Thursday, 25 June 2026

ਭਾਜਪਾ ਦੀ ਚੁਣਾਵੀ ਮੁਹਿੰਮ ਦਾ ਮੋਗਾ ’ਚ ਕਰਨਗੇ ਅਗਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਮਿਤ ਸ਼ਾਹ 14 ਮਾਰਚ ਨੂੰ ਪੰਜਾਬ ਦਾ ਦੌਰਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਅਗਲੇ ਸਾਲ ਯਾਨੀ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਵੀ ਕਰਨਗੇ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਹੈ ਕਿ ਇਸ ਰੈਲੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਪੰਜਾਬ ਵਿਚ ਨਵਾਂ ਸਿਆਸੀ ਬਦਲ ਦੇਵੇਗੀ। ਇਸੇ ਦੌਰਾਨ ਅਸ਼ਵਨੀ ਸ਼ਰਮਾ ਨੇ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਹੋਣ ਵਾਲੀ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਵੀ ਮੋਗਾ ਵਿਚ ਰੈਲੀ ਕਰਕੇ ਚੋਣਾਂ ਲਈ ਮੁਹਿੰਮ ਸ਼ੁਰੂ ਕੀਤੀ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼  
ਦਿੱਲੀ ਦੇ ਨਜ਼ਦੀਕ ਗੁਰੁਗ੍ਰਾਮ ਵਿੱਚ ਸਥਿਤ ਆਈ.ਐਮ.ਟੀ. ਮਾਨੇਸਰ ਨੂੰ ਹੁਣ ਤੱਕ ਇੱਕ ਵੱਡੇ ਉਦਯੋਗਿਕ ਖੇਤਰ ਵਜੋਂ ਜਾਣਿਆ ਜਾਂਦਾ ਸੀ, ਪਰ ਹੁਣ ਇਹ ਦਿੱਲੀ-ਐਨਸੀਆਰ ਦੇ ਸਭ ਤੋਂ ਤੇਜ਼ੀ ਨਾਲ ਉਭਰ ਰਹੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਸ਼ਾਮਲ ਹੋ ਰਿਹਾ ਹੈ। ਕਰੀਬ 1750 ਏਕੜ ਤੋਂ ਵੱਧ ਖੇਤਰ ਵਿੱਚ ਫੈਲੇ ਮਾਨੇਸਰ ਵਿੱਚ 400 ਤੋਂ ਜ਼ਿਆਦਾ ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਹੀਰੋ ਮੋਟੋਕਾਰਪ, ਮਿਤਸੁਬਿਸ਼ੀ ਇਲੈਕਟਿ੍ਰਕ, ਮਾਰੁਤੀ ਸੁਜ਼ੂਕੀ ਅਤੇ ਡੇਂਸੋ ਵਰਗੀਆਂ ਦਿੱਗਜ਼ ਕੰਪਨੀਆਂ ਸ਼ਾਮਲ ਹਨ। ਮਾਨੇਸਰ ਵਿੱਚ ਇੱਕ ਲੱਖ ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ ਅਤੇ ਲਗਾਤਾਰ ਨਵੀਆਂ ਮੈਨੂਫੈਕਚਰਿੰਗ ਅਤੇ ਲਾਜਿਸਟਿਕਸ ਕੰਪਨੀਆਂ ਵੀ ਇੱਥੇ ਆਪਣੀ ਹਾਜ਼ਰੀ ਦਰਜ ਕਰਵਾ ਰਹੀਆਂ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਸਪੈਸ਼ਲਿਟੀ ਕੈਮੀਕਲ ਤਿਆਰ ਕਰਨ ਵਾਲੀ ਪੱਛਮੀ ਬੰਗਾਲ ਦੀ ਕੰਪਨੀ ਹਿਮਾਦਰੀ ਸਪੈਸ਼ਲਿਟੀ ਕੈਮੀਕਲ ਲਿਮਿਟਡ ਵੱਲੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਮਹਿਸਟੀਕਰੀ ਵਿਖੇ ਸਥਿਤ ਆਪਣੀ ਮੈਨਿਊਫੈਕਚਰਿੰਗ ਫੈਸਿਲਟੀ ਵਿੱਚ ਹਾਲ ਹੀ ਦੌਰਾਨ ਬਣੀ ਸਪੈਸ਼ਲਿਟੀ ਕਾਰਬਨ ਬਲੈਕ ਲਾਈਨ ਵਿੱਚ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਮੁਤਾਬਕ, ਇਸ ਨਵੀਂ ਲਾਈਨ ਦੀ ਉਤਪਾਦਨ ਸਮਰੱਥਾ 70,000 ਮੈਟਿ੍ਰਕ ਟਨ ਪ੍ਰਤੀ ਸਾਲ ਹੈ। ਇਸ ਸ਼ੁਰੂਆਤ ਨਾਲ ਕੰਪਨੀ ਦੀ ਉਤਪਾਦਨ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਗਲੋਬਲ ਮਾਰਕੀਟ ਵਿੱਚ ਇਸਦੀ ਪੋਜ਼ੀਸ਼ਨ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਗੁੰਮਰਾਹ ਕਰਕੇ ਬੀਮਾ ਸਮੇਤ ਹੋਰ ਵਿੱਤੀ ਉਤਪਾਦ ਵੇਚਣ ਦੀ ਪ੍ਰਵਿਰਤੀ ਤੋਂ ਬਚਣ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਜਮ੍ਹਾਂ ਇਕੱਠਾ ਕਰਨ ਅਤੇ ਕਰਜ਼ਾ ਦੇਣ ਦੇ ਆਪਣੇ ਮੁੱਖ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸੀਤਾਰਮਨ ਨੇ ਕਿਹਾ ਕਿ ਕਈ ਵਾਰ ਗਾਹਕਾਂ ਕੋਲ ਪਹਿਲਾਂ ਹੀ ਬੀਮਾ ਹੋਣ ਦੇ ਬਾਵਜੂਦ ਵੀ ਬੈਂਕ ਉਨ੍ਹਾਂ ਨੂੰ ਬੀਮਾ ਉਤਪਾਦ ਖਰੀਦਣ ਲਈ ਦਬਾਅ ਬਣਾਉਂਦੇ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.