Thursday, 18 June 2026

19 ਲੱਖ ਰੁਪਏ ਕੈਸ਼, ਡਿਜੀਟਲ ਡਿਵਾਈਸ ਅਤੇ ਕੁੱਝ ਹੋਰ ਡਾਕੂਮੈਂਟਸ ਹੋਏ ਬਰਾਮਦ

ਚੰਡੀਗੜ੍ਹ/ਬਿਊਰੋ ਨਿਊਜ਼  : ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਲੁਧਿਆਣਾ ਅਤੇ ਚੰਡੀਗੜ੍ਹ ’ਚ ਵੱਡੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਰੇਡ ਕੀਤੀ ਗਈ। ਇਸ ਦੌਰਾਨ ਈਡੀ ਦੀ ਟੀਮ ਨੇ ਕੁੱਝ ਇਤਰਾਜ਼ਯੋਗ ਡਾਕੂਮੈਂਟਸ, ਡਿਜੀਟਲ ਡਿਵਾਈਸ ਅਤੇ 19 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ। ਈਡੀ ਵੱਲੋਂ ਰੈਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟ ਅਤੇ ਇਨਫੋਵਿਜ ਸਾਫਟਵੇਅਰ ਸਲਿਊਸ਼ਨ ਅਤੇ ਇਨ੍ਹਾਂ ਕੰਪਨੀਆਂ ਨਾਲ ਸਬੰਧਤ ਕਮਰਸੀਅਲ ਅਤੇ ਰਿਹਾਇਸ਼ੀ ਸੰਪਤੀਆਂ ਦੀ ਜਾਂਚ ਕੀਤੀ ਗਈ। ਜਲੰਧਰ ਈਡੀ ਵੱਲੋਂ ਇਹ ਕਾਰਵਾਈ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ’ਤੇ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ ਬਾਰੇ ਫਾਰੇਨ ਕ੍ਰਿਮੀਨਲ ਇਨਵੈਸਟੀਗੇਸ਼ਨ ਆਫਿਸ, ਯੂਐਸ ਅੰਬੈਂਸੀ ਨਵੀਂ ਦਿੱਲੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਕਿਹਾ : ਪਾਕਿ ਵੱਲੋਂ ਯੂਐਨ ’ਚ ਦਿੱਤੇ ਗਏ ਭਾਸ਼ਣ ’ਚੋਂ ਆਉਂਦੀ ਹੈ ਪਾਖੰਡ ਦੀ ਬਦਬੂ

ਜਨੇਵਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਅਕਸਰ ਭਾਰਤ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਆਰੋਪ ਲਗਾਏ ਜਾਂਦੇ ਹਨ। ਜਿਸ ਦੇ ਚਲਦਿਆਂ ਭਾਰਤ ਨੇ ਪਾਕਿਸਤਾਨ ਨੂੰ ਇਕ ਨਾਕਾਮ ਦੇਸ਼ ਦੱਸਿਆ ਅਤੇ ਕਿਹਾ ਕਿ ਪਾਕਿਸਤਾਨ ਦਾਨ ਦੇ ਪੈਸਿਆਂ ’ਤੇ ਜਿਊਂਦਾ ਹੈ। ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਯੂਐਨ ’ਚ ਦਿੱਤੇ ਗਏ ਭਾਸ਼ਣ ’ਚੋਂ ਪਾਖੰਡ ਦੀ ਬਦਬੂ ਆਉਂਦੀ ਹੈ। ਯੂਐਨ ’ਚ ਭਾਰਤ ਦੇ ਅਧਿਕਾਰੀ ਸ਼ਿਤਿਜ ਤਿਆਗੀ ਨੇ ਜਨੇਵਾ ’ਚ ਆਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 58ਵੇਂ ਸੈਸ਼ਨ ਦੀ ਬੈਠਕ ’ਚ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਤਿਆਗੀ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਏ ਆਰੋਪਾਂ ’ਤੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਹਿੱਸਾ ਹੈ ਅਤੇ ਹਮੇਸ਼ਾ ਰਹਿਣਗੇ। ਪਾਕਿਸਤਾਨ ਨੂੰ ਭਾਰਤ ਦੀ ਬਜਾਏ ਆਪਣੇ ਦੇਸ਼ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ।

  

ਡਾਕਟਰਾਂ ਨੇ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਵਧਣ ਨੂੰ ਵੀ ਦੱਸਿਆ ਖਤਰਨਾਕ 

ਖਨੌਰੀ/ਬਿਊਰੋ ਨਿਊਜ਼ : ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇਜ਼ ਬੁਖਾਰ ਹੋਣ ਕਾਰਨ ਵਿਗੜ ਗਈ ਹੈ। ਅੱਜ ਬੁੱਧਵਾਰ ਨੂੰ ਡੱਲੇਵਾਲ ਨੂੰ 103 ਡਿਗਰੀ ਬੁਖਾਰ ਹੋ ਗਿਆ ਹੈ ਅਤੇ ਉਨ੍ਹਾਂ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਰੱਖ ਕੇ ਬੁਖਾਰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਵੀ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਖਨੌਰੀ ਬਾਰਡਰ ’ਤੇ ਮੌਜੂਦ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਜਾਰੀ ਭੁੱਖ ਹੜਤਾਲ ਕਾਰਨ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਆਇਆ ਹੈ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਉਨ੍ਹਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ।

 

ਮੰਦਿਰ ਕਮੇਟੀ ਦੇ ਅਧਿਕਾਰੀ ਵਿਜੇ ਪ੍ਰਸਾਦ ਵੱਲੋਂ ਕੀਤਾ ਗਿਆ ਐਲਾਨ

ਰੁਦਰਪ੍ਰਯਾਗ/ਬਿਊਰੋ ਨਿਊਜ਼ : ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਾਪਲਿਆਲ ਨੇ ਐਲਾਨ ਕੀਤਾ ਕਿ ਕੇਦਾਰਨਾਥ ਮੰਦਿਰ ਦੇ ਕਿਵਾੜ 2 ਮਈ ਨੂੰ ਸ਼ਰਧਾਲੂਆਂ ਲਈ ਖੁੱਲ੍ਹਣਗੇ। ਕੇਦਾਰਨਾਥ ਮੰਦਰ ਦੇ ਖੁੱਲਣ ਦੇ ਐਲਾਨ ਦੇ ਨਾਲ ਹੀ ਸਾਰੇ ਚਾਰ ਪਵਿੱਤਰ ਸਥਾਨਾਂ ਨੂੰ ਖੋਲ੍ਹਣ ਦੀਆਂ ਤਰੀਕਾਂ ਹੁਣ ਤੈਅ ਹੋ ਗਈਆਂ ਹਨ। ਜਿਨ੍ਹਾਂ ਵਿਚ ਬਦਰੀਨਾਥ ਧਾਮ 4 ਮਈ ਨੂੰ, ਜਦਕਿ ਗੰਗੋਤਰੀ ਅਤੇ ਯਮੁਨੋਤਰੀ ਧਾਮ 30 ਅਪ੍ਰੈਲ ਨੂੰ ਅਕਸ਼ੈ ਤਿ੍ਰਤੀਆ ’ਤੇ ਖੁੱਲ੍ਹਣਗੇ। ਇਹ ਫੈਸਲਾ ਅੱਜ ਮਹਾਂਸ਼ਿਵਰਾਤਰੀ ਮੌਕੇ ਉਖੀਮਠ ਦੇ ਮੰਦਰ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਕੀਤਾ ਗਿਆ। ਇਸ ਮੌਕੇ ਫੁੱਲਾਂ ਨਾਲ ਸਜੇ ਓਮਕਾਰੇਸ਼ਵਰ ਮੰਦਰ ਵਿੱਚ ਕੇਦਾਰਨਾਥ ਮੰਦਰ ਦੇ ਮੁੱਖ ਪੁਜਾਰੀ ਰਾਵਲ ਭੀਮਸ਼ੰਕਰ ਤੋਂ ਇਲਾਵਾ ਕੇਦਾਰਨਾਥ ਦੀ ਵਿਧਾਇਕ ਆਸ਼ਾ ਨੌਟਿਆਲ ਅਤੇ ਮੰਦਰ ਕਮੇਟੀ ਦੇ ਅਧਿਕਾਰੀਆਂ ਸਮੇਤ ਸੈਂਕੜੇ ਸ਼ਰਧਾਲੂ ਵੀ ਮੌਜੂਦ ਸਨ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.