Friday, 19 June 2026

ਚੰਡੀਗੜ੍ਹ/ਬਿਊਰੋ ਨਿਊਜ਼ 

ਗੁਰਕਿ੍ਰਪਾਲ ਸੂਰੀ ਦੀ ਮੌਜੂਦਗੀ ਨਾਲ ਪੰਜਾਬੀ ਫਿਲਮ ‘ਰਿਸ਼ਤੇ ਨਾਤੇ’ ਦਾ ਸਟਾਰ-ਸਟੱਡਡ ਪ੍ਰੀਮੀਅਰ ਰੌਸ਼ਨ ਹੋ ਗਿਆ। ਉਡੀਕੀ ਜਾ ਰਹੀਂ ਪੰਜਾਬੀ ਫਿਲਮ ‘ਰਿਸ਼ਤੇ ਨਾਤੇ’ ਦਾ ਇੱਕ ਸ਼ਾਨਦਾਰ ਪ੍ਰੀਮੀਅਰ ਸੀ, ਜਿਸ ਵਿੱਚ ਫਿਲਮ ਦੀ ਸਟਾਰ ਕਾਸਟ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਕਿ੍ਰਪਾਲ ਸੂਰੀ ਨੇ ਸ਼ਿਰਕਤ ਕੀਤੀ। ਪ੍ਰਸ਼ੰਸਕ ਅਤੇ ਮੀਡੀਆ ਇਸ ਸ਼ਾਨਦਾਰ ਪੋ੍ਰਗਰਾਮ ਦਾ ਗਵਾਹ ਬਣਨ ਲਈ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ। ਪ੍ਰੀਮੀਅਰ ਵਿੱਚ ਮੁੱਖ ਕਲਾਕਾਰ ਰਘਬੀਰ ਸਿੰਘ ਸੋਹਲ ਅਤੇ ਲਵ ਗਿੱਲ ਦੇ ਨਾਲ-ਨਾਲ ਪਂਜਾਬੀ ਗਾਇਕ ਮਲਕੀਤ ਰੌਣੀ, ਪਰਮਿੰਦਰ ਗਿੱਲ, ਗੁਰਪ੍ਰੀਤ ਮੰਡ ਅਤੇ ਸੁਨੀਤਾ ਧੀਰ ਨੇ ਹਾਜ਼ਰੀ ਭਰੀ। ਰੈੱਡ ਕਾਰਪਿਟ ਉਤਸ਼ਾਹ ਨਾਲ ਗੂੰਜ ਰਿਹਾ ਸੀ ਕਿਉਂਕਿ ਸਿਤਾਰਿਆਂ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ, ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਮਿਲੇ ਭਰਵੇਂ ਹੁੰਗਾਰੇ ਲਈ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਨਿਰਦੇਸ਼ਕ ਨਸੀਬ ਰੰਧਾਵਾ ਅਤੇ ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਨੇ ਦਰਸ਼ਕਾਂ ਦਾ ਅਟੁੱਟ ਸਹਿਯੋਗ ਲਈ ਧੰਨਵਾਦ ਕੀਤਾ। 

ਕਿਹਾ : ਮੈਂਬਰਸ਼ਿਪ ਵਾਲੀ ਸੱਤ ਮੈਂਬਰੀ ਕਮੇਟੀ ਹੋਵੇ ਐਕਟਿਵ 

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਜਿਹੜੀ ਸੱਤ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ, ਉਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਕਤ ਕਮੇਟੀ ਪੂਰੀ ਤਰ੍ਹਾਂ ਨਾਲ ਐਕਟਿਵ ਹੋਵੇ। ਇਸਦੇ ਨਾਲ ਹੀ ਜਥੇਦਾਰ ਹੋਰਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਉਕਤ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਵੀ ਕਰ ਸਕਦੀ ਹੈ। ਇਸੇ ਦੌਰਾਨ ਜਥੇਦਾਰ ਨੇ ਇਹ ਵੀ ਕਿਹਾ ਕਿ ਸਾਰੀ ਮੈਂਬਰਸ਼ਿਪ ਮੁਹਿੰਮ ਇਸ ਕਮੇਟੀ ਦੀ ਨਿਗਰਾਨੀ ਹੇਠ ਚੱਲੇਗੀ। ਗਿਆਨੀ ਹਰਪ੍ਰੀਤ ਸਿੰਘ ਖਿਲਾਫ ਚੱਲ ਰਹੀ ਜਾਂਚ ਸਬੰਧੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਾਣ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਭਲਕੇ 28 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। 

ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਭਰ ਵਿੱਚ ਵਿੱਤੀ ਤੌਰ ’ਤੇ ਮਜ਼ਬੂਤ ਮੰਨੇ ਜਾਂਦੇ ਪੰਜਾਬ ਸੂਬੇ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ। ਨੀਤੀ ਆਯੋਗ ਵੱਲੋਂ ਜਾਰੀ ਕੌਮੀ ਵਿੱਤ ਸਿਹਤ ਇੰਡੈਕਸ 2022-23 ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਨੀਤੀ ਆਯੋਗ ਵੱਲੋਂ ਦੇਸ਼ ਦੇ 18 ਰਾਜਾਂ ਬਾਰੇ ਜਾਰੀ ਰਿਪੋਰਟ ਵਿੱਚ ਪੰਜਾਬ 10.7 ਅੰਕਾਂ ਨਾਲ ਇਸ ਸੂਚੀ ਵਿਚ ਸਭ ਤੋਂ ਅਖੀਰ ਵਿੱਚ ਹੈ। ਇਸ ਦਰਜਾਬੰਦੀ ਵਿਚ ਉੜੀਸਾ ਨੂੰ ਵਿੱਤੀ ਤੌਰ ’ਤੇ ਦੇਸ਼ ਵਿੱਚ ਸਭ ਤੋਂ ਮਜ਼ਬੂਤ ਸੂਬਾ ਮੰਨਿਆ ਗਿਆ ਹੈ, ਜੋ 67.8 ਅੰਕਾਂ ਨਾਲ ਅੱਵਲ ਨੰਬਰ ’ਤੇ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਮਾੜੀ ਕਾਰਗੁਜ਼ਾਰੀ ਦੇ ਬੇਨਕਾਬ ਹੋਣ ਮਗਰੋਂ ਅਹੁਦਿਆਂ ਤੋਂ ਅਸਤੀਫੇ ਦੇਣ। ਉਧਰ ਦੂਜੇ ਪਾਸੇ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਰਿਪੋਰਟ 2014-15 ਤੋਂ 2022-23 ਤੱਕ ਦੇ ਅੰਕੜਿਆਂ ਦਾ ਮੁਲਾਂਕਣ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸਾਲ 2014 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ 2017 ਤੋਂ 2022 ਤੱਕ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੂੰ ਉਜਾਗਰ ਕਰਦੀ ਹੈ।

ਭਾਈ ਹਰਜਿੰਦਰ ਸਿੰਘ ਅਤੇ ਉਂਕਾਰ ਸਿੰਘ ਪਾਹਵਾ ਨੂੰ ਮਿਲੇਗਾ ਪਦਮਸ੍ਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਰਕਾਰ ਵਲੋਂ ਐਲਾਨੇ ਗਏ ਪਦਮ ਪੁਰਸਕਾਰਾਂ ਵਿਚ ਇਸ ਸਾਲ ਪੰਜਾਬ ਦੇ ਦੋ ਦਿੱਗਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗੁਰਬਾਣੀ ਕੀਰਤਨ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਉਦਯੋਗ ਤੇ ਸਮਾਜ ਕਲਿਆਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਉਂਕਾਰ ਸਿੰਘ ਪਾਹਵਾ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਦੋਵੇਂ ਸਖ਼ਸੀਅਤਾਂ ਲੁਧਿਆਣਾ ਨਾਲ ਸਬੰਧਤ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਾਲ 2025 ਲਈ 139 ਪਦਮ ਪੁਰਸਕਾਰਾਂ ਨੂੰੂ ਮਨਜੂਰੀ ਦਿੱਤੀ ਹੈ। ਇਨ੍ਹਾਂ ਵਿਚ 7 ਪਦਮ ਵਿਭੂਸ਼ਣ, 19 ਪਦਮ ਭੂਸ਼ਣ ਅਤੇ 113 ਪਦਮਸ੍ਰੀ ਪੁਰਸਕਾਰ ਸ਼ਾਮਲ ਹਨ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.