Thursday, 18 June 2026

ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਚ ਗੁਜ਼ਾਰੇ 286 ਦਿਨ

ਫਲੋਰੀਡਾ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁੱਚ ਵਿਲਮੋਰ 9 ਮਹੀਨੇ ਅਤੇ 14 ਦਿਨਾਂ ਬਾਅਦ ਸੁਰੱਖਿਅਤ ਧਰਤੀ ’ਤੇ ਵਾਪਸ ਪਰਤ ਆਏ ਹਨ। ਇਨ੍ਹਾਂ ਦੇ ਨਾਲ ਅਮਰੀਕਾ ਦੇ ਨਿੱਕ ਹੇਗ ਅਤੇ ਰੂਸ ਦੇ ਅਲੈਗਜ਼ੈਂਡਰ ਗੋਰਬੁਨੋਵ ਵੀ ਹਨ। ਇਨ੍ਹਾਂ ਦਾ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ 3 ਵਜ ਕੇ 27 ਮਿੰਟ ’ਤੇ ਫਲੋਰੀਡਾ ਤੱਟ ’ਤੇ ਉਤਰਿਆ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ ਤਾਂ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵਧ ਗਿਆ ਸੀ। ਇਸ ਸਮੇਂ ਦੌਰਾਨ ਲਗਭਗ 7 ਮਿੰਟਾਂ ਲਈ ਸੰਚਾਰ ਬਲੈਕਆਊਟ ਰਿਹਾ, ਭਾਵ ਪੁਲਾੜ ਯਾਨ ਨਾਲ ਕੋਈ ਸੰਪਰਕ ਨਹੀਂ ਹੋਇਆ। ਡਰੈਗਨ ਕੈਪਸੂਲ ਦੇ ਵੱਖ ਹੋਣ ਤੋਂ ਲੈ ਕੇ ਸਮੁੰਦਰ ਵਿਚ ਉਤਰਨ ਤੱਕ ਇਨ੍ਹਾਂ ਨੂੰ ਲਗਭਗ 17 ਘੰਟੇ ਲੱਗੇ। ਸਪੇਸ ਕਰਾਫਟ ਵਿਚੋਂ ਸਭ ਤੋਂ ਪਹਿਲਾਂ ਕਰੂ ਕਮਾਂਡਰ ਨਿਕ ਹੇਗ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਅਲੈਗਜੈਂਡਰ ਗੋਰਬੁਨੋਵ ਅਤੇ ਸੁਨੀਤਾ ਵਿਲੀਅਮ ਸਪੇਸ ਕਰਾਫਟ ਵਿਚੋਂ ਬਾਹਰ ਆਏ ਅਤੇ ਆਖਰ ’ਚ ਬੁਚ ਵਿਲਮੋਰ ਨੂੰ ਸਪੇਸ ਕਰਾਫਟ ਤੋਂ ਬਾਹਰ ਕੱਢਿਆ ਗਿਆ। ਧਿਆਨ ਰਹੇ ਕਿ ਇਨ੍ਹਾਂ ਪੁਲਾੜ ਯਾਤਰੀਆਂ ਦੀਆਂ 286 ਦਿਨਾਂ ਬਾਅਦ ਧਰਤੀ ’ਤੇ ਸੁਰੱਖਿਅਤ ਵਾਪਸੀ ਹੋਈ ਹੈ। 

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਸਬੰਧੀ ਬਣਾਈ ਗਈ ਰਣਨੀਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਅੱਜ ਨਵੀਂ ਦਿੱਲੀ ’ਚ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਮੀਟਿੰਗ ਦੌਰਾਨ 21 ਮਾਰਚ ਤੋਂ ਸ਼ੁੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਲੈ ਕੇ ਰਣਨੀਤੀ ਬਣਾਈ ਗਈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਭੁਪੇਸ਼ ਬਘੇਲ ਵੱਲੋਂ ਹਰ ਕਾਂਗਰਸੀ ਵਿਧਾਇਕ ਨਾਲ ਗੱਲਬਾਤ ਕੀਤੀ ਗਈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭੁਪੇਸ਼ ਬਘੇਲ ਵੱਲੋਂ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨਾਲ ਵੀ ਨਵੀਂ ਦਿੱਲੀ ’ਚ ਗੱਲਬਾਤ ਕੀਤੀ ਗਈ ਸੀ ਅਤੇ ਇਸ ਮੀਟਿੰਗ ਦੌਰਾਨ ਸਮੂਹ ਕਾਂਗਰਸੀ ਆਗੂਆਂ ਨੂੰ ਇਕਜੁੱਟ ਕਰਨ ਦਾ ਯਤਨ ਕੀਤਾ ਗਿਆ ਸੀ।

 

ਲੁਧਿਆਣਾ : ਉੱਘੇ ਪੰਜਾਬੀ ਕਵੀ, ਸਾਹਿੱਤਕ ਮੈਗਜ਼ੀਨਹੁਣਦੇ ਸੰਪਾਦਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦਾ ਸੱਜਰਾ ਗ਼ਜ਼ਲ ਸੰਗ੍ਰਹਿਪੀਲ਼ੀ ਧਰਤੀ ਕਾਲ਼ਾ ਅੰਬਰਉੱਘੇ ਪੰਜਾਬੀ ਲੇਖਕਾਂ ਡਾ. ਵਰਿਆਮ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਲਖਵਿੰਦਰ ਜੌਹਲ, ਬਲਵਿੰਦਰ ਸੰਧੂ, ਹਰਵਿੰਦਰ ਚੰਡੀਗੜ੍ਹ, ਗੁਰਮੀਤ ਪਲਾਹੀ, ਡਾ. ਗੁਰਇਕਬਾਲ ਸਿੰਘ ,ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਸਮੇਤ ਲੇਖਕਾਂ ਦੇ ਚੋਣਵੇਂ ਇਕੱਠ ਵਿੱਚ ਪੈਰਾਡਾਈਜ਼ ਫਾਰਮ ਹਾਊਸ ਪੱਦੀ ਖ਼ਾਲਸਾ( ਗੁਰਾਇਆ ਨੇੜੇ) ਜਲੰਧਰ  ਵਿਖੇਚੇਤਰ ਚੜ੍ਹਿਆਸਾਹਿੱਤਕ ਮਿਲਣੀ ਦੌਰਾਨ ਲੋਕ ਅਰਪਣ ਕੀਤਾ ਗਿਆ ਇਸ ਪੁਸਤਕ ਨੂੰ ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ) ਵੱਲੋਂ ਅਮਰਿੰਦਰ ਸੋਹਲ ਨੇ ਪ੍ਰਕਾਸ਼ਿਤ ਕੀਤਾ ਹੈ। 

ਇਸ ਮੌਕੇ ਅਮਰੀਕਾ ਤੋਂ ਆਏ ਗਾਇਕ ਸੁਖਦੇਵ ਸਾਹਿਲ  ਨੇ ਸੁਸ਼ੀਲ ਦੁਸਾਂਝ ਦਾ ਕਲਾਮ ਪੇਸ਼ ਕੀਤਾ। 

ਹਾਜ਼ਰ ਸਾਹਿਤਕਾਰਾਂ ਵਲੋਂ ਸਾਹਿਤ ਦੇ ਸਮਾਜਿਕ, ਸਭਿਆਚਾਰਕ ਤੇ ਆਰਥਕ ਸਰੋਕਾਰਾਂ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। 

ਇਸ ਮੌਕੇ ਸੰਬੋਧਨ ਕਰਦਿਆਂ ਡਾ. ਵਰਿਆਮ ਸਿੰਧ ਸੰਧੂ ਨੇ ਕਿਹਾ ਕਿ ਲੇਖਕਾਂ ਨੂੰ ਸਮਾਜ ਦੇ ਸਿਹਤਮੰਦ ਵਿਹਾਰ ਲਈ ਆਪ ਵੀ ਵਿਸ਼ਾਲ ਦ੍ਰਿਸ਼ਟੀ ਅਪਨਾਉਣੀ ਪਵੇਗੀ। ਰਸਮੀ ਤੇ ਗੈਰ ਰਸਮੀ ਸਮਾਗਮਾਂ ਵਿੱਚ ਸਮਾਜ ਲੇਖਕ ਤੋਂ ਗੰਭੀਰ ਵਿਚਾਰ ਦੀ ਆਸ ਰੱਖਦਾ ਹੈ, ਇਹ ਆਸ ਟੁੱਟਣ ਨਾ ਦਿਉ। 

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ  ਨਵੀਂ ਪੀੜ੍ਹੀ ਨੂੰ ਮੂੰਹ ਜ਼ਬਾਨੀ ਸਿੱਖਿਆ ਦੇਣ ਦੀ ਥਾਂ ਉਨ੍ਹਾਂ ਨੂੰ ਸਾਹਿੱਤਕ ਸੱਭਿਆਚਾਰਕ ਸਮਾਗਮਾਂ ਵਿੱਚ ਬਚਪਨ ਤੋਂ ਹੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਸ਼ਬਦ ਸਾਂਝ ਤੇ ਵਿਰਾਸਤੀ ਜੜ੍ਹਾਂ ਮਜ਼ਬੂਤ ਹੋਣਗੀਆਂ। ਗਾਇਕ ਸੁਖਦੇਵ ਸਾਹਿਲ ਨੇ ਸੂਫ਼ੀ ਕਲਾਮ ਤੋਂ ਇਲਾਵਾ ਜਸਵਿੰਦਰ ਅਤੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਨਾਲ ਮਾਹੌਲ ਇਕਾਗਰ ਚਿੱਤ  ਬਣਾ ਦਿੱਤਾ। 

ਉੱਘੇ ਕਵੀ ਤਰਲੋਚਨ ਲੋਚੀ ਲੁਧਿਆਣਾ ਅਤੇ ਪਟਿਆਲਾ ਤੋਂ ਆਏ ਕਵੀ ਬਲਵਿੰਦਰ  ਸੰਧੂ ਨੇ ਸੱਜਰੀਆਂ ਭਾਵ ਪੂਰਤ ਕਵਿਤਾਵਾਂ/ਗ਼ਜ਼ਲਾਂ ਪੇਸ਼ ਕੀਤੀਆਂ। 

ਇਹ ਸਾਹਿੱਤਕ ਮਿੱਤਰ ਮਿਲਣੀ ਵਿੱਚ ਗੁਰਮੀਤ ਸਿੰਘ ਪਲਾਹੀ ਅਤੇ ਡਾ: ਲਖਵਿੰਦਰ ਸਿੰਘ ਜੌਹਲ ਦੀ ਨਿਵੇਕਲੀ ਸੋਚ ਦਾ ਨਤੀਜਾ ਸੀ ਜਿਸ ਨੂੰ ਸੁਲੱਖਣ ਸਿੰਘ ਜੌਹਲ ਨੇ ਨੇਪਰੇ ਚਾੜ੍ਹਿਆ। ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੇਖਕਾਂ ਵਿੱਚ .. ਵਿਰਦੀ, ਮੋਤਾ ਸਿੰਘ ਸਰਾਏ ਵਾਲਸਾਲ (ਯੂ ਕੇ) ਹਰਵਿੰਦਰ ਸਿੰਘ ਚੰਡੀਗੜ੍ਹ,ਗੁਰਮੀਤ ਸਿੰਘ ਰੱਤੂ, ਜਸਵਿੰਦਰ ਫਗਵਾੜਾ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਕਮਲੇਸ਼ ਸੰਧੂ, ਦਵਿੰਦਰ ਜੱਸਲ, ਹਰਜਿੰਦਰ ਨਿਆਣਾ, ਸੰਤੋਸ਼ ਕੁਮਾਰੀ, ਪਰਮਜੀਤ ਕੌਰ ਜੌਹਲ, ਬੰਸੋ ਦੇਵੀ, ਬਲਦੇਵ ਰਾਜ ਕੋਮਲ, ਸੋਹਣ ਸਹਿਜਲ, ਜਨਕ ਪਲਾਹੀ, ਸੁਲੱਖਣ ਸਿੰਘ ਜੌਹਲ, ਡਾ. ਕੰਵਲ  ਭੱਲਾ .ਹਰਵਿੰਦਰ ਸਿੰਘ ਭੱਲਾ, ਮਨਜਿੰਦਰ ਧਨੋਆ, ਰਜਵੰਤ ਕੌਰ ਸੰਧੂ ਤੇ ਮਨਦੀਪ ਸਿੰਘ ਆਦਿ ਸਾਹਿਤਕਾਰ ਸ਼ਾਮਿਲ ਹੋਏ। 

ਮਿਲਣੀ ਵਿੱਚ ਤਾਜ਼ੇ ਗੰਨਿਆਂ ਦਾ ਤਾਜ਼ਾ ਰਸ, ਲੱਸੀ,ਚਾਹ, ਫਲ ਅਤੇ ਦੁਪਹਿਰ  ਦਾ ਭੋਜਨ . ਸੁਲੱਖਣ ਸਿੰਘ ਜੌਹਲ ਵਲੋਂ ਅਟੁੱਟ ਵਰਤਾਇਆ ਗਿਆ। . ਸੁਲੱਖਣ ਸਿੰਘ ਨੇ ਪੇਸ਼ਕਸ਼ ਕੀਤੀ ਕਿਚੇਤਰ ਚੜ੍ਹਿਆਪ੍ਰੋਗ੍ਰਾਮ ਹਰ ਸਾਲ ਚੜ੍ਹਦੇ ਚੇਤਰ ਦੇ ਪਹਿਲੇ ਐਤਵਾਰ ਇਸੇ ਪੈਰਾਡਾਈਜ਼ ਫਾਰਮ ਹਾਊਸ ਤੇ ਕਰਵਾਉਣ ਦੀ ਜੇ ਸਾਰੇ ਸੱਜਣ ਸਹਿਮਤੀ ਦੇਣ ਤਾਂ ਉਹ ਮੇਜ਼ਬਾਨੀ ਕਰਨਗੇ। ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਗਿਆ

 

ਸੁਖਬੀਰ ਬਾਦਲ ਨਾਲ ਹੋਈ ਮੁਲਾਕਾਤ ਤੋਂ ਬਾਅਦ ਅਸਤੀਫ਼ਾ ਵਾਪਸ ਲੈਣ ਦਾ ਲਿਆ ਫੈਸਲਾ

ਹੁਸ਼ਿਆਰਪੁਰ/ਬਿਊਰੋ ਨਿਊਜ਼ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਉਹ ਆਉਂਦੇ ਇਕ-ਦੋ ਦਿਨਾਂ ਤੱਕ ਮੁੜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅੱਜ ਐਡਵੋਕੇਟ ਧਾਮੀ ਨੂੰ ਮਿਲਣ ਲਈ ਉਨ੍ਹਾਂ ਦੇ ਹੁਸ਼ਿਆਰਪੁਰ ਸਥਿਤ ਗ੍ਰਹਿ ਵਿਖੇ ਪੁੱਜੇ ਸਨ, ਜਿਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਅੰਤਿ੍ਰੰਗ ਕਮੇਟੀ ਦੇ ਮੈਂਬਰਾਂ ਵਲੋਂ ਵੀ ਐਡਵੋਕੇਟ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਸੀ। ਜਦਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰਗ ਕਮੇਟੀ ਵੱਲੋਂ ਐਡਵੋਕੇਟ ਧਾਮੀ ਦੇ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.