Saturday, 20 June 2026

ਰੈਲੀਆਂ ’ਚ ਭਗਤਾਂ ਨੇ ਕਤਲੇਆਮ ਦੀ ਦਿੱਤੀ ਧਮਕੀ, ਇਸਕਾਨ ਨੇ ਮੰਗੀ ਸੁਰੱਖਿਆ

ਚਿਟਗਾਂਵ/ਬਿਊਰੋ ਨਿਊਜ਼ : ਬੰਗਲਾਦੇਸ਼ ਦੇ ਚਿਟਗਾਂਵ ’ਚ ਕੱਟੜ ਇਸਲਾਮਿਕ ਸੰਗਠਨ ਹਿਫਾਜਤ ਏ ਇਸਲਾਮ ਨੇ ਇਸਕਾਨ ਦੇ ਖਿਲਾਫ਼ ਰੈਲੀ ਕੱਢੀ। ਇਸ ਰੈਲੀ ’ਚ ਇਸਕਾਨ ਭਗਤਾਂ ਨੂੰ ਫੜਨ ਅਤੇ ਉਨ੍ਹਾਂ ਦਾ ਕਤਲ ਕਰਨ ਦੇ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਇਸਕਾਨ ’ਤੇ ਬੈਨ ਨਹੀਂ ਲਗਾਇਆ ਤਾਂ ਉਹ ਅੰਦੋਲਨ ਕਰਨਗੇ। ਉਨ੍ਹਾਂ ਨੇ 5 ਨਵੰਬਰ ਨੂੰ ਹਜਾਰੀਲੇਨ ਇਲਾਕੇ ਦੀ ਘਟਨਾ ’ਚ ਸ਼ਾਮਲ ਲੋਕਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਲੰਘੇ ਦਿਨੀਂ ਇਕ ਮੁਸਲਿਮ ਵਪਾਰੀ  ਓਸਮਾਨ ਅਲੀ ਨੇ ਫੇਸਬੁੱਕ ’ਤੇ ਇਸਕਾਨ ਨੂੰ ਅੱਤਵਾਦੀ ਸੰਗਠਨ ਕਿਹਾ ਸੀ, ਜਿਸ ਤੋਂ ਬੰਗਲਾਦੇਸ਼ੀ ਹਿੰਦੂ ਨਾਰਾਜ਼ ਹੋ ਗਏ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੇ ਲੰਘੀ 5 ਨਵੰਬਰ ਨੂੰ ਚਿਟਗਾਂਵ ’ਚ ਹਜ਼ਾਰੀਲੇਨ ਇਲਾਕੇ ’ਚ ਉਸਮਾਨ ਦੀ ਦੁਕਾਨ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਸਮੇਂ ਪ੍ਰਦਰਸ਼ਨਕਾਰੀਆਂ ’ਤੇ ਆਰਮੀ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਹੋਰ ਵਿਅਕਤੀ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਰਾਦ ਨੂੰ ਅਚਾਨਕ ਪੁਲਿਸ ਨੇ ਹਜ਼ਾਰੀਲੇਨ ਪਹੁੰਚ ਕੇ ਸਥਾਨਕ ਹਿੰਦੂਆਂ ਨੂੰ ਬਹੁਤ ਕੁੱਟਿਆ ਸੀ। ਜਦਕਿ ਇਸਕਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਹਜ਼ਾਰੀਲੇਨ ਘਟਨਾ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ ਅਤੇ ਉਨ੍ਹਾਂ ਆਪਣੇ ਭਗਤਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਪਰਿਵਾਰ ਅਤੇ ਦੋਸਤਾਂ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਟੇਕਣਾ ਸੀ ਮੱਥਾ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਅਚਾਨਕ ਰੱਦ ਕਰ ਦਿੱਤਾ ਹੈ। ਉਨ੍ਹਾਂ ਆਪਣੇ ਦੋਸਤਾਂ ਅਤੇ ਪਰਿਵਾਰ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਮੱਥਾ ਟੇਕਣਾ ਸੀ, ਇਸ ਸਬੰਧੀ ਉਨ੍ਹਾਂ ਵੱਲੋਂ ਲੰਘੇ ਦਿਨੀਂ ਸ਼ੋਸ਼ਲ ਮੀਡੀਆ ’ਤੇ ਜਾਣਕਾਰੀ ਵੀ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ, ਬੇਟੀ ਰਾਬੀਆ ਅਤੇ ਕੁੱਝ ਦੋਸਤਾਂ ਦੇ ਨਾਲ ਇਸ ਯਾਤਰਾ ’ਤੇ ਜਾਣ ਵਾਲੇ ਸਨ। ਪ੍ਰੰਤੂ ਅਚਾਨਕ ਅੱਜ ਸਵੇਰੇ 8.15 ਵਜੇ ਦੇ ਲਗਭਗ ਨਵਜੋਤ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੇ ਮੁਲਤਵੀ ਹੋ ਜਾਣ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਇਹ ਦੂਜੀ ਯਾਤਰਾ ਹੋਣੀ ਸੀ ਕਿਉਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ 2021 ’ਚ  ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ।

22 ਵਿਅਕਤੀਆਂ ਦੀ ਹੋਈ ਮੌਤ 30 ਤੋਂ ਜ਼ਿਆਦਾ ਹੋਏ ਜ਼ਖਮੀ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ’ਤੇ ਅੱਜ ਸ਼ਨੀਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਦੌਰਾਨ 22 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 30 ਦੇ ਵਿਅਕਤੀ ਜ਼ਖਮੀ ਜਾ ਰਹੇ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿ੍ਰਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਧਮਾਕਾ ਹੋਇਆ ਉਸ ਸਮੇਂ ਪਲੇਟਫ਼ਾਰਮ ਤੋਂ ਜਾਫਰ ਐਕਸਪ੍ਰੈਸ ਪੇਸ਼ਾਵਰ ਲਈ ਇਕ ਰੇਲਗੱਡੀ ਰਵਾਨਾ ਹੋਣ ਲਈ ਤਿਆਰ ਸੀ ਅਤੇ ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਮਰਨ ਵਾਲਿਆਂ ਵਿਚ ਵਧੇਰੇ ਗਿਣਤੀ ਔਰਤਾਂ ਤੇ ਬੱਚੇ ਸ਼ਾਮਿਲ ਹਨ। ਪਾਕਿਸਤਾਨ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਰਿੰਦਰ ਮੋਦੀ ਸਟੇਡੀਅਮ ਦੇ ਆਸ-ਪਾਸ ਬਣਨਗੇ 6 ਸਪੋਰਟਸ ਕੰਪਲੈਕਸ

ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਨੇ ਉਲੰਪਿਕ ਖੇਡਾਂ 2036 ਦੇ ਲਈ ਆਪਣੀ ਦਾਅਵੇਦਾਰੀ ਦਰਜ ਕਰਵਾ ਦਿੱਤੀ ਹੈ ਅਤੇ ਇਸ ਸਬੰਧੀ ਭਾਰਤੀ ਉਲੰਪਿਕ ਸੰਘ ਵੱਲੋਂ ਅੰਤਰਰਾਸ਼ਟਰੀ ਉਲੰਪਿਕ ਪਰਿਸ਼ਦ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ। ਜੇਕਰ ਭਾਰਤ ਵੱਲੋਂ ਉਲੰਪਿਕ ਖੇਡਾਂ ਲਈ ਪੇਸ਼ ਕੀਤੀ ਗਈ ਦਾਅਵੇਦਾਰੀ ਨੂੰ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਗੁਜਰਾਤ ਦੇ ਅਹਿਮਦਾਬਾਦ ਨੂੰ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲ ਜਾਵੇਗੀ। ਇਹ ਭਾਰਤ ਲਈ ਇਕ ਇਤਿਹਾਸਕ ਮੌਕਾ ਹੋਵੇਗਾ ਕਿਉਂਕਿ ਭਾਰਤ ਵੱਲੋਂ ਪਹਿਲੀ ਵਾਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਦੇ ਆਸ-ਪਾਸ 6 ਸਪੋਰਟਸ ਕੰਪਲੈਕਸ ਬਣਾਏ ਜਾਣਗੇ ਅਤੇ ਇਨ੍ਹਾਂ ’ਤੇ ਲਗਭਗ 3 ਲੱਖ ਕਰੋੜ ਰੁਪਏ ਦਾ ਖਰਚਾ ਆ ਸਕਦਾ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.