Saturday, 20 June 2026

ਕਿਹਾ : ਮੰਡੀਆਂ ’ਚ ਪੰਜਾਬ ਦਾ ਕਿਸਾਨ ਹੋ ਰਿਹਾ ਹੈ ਪ੍ਰੇਸ਼ਾਨ

ਭੁਲੱਥ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ 28 ਦਿਨਾਂ ਤੋਂ ਸੂਬਾ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨਾ ਕਰਨ ’ਤੇ ਕਿਸਾਨ ਵਰਗ, ਆੜ੍ਹਤੀ ਤੇ ਲੇਬਰ ਨੂੰ ਕਾਫੀ ਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨ ਵਰਗ ਲੁੱਟ ਦਾ ਸ਼ਿਕਾਰ ਹੋ ਕੇ ਆਪਣਾ ਝੋਨਾ ਘੱਟ ਰੇਟ ’ਤੇ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਬਾਰਦਾਨਾ ਵੀ ਨਹੀਂ ਮਿਲ ਰਿਹਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦਾ ਝੋਨਾ ਇੰਨੇ ਦਿਨ ਮੰਡੀਆਂ ਵਿਚ ਪਿਆ ਰਿਹਾ। ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਜਲਦ ਤੋਂ ਜਲਦ ਕਰਵਾਈ ਜਾਵੇ।

ਕਿਹਾ ਪੰਜਾਬ ਦੇ ਕਿਸਾਨ ਅਫਵਾਹਾਂ ’ਤੇ ਵਿਸ਼ਵਾਸ ਨਾਲ ਕਰਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਕੋਲ ਸਟਾਕ ਕਰਨ ਲਈ ਜਗ੍ਹਾ ਦੀ ਘਾਟ ਹੈ ਪਰ ਝੋਨੇ ਦੀ ਖਰੀਦ ਜਾਂ ਸਟੋਰੇਜ ਨੂੰ ਲੈ ਕੇ ਕੋਈ ਸੰਕਟ ਨਹੀਂ ਹੈ ਅਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਪਿੱਛੇ ਕੌਣ ਹੈ ਪਰ ਕੇਂਦਰ ਕੋਲ ਕਾਫੀ ਥਾਂ ਹੈ ਅਤੇ ਭੰਡਾਰਨ ਲਈ ਹੋਰ ਥਾਂ ਬਣਾਈ ਜਾ ਰਹੀ ਹੈ।

ਪੰਜ ਵਿਅਕਤੀਆਂ ਦੀ ਗਈ ਜਾਨ

ਮੰਡੀ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਅਧੀਨ ਆਉਂਦੇ ਚੌਰਘਾਟੀ ਦੇ ਬਰਧਾਣ ਵਿਚ ਇਕ ਕਾਰ ਖੱਡ ਵਿਚ ਡਿੱਗ ਗਈ ਜਿਸ ਕਾਰਨ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਪੰਜ ਜਣੇ ਵਿਆਹ ਤੋਂ ਪਰਤ ਰਹੇ ਸਨ। ਕਾਰ ਸਵਾਰਾਂ ਦੀ ਪਛਾਣ ਧਮਚਿਆਣ ਪਿੰਡ ਵਾਸੀਆਂ ਵਜੋਂ ਹੋਈ ਹੈ ਜੋ ਬਰੋਟ ਵਿਚ ਵਿਆਹ ਸਮਾਗਮ ਵਿਚ ਗਏ ਸਨ। ਇਸ ਮੌਕੇ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮਿ੍ਰਤਕ ਦੇਹਾਂ ਨੂੰ ਬਾਹਰ ਕੱਢਿਆ ਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਵੇਲੇ ਵਾਪਰਿਆ ਤੇ ਰਾਤ ਦੇ ਹਨੇਰ ਵਿਚ ਕਿਸੇ ਨੂੰ ਹਾਦਸੇ ਬਾਰੇ ਪਤਾ ਨਾ ਲੱਗਿਆ ਤੇ ਇਸ ਦੀ ਜਾਣਕਾਰੀ ਸਵੇਰ ਵੇੇਲੇ ਲੱਗੀ ਹੈ। ਪੁਲੀਸ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।   

ਰੇਲਵੇ ਵਿਭਾਗ ਨੇ ਟਿਕਟ ਕਾਊਂਟਰਾਂ ਦੀ ਗਿਣਤੀ ਵੀ ਵਧਾਈ

ਨਵੀਂ ਦਿੱਲੀ/ਬਿਊਰੋ ਨਿਊਜ਼ : ਰੇਲਵੇ ਨੇ ਆਗਾਮੀ ਤਿਉਹਾਰਾਂ ਦੇ ਸੀਜਨ ਨੂੰ ਦੇਖਦਿਆਂ 7000 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ ਦੀਵਾਲੀ ਅਤੇ ਛਠ ਪੂਜਾ ਮੌਕੇ ਚਲਾਈਆਂ ਜਾਣਗੀਆਂ। ਦਿਲੀਪ ਕੁਮਾਰ (ਈਡੀ, ਸੂਚਨਾ ਅਤੇ ਪ੍ਰਚਾਰ ਰੇਲਵੇ ਬੋਰਡ) ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੇ ਮੱਦੇਨਜਰ ਕਈ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਰੇਲ ਮੰਤਰਾਲੇ ਨੇ ਭੀੜ ਨੂੰ ਨਿਯਮਤ ਕਰਨ ਲਈ ਆਪਣੀਆਂ ਸੇਵਾਵਾਂ ਨੂੰ ਹੋਰ ਵਧਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਤਿਉਹਾਰਾਂ ਮੌਕੇ ਯਾਤਰੀ ਵੱਡੀ ਗਿਣਤੀ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ ਤੋਂ ਆਉਂਦੇ ਹਨ। ਇਸ ਲਈ ਰੇਲਵੇ ਨੇ ਇਸ ਸਾਲ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਹ ਰੇਲ ਗੱਡੀਆਂ ਪੁਰਾਣੀ ਦਿੱਲੀ, ਨਵੀਂ ਦਿੱਲੀ, ਆਨੰਦ ਵਿਹਾਰ, ਅਹਿਮਦਾਬਾਦ, ਮੁੰਬਈ, ਚੇਨਈ, ਬੰਗਲੁਰੂ ਅਤੇ ਵਿਸਾਖਾਪਟਨਮ ਤੋਂ ਚੱਲਣਗੀਆਂ। ਇਸ ਤੋਂ ਇਲਾਵਾ ਰੇਲਵੇ ਨੇ ਟਿਕਟ ਕਾਊਂਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ।   

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.