਿਚ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਊਨਾ ਵਿਚ ਨਦੀਆਂ ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਗਿਆ ਜਦੋਂਕਿ ਲਾਹੌਲ ਤੇ ਸਪਿਤੀ ਪੁਲੀਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਾਹਲਮਾਨ ਨਾਲਾ ਪਾਰ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਧਰ ਕੁੱਲੂ, ਮੰਡੀ ਤੇ ਸ਼ਿਮਲਾ ਵਿਚ 31 ਜੁਲਾਈ ਮਗਰੋਂ ਆਏ ਹੜ੍ਹਾਂ ਵਿਚ ਲਾਪਤਾ 30 ਦੇ ਕਰੀਬ ਲੋਕਾਂ ਨੂੰ ਲੱਭਣ ਦਾ ਕੰਮ ਜਾਰੀ ਹੈ, ਪਰ ਅਜੇ ਤੱਕ ਕੋਈ ਵੱਡੀ ਸਫ਼ਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 28 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 27 ਜੂਨ ਤੋਂ 9 ਅਗਸਤ ਦਰਮਿਆਨ ਸੂਬੇ ਨੂੰ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ 288 ਸੜਕਾਂ ਵਿਚੋਂ 138 ਸ਼ੁੱਕਰਵਾਰ ਤੇ 150 ਸ਼ਨਿੱਚਰਵਾਰ ਨੂੰ ਬੰਦ ਹੋ ਗਈਆਂ ਸਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ ਮੰਡੀ ਵਿੱਚ 96, ਸਮਿਲਾ ਵਿੱਚ 76, ਕੁੱਲੂ ਵਿੱਚ 37, ਸਿਰਮੌਰ ਵਿੱਚ 33, ਚੰਬਾ ’ਚ 26, ਲਾਹੌਲ ਅਤੇ ਸਪਿਤੀ ’ਚ ਸੱਤ, ਹਮੀਰਪੁਰ ਵਿੱਚ ਪੰਜ ਅਤੇ ਕਾਂਗੜਾ ਅਤੇ ਕਿਨੌਰ ਵਿੱਚ ਚਾਰ-ਚਾਰ ਸੜਕਾਂ ਬੰਦ ਕੀਤੀਆਂ ਗਈਆਂ ਹਨ। ਪੂਹ ਅਤੇ ਕੌਰਿਕ ਵਿਚਕਾਰ ਅਚਾਨਕ ਹੜ੍ਹ ਅਤੇ ਨੇਗੁਲਸਾਰੀਨ ਨੇੜੇ ਰਾਸ਼ਟਰੀ ਰਾਜਮਾਰਗ 5 ’ਤੇ ਜ਼ਮੀਨ ਖਿਸਕਣ ਕਾਰਨ ਕਿਨੌਰ ਜ਼ਿਲ੍ਹਾ ਰਾਜਧਾਨੀ ਸ਼ਿਮਲਾ ਤੋਂ ਕੱਟਿਆ ਗਿਆ ਹੈ।। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਅਸਰਅੰਦਾਜ਼ ਹੋਈਆਂ ਹਨ।

 

ਕੇਂਦਰ ਵੱਲੋਂ ਰੋਕੇ 1837 ਕਰੋੜ ਰੁਪਏ ਵੀ ਤੁਰੰਤ ਰਿਲੀਜ਼ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ ਨੂੰ 50 ਸਾਲ ਦੇ ਵਿਆਜ ਮੁਕਤ ਕਰਜ਼ੇ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੇਂਡੂ ਵਿਕਾਸ ਫੀਸ, ਮਾਰਕੀਟ ਡਵੈਲਪਮੈਂਟ ਫੰਡ ਅਤੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਲੰਮੇ ਸਮੇਂ ਤੋਂ ਠੰਡੇ ਬਸਤੇ ਵਿਚ ਪਏ ਬਕਾਏ ਬਾਬਤ ਵੀ ਧਿਆਨ ਵਿਚ ਲਿਆਂਦਾ ਅਤੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਆਧਾਰ ’ਤੇ ਇਸ ਨੂੰ ਰੀਲੀਜ਼ ਕਰਨ, ਕਿਉਂਕਿ ਸੂਬੇ ਦੀ ਵਿੱਤੀ ਹਾਲਤ ਬਹੁਤ ਚਿੰਤਾਜਨਕ ਹੈ। ਡਾ. ਸਾਹਨੀ ਨੇ ਪੂੰਜੀ ਨਿਵੇਸ਼ ਲਈ ਕੇਂਦਰ ਵੱਲੋਂ ਰੋਕੀ 1837 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਤੁਰੰਤ ਰੀਲੀਜ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਵਿੱਤੀ ਸੰਕਟ ਤੋਂ ਬਚਾਉਣ ਦੀ ਜੰਿਮੇਵਾਰੀ ਕੇਂਦਰ ਦੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.