Thursday, 18 June 2026

ਕਿਹਾ : ਅੱਜ ਦੇਸ਼ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਕਰ ਰਿਹਾ ਹੈ ਯਾਦ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਨਕਲਾਬੀ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦੇਸ਼ ਅੱਜ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਿਖਰਲੀ ਕੁਰਬਾਨੀ ਨੂੰ ਯਾਦ ਕਰਦਾ ਹੈ। ਆਜ਼ਾਦੀ ਅਤੇ ਨਿਆਂ ਲਈ ਉਨ੍ਹਾਂ ਦੀ ਨਿਡਰ ਕੋਸਸ਼ਿ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।’’ ਯਾਦ ਰਹੇ ਕਿ ਇਨ੍ਹਾਂ ਤਿੰਨਾਂ ਇਨਕਲਾਬੀਆਂ ਨੇ ਬਿ੍ਰਟਿਸ਼ ਸ਼ਾਸਨ ਦਾ ਵਿਰੋਧ ਕਰਨ ਲਈ ਹੱਥ ਮਿਲਾਇਆ ਤੇ ਭਗਤ ਸਿੰਘ ਨੇ ਅਪਰੈਲ 1929 ਵਿੱਚ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਿਆ ਸੀ। ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਬਲਕਿ ਆਪਣੇ ਵਿਰੋਧ ਨੂੰ ਉਜਾਗਰ ਕਰਨ ਲਈ ਸੀ। ਇਨ੍ਹਾਂ ਤਿੰਨਾਂ ਨੂੰ 1931 ਵਿੱਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਤੇ ਉਦੋਂ ਇਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਸੀ।  

 

ਮਾਨ ਸਰਕਾਰ ਨੇ ਸ਼ਹੀਦਾਂ ਦਾ ਨਾਮ ਨੀਂਹ ਪੱਥਰ ’ਤੇ ਛੋਟੇ ਅੱਖਰਾਂ ’ਚ ਲਿਖਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਨਵਾਂ ਸ਼ਹਿਰ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਰੱਖੇ ਨੀਂਹ ਪੱਥਰ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਹੈ। ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ ਕਿ ਨਵਾਂ ਸ਼ਹਿਰ ਵਿਚ ਰੱਖੇ ਨੀਂਹ ਪੱਥਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੱਡੇ ਅੱਖਰਾਂ ਵਿੱਚ ਉੱਕਰਿਆ ਹੈ ਜਦੋਂ ਕਿ ਸ਼ਹੀਦ ਏ ਆਜ਼ਮ ਦਾ ਨਾਮ ਹੇਠਾਂ ਛੋਟੇ ਅੱਖਰਾਂ ਵਿੱਚ ਲਿਖਿਆ ਗਿਆ ਜਿਸ ਤੋਂ ਸਾਫ਼ ਹੈ ਕਿ ਸੱਤਾ ਹਾਸਲ ਕਰਨ ਲਈ ਭਗਵੰਤ ਮਾਨ ਨੇ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਅਤੇ ਹੁਣ ਖ਼ੁਦ ਵੱਡਾ ਹੋਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਹਮੇਸ਼ਾ ਅਮਰ ਰਹਿਣਗੇ ਪਰੰਤੂ ਨੀਂਹ ਪੱਥਰ ਤੇ ਲਿਖੀ ਇਬਾਰਤ ਨੇ ‘ਆਪ’ ਸਰਕਾਰ ਦੀ ਸੋਚ ਨੂੰ ਦਰਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੀਂਹ ਪੱਥਰਾਂ ’ਤੇ ਮਜ਼ਦੂਰਾਂ ਦਾ ਨਾਮ ਲਿਖੇ ਜਾਣ ਤੱਕ ਦੀ ਗੱਲ ਕਰਦੇ ਹੁੰਦੇ ਸਨ। ਬਿੱਟੂ ਨੇ ਕਿਹਾ ਕਿ ਅੱਜ ਸਮਾਗਮਾਂ ਵਿਚ ਤਾੜੀਆਂ ਮਾਰਨ ਵਾਲੇ ਵਜ਼ੀਰਾਂ ਨੂੰ ਸ਼ਰਮ ਕਰਨੀ ਚਾਹੀਦੀ ਸੀ ਕਿਉਂਕਿ ਪੱਥਰ ’ਤੇ ਵੱਡੇ ਅੱਖਰਾਂ ’ਚ ਭਗਵੰਤ ਮਾਨ ਦਾ ਨਾਮ ਸੀ ਅਤੇ ਹੇਠਾਂ ਛੋਟੇ ਅੱਖਰਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਲਿਖਿਆ ਗਿਆ ਸੀ।

ਪਟਿਆਲਾ/ਬਿਊਰੋ ਨਿਊਜ਼ :  ਪੰਜਾਬ ਪੁਲੀਸ ਨੇ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਤਬਦੀਲ ਕੀਤਾ ਹੈ। ਕਿਸਾਨ ਆਗੂ ਨੂੰ ਮੁੜ ਪਟਿਆਲਾ ਲੈ ਕੇ ਆਉਣ ਦੇ ਸੂੂਬਾ ਸਰਕਾਰ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕੀਤਾ ਹੈ ਕਿਉਂਕਿ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਲਾਏ ਪੱਕੇ ਮੋਰਚਿਆਂ ਦੌਰਾਨ ਪਟਿਆਲਾ ਕੇਂਦਰੀ ਧੁਰਾ ਰਿਹਾ ਹੈ। ਡੱਲੇਵਾਲ, ਜਿਨ੍ਹਾਂ ਦਾ ਮਰਨ ਵਰਤ ਐਤਵਾਰ ਨੂੰ 118ਵੇਂ ਦਿਨ ਵਿਚ ਦਾਖ਼ਲ ਹੋ ਗਿਆ, ਨੂੰ ਨਿੱਜੀ ਹਸਪਤਾਲ ’ਚ ਤਬਦੀਲ ਕਰਨ ਤੋਂ ਕਿਸਾਨ ਯੂਨੀਅਨਾਂ ਦੇ ਮੈਂਬਰ ਵੀ ਹੈਰਾਨ ਹਨ। ਡੱਲੇਵਾਲ ਨੂੰ ਪਟਿਆਲਾ ਸਫਿਟ ਕਰਨ ਤੋਂ ਪਹਿਲਾਂ ਸਖ਼ਤ ਸੁਰੱਖਿਆ ਪਹਿਰੇ ਹੇਠ ਜਲੰਧਰ ਛਾਉਣੀ ਵਿਚ ਪੀਡਬਲਿਊਡੀ ਰੈਸਟ ਹਾਊਸ ਵਿਚ ਰੱਖਿਆ ਗਿਆ ਸੀ। ਕਿਸਾਨ ਆਗੂ ਨੂੰ ਜਲੰਧਰ ਤਬਦੀਲ ਕਰਨ ਦਾ ਫੈਸਲਾ ਬਹੁਤ ਸੋਚ ਵਿਚਾਰ ਮਗਰੋਂ ਲਿਆ ਗਿਆ ਸੀ ਕਿਉਂਕਿ ਕਿਸਾਨ ਯੂਨੀਅਨਾਂ ਦੀ ਇਲਾਕੇ ਵਿੱਚ ਮੌਜੂਦਗੀ ਬਹੁਤ ਘੱਟ ਹੈ। ਡੱਲੇਵਾਲ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਤਬਦੀਲ ਕਰਨ ਦਾ ਫੈਸਲਾ ਹਾਲਾਂਕਿ ਹੈਰਾਨੀਜਨਕ ਪੇਸ਼ਕਦਮੀ ਹੈ ਕਿਉਂਕਿ ਮਾਲਵਾ ਪੱਟੀ ਵਿੱਚ ਕਿਸਾਨ ਯੂਨੀਅਨਾਂ ਦਾ ਚੰਗਾ ਆਧਾਰ ਹੈ।

 

ਕਿਹਾ : ਬਦਲਾਅ ਦੀ ਹਵਾ ਲੁਧਿਆਣਾ ਪੱਛਮੀ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਕਿਸੇ ਵੀ ਸਮੇਂ ਉਪ ਚੋਣ ਦਾ ਐਲਾਨ ਹੋ ਸਕਦਾ ਹੈ। ਲੁਧਿਆਣਾ ਪੱਛਮੀ ਸੀਟ ਲਈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਬਣਾਇਆ ਹੈ। ਜਦਕਿ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਪੱਛਮੀ ਸੀਟ ਲਈ ਟਿਕਟ ਹਾਸਲ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਹਨ। ਆਸ਼ੂ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹਨ ਅਤੇ ਉਨ੍ਹਾਂ ਵੱਲੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਕੀਤੀ। ਇਸ ਸਬੰਧੀ ਉਨ੍ਹਾਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਬਦਲਾਅ ਦੀ ਹਵਾ ਲੁਧਿਆਣਾ ਪੱਛਮੀ ਤੋਂ ਸ਼ੁਰੂ ਹੋਵੇਗੀ ਅਤੇ ਇਥੋਂ ਸ਼ੁਰੂ ਹੋਈ ਬਦਲਾਅ ਦੀ ਹਵਾ 2027 ਤੱਕ ਪੂਰੇ ਪੰਜਾਬ ਅੰਦਰ ਤੂਫਾਨ ਲਿਆ ਦੇਵੇਗੀ।

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.