Tuesday, 23 June 2026

ਦੁੱਧ ਦੇ ਸਹਿਕਾਰੀ ਪਲਾਂਟਾਂ ਦੀ ਮਾੜੀ ਸਥਿਤੀ ’ਤੇ ਵੀ ਪ੍ਰਗਟਾਈ ਚਿੰਤਾ

ਚੰਡੀਗੜ੍ਹ/ਬਿਊਰੋ ਨਿਊਜ਼  : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ’ਚ ਦੁੱਧ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਹਿਕਾਰੀ ਖ਼ੇਤਰ ਅਤੇ ਮਿਲਕਫੈੱਡ ਅਧੀਨ ਕੁੱਲ 17 ਦੁੱਧ ਦੇ ਪਲਾਂਟ ਹਨ। ਇਹ ਪਲਾਂਟ ਪੰਜਾਬ ਵਿੱਚ ਰੋਜ਼ਾਨਾ ਪੈਦਾ ਹੁੰਦੇ 3.5 ਕਰੋੜ ਲੀਟਰ ਦੁੱਧ ਦਾ 15 ਫੀਸਦੀ ਭਾਵ 30 ਲੱਖ ਲੀਟਰ ਦੁੱਧ ਖ਼ਰੀਦ ਕੇ ਪ੍ਰੋਸੈਸ ਕਰਦੇ ਹਨ। ਬਾਕੀ ਬਚੇ ਦੁੱਧ ਦੀ ਪੈਦਾਵਾਰ ਘਰੇਲੂ ਖਪਤ ਅਤੇ ਪ੍ਰਾਈਵੇਟ ਪਲਾਂਟਾਂ ਕੋਲ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਹਿਕਾਰੀ ਯੂਨੀਅਨ ਦਾ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦਾ ਸੀ। ਪਰ ਹੁਣ ਇਹ ਕੰਮ ਮਿਲਕਫੈਡ ਦੀ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਵਿਚ ਚਲਾ ਗਿਆ ਹੈ। ਜਿਸ ਦੇ ਚਲਦਿਆਂ ਅਮੁਲ ਦੁੱਧ ਵੀ ਪੰਜਾਬ ਵਿਚ ਵੀ ਪੈਰ ਪਸਾਰ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਦੁੱਧ ਗੁਜਰਾਤ ਨਾਲੋਂ ਵਧੀਆ ਹੈ ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਪਲਾਂਟਾਂ ਮਾੜੀ ਹਾਲਤ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਦਖਲਅੰਦਾਜ਼ੀ, ਬੇਈਮਾਨੀ ਅਤੇ ਭਿ੍ਰਸ਼ਟਾਚਾਰੀ ਦਾ ਨਤੀਜਾ ਹੈ। 

ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਅੱਗੇ ਨਾਮ ਅਤੇ ਪਹਿਚਾਣ ਲਿਖਣ ਦੇ ਦਿੱਤੇ ਨਿਰਦੇਸ਼

ਲਖਨਊ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆ ਨਾਥ ਸਰਕਾਰ ਨੇ ਕਾਵੜ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਵੱਡਾ ਫੈਸਲਾ ਲਿਆ ਹੈ। ਸੀਐਮਯੋਗੀ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਅੱਗੇ ਆਪਣਾ ਨਾਮ ਅਤੇ ਪਹਿਚਾਣ ਲਿਖਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਵੜ ਯਾਤਰੀਆਂ ਦੀ ਸੁੱਚਮਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਹਲਾਲ ਸਰਟੀਫਿਕੇਸ਼ਨ ਵਾਲੇ ਪ੍ਰੋਡਕਟ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਤਰ ਪ੍ਰਦੇਸ਼ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਤਰਾਖੰਡ ਸਰਕਾਰ ਵੱਲੋਂ ਵੀ ਹਰਿਦੁਆਰ ਵਿਚ ਇਹ ਹੁਕਮ ਲਾਗੂ ਕਰ ਦਿੱਤਾ ਗਿਆ ਹੈ। ਉਧਰ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਇਸ ਫੈਸਲੇ ਨੂੰ ਗੈਰਕਾਨੂੰਨੀ ਦੱਸਿਆ ਹੈ। ਉਨ੍ਹਾਂ ਇਸ ਫੈਸਲ ਨੂੰ ਇਕ ਵਿਸ਼ੇਸ਼ ਧਰਮ ਦੇ ਲੋਕਾਂ ਦਾ ਆਰਥਿਕ ਬਾਈਕਾਟ ਦੱਸਿਆ ਅਤੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ। ਕਾਂਗਰਸੀ ਆਗੂ ਅਜੇ ਰਾਏ ਨੇ ਵੀ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਅਤੇ ਗੈਰਕਾਨੂੰਨੀ ਦੱਸਿਆ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਆਪਸੀ ਭਾਈਚਾਰੇ ਨੂੰ ਖਰਾਬ ਦਾ ਕੰਮ ਕਰ ਰਹੀ ਹੈ।

  

ਕਿਹਾ : ਪੰਜਾਬ ਦਾ ਸੀਐਮ ਹੀ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਚਾਂਸਲਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿਲ  2023 ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਵਾਪਸ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੁਣਿਆ ਹੋਇਆ ਮੁੱਖ ਮੰਤਰੀ ਹੀ ਯੂਨੀਵਰਸਿਟੀ ਦਾ ਚਾਂਸਲਰ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਰਾਜਪਾਲ ਨੇ ਕਿਸੇ ਬਿਲ ਨੂੰ ਪਾਸ ਨਹੀਂ ਕਰਨਾ ਹੁੰਦਾ ਤਾਂ ਉਹ ਇਸ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ। ਫਿਰ ਇਹ ਬਿਲ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ ਅਤੇ ਰਾਸ਼ਟਰਪਤੀ ਕੁੱਝ ਸਮਾਂ ਇਸ ਬਿਲ ਨੂੰ ਆਪਣੇ ਕੋਲ ਰੱਖ ਕੇ ਵਾਪਸ ਭੇਜ ਦਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਅਤੇ ਕੇਰਲ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਹੀ ਬਿਲ ਪਾਸ ਕੀਤਾ ਗਿਆ  ਸੀ। ਉਨ੍ਹਾਂ ਦੀ ਦਲੀਲ ਵੀ ਇਹੀ ਸੀ ਕਿ ਯੂਨੀਵਰਸਿਟੀ ਦਾ ਚਾਂਸਲਰ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਵੱਲੋਂ ਪੱਛਮੀ ਬੰਗਾਲ ਅਤੇ ਕੇਰਲ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲ ਨੂੰ ਵਾਪਸ ਭੇਜ ਦਿੱਤਾ ਸੀ।

  

ਭਾਰਤ ਸਮੇਤ ਦੁਨੀਆ ਭਰ ’ਚ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਈਕਰੋਸਾਫਟ ਕਾਰਪ ਦੀ ਕਲਾਊਡ ਸਰਵਿਸਿਜ਼ ’ਚ ਤਕਨੀਕੀ ਸਮੱਸਿਆ ਦੇ ਚਲਦਿਆਂ ਅੱਜ ਸ਼ੁੱਕਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਵੱਡੇ ਪੱਧਰ ’ਤੇ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਕੁੱਝ ਉਡਾਣਾਂ ਨੂੰ ਰੱਦ ਕਰਨਾ ਪਿਆ ਜਦਕਿ ਕੁੱਝ ਉਡਾਣਾਂ ਸਮੇਂ ਤੋਂ ਲੇਟ ਹੋ ਗਈਆਂ। ਮਾਈਕਰੋਸਾਫਟ ਨੇ ਕਿਹਾ ਕਿ ਅਸੀਂ ਸਮੱਸਿਆ ਤੋਂ ਜਾਣੂ ਹੋ ਗਏ ਹਾਂ ਅਤੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਜੁਟ ਗਏ ਹਾਂ ਅਤੇ ਇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਅਕਾਸਾ ਏਅਰਲਾਈਨਜ਼ ਨੇ ਦੱਸਿਆ ਕਿ ਉਸ ਦੀਆਂ ਕੁੱਝ ਆਨਲਾਈਨ ਸਰਵਿਸਿਜ਼ ਮੁੰਬਈ ਅਤੇ ਦਿੱਲੀ ਏਅਰਪੋਰਟ ’ਤੇ ਅਸਥਾਈ ਰੂਪ ’ਚ ਅਨਉਪਲਬਧ ਰਹਿਣਗੀਆਂ। ਜਦਕਿ ਬੁਕਿੰਗ, ਚੈਕਇਨ ਸਮੇਤ ਸਾਡੀਆਂ ਕੁੱਝ ਆਨਲਾਈਨ ਸੇਵਾਵਾਂ ਵੀ ਅਸਥਾਈ ਰੂਪ ਵਿਚ ਅਨਉਪਲਬਧ ਰਹਿਣਗੀਆਂ। ਇਸੇ ਤਰ੍ਹਾਂ ਸਪਾਈਸ ਜੈਟ, ਅਮਰੀਕਾ ਦੀ ਅਲਟਰਾ ਲੋ ਕਾਸਟ ਏਅਰਲਾਈਨਜ਼ ਫਰੰਟੀਅਰ ਅਤੇ ਭਾਰਤ ਦੀ ਏਅਰ ਇੰਡੀਆ ਐਕਸਪ੍ਰੈਸ ਨੂੰ ਵੀ ਇਸ ਸਮੱਸਿਆ ਦੇ ਨਾਲ ਜੂਝਣਾ ਪਿਆ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.