Friday, 17 April 2026

ਨਵੀਂ ਦਿੱਲੀ/ਬਿਊਰੋ ਨਿਊਜ਼
ਰਿਲਾਇੰਸ ਰੀਟੇਲ ਨੇ ਅਰਬਾਂ ਡਾਲਰ ਦੀ ਵੈਲਿਊਏਸ਼ਨ ਨਾਲ ਦੁਨੀਆ ਦੀਆਂ ਸਭ ਤੋਂ ਕੀਮਤੀ ਨਿੱਜੀ ਸਟਾਰਟਅੱਪ ਕੰਪਨੀਆਂ ਦੀ ਗਲੋਬਲ ਲਿਸਟ ਵਿੱਚ 7ਵਾਂ ਸਥਾਨ ਹਾਸਲ ਕਰ ਲਿਆ ਹੈ। ਸਟੇਨਫੋਰਡ ਗਰੈਜੂਏਟ ਸਕੂਲ ਔਫ ਬਿਜਨਸ ਦੀ ਰਿਸਰਚ ਮੁਤਾਬਕ, 100 ਅਰਬ ਡਾਲਰ ਤੋਂ ਵੱਧ ਵੈਲਿਊਏਸ਼ਨ ਨਾਲ ਕੰਪਨੀ ਨੇ ਵਿਸ਼ਵ ਪੱਧਰ ’ਤੇ ਵੱਡੀ ਉਪਲਬਧੀ ਦਰਜ ਕੀਤੀ ਹੈ। ਪਹਿਲੀਆਂ 100 ਸਭ ਤੋਂ ਕੀਮਤੀ ਸਟਾਰਟਅੱਪ ਕੰਪਨੀਆਂ ਦੀ ਸੂਚੀ ਵਿੱਚ ਤਿੰਨ ਭਾਰਤੀ ਕੰਪਨੀਆਂ ਸ਼ਾਮਲ ਹਨ। ਇਸ ਲਿਸਟ ਵਿੱਚ ਸਭ ਤੋਂ ਉੱਚੀ ਰੈਂਕ ਹਾਸਲ ਕਰਕੇ ਰਿਲਾਇੰਸ ਰਿਟੇਲ ਨੇ ਭਾਰਤ ਦੀ ਮਜ਼ਬੂਤ ਹਾਜ਼ਰੀ ਦਰਸਾਈ ਹੈ।

ਦੇਸ਼ ਧਰੋਹ ਦੇ ਕੇਸ ਵਿਚ ਹਾਈਕੋਰਟ ਨੇ ਦਿੱਤੀ ਜ਼ਮਾਨਤ
ਚੰਡੀਗੜ੍ਹ/ਬਿਊਰੋ ਨਿਊਜ਼
ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਦੇਸ਼ ਧਰੋਹ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮਪਾਲ ਨੂੰ ਜ਼ਮਾਨਤ ਮਿਲ ਗਈ ਹੈ। ਰਾਮਪਾਲ ਇਸ ਕੇਸ ਵਿਚ 11 ਸਾਲ, 4 ਮਹੀਨੇ ਅਤੇ 20 ਦਿਨਾਂ ਤੋਂ ਹਿਸਾਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ ਰਾਮਪਾਲ ਨੂੰ 19 ਨਵੰਬਰ 2014 ਨੂੰ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਵਿਚੋਂ ਪੁਲਿਸ ਨੇ ਗਿ੍ਰਫਤਾਰ ਕੀਤਾ ਸੀ। ਹਾਈਕੋਰਟ ਨੇ ਉਸ ਨੂੰ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ, ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਰਾਮਪਾਲ ਨੂੰ ਗਿ੍ਰਫਤਾਰ ਕਰਨ ਪਹੁੰਚੀ ਤਾਂ ਪੁਲਿਸ ਅਤੇ ਰਾਮਪਾਲ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ ਸੀ। ਇਸ ਟਕਰਾਅ ਵਿਚ 5 ਮਹਿਲਾਵਾਂ ਅਤੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸੇ ਮਾਮਲੇ ਵਿਚ ਰਾਮਪਾਲ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਹੋਇਆ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼
ਵੌਕਸਵੈਗਨ ਨੇ ਭਾਰਤ ਵਿੱਚ ਆਪਣੀ ਪਾਪੂਲਰ ਐਸਯੂਵੀ ਵੌਕਸਵੈਗਨ ਟਾਈਗੁਨ ਦਾ ਨਵਾਂ ਫੇਸਲਿਫਟ ਮਾਡਲ ਪੇਸ਼ ਕਰ ਦਿੱਤਾ ਹੈ। ਇਸ ਨਵੀਂ ਟਾਈਗੁਨ ਵਿੱਚ ਲੁਕਸ ਤੋਂ ਲੈ ਕੇ ਫੀਚਰਜ਼ ਤੱਕ ਕਈ ਵੱਡੇ ਬਦਲਾਅ ਕੀਤੇ ਗਏ ਹਨ। ਨਵਾਂ ਮਾਡਲ ਪਹਿਲਾਂ ਨਾਲੋਂ ਹੋਰ ਵੀ ਆਕਰਸ਼ਕ ਅਤੇ ਫੀਚਰ-ਲੋਡਡ ਬਣ ਗਿਆ ਹੈ। ਨਵੀਂ ਟਾਈਗੁਨ ਹੁਣ ਹੋਰ ਵੀ ਪ੍ਰੀਮੀਅਮ ਲੱਗਦੀ ਹੈ। ਕਾਰ ਦੇ ਅਗਲੇ ਹਿੱਸੇ ਵਿੱਚ ਚਮਕਣ ਵਾਲੀ ਲਾਈਟ ਦਿੱਤੀ ਗਈ ਹੈ। ਇਸਦੇ ਨਾਲ ਹੀ ਅੱਗੇ ਅਤੇ ਪਿੱਛੇ ਕੰਪਨੀ ਦਾ ਲੋਗੋ ਵੀ ਦਿੱਤਾ ਗਿਆ ਹੈ ਜੋ ਰਾਤ ਵਿੱਚ ਚਮਕਦਾ ਹੈ। ਕਾਰ ਦੇ ਬੰਪਰ ਨੂੰ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ ਅਤੇ ਪਿੱਛੇ ਵਾਲੀਆਂ ਟੇਲ-ਲਾਈਟਸ ਹੁਣ ਹੋਰ ਵੀ ਸਟਾਈਲਿਸ਼ ਹੋ ਗਈਆਂ ਹਨ। ਇਸ ਵਿੱਚ ਗਲੋਸੀ ਬਲੈਕ ਕਲਰ ਦੇ ਐਲੋਈ ਵੀਲਜ਼ ਅਤੇ ਐਵੋਕਾਡੋ ਪਰਲ ਅਤੇ ਸਟੀਲ ਗਰੇ ਵਰਗੇ ਨਵੇਂ ਰੰਗ ਵੀ ਜੋੜੇ ਗਏ ਹਨ।  

ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਕੰਪਿਊਟਰ ਚਲਾਉਣ ਲਈ ਮਾਊਸ ਜਾਂ ਕੀਬੋਰਡ ਦੀ ਲੋੜ ਨਹੀਂ ਰਹੇਗੀ। ਜੀ ਹਾਂ, ਇਹ ਸੰਭਵ ਹੋ ਸਕਦਾ ਹੈ। ਕੋਰਨੇਲ ਯੂਨੀਵਰਸਿਟੀ ਅਤੇ ਕੈਸਟ ਦੇ ਰਿਸਰਚਰਾਂ ਨੇ  ਏ.ਆਈ. ਪਾਵਰਡ ਸੋਨਾਰ ਦੀ ਮਦਦ ਨਾਲ ਇੱਕ ਆਮ ਸਮਾਰਟਵਾਚ ਨੂੰ ਹੈਂਡ-ਟ੍ਰੈਕਿੰਗ ਡਿਵਾਈਸ ਵਿੱਚ ਬਦਲ ਦਿੱਤਾ ਹੈ। ਵਾਚ ਹੈਂਡ ਟੈਕਨੋਲੋਜੀ ਰਾਹੀਂ ਸਮਾਰਟਵਾਚ ਕਲਾਈ ਅਤੇ ਉਂਗਲੀਆਂ ਦੀ ਹਰ ਹਲਚਲ ਨੂੰ ਰੀਅਲ ਟਾਈਮ ਵਿੱਚ ਟਰੈਕ ਕਰੇਗੀ ਅਤੇ ਹੱਥ ਨੂੰ ਇੱਕ ਇਨਪੁੱਟ ਡਿਵਾਈਸ ਵਿੱਚ ਬਦਲ ਦੇਵੇਗੀ, ਜਿਸ ਨਾਲ ਕੰਪਿਊਟਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕੇਗਾ।

ਨਵੀਂ ਦਿੱਲੀ/ਬਿਊਰੋ ਨਿਊਜ਼
ਰਿਲਾਇੰਸ ਰੀਟੇਲ ਨੇ ਅਰਬਾਂ ਡਾਲਰ ਦੀ ਵੈਲਿਊਏਸ਼ਨ ਨਾਲ ਦੁਨੀਆ ਦੀਆਂ ਸਭ ਤੋਂ ਕੀਮਤੀ ਨਿੱਜੀ ਸਟਾਰਟਅੱਪ ਕੰਪਨੀਆਂ ਦੀ ਗਲੋਬਲ ਲਿਸਟ ਵਿੱਚ 7ਵਾਂ ਸਥਾਨ ਹਾਸਲ ਕਰ ਲਿਆ ਹੈ। ਸਟੇਨਫੋਰਡ ਗਰੈਜੂਏਟ ਸਕੂਲ ਔਫ ਬਿਜਨਸ ਦੀ ਰਿਸਰਚ ਮੁਤਾਬਕ, 100 ਅਰਬ ਡਾਲਰ ਤੋਂ ਵੱਧ ਵੈਲਿਊਏਸ਼ਨ ਨਾਲ ਕੰਪਨੀ ਨੇ ਵਿਸ਼ਵ ਪੱਧਰ ’ਤੇ ਵੱਡੀ ਉਪਲਬਧੀ ਦਰਜ ਕੀਤੀ ਹੈ। ਪਹਿਲੀਆਂ 100 ਸਭ ਤੋਂ ਕੀਮਤੀ ਸਟਾਰਟਅੱਪ ਕੰਪਨੀਆਂ ਦੀ ਸੂਚੀ ਵਿੱਚ ਤਿੰਨ ਭਾਰਤੀ ਕੰਪਨੀਆਂ ਸ਼ਾਮਲ ਹਨ। ਇਸ ਲਿਸਟ ਵਿੱਚ ਸਭ ਤੋਂ ਉੱਚੀ ਰੈਂਕ ਹਾਸਲ ਕਰਕੇ ਰਿਲਾਇੰਸ ਰਿਟੇਲ ਨੇ ਭਾਰਤ ਦੀ ਮਜ਼ਬੂਤ ਹਾਜ਼ਰੀ ਦਰਸਾਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ-ਇਜ਼ਰਾਇਲ ਯੁੱਧ ਦਾ ਅਸਰ ਹੁਣ ਭਾਰਤ ਦੇ ਹਵਾਈ ਯਾਤਰੀਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਬਜਟ ਏਅਰਲਾਈਨ ਇੰਡੀਗੋ ਨੇ ਪਹਿਲਾਂ ਹੀ ਫਿਊਲ ਸਰਚਾਰਜ ਵਧਾ ਦਿੱਤਾ ਸੀ। ਹੁਣ ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ ਨੇ ਵੀ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਵਾਧਾ ਕਰ ਦਿੱਤਾ ਹੈ। ਦੁਨੀਆ ਭਰ ਵਿੱਚ ਏਟੀਐਫ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਨਵੀਆਂ ਦਰਾਂ ਭਲਕੇ ਬੁੱਧਵਾਰ, 8 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ, ਜਦਕਿ ਕੁਝ ਅੰਤਰਰਾਸ਼ਟਰੀ ਰੂਟਾਂ ’ਤੇ ਇਹ 10 ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣਗੀਆਂ।

ਕਿਹਾ : ਨਾਰੀ ਸ਼ਕਤੀ ਦੇ ਸਹਿਯੋਗ ਨਾਲ ਹੀ ਪੂਰਾ ਹੋਵੇਗਾ ਵਿਕਸਤ ਭਾਰਤ ਦਾ ਟੀਚਾ
ਨਵੀਂ ਦਿੱਲੀ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ 2029 ਦੀਆਂ ਲੋਕ ਸਭਾ ਚੋਣਾਂ ਤੱਕ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਨੂੰ ਲੈ ਕੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ ਵਿੱਚ ਮਾਵਾਂ, ਧੀਆਂ ਅਤੇ ਆਮ ਮਹਿਲਾਵਾਂ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਹ ਤੈਅ ਕਰ ਲਿਆ ਹੈ ਕਿ ਸਾਲ 2047 ਵਿੱਚ ਜਦੋਂ ਉਹ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਏਗਾ, ਉਦੋਂ ਤੱਕ ਦੇਸ਼ ਇੱਕ ਵਿਕਸਤ ਰਾਸ਼ਟਰ ਬਣ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਉਨ੍ਹਾਂ ਦੇ ਇੰਨੇ ਸਾਲਾਂ ਦੇ ਤਜ਼ਰਬੇ ਇਹ ਦੱਸਦੇ ਹਨ ਕਿ ਜੇਕਰ ਅਸੀਂ ਵਿਕਸਤ ਭਾਰਤ ਦਾ ਟੀਚਾ ਪੂਰਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਮਹਿਲਾਵਾਂ ਦੀ ਤਾਕਤ ਨੂੰ ਪਛਾਣਨਾ ਹੋਵੇਗਾ ਅਤੇ ਦੇਸ਼ ਦੀ ਤਰੱਕੀ ਲਈ ਇਸਦੀ ਵਰਤੋਂ ਕਰਨੀ ਪਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਹਰ ਕੋਈ ਇਹ ਚਾਹੁੰਦਾ ਹੈ ਕਿ 2029 ਦੀਆਂ ਚੋਣਾਂ ਦੌਰਾਨ ਮਹਿਲਾਵਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਾਖਵਾਂਕਰਨ ਮਿਲੇ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਕਈ ਪਾਰਟੀਆਂ ਨੇ ਇਸ ਦਾ ਸਮਰਥਨ ਵੀ ਕੀਤਾ ਹੈ, ਜਿਸ ਨਾਲ ਇੱਕ ਚੰਗਾ ਮਾਹੌਲ ਬਣ ਰਿਹਾ ਹੈ।  

ਪੰਜਾਬ ਸਰਕਾਰ ਨੇ 14 ਅਫਸਰਾਂ ਦੇ ਨਾਮ ਯੂਪੀਐਸਸੀ ਨੂੰ ਭੇਜੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਚਾਰ ਸਾਲਾਂ ਬਾਅਦ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਹੁਦੇ ’ਤੇ ਰੈਗੂਲਰ ਨਿਯੁਕਤੀ ਦੀ ਤਿਆਰੀ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਇਸ ਅਹੁਦੇ ਲਈ 14 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਮ ਯੂਪੀਐਸਸੀ ਨੂੰ ਭੇਜੇ ਗਏ ਹਨ। ਇਨ੍ਹਾਂ ਵਿਚ ਮੌਜੂਦਾ ਡੀਜੀਪੀ ਗੌਰਵ ਯਾਦਵ, ਸ਼ਰਦ ਸੱਤਿਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਵਰਗੇ ਸੀਨੀਅਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ। ਧਿਆਨ ਰਹੇ ਕਿ ਆਖਰੀ ਵਾਰ ਇਸ ਪ੍ਰਕਿਰਿਆ ਰਾਹੀਂ ਵੀ.ਕੇ. ਭਾਵਰਾ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਗੌਰਵ ਯਾਦਵ ਲਗਾਤਾਰ ਪੰਜਾਬ ਦੇ ਡੀਜੀਪੀ ਅਹੁਦੇ ’ਤੇ ਤੈਨਾਤ ਹਨ।  

ਚੰਡੀਗੜ੍ਹ/ਬਿਊਰੋ ਨਿਊਜ਼  
ਹਰਿਆਣਾ ਵਿਚ ਭਾਜਪਾ ਦੀ ਅਗਵਾਈ ਵਾਲੀ ਨਾਇਬ ਸਿੰਘ ਸੈਣੀ ਸਰਕਾਰ ਨੇ ਆਈਏਐੱਸ ਅਧਿਕਾਰੀ ਰਾਮ ਕੁਮਾਰ ਸਿੰਘ ਜੋ ਵਿਸ਼ੇਸ਼ ਸਕੱਤਰ, ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੀ ਮਿਆਦ ਦੇ ਦੌਰਾਨ ਰਾਮ ਕੁਮਾਰ ਸਿੰਘ ਦਾ ਹੈੱਡਕੁਆਰਟਰ ਮੁੱਖ ਸਕੱਤਰ ਹਰਿਆਣਾ ਸਰਕਾਰ ਦਾ ਦਫਤਰ ਹੋਵੇਗਾ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਆਈਏਐਸ ਪ੍ਰਦੀਪ ਕੁਮਾਰ, ਜੋ ਡਾਇਰੈਕਟਰ, ਸਟੇਟ ਟਰਾਂਸਪੋਰਟ ਅਤੇ ਵਿਸ਼ੇਸ਼ ਸਕੱਤਰ ਹਨ, ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਮਿਆਦ ਦੌਰਾਨ ਪ੍ਰਦੀਪ ਕੁਮਾਰ ਦਾ ਹੈਡਕੁਆਟਰ ਚੰਡੀਗੜ੍ਹ ਵਿਖੇ ਮੁੱਖ ਸਕੱਤਰ, ਹਰਿਆਣਾ ਸਰਕਾਰ ਦਾ ਦਫਤਰ ਹੋਵੇਗਾ। ਇਹ ਦੋਵੇਂ ਮੁਅੱਤਲੀਆਂ ਆਈ.ਡੀ.ਐਫ.ਸੀ. ਫਸਟ ਅਤੇ ਏ.ਯੂ. ਸਮਾਲ ਫਾਈਨਾਂਸ ਬੈਂਕ ਘੁਟਾਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਸਬੰਧ ਵਿੱਚ ਹੋਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਘੁਟਾਲਾ 590 ਕਰੋੜ ਰੁਪਏ ਦਾ ਹੈ।

ਜੁਲਾਈ 2022 ਵਿਚ ਵਿਲਸਨ ਨੇ ਸੰਭਾਲੀ ਸੀ ਏਅਰ ਇੰਡੀਆ ਦੀ ਕਮਾਨ
ਮੁੰਬਈ/ਬਿਊਰੋ ਨਿਊਜ਼
ਟਾਟਾ ਸਮੂਹ ਦੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧਕੀ ਨਿਰਦੇਸ਼ਕ (ਐਮਡੀ) ਕੈਂਪਬੈਲ ਵਿਲਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਲਸਨ ਨੇ ਆਪਣੇ ਅਹੁਦੇ ਤੋਂ ਸੇਵਾਮੁਕਤੀ ਦੀ ਇੱਛਾ ਬੋਰਡ ਕੋਲ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਵਿਲਸਨ ਦਾ ਪੰਜ ਸਾਲਾ ਕਾਰਜਕਾਲ 2027 ਵਿਚ ਖ਼ਤਮ ਹੋਣਾ ਸੀ, ਪਰ ਉਹ ਪਿਛਲੇ ਸਾਲ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਤੋਂ ਬਾਅਦ ਲਗਾਤਾਰ ਨਿੰਦਿਆ ਦੇ ਘੇਰੇ ਵਿਚ ਸਨ। ਉਸ ਦੁਖਦਾਈ ਹਾਦਸੇ ਵਿਚ 241 ਵਿਅਕਤੀਆਂ ਦੀ ਜਾਨ ਚਲੇ ਗਈ ਸੀ।  

ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਬੁੱਧਵਾਰ ਨੂੰ ਉਮੀਦ ਅਨੁਸਾਰ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਫੈਸਲਾ ਅਮਰੀਕਾ-ਇਜ਼ਰਾਈਲ ਦੀ ਇਰਾਨ ਵਿਰੁੱਧ ਛੇ ਹਫਤਿਆਂ ਦੀ ਲੜਾਈ ਤੋਂ ਬਾਅਦ ਹੋਈ ਜੰਗਬੰਦੀ ਅਤੇ ਦੁਨੀਆ ਭਰ ਦੇ ਹਾਲਾਤ ਸੁਧਰਨ ਦੀ ਉਮੀਦ ਨੂੰ ਦੇਖਦੇ ਹੋਏ ਲਿਆ ਗਿਆ ਹੈ। ਪਿਛਲੇ ਮਹੀਨੇ ਸਰਕਾਰ ਵੱਲੋਂ ਆਰਬੀਆਈ ਲਈ ਮਹਿੰਗਾਈ ਦਾ ਨਵਾਂ ਟੀਚਾ ਐਲਾਨੇ ਜਾਣ ਤੋਂ ਬਾਅਦ ਇਹ ਪਹਿਲੀ ਮੁਦਰਾ ਨੀਤੀ ਸਮੀਖਿਆ ਹੈ। ਸਰਕਾਰ ਨੇ ਆਰਬੀਆਈ ਨੂੰ ਮਾਰਚ 2031 ਤੱਕ ਅਗਲੇ ਪੰਜ ਸਾਲਾਂ ਲਈ ਪ੍ਰਚੂਨ ਮਹਿੰਗਾਈ ਨੂੰ 4 ਫੀਸਦੀ ’ਤੇ ਰੱਖਣ ਲਈ ਕਿਹਾ ਹੈ। ਵਿਆਜ ਦਰਾਂ ਵਿੱਚ ਕਟੌਤੀ ਨਾ ਕਰਨ ਦਾ ਇਹ ਫੈਸਲਾ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਕਾਰਨ ਲਿਆ ਗਿਆ ਹੈ, ਜੋ ਫਰਵਰੀ ਵਿੱਚ 3.21 ਫੀਸਦੀ ਰਹੀ ਸੀ ਅਤੇ ਆਰਬੀਆਈ ਦੇ 4 ਫੀਸਦੀ ਦੇ ਤੈਅ ਕੀਤੇ ਹੋਏ ਟੀਚੇ ਦੇ ਨੇੜੇ ਪਹੁੰਚ ਗਈ ਸੀ।

ਇਸ ਸਟਾਕ ਨੇ ਮਾਰੀ 18% ਦੀ ਧਮਾਕੇਦਾਰ ਛਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੇਅਰ ਬਾਜ਼ਾਰ ਵਿੱਚ ਸੋਮਵਾਰ ਨੂੰ ਜਈਡਿਸ ਵੈਲਨੈਸ ਲਿਮਲਿਡ ਦੇ ਸ਼ੇਅਰਾਂ ਵਿੱਚ ਜਬਰਦਸਤ ਉਛਾਲ ਦੇਖਣ ਨੂੰ ਮਿਲਿਆ। ਕੰਪਨੀ ਦਾ ਸ਼ੇਅਰ ਇਕੋ ਦਿਨ ਵਿੱਚ ਲਗਭਗ 18% ਤੱਕ ਵੱਧ ਗਿਆ, ਜੋ ਪਿਛਲੇ 17 ਸਾਲਾਂ ਵਿੱਚ ਇਸਦਾ ਸਭ ਤੋਂ ਵੱਡਾ ਇਕ-ਦਿਨੀ ਉਛਾਲ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਸਾ ਉਛਾਲ ਦਸੰਬਰ 2009 ਵਿੱਚ ਵੇਖਿਆ ਗਿਆ ਸੀ। ਦਿਲਚਸਪ ਗੱਲ ਇਹ ਰਹੀ ਕਿ ਜਿੱਥੇ ਇੱਕ ਪਾਸੇ ਨਿਫਟੀ  50 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਉੱਥੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਹਲਕੀ ਤੇਜ਼ੀ ਸੀ। ਇਸ ਮਾਹੌਲ ਵਿੱਚ ਜਈਡਿਸ ਵੈਲਨੈਸ  ਦਾ ਸ਼ੇਅਰ ਬਾਕੀ ਬਾਜ਼ਾਰ ਦੇ ਮੁਕਾਬਲੇ ਬਿਲਕੁਲ ਉਲਟ ਤੇਜ਼ੀ ਨਾਲ ਉੱਪਰ ਚੜ੍ਹ ਗਿਆ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.