Saturday, 20 June 2026

 

ਪ੍ਰਧਾਨ ਮੰਤਰੀ ਮੋਦੀ ਨੇ ਬਿ੍ਰਕਸ ਦੇਸ਼ਾਂ ਨੂੰ ਅੱਤਵਾਦ ਖਿਲਾਫ਼ ਇਕਜੁੱਟ ਹੋ ਕੇ ਲੜਨ ਦੀ ਕੀਤੀ ਅਪੀਲ

ਕਜ਼ਾਨ, ਰੂਸ)/ਬਿਊਰੋ ਨਿਊਜ਼ : 16ਵੇਂ ਬਿ੍ਰਕਸ ਸਿਖ਼ਰ ਸੰਮੇਲਨ ਦੇ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਬਿ੍ਰਕਸ ਸੰਮੇਲਨ ਦੇ ਭਾਈਵਾਲ ਦੇਸ਼ ਵਜੋਂ ਨਵੇਂ ਦੇਸ਼ਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਸਬੰਧ ਵਿਚ ਸਾਰੇ ਫੈਸਲੇ ਸਰਬਸੰਮਤੀ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਦੇ ਸੰਸਥਾਪਕ ਮੈਂਬਰਾਂ ਦੇ ਵਿਚਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋਹਨਸਬਰਗ ਸਿਖ਼ਰ ਸੰਮੇਲਨ ਵਿਚ ਅਸੀਂ ਜੋ ਸਿਧਾਂਤ, ਪ੍ਰਕਿਰਿਆਵਾਂ ਅਤੇ ਮਾਪਦੰਡ ਅਪਣਾਏ ਸਨ, ਸਾਰੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਵੱਲੋਂ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਬਹੁਪੱਖੀ ਵਿਕਾਸ ਬੈਂਕ, ਵਿਸ਼ਵ ਵਪਾਰ ਸੰਗਠਨ ਵਰਗੀਆਂ ਗਲੋਬਲ ਸੰਸਥਾਵਾਂ ਵਿਚ ਸੁਧਾਰਾਂ ਲਈ ਸਮੇਂ ਸਿਰ ਅੱਗੇ ਵਧਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿ੍ਰਕਸ ਸੰਮੇਲਨ ਦੇ ਭਾਈਵਾਲ ਦੇਸ਼ਾਂ ਨੂੰ ਅੱਤਵਾਦ ਖਿਲਾਫ਼ ਇਕਜੁੱਟ ਹੋ ਕੇ ਲੜਨ ਦੀ ਅਪੀਲ ਵੀ ਕੀਤੀ।

ਕਿਹਾ : ਪੰਜਾਬ ਅਤੇ ਹਰਿਆਣਾ ਦੀ ਸਰਕਾਰ ਅੱਗ ਲਗਾਉਣ ਖਿਲਾਫ਼ ਗੰਭੀਰ ਨਹੀਂ  

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਵਲੋਂ ਪਰਾਲੀ ਸਾੜਨ ਵਾਲੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ’ਤੇ ਸਖ਼ਤ ਨੋਟਿਸ ਲਿਆ ਹੈ। ਮਾਨਯੋਗ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਸਰਕਾਰਾਂ ਸੱਚਮੁੱਚ ਕਾਨੂੰਨ ਨੂੰ ਲਾਗੂ ਕਰਨ ਵਿਚ ਦਿਲਚਸਪੀ ਰੱਖਦੀਆਂ ਹਨ ਤਾਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਘੱਟੋ-ਘੱਟ ਕਿਸੇ ਇਕ ਵਿਅਕਤੀ ਖਿਲਾਫ਼ ਮੁਕੱਦਮਾ ਤਾਂ ਜ਼ਰੂਰ ਚੱਲਣਾ  ਚਾਹੀਦਾ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਤੁਸੀਂ 1080 ਵਿਅਕਤੀਆਂ ਦੇ ਖਿਲਾਫ਼ ਅੱਗ ਲਗਾਉਣ ਦੇ ਮਾਮਲੇ ’ਚ ਐਫ਼ਆਈਆਰ ਦਰਜ ਕੀਤੀ ਗਈ ਸੀ, ਪਰ ਤੁਸੀਂ ਸਿਰਫ਼ 473 ਲੋਕਾਂ ਕੋਲੋਂ ਹੀ ਮਾਮੂਲੀ ਜ਼ੁਰਮਾਨਾ ਵਸੂਲਿਆ ਹੈ। ਪਰ ਤੁਸੀਂ 600 ਵੱਧ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਕਿਉਂ ਬਖਸ਼ਿਆ ਹੈ। ਜਿਸ ਤੋਂ ਅੱਗ ਲਗਾਉਣ ਵਾਲਿਆਂ ਨੂੰ ਇਹ ਸੰਕੇਤ ਜਾਂਦਾ ਕਿ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਣੀ ਇਸ ਲਈ ਜਿਵੇਂ ਮਰਜ਼ੀ ਅੱਗਾਂ ਲਗਾਈ ਜਾਓ। ਕੋਰਟ ਨੇ ਕਿਹਾ ਕਿ ਇਸੇ ਤਰ੍ਹਾਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹੁੰਦਾ ਆਇਆ ਹੈ।

  

ਸਹਿਜਪਣੇ ਨਾਲ ਸਮਾਜ ਲਈ ਲਿਖੀ ਇਹ ਕਿਤਾਬ ਕਾਬਿਲੇ ਤਾਰੀਫ਼ ਹੈ : ਡਾ. ਮਨਮੋਹਨ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੀ ਦੂਜੀ ਕਾਵਿ-ਪੁਸਤਕ ‘‘ਖ਼ੁਸ਼ਬੋਅ’’ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਦਬੀ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। 

ਸਮਾਰੋਹ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਨਾਮਵਰ ਸਾਹਿਤਕਾਰ ਅਤੇ ਚਿੰਤਕ ਡਾ. ਮਨਮੋਹਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਸਿੱਧ ਕਵੀ ਜਗਦੀਪ ਸਿੱਧੂ ਅਤੇ ਕਾਬਿਲ ਭਾਸ਼ਾ ਵਿਗਿਆਨੀ ਜਗਮੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਦਾ ਹਿੱਸਾ ਸਨ ਜਦੋਂ ਕਿ ਹਰਵਿੰਦਰ ਸਿੰਘ ਪਟਿਆਲਾ ਨੇ ਕਿਤਾਬ ਤੇ ਪਰਚਾ ਪੜ੍ਹਿਆ। ਲੇਖਕ ਸੁਖਵਿੰਦਰ ਸਿੰਘ ਸਿੱਧੂ, ਪਿ੍ਰੰਸੀਪਲ ਸਰਬਜੀਤ ਕੌਰ ਸਿੱਧੂ ਤੇ ਜਸਪ੍ਰਤੀਕ ਸਿੱਧੂ ਤੋਂ ਇਲਾਵਾ ਸਾਰੇ ਪ੍ਰਧਾਨਗੀ ਮੰਡਲ ਨੇ ਕਿਤਾਬ ਰਿਲੀਜ਼ ਕੀਤੀ।

ਸੁਆਗਤੀ ਸ਼ਬਦਾਂ ਵਿੱਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਸ ਕਿਤਾਬ ਵਿਚ ਲੇਖਕ ਦੀ ਫਿਕਰਮੰਦੀ ਸਾਫ਼ ਝਲਕਦੀ ਹੈ।

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਵਿਤਾ ਮੀਂਹ ਦੀਆਂ ਕਣੀਆਂ ਵਰਗੀ ਹੁੰਦੀ ਹੈ ਜਿਸ ਦਾ ਪਤਾ ਨਹੀਂ ਕਦੋਂ ਉਤਰ ਆਵੇ। ਪਰਚਾ ਪੇਸ਼ਕਰਤਾ ਹਰਵਿੰਦਰ ਸਿੰਘ ਨੇ ਸੁਹਜ ਤੇ ਕੁਹਜ ਦੀ ਗੱਲ ਕਰਦਿਆਂ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਦੱਸਿਆ। ਮਸ਼ਹੂਰ ਕਵੀ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਚੰਗਾ ਬੋਲਣਾ, ਲਿਖਣਾ ਅਤੇ ਵਿਚਰਨਾ ਸੁਖਵਿੰਦਰ ਸਿੱਧੂ ਦੀ ਪਹਿਚਾਣ ਹੈ। 

ਗੁਰਨਾਮ ਕੰਵਰ ਨੇ ਇੰਗਲੈਂਡ ਤੋਂ ਆਪਣੇ ਸੁਨੇਹੇ ਵਿਚ ਸ਼ੁਭਕਾਮਨਾਵਾਂ ਘੱਲੀਆਂ। ਗੁਰਮੀਤ ਸਿੰਘ ਜੌੜਾ ਨੇ ਸਿੱਧੂ ਦੀ ਕਵਿਤਾ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਕਿਹਾ। ਦਰਸ਼ਨ ਤਿਉਣਾ ਅਤੇ ਗੁਰਜੋਧ ਕੌਰ ਨੇ ਕਿਤਾਬ ਚੋਂ ਗੀਤ ਸੁਣਾ ਕੇ ਵਾਹ ਵਾਹ ਖੱਟੀ। ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਇਹ ਕਵਿਤਾਵਾਂ ਲੇਖਕ ਦੇ ਚੰਗੇ ਮਨੁੱਖ ਹੋਣ ਦੀ ਤਰਜਮਾਨੀ ਕਰਦਿਆਂ ਹਨ।

ਮਨਜੀਤ ਕੌਰ ਮੀਤ ਨੇ ਸੁਖਵਿੰਦਰ ਸਿੱਧੂ ਦੀ ਬਹੁਪੱਖੀ ਸ਼ਖਸੀਅਤ ਦੇ ਹਵਾਲੇ ਨਾਲ ਗੱਲ ਕੀਤੀ। ਪਾਲ ਅਜਨਬੀ ਨੇ ਕਿਹਾ ਕਿ ਸਿੱਧੂ ਲੋਕਾਂ ਦਾ ਕਵੀ ਹੈ। ਵਿਸ਼ੇਸ਼ ਮਹਿਮਾਨ ਜਗਦੀਪ ਸਿੱਧੂ ਨੇ ਕਿਹਾ ਕਿ ਕਵਿਤਾ ਭਾਸ਼ਾ ਵਿਚ ਮੌਜੂਦ ਇਕ ਅਲੱਗ ਭਾਸ਼ਾ ਹੁੰਦੀ ਹੈ। ਦੂਜੇ ਵਿਸ਼ੇਸ਼ ਮਹਿਮਾਨ ਜਗਮੀਤ ਸਿੰਘ ਨੇ ਕਿਹਾ ਕਿ ਸਮਾਜ ਕਈ ਪਰਤਾਂ ਦਾ ਬਣਿਆ ਹੁੰਦਾ ਹੈ ਜਿੱਥੇ ਇਹ ਸਮਝਣਾ ਜ਼ਰੂਰੀ  ਹੈ ਕਿ ਆਹ ਤੇ ਵਾਹ ਕਿਵੇਂ ਨਿਕਲਦੀ ਹੈ।

‘‘ਖ਼ੁਸ਼ਬੋਅ’’ ਦੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਇਹ ਹੀ ਸਿੱਖਿਆ ਹੈ ਕਿ ਕਾਰ ਅਤੇ ਵਿਹਾਰ ਵਿਚ ਸੁਮੇਲ ਬਰਕਰਾਰ ਰਵ੍ਹੇ। ਪਰਮਜੀਤ ਪਰਮ ਨੇ ਕੁਝ ਸ਼ੇਅਰ ਸੁਣਾਏ। ਪਰਮਜੀਤ ਮਾਨ ਬਰਨਾਲਾ ਨੇ ਸਮਾਗਮ ਨੂੰ ਯਾਦਗਾਰੀ ਕਰਾਰ ਦਿੱਤਾ।

ਮੁੱਖ ਮਹਿਮਾਨ ਡਾ. ਮਨਮੋਹਨ ਨੇ ਕਿਹਾ ਕਿ ਕਾਹਲ ਦੇ ਦੌਰ ਵਿੱਚ ਅਜਿਹੀ ਕਿਤਾਬ ਲਿਖਣੀ ਕਾਬਿਲੇ ਤਾਰੀਫ਼ ਹੈ। ਕਿਤਾਬ ਨੂੰ ਪੜ੍ਹਨਾ  ਸ਼ਖਸੀਅਤ ਨੂੰ ਪੜ੍ਹਨਾ ਵੀ ਹੁੰਦਾ ਹੈ।

ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਦੁਨੀਆ ਦੀ ਪਹਿਲੀ ਸਾਹਿਤਕ ਰਚਨਾ ਇਕ ਕਵਿਤਾ ਸੀ ਅਤੇ ਮਿਆਰੀ ਕਵਿਤਾ ਮਨੋਵਿਗਿਆਨਕ ਤੇ ਤਕਨੀਕੀ ਬਰੀਕੀਆਂ ਨਾਲ ਹੀ ਹੋਂਦ ਵਿੱਚ ਆਉਂਦੀ ਹੈ। ਮਿੱਟੀ ਪ੍ਰਕਾਸ਼ਨ ਵੱਲੋਂ ਛਾਪੀ ਗਈ ਇਸ ਕਾਵਿ-ਪੁਸਤਕ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ 81 ਕਵਿਤਾਵਾਂ ਹਨ।

ਅੱਜ ਦੇ ਸਮਾਗਮ ਵਿੱਚ ਜਿਹੜੀਆਂ ਸ਼ਖਸੀਅਤਾਂ ਦੀ ਹਾਜ਼ਰੀ ਕਾਬਿਲੇ ਗ਼ੌਰ ਰਹੀ ਉਹਨਾਂ ਵਿਚ ਵਰਿੰਦਰ ਸਿੰਘ ਚੱਠਾ, ਰਣਬੀਰ ਸਿੰਘ, ਪੰਕਜ ਕੁਮਾਰ, ਅੰਮਿ੍ਰਤ ਸਿੰਘ, ਸ਼ਾਇਰ ਭੱਟੀ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਧੀਰ ਕੁਮਾਰ, ਆਰ. ਐੱਸ. ਸੰਘੋਲੀਆ, ਪਿ੍ਰਤਪਾਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਖੋਖਰ, ਕੁਲਵਿੰਦਰ ਸਿੰਘ, ਜੈ ਸਿੰਘ ਛਿੱਬਰ, ਪਰਮਪਾਲ ਸਿੰਘ, ਮੀਤ ਰੰਗਰੇਜ਼, ਸਨਮੀਤ, ਸੰਦੀਪ ਕੌਰ, ਕੇ. ਐਲ. ਸ਼ਰਮਾ, ਮਲਕੀਅਤ ਬਸਰਾ, ਦਵਿੰਦਰ ਕੌਰ, ਰਮਨੀਕ ਸਿੰਘ, ਇਕਰੂਪ ਕੌਰ, ਐਸ਼ਵੀਨ ਕੌਰ, ਫਤਹਿਵੀਰ ਸਿੰਘ, ਹਰਜੀਤ ਕੌਰ, ਡਾ. ਸੁਰਿੰਦਰ ਗਿੱਲ, ਬਾਬੂ ਚੰਡੀਗੜ੍ਹੀਆ, ਆਰ. ਐੱਸ. ਲਿਬਰੇਟ, ਸੁਖਦੇਵ ਸਿੰਘ, ਚਰਨਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਜਸਮੇਰ ਸਿੰਘ, ਹਰਮਿੰਦਰ ਕਾਲੜਾ, ਬਲਕਾਰ ਸਿੰਘ, ਸਤਨਾਮ ਸਿੰਘ ਟਾਂਡਾ, ਸ਼ਮਸ਼ੀਲ ਸਿੰਘ ਸੋਢੀ, ਸੁਰਿੰਦਰ ਸਿੰਘ ਬਾਸੀ, ਮਨਮੋਹਨ ਸਿੰਘ ਕਲਸੀ, ਹਰਬਿੰਦਰ ਸਿੰਘ ਹੈਰੀ, ਗੁਰਦੀਪ ਸਿੰਘ, ਰਵਿੰਦਰ ਸਿੰਘ ਸਿੱਧੂ, ਅਮਨਪ੍ਰੀਤ ਸਿੰਘ, ਹਰਜੋਤ ਸਿੰਘ, ਮਿੱਕੀ ਪਾਸੀ, ਗੁਰਕਮਲ ਕੌਰ, ਚੇਤਨਕਮਲ ਕੌਰ, ਅਜਾਇਬ ਸਿੰਘ ਔਜਲਾ, ਨੀਰਜ ਪਾਂਡੇ ਅਤੇ ਸਰਬਜੀਤ ਸਿੰਘ ਦੇ ਨਾਮ ਵਰਣਨਯੋਗ ਹਨ।

ਚੰਗਾ ਲਿਖਣਾ ਅਤੇ ਚੰਗਾ ਬੋਲਣਾ ਹੀ ਸਿੱਧੂ ਦੀ ਪਹਿਚਾਣ : ਦੀਪਕ ਸ਼ਰਮਾ ਚਨਾਰਥਲ : ਕਿਤਾਬ ਰਿਲੀਜ਼ ਸਮਾਗਮ ਮੌਕੇ ਬੋਲਦਿਆਂ ਮਸ਼ਹੂਰ ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਚੰਗਾ ਬੋਲਣਾ, ਚੰਗਾ ਲਿਖਣਾ ਅਤੇ ਵਧੀਆ ਤਰੀਕੇ ਨਾਲ ਸਮਾਜ ’ਚ ਵਿਚਰਨਾ ਸੁਖਵਿੰਦਰ ਸਿੱਧੂ ਦੀ ਪਹਿਚਾਣ ਹੈ।

 

  

ਕਿਹਾ : 2027 ’ਚ ਧੂਰੀ ਵਿਧਾਨ ਸਭਾ ਹਲਕੇ ਤੋਂ ਹੀ ਲੜਾਂਗਾ ਚੋਣ

ਧੂਰੀ/ਬਿਊਰੋ ਨਿਊਜ਼ : ਪੰਜਾਬ ਦੀ ਬਰਨਾਲਾ ਵਿਧਾਨ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਲਬੀਰ ਸਿੰਘ ਗੋਲਡੀ ਨੇ ‘ਆਪ’ ਦਾ ਸਾਥ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਵਿਧਾਇਕ ਗੋਲਡੀ ਨੇ ਕਿਹਾ ਕਿ ਮੈਂ ਪਿਛਲੇ 6 ਮਹੀਨਿਆਂ ਤੋਂ ਘਰ ਬੈਠਾ ਹਾਂ ਅਤੇ ਫਿਲਹਾਲ ਕਾਂਗਰਸ ਪਾਰਟੀ ਨਾਲ ਮੇਰਾ ਕੋਈ ਸਬੰਧ ਨਹੀਂ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੈਂ ਧੂਰੀ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਾਂਗਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲਬੀਰ ਸਿੰਘ ਗੋਲਡੀ ਟਿਕਟ ਨਾ ਮਿਲਣ ਕਾਰਨ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ। ਧਿਆਨ ਰਹੇ ਕਿ ਦਲਬੀਰ ਸਿੰਘ ਗੋਲਡੀ ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਚੋਣ ਹਾਰ ਗਏ ਸਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.