Friday, 19 June 2026

ਦਿੱਲੀ ਦੇ ਅਪੋਲੋ ਹਸਪਤਾਲ ’ਚ ਕਰਵਾਇਆ ਗਿਆ ਭਰਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਰਸ਼ਨ ਅਡਵਾਨੀ ਦੀ ਸਿਹਤ ਵਿਗੜ ਗਈ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਲਾਲ ਕਿ੍ਰਸ਼ਨ ਅਡਵਾਨੀ ਨੂੰ ਰੂਟੀਨ ਚੈਕਅੱਪ ਲਈ ਅਪੋਲੋ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ’ਚ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਨਿਊਰੋਲਾਜ਼ੀ ਵਿਭਾਗ ’ਚ ਡਾ. ਵਿਨੀਤ ਸੂਰੀ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।  ਦੱਸ ਦੇਈਏ ਕਿ ਇਸ ਸਾਲ ਦੇ ਅਗਸਤ ਮਹੀਨੇ ਵਿਚ ਵੀ ਅਡਵਾਨੀ ਨੂੰ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ 26 ਜੂਨ ਨੂੰ ਏਮਸ ਹਸਪਤਾਲ ਦਿੱਲੀ ’ਚ ਯੂਰੋਲਾਜੀ ਡਿਪਾਰਟਮੈਂਟ ਦੀ ਨਿਗਰਾਨੀ ’ਚ ਉਨ੍ਹਾਂ ਦਾ ਇਕ ਛੋਟਾ ਜਿਹਾ ਅਪ੍ਰੇਸ਼ਨ ਵੀ ਹੋਇਆ ਅਤੇ ਅਗਲੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

 

14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ਹੈਦਰਾਬਾਦ/ਬਿਊਰੋ : ਫਿਲਮ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਮਹਿਲਾ ਦੀ ਮੌਤ ਦੇ ਮਾਮਲੇ ’ਚ ਐਕਟਰ ਅੱਲੂ ਅਰਜਨ ਨੂੰ ਗਿ੍ਰਫਤਾਰ ਕਰਨ ਤੋਂ ਬਾਅਦ ਹੈਦਰਾਬਾਦ ਦੀ ਕੋਰਟ ਨੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਅੱਲੂ ਨੂੰ ਉਨ੍ਹਾਂ ਦੇ ਘਰ ਤੋਂ ਦੁਪਹਿਰੇ 12 ਵਜੇ ਗਿ੍ਰਫ਼ਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 4 ਵਜੇ ਕੋਰਟ ’ਚ ਪੇਸ਼ ਕੀਤਾ ਗਿਆ। ਅੱਲੂ ’ਤੇ ਆਰੋਪ ਹੈ ਕਿ ਉਹ 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ’ਚ ਬਿਨਾ ਦੱਸੇ ਪਹੁੰਚੇ ਸਨ, ਜਿਸ ਕਾਰਨ ਉਥੇ ਭੀੜ ਜਮ੍ਹਾਂ ਹੋ ਗਈ ਅਤੇ ਭਗਦੜ ਮਚ ਗਈ, ਜਿਸ ’ਚ ਕਈ ਵਿਅਕਤੀ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਸੰਧਿਆ ਥੀਏਟਰ ਦੇ ਪ੍ਰਬੰਧਨ,ਅੱਲੂ ਅਰਜਨ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸੇ ਦੌਰਾਨ ਐਕਟਰ ਨੇ ਮਹਿਲਾ ਦੀ ਮੌਤ ਦੇ ਮਾਮਲੇ ’ਚ ਦਰਜ ਐਫਆਈਆਰ ਨੂੰ ਖਤਮ ਕਰਨ ਦੇ ਲਈ ਹਾਈ ਕੋਰਟ ’ਚ ਅਪੀਲ ਵੀ ਕੀਤੀ ਹੈ। ਇਸ ਤੋਂ ਪਹਿਲਾਂ ਅੱਲੂ ਅਰਜਨ ਨੇ ਮਿ੍ਰਤਕ ਮਹਿਲਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਸੀ ਅਤੇ ਪਰਿਵਾਰ ਨੂੰ ਮਦਦ ਵਜੋਂ 25 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਸੀ। ਜਿਸ ਤੋਂ ਬਾਅਦ ਮਿ੍ਰਤਕ ਮਹਿਲਾ ਦੇ ਪਤੀ ਨੇ ਕੇਸ ਵਾਪਸ ਲੈਣ ਦੀ ਇੱਛਾ ਪ੍ਰਗਟਾਈ ਹੈ। 

 

  

 

ਕਿਹਾ : ਅੰਦੋਲਨਕਾਰੀ ਕਿਸਾਨ ਹਨ ਕਸਾਈ ਅਤੇ ਨਸ਼ੇ ਦੇ ਸੌਦਾਗਰ 

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ ਖਿਲਾਫ਼ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਨਸ਼ੇ ਦੇ ਸੌਦਾਗਰ ਅਤੇ ਕਸਾਈ ਦੱਸਿਆ। ਰਾਜ ਸਭਾ ਮੈਂਬਰ ਜਾਂਗੜਾ ਨੇ ਕਿਹਾ ਕਿ ਜਿੱਥੇ ਕਿਸਾਨ ਅੰਦੋਲਨ ਹੋਇਆ ਉਥੋਂ 700 ਲੜਕੀਆਂ ਗਾਇਬ ਹੋਈਆਂ ਹਨ। ਜਾਂਗੜਾ ਨੇ ਇਹ ਬਿਆਨ 12 ਦਸੰਬਰ ਨੂੰ ਰੋਹਤਕ ਦੇ ਮਹਿਮ ਸ਼ੂਗਰ ਮਿੱਲ ’ਚ ਗੰਨੇ ਦੀ ਪਿੜਾਈ ਦੇ ਸ਼ੁਭ ਆਰੰਭ ’ਤੇ ਦਿੱਤਾ। ਇਸ ਮੌਕੇ ’ਤੇ ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਸਨ। ਜਾਂਗੜਾ ਵੱਲੋਂ ਦਿੱਤੇ ਬਿਆਨ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਾਂਗੜਾ ਨੇ ਕਿਹਾ ਕਿ ਬੇਸ਼ੱਕ ਸੀਆਈਡੀ ਕੋਲੋਂ ਰਿਪੋਰਟ ਲੈ ਲੈਣਾ ਕਿ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ਅਤੇ ਬਹਾਦੁਰਗੜ੍ਹ ਬਾਰਡਰ ਦੇ ਨੇੜਲੇ ਪਿੰਡਾਂ ਦੀਆਂ 700 ਲੜਕੀਆਂ ਗਾਇਬ ਹਨ। ਉਹ ਕਿੱਥੇ ਗਈਆਂ ਇਹ ਕਿਸੇ ਨੂੰ ਨਹੀਂ ਪਤਾ। 

  

ਚੰਡੀਗੜ੍ਹ/ਬਿਊਰ ਨਿਊਜ਼ : ਸਮਾਜਸੇਵੀ ਸੰਸਥਾ ਸੰਕਲਪ ਆਈਏਐਸ ਸੈਕਟਰ 29, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਯੂਪੀਐਸਸੀ ਦੇ ਵਿਦਿਆਰਥੀਆਂ ਲਈ ਮੁਫ਼ਤ ਇੰਟਰਵਿਊ ਦੀ ਤਿਆਰੀ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਲ ਮੌਕ ਇੰਟਰਵਿਊ ਪ੍ਰੋਗਰਾਮ 23 ਦਸੰਬਰ ਤੋਂ ਸ਼ੁਰੂ ਹੋਵੇਗਾ। ਵਿਦਿਆਰਥੀ ਇਸ ਇੰਟਰਵਿਊ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਫੋਨ ਨੰਬਰ 98158-37500 ’ਤੇ ਸੰਪਰਕ ਕਰ ਸਕਦੇ ਹਨ। ਇਹ ਇੰਟਰਵਿਊ ਬਿਨਾ ਕਿਸੇ ਫੀਸ ਦੇ ਬਿਲਕੁਲ ਮੁਫਤ ਹੋਵੇਗੀ। ਜ਼ਿਕਰਯੋਗ ਹੈ ਕਿ ਸੰਕਲਪ, ਸੇਵਾ ਭਾਰਤੀ ਸੈਕਟਰ 29 ਚੰਡੀਗੜ੍ਹ ’ਚ ਪਿਛਲੇ 17 ਸਾਲਾਂ ਤੋਂ ਸਿਵਲ ਸੇਵਾਵਾਂ ਦੇ ਵਿਦਿਆਰਥੀਆਂ ਨੂੰ ਨੋ ਪ੍ਰੌਫਿਟ ਨੋ ਲੌਸ ਦੇ ਆਧਾਰ ’ਤੇ ਕੋਚਿੰਗ ਦੇ ਰਿਹਾ ਹੈ। ਸੰਕਲਪ ਦੇ ਚੇਅਰਮੈਨ ਅਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਸੀ ਜੇ ਰਾਏ ਨੇ ਕਿਹਾ ਕਿ ਇਹ ਸੰਸਥਾ ਚੰਡੀਗੜ੍ਹ ’ਚ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸੰਸਥਾ ਦੇ ਰਾਹੀਂ ਸੈਂਕੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸੰਕਲਪ ਟ੍ਰੇਨਿੰਗ ਸੈਂਟਰ ’ਚ ਟ੍ਰੇਨਿੰਗ ਦੇ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਮਾਹਿਰ ਮਾਰਗ ਦਰਸ਼ਨ ਕਰਨ ਵਾਲੇ ਉਪਲਬਧ ਹਨ। ਇਸ ਮੌਕ ਇੰਟਰਵਿਊ ਦੇ ਲਈ ਪ੍ਰਮੁੱਖ ਪੈਨਲਿਸਟ ਹਨ ਜਿਨ੍ਹਾਂ ’ਚ ਲੈਫਟੀਨੈਂਟ ਜਨਰਲ ਬੀ. ਐਸ. ਜਸਵਾਲ, ਲੈਫਟੀਨੈਂਟ ਜਨਰਲ ਕੇ. ਜੇ. ਸਿੰਘ, ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸ੍ਰੀ ਸਰਵੇਸ਼ ਕੌਸ਼ਲ, ਆਈਏਐਸ ਸੇਵਾ ਮੁਕਤ ਸੀ. ਐਸ. ਤਲਵਾਰ, ਆਈਏਐਸ ਸੇਵਾ ਮੁਕਤ ਪ੍ਰੋ. ਸੰਦੀਪਨ ਵਰਮਾ, ਪ੍ਰੋ. ਮੋਹਿਤ ਵਰਮਾ, ਸ੍ਰੀ ਚਰਨਜੀਤ ਰਾਏ ਸਮੇਤ ਹੋਰ ਮਾਹਿਰ ਸ਼ਾਮਲ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.