Friday, 19 June 2026

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੰਮਿ੍ਰਤਸਰ ’ਚ ਹੈਰੀਟੇਜ ਸਟਰੀਟ ’ਤੇ ਸਥਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਅਤੇ ਸੰਵਿਧਾਨ ਪੱਥਰ ਦੀ ਮੂਰਤੀ ਨੂੰ ਸਾੜਨ ਦੀ ਕੋਸ਼ਿਸ਼ ਦੀ ਇੱਕ ਨਿਰਪੱਖ ਏਜੰਸੀ ਵੱਲੋਂ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਦੇ ਸੀਨੀਅਰ ਭਾਜਪਾ ਆਗੂਆਂ ਦੇ ਵਫ਼ਦ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਭਾਜਪਾ ਆਗੂਆਂ ਨੇ ਰਾਜਪਾਲ ਨੂੰ ਦੱਸਿਆ ਕਿ ਇਹ ਘਟਨਾ ਪੰਜਾਬ ਵਿੱਚ ਅਸੰਤੋਸ਼ ਦਾ ਭਾਵਨਾ ਫੈਲਾਉਣ ਅਤੇ ਫਿਰਕੂ ਸਦਭਾਵਨਾ ਨੂੰ ਖਰਾਬ ਕਰਨ ਦੀ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਇਸ ਲਈ ਇਸ ਸ਼ਰਮਨਾਕ ਕਾਰੇ ਦੇ ਪਿੱਛੇ ਅਸਲ ਮਨੋਰਥਾਂ ਅਤੇ ਮਾਸਟਰਮਾਈਂਡਾਂ ਦਾ ਪਰਦਾਫਾਸ਼ ਕਰਨਾ ਅਤੇ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੇ ਰਾਜਨੀਤਿਕ ਉਦੇਸ਼ਾਂ ਨਾਲ ਇਹ ਕਾਰਾ ਕੀਤਾ ਹੈ। ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕਰ ਰਹੇ ਹਨ ਜੋ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਉਦੀਂ ਕਿਉਂਕਿ ਇਹ ਘਟਨਾ ਪੁਲਿਸ ਸਟੇਸ਼ਨ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ ਵਾਪਰੀ ਸੀ। ਇਸ ਗੱਲ ਦਾ ਪੱਕਾ ਸ਼ੱਕ ਹੈ ਕਿ ਇਹ ਨਿੰਦਣਯੋਗ ਘਟਨਾ ਸਰਕਾਰੀ ਮਸ਼ੀਨਰੀ ਅਤੇ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਦੀ ਮਿਲੀਭੁਗਤ ਨਾਲ ਵਾਪਰੀ ਹੋ ਸਕਦੀ ਹੈ। ਵਫ਼ਦ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਬੀ.ਜੇ.ਪੀ. ਪੰਜਾਬ ਤੋਂ ਕੋਰ ਗਰੁੱਪ ਮੈਂਬਰ ਕੇਵਲ ਢਿੱਲੋਂ, ਜਨਰਲ ਸਕੱਤਰ ਅਨਿਲ ਸਰੀਨ, ਮੀਤ ਪ੍ਰਧਾਨ ਫਤਿਹ ਜੰਗ ਬਾਜਵਾ, ਮੋਹਿੰਦਰ ਕੌਰ ਜੋਸ਼, ਸਕੱਤਰ ਰੇਣੂ ਕਸ਼ਯਪ, ਐਸ.ਸੀ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਮਹਿਰਾਜ ਅਤੇ ਹਰਦੀਪ ਸਿੰਘ ਗਿੱਲ, ਬੁਲਾਰੇ ਐਸ.ਐਸ. ਚੰਨੀ, ਸੂਬਾ ਕਨਵੀਨਰ ਲੀਗਲ ਸੈੱਲ ਐਨ.ਕੇ. ਵਰਮਾ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਮੌਜੂਦ ਸਨ।

 

 

 

 

  

 ਚੰਡੀਗੜ੍ਹ :  ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ, ਹੁਣ ਹਰ ਸੂਬਾ ਇਕਾਈ ਸੰਗਠਨ ਉਤਸਵ ਤਹਿਤ ਆਪਣੇ-ਆਪਣੇ ਰਾਜਾਂ ਵਿੱਚ ਬੂਥ ਪ੍ਰਧਾਨ, ਸਰਕਲ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਯਤਨਸ਼ੀਲ ਹੈ। ਇਸ ਸਬੰਧ ਵਿੱਚ, ਪੰਜਾਬ ਭਾਜਪਾ 27 ਫਰਵਰੀ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪੂਰੀ ਕਰ ਲਵੇਗੀ, ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸੂਬਾ ਚੋਣ ਅਧਿਕਾਰੀ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਦਿੱਤੀ।

ਬੱਬੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ 14 ਤੋਂ 18 ਫਰਵਰੀ ਤੱਕ 24400 ਬੂਥ ਕਮੇਟੀਆਂ ਦੇ ਪ੍ਰਧਾਨਾਂ ਦੀਆਂ ਚੋਣਾਂ ਹੋਣਗੀਆਂ । 19 ਤੋਂ 21 ਫਰਵਰੀ ਤੱਕ 544 ਸਰਕਲ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ । ਅੰਤ ਚ 25 ਤੋਂ 27 ਫਰਵਰੀ ਤੱਕ ਸਾਰੇ 35 ਸੰਗਠਨਾਤਮਕ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। 

ਇਹ ਯਕੀਨੀ ਬਣਾਉਣ ਲਈ ਕਿ ਸੰਗਠਨਾਤਮਕ ਚੋਣਾਂ ਪਾਰਟੀ ਸੰਵਿਧਾਨ ਅਧੀਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਕਰਵਾਈਆਂ ਜਾਣ, ਪਾਰਟੀ 5 ਤੋਂ 7 ਫਰਵਰੀ ਤੱਕ ਹਰੇਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਵਰਕਸ਼ਾਪ ਦਾ ਆਯੋਜਨ ਕਰੇਗੀ ਜਿਸ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸਹਿ-ਚੋਣ ਅਧਿਕਾਰੀ ਦੇ ਨਾਲ-ਨਾਲ ਸਰਕਲਾਂ ਦੇ ਚੋਣ ਅਧਿਕਾਰੀਆਂ ਭਾਗ ਲੈਣਗੇ। 

ਇਸੇ ਤਰ੍ਹਾਂ, 9 ਤੋਂ 13 ਫਰਵਰੀ ਤੱਕ ਹਰੇਕ ਸਰਕਲ ਯੂਨਿਟ ਲਈ ਸਰਕਲ ਵਰਕਸ਼ਾਪਾਂ ਦਾ ਆਯੋਜਨ ਕਰਕੇ ਚੋਣ ਪ੍ਰਕਿਰਿਆ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । ਇਨਾਂ ਸਰਕਲ ਵਰਕਸ਼ਾਪਾਂ ਚ ਉਸ ਸਰਕਲ ਦੇ ਤਹਿਤ, ਬੂਥ ਕਮੇਟੀਆਂ ਦੇ ਮੁਖੀ, ਸ਼ਕਤੀ ਕੇਂਦਰਾਂ ਦੇ ਇੰਚਾਰਜ ਅਤੇ ਹੋਰ ਸੱਦੇ ਗਏ ਵਰਕਰ ਹਿੱਸਾ ਲੈਣਗੇ। ਇਹ ਜ਼ਿਕਰਯੋਗ ਹੈ ਕਿ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਸੂਬਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ, ਪੰਜਾਬ ਸਹਿ-ਇੰਚਾਰਜ ਅਤੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ; ਰਾਸ਼ਟਰੀ ਕਾਰਜਕਾਰਨੀ ਮੈਂਬਰ, ਹਿਮਾਚਲ ਭਾਜਪਾ ਦੇ ਸਹਿ-ਇੰਚਾਰਜ ਸੰਜੇ ਟੰਡਨ, ਸੂਬਾ ਜਨਰਲ ਸਕੱਤਰ ਸੰਗਠਨ ਮੰਤ੍ਰੀ ਸ਼੍ਰੀਨਿਵਾਸੂਲੂ ਨੇ ਵਿਸ਼ੇਸ਼ ਮਾਰਗਦਰਸ਼ਨ ਪ੍ਰਦਾਨ ਕੀਤਾ। ਸੂਬਾ ਚੋਣ ਅਧਿਕਾਰੀ ਦਿਨੇਸ਼ ਸਿੰਘ ਬੱਬੂ ਦੇ ਨਾਲ, ਸੂਬਾ ਸਹਿ-ਚੋਣ ਅਧਿਕਾਰੀ ਸਰਦਾਰ ਮਨਜੀਤ ਸਿੰਘ ਰਾਏ ਅਤੇ ਮੋਹਨ ਲਾਲ ਸੇਠੀ ਅਤੇ ਸੂਬਾ ਐਕਟਿਵ ਮੈਂਬਰਸ਼ਿਪ ਇੰਚਾਰਜ ਸੋਮ ਪ੍ਰਕਾਸ਼ ਨੇ ਵੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ । ਇਸ ਵਰਕਸ਼ਾਪ ਵਿੱਚ, ਸੂਬਾ ਅਤੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਅਤੇ ਸਹਿ-ਚੋਣ ਅਧਿਕਾਰੀਆਂ ਦੇ ਨਾਲ, ਸੂਬਾ ਕੋਰ ਕਮੇਟੀ ਦੇ ਮੈਂਬਰ, ਸੂਬਾ ਔਹਦੇਦਾਰ ਅਤੇ ਜ਼ਿਲ੍ਹਾ ਇੰਚਾਰਜ ਅਤੇ ਸਹਿ-ਇੰਚਾਰਜਾਂ ਨੇ ਵੀ ਹਿੱਸਾ ਲਿਆ।

ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਦੀ ਸਫਾਈ ਲਈ ਵਰਤੀ ਜਾ ਰਹੀ ਹੈ ਕਿਸ਼ਤੀ

ਅੰਮਿ੍ਰਤਸਰ/ਬਿਊਰੋ ਨਿਊਜ਼

ਕੈਨੇਡਾ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸਾਫ ਸਫਾਈ ਲਈ ਸੁਨਹਿਰੀ ਕਿਸ਼ਤੀ ਗੁਰੂ ਘਰ ਨੂੰ ਭੇਟ ਕੀਤੀ ਗਈ ਹੈ, ਜੋ ਇਸ ਵੇਲੇ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਲੂ ਪਰਿਵਾਰ ਗੁਰਜੀਤ ਸਿੰਘ, ਉਸ ਦੇ ਭਰਾ ਮਨਦੀਪ ਸਿੰਘ ਤੇ ਮਾਤਾ ਮਲਕੀਤ ਕੌਰ ਖਾਲਸਾ ਵੱਲੋਂ ਇਹ ਕਿਸ਼ਤੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਆਦਿ ਦੀ ਸਾਫ ਸਫਾਈ ਲਈ ਪਹਿਲਾਂ ਵੀ ਸੇਵਾਦਾਰ ਵੱਲੋਂ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਉਹ ਜਾਲੀ ਦੀ ਵਰਤੋਂ ਕਰਕੇ ਅਜਿਹੀਆਂ ਫੁੱਲ ਪੱਤੀਆਂ ਨੂੰ ਬਾਹਰ ਕੱਢਦੇ ਹਨ ਅਤੇ ਸਰੋਵਰ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦੇ ਹਨ। ਹੁਣ ਇਸ ਦੀ ਥਾਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸੁਨਹਿਰੀ ਕਿਸ਼ਤੀ ਤੈਰਦੀ ਨਜ਼ਰ ਆ ਰਹੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਮੈਡੀਕਲ ਡਾਇਗਨੌਸਟਿਕ ਸੈਂਟਰ, ਇੰਦਰਾ ਹੋਲੀਡੇਅ ਹੋਮ, ਸੈਕਟਰ 24 ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਚੱਲ ਰਹੀਆਂ ਸਾਰੀਆਂ ਸੇਵਾਵਾਂ ਨੂੰ ਬੜੀ ਹੀ ਉਤਸੁਕਤਾ ਨਾਲ ਦੇਖਿਆ। ਉਨ੍ਹਾਂ ਨੇ ਸੇਵਾਵਾਂ ਪ੍ਰਾਪਤ ਕਰਨ ਵਾਲੇ ਕੁਝ ਲੋਕਾਂ ਅਤੇ ਇੱਥੇ ਕੰਮ ਕਰ ਰਹੇ ਡਾਕਟਰਾਂ ਅਤੇ ਸਟਾਫ ਨਾਲ ਵੀ ਗੱਲਬਾਤ ਕੀਤੀ। ਪੂਰੀ ਫੀਡਬੈਕ ਲੈਣ ਉਪਰੰਤ ਰਾਜਪਾਲ ਨੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨੀ ਛੋਟੀ ਜਿਹੀ ਥਾਂ ’ਤੇ ਇੰਨਾ ਵੱਡਾ ਕਾਰਜ ਕਰਨਾ ਅਸੰਭਵ ਜਾਪਦਾ ਹੈ। ਉਨ੍ਹਾਂ ਅਜਿਹੀਆਂ ਹੋਰ ਸਵੈ-ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਭਾਰਤ ਵਿਕਾਸ ਪਰਿਸ਼ਦ ਵਾਂਗ ਕੰਮ ਕਰਨ। ਬਾਅਦ ਵਿੱਚ ਉਨ੍ਹਾਂ ਡਾਇਗਨੋਸਟਿਕ ਸੈਂਟਰ ਦੇ ਡਾਇਰੈਕਟਰ ਅਜੇ ਦੱਤਾ, ਪੀ.ਕੇ.ਸ਼ਰਮਾ ਸੂਬਾਈ ਪ੍ਰਧਾਨ, ਭੁਪਿੰਦਰ ਕੁਮਾਰ ਸੂਬਾਈ ਜਨਰਲ ਸਕੱਤਰ, ਹੋਰ ਸਾਰੇ ਟਰੱਸਟੀਆਂ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰਾਂ ਤੋਂ ਇਸ ਕੇਂਦਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਨੂੰ ਹੋਰ ਜਗ੍ਹਾ ਦੇਣ ਦੀ ਬੇਨਤੀ ’ਤੇ ਪ੍ਰਸ਼ਾਸਕ ਨੇ ਕਿਹਾ ਕਿ ਤੁਸੀਂ ਅਰਜ਼ੀ ਭੇਜ ਦਿਓ, ਇਸ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।

 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.