Thursday, 18 June 2026

ਵਡਾਲਾ, ਝੂੰਦਾ, ਇਯਾਲੀ ਅਤੇ ਉਮੈਦਪੁਰੀ ਰਹੇ ਮੌਜੂਦ

ਲੌਂਗੋਵਾਲ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਰੱਖੇ ਗਏ ਪ੍ਰੋਗਰਾਮ ਵਿਚ ਪੁੱਜੇ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਸੰਤਾਂ ਸਿੰਘ ਉਮੈਦਪੁਰੀ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪੁੱਜੇ। ਜਿਥੇ ਉਨ੍ਹਾਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅੰਗੀਠੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਕਰਨ ਦਾ ਐਲਾਨ ਕੀਤਾ। ਪੰਜ ਮੈਂਬਰੀ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ,ਜਥੇਦਾਰ ਉਦੇ ਸਿੰਘ ਬਲਵਿੰਦਰ ਸਿੰਘ ਪ੍ਰਚਾਰਕ, ਦਰਸ਼ਨ ਸਿੰਘ ਪੀਏ, ਮੈਂਨੇਜਰ ਗੁਰਮੀਤ ਸਿੰਘ ਮੀਤਾ ਆਦਿ ਹਾਜ਼ਰ ਸਨ।    

  

ਕਿਹਾ : ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲਾ ਦੇਸ਼

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਹੀ ਸਮਾਰਟ ਆਦਮੀ ਅਤੇ ਇੱਕ ਚੰਗਾ ਦੋਸਤ ਦੱਸਿਆ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਟੈਕਸ ਗੱਲਬਾਤ ਭਾਰਤ ਅਤੇ ਅਮਰੀਕਾ ਵਿਚਕਾਰ ਬਹੁਤ ਵਧੀਆ ਢੰਗ ਨਾਲ ਕੰਮ ਕਰੇਗੀ। ਇਹ ਟਿੱਪਣੀਆਂ ਮਹੱਤਵਪੂਰਨ ਮੰਨੀਆਂ ਜਾ ਜਾਰੀਆਂ ਹਨ, ਕਿਉਂਕਿ ਟਰੰਪ ਨੇ ਵਾਰ-ਵਾਰ ਭਾਰਤ ਅਤੇ ਹੋਰ ਦੇਸ਼ਾਂ ਵੱਲੋਂ ਅਮਰੀਕੀ ਸਾਮਾਨਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੀ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ, ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਇੱਥੇ ਆਏ ਸਨ ਅਤੇ ਅਸੀਂ ਹਮੇਸ਼ਾ ਬਹੁਤ ਚੰਗੇ ਦੋਸਤ ਰਹੇ ਹਾਂ। ਟਰੰਪ ਨੇ ਕਿਹਾ, ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇਕ ਹੈ, ਇਹ ਬੇਰਹਿਮੀ ਹੈ। ਉਹ (ਮੋਦੀ) ਇੱਕ ਬਹੁਤ ਹੀ ਸਿਆਣੇ ਆਦਮੀ ਹਨ ਅਤੇ ਮੇਰੇ ਇੱਕ ਚੰਗੇ ਦੋਸਤ ਹਨ। ਸਾਡੀਆਂ ਬਹੁਤ ਵਧੀਆ ਗੱਲਬਾਤਾਂ ਹੋਈਆਂ। ਮੈਨੂੰ ਲੱਗਦਾ ਹੈ ਕਿ ਇਹ ਭਾਰਤ ਅਤੇ ਸਾਡੇ ਦੇਸ਼ ਵਿਚਕਾਰ ਬਹੁਤ ਵਧੀਆ ਢੰਗ ਨਾਲ ਕੰਮ ਕਰਨ ਜਾ ਰਿਹਾ ਹੈ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਇਕ ਬਹੁਤ ਹੀ ਉੱਚ-ਟੈਕਸ ਵਾਲਾ ਦੇਸ਼ ਹੈ ਅਤੇ ਦੁਹਰਾਇਆ ਸੀ ਕਿ ਅਮਰੀਕੀ ਸਾਮਾਨਾਂ ’ਤੇ ਟੈਕਸ ਲਗਾਉਣ ਵਾਲੇ ਦੇਸ਼ਾਂ ’ਤੇ ਪਰਸਪਰ ਟੈਰਿਫ 2 ਅਪ੍ਰੈਲ ਤੋਂ ਸ਼ੁਰੂ ਹੋਣਗੇ।

800 ਮੌਤਾਂ ਦੀ ਹੋਈ ਪੁਸ਼ਟੀ, ਬੈਂਕਾਕ ’ਚ 30 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ

ਨੇਪੀਦਾ/ਬਿਊਰੋ ਨਿਊਜ਼ : ਮੀਆਂਮਾਰ ’ਚ ਆਏ ਭੂਚਾਲ ’ਚ ਹੋਈਆਂ ਮੌਤਾਂ ਦਾ ਅੰਕੜਾ 10 ਹਜ਼ਾਰ ਤੋਂ ਜ਼ਿਆਦਾ ਹੋ ਸਕਦਾ ਹੈ। ਇਹ ਅਸ਼ੰਕਾ ਯੂਨਾਈਟਿਡ ਸਟੇਟ ਜਿਓਲਾਜੀਕਲ ਸਰਵੇ ਵੱਲੋਂ ਪ੍ਰਗਟਾਈ ਗਈ ਹੈ। ਭੂਚਾਲ ਦੇ ਝਟਕੇ ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ। ਬਲੂਮਬਰਗ ਅਨੁਸਾਰ ਮਿਆਂਮਾਰ ਦੀ ਸਰਕਾਰ ਵੱਲੋਂ 800 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ 2000 ਤੋਂ ਵਿਅਕਤੀ ਜ਼ਖਮੀ ਦੱਸੇ ਗਏ ਹਨ। ਉਧਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਇਕ 30 ਮੰਜ਼ਿਲਾ ਢਹਿ-ਢੇਰੀ ਹੋਈ ਗਈ ਅਤੇ ਇਸ ’ਚ 10 ਵਿਅਕਤੀਆਂ ਦੀ ਮੌਤ ਹੋ ਗਈ। ਮੀਆਂਮਾਰ ਅਤੇ ਥਾਈਲੈਂਡ ’ਚ ਇਹ 200 ਸਾਲਾਂ ਦੌਰਾਨ ਆਇਆ ਸਭ ਤੋਂ ਵੱਡਾ ਭੂਚਾਲ ਹੈ। ਭਾਰੀ ਤਬਾਹੀ ਦੇ ਚਲਦਿਆਂ ਮੀਆਂਮਾਰ ਦੇ 6 ਰਾਜਾਂ ਅਤੇ ਪੂਰੇ ਥਾਈਲੈਂਡ ’ਚ ਐਮਰਜੈਂਸੀ ਲਗਾ ਦਿੱਤੀ ਗਈ ਹੈ।

ਕਿਹਾ : ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧੂਰੀ ਜਾਣਕਾਰੀ ਕਾਰਨ ਚੌੜਾ ਨੂੰ ਮਿਲੀ ਰਿਹਾਈ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਸਥਿਤ ਪਾਰਟੀ ਹੈਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦੀ ਰਿਹਾਈ ਨੂੰ ਲੈ ਕੇ ਸਵਾਲ ਚੁੱਕੇ। ਡਾ. ਚੀਮਾ ਵੱਲੋਂ ਪੁਲਿਸ ਪ੍ਰਸ਼ਾਸਨ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜਾਂਚ ਦੌਰਾਨ ਪੰਜਾਬ ਪੁਲਿਸ ਨੇ ਜਾਣ ਬੁੱਝ ਕੇ ਅਧੂਰੀ ਜਾਣਕਾਰੀ ਦਿੱਤੀ ਸੀ, ਜਿਸ ਕਾਰਨ ਚੌੜਾ ਜ਼ਮਾਨਤ ’ਤੇ ਰਿਹਾਅ ਹੋਏ ਹਨ। ਪ੍ਰੈਸ ਕਾਨਫਰੰਸ ਦੌਰਾਨ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਐਡਵੋਕੇਟ ਅਰਸ਼ਦੀਪ ਕਲੇਰ ਵੀ ਮੌਜੂਦ ਸਨ।  ਧਿਆਨ ਰਹੇ ਕਿ ਲੰਘੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ ’ਤੇ ਸਵਾਲ ਚੁੱਕੇ ਸਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.