Thursday, 18 June 2026

ਭਾਰਤ ਨੇ ਬਣਾਏ 2 ਵਿਕਟਾਂ ’ਤੇ 116 ਦੌੜਾਂ

ਦੁਬਈ/ਬਿਊਰੋ ਨਿਊਜ਼ : ਇੱਥੋਂ ਦੇ ਦੁਬਈ ਇੰਟਰਨੈਸ਼ਨਲ ਕਿ੍ਰਕਟ ਸਟੇਡੀਅਮ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਖਲਿਾਫ਼ ਖੂਬ ਦੌੜਾਂ ਬਟੋਰੀਆਂ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤੀ ਟੀਮ ਅੱਗੇ ਸੱਤ ਵਿਕਟਾਂ ਦੇ ਨੁਕਸਾਨ ’ਤੇ 252 ਦੌੜਾਂ ਦਾ ਟੀਚਾ ਰੱਖਿਆ। ਨਿਊਜ਼ੀਲੈਂਡ ਦੀ ਪਹਿਲੀ ਵਿਕਟ 57 ਦੌੜਾਂ ’ਤੇ ਵਿਲ ਯੰਗ ਵਜੋਂ ਡਿੱਗੀ। ਉਸ ਨੂੰ ਵਰੁਨ ਚੱਕਰਵਰਤੀ ਨੇ ਐਲਬੀਡਬਲਿਊ ਆਊਟ ਕੀਤਾ। ਉਸ ਨੇ 23 ਦੌੜਾਂ ਵਿੱਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਚਿਨ ਰਵਿੰਦਰ ਦੀ ਵਿਕਟ ਡਿੱਗੀ। ਉਸ ਨੇ 29 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਉਸ ਨੂੰ ਕੁਲਦੀਪ ਯਾਦਵ ਲੇ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਕੇਨ ਵਿਲੀਅਮਸਨ ਨੂੰ ਆਪਣੀ ਹੀ ਗੇਂਦ ’ਤੇ ਕੈਚ ਆਊਟ ਕੀਤਾ। ਉਸ ਨੇ 14 ਗੇਂਦਾਂ ਵਿੱਚ 11 ਦੌੜਾਂ ਬਣਾਈਆਂ। ਇਸ  ਤੋਂ ਬਾਅਦ ਟੌਮ ਲੈਥਮ 14 ਦੌੜਾਂ ਬਣਾ ਕੇ ਆਊਅ ਹੋਇਆ। ਨਿਊਜ਼ੀਲੈਂਡ ਨੇ 23.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 108 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਦੋ ਕੈਚ ਛੱਡੇ। ਪਹਿਲੀ ਵਾਰ ਮੁਹੰਮਦ ਸ਼ਮੀ ਨੇ ਆਪਣੀ ਹੀ ਗੇਂਦ ’ਤੇ ਰਚਿਨ ਦਾ ਕੈਚ ਛੱਡਿਆ। ਇਸ ਤੋਂ ਬਾਅਦ ਵਰੁਨ ਦੀ ਗੇਂਦ ’ਤੇ ਰਚਿਨ ਦਾ ਕੈਚ ਸ਼੍ਰੇਅਸ ਅਈਅਰ ਨੇ ਛੱਡਿਆ। ਭਾਰਤ ਨੂੰ ਪਹਿਲੀ ਸਫਲਤਾ ਉਸ ਵੇਲੇ ਮਿਲੀ ਜਦੋਂ ਵਰੁਨ ਚੱਕਰਵਰਤੀ ਨੇ ਵਿਲ ਯੰਗ ਨੂੰ ਐਲਬੀਡਬਲਿਊ ਆਊਟ ਕੀਤਾ। ਇਸ ਮਗਰੋਂ ਲੇਨਨ ਫਿਲਿਪਸ 37.5 ਓਵਰ ਵਿੱਚ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਵਰੁਣ ਚਕਰਵਰਤੀ ਨੇ ਆਊਟ ਕੀਤਾ। ਡਰੇਲ ਮਿਸ਼ੇਲ 45.4 ਓਵਰ ਵਿੱਚ 63 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਮੁਹੰਮਦ ਸ਼ਮੀ ਦੀ ਗੇਂਦ ’ਤੇ ਰੋਹਿਤ ਨੇ ਕੈਚ ਆਊਟ ਕੀਤਾ। ਮਿਸ਼ੈਲ ਸੇਂਟਨਰ 49ਵੇਂ ਓਵਰ ’ਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਮੈਚ ਦਾ ਟਾਸ ਨਿਊਜ਼ੀਲੈਂਡ ਨੇ ਜਿੱਤਿਆ ਤੇ ਉਨ੍ਹਾਂ ਭਾਰਤੀ ਟੀਮ ਨੂੰ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਦੂਜੇ ਪਾਸੇ ਸੱਟ ਕਾਰਨ ਨਿਊਜ਼ੀਲੈਂਡ ਦੇ ਮੈਟ ਹੈਨਰੀ ਮੈਚ ਨਹੀਂ ਖੇਡਣਗੇ। ਉਸ ਦੀ ਥਾਂ ’ਤੇ ਨਾਥਨ ਸਮਿੱਥ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਹਮੇਸ਼ਾ ਭਾਰਤ ਨੂੰ ਸਖ਼ਤ ਚੁਣੌਤੀ ਦਿੰਦਾ ਆਇਆ ਹੈ। ਐਤਕੀਂ ਭਾਰਤੀ ਟੀਮ ਦਾ ਆਤਮਵਿਸ਼ਵਾਸ ਇਸ ਲਈ ਵੀ ਵਧਿਆ ਹੈ ਕਿਉਂਕਿ ਉਸ ਦੀ ਸਪਿੰਨ ਚੌਕੜੀ ਦੁਬਈ ਇੰਟਰਨੈਸ਼ਨਲ ਕਿ੍ਰਕਟ ਸਟੇਡੀਅਮ ਦੀ ਫਲੈਟ ਪਿੱਚ ’ਤੇ ਬਹੁਤ ਸਫਲ ਰਹੀ ਹੈ।   

 

ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ 10 ਮਾਰਚ ਨੂੰ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਚ ਹੋਣ ਵਾਲੀ ਪਾਰਲੀਮੈਂਟਰੀ ਬੋਰਡ ਅਤੇ ਚੋਣ ਆਬਜ਼ਰਵਰ ਸਾਹਿਬਾਨ ਦੀ ਮੀਟਿੰਗ ਨੂੰ ਮੁਲਤਵੀ ਕਰਕੇ 17 ਮਾਰਚ ਨੂੰ ਦੁਪਹਿਰ 12 ਵਜੇ ਨੀਯਤ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਜੀ ਦਾ ਸੇਵਾ ਸੰਭਾਲ ਸਮਾਗਮ 10 ਮਾਰਚ ਨੂੰ ਸਵੇਰੇ 10 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ। ਇਸ ਕਰਕੇ ਪਾਰਟੀ ਦੇ ਆਗੂ ਸਾਹਿਬਾਨ ਦੀ ਸਹੂਲਤ ਕਰਕੇ ਪਾਰਟੀ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਮੀਟਿੰਗ ਹੋਲੇ ਮਹੱਲੇ ਤੋਂ ਬਾਅਦ 17 ਮਾਰਚ ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗੀ।    

  

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਮਹਿਲਾ ਸਨਮਾਨ ਯੋਜਨਾ ਦਾ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਸਮਿ੍ਰਧੀ ਯੋਜਨਾ ਨੂੰ ਅੱਜ ਲਾਂਚ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅੱਜ ਦਿੱਲੀ ਕੈਬਨਿਟ ਦੀ ਬੈਠਕ ’ਚ ਵੀ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਯੋਜਨਾ ਲਾਂਚ ਕਰਦੇ ਹੋਏ ਜੇਪੀ ਨੱਢਾ ਨੇ ਕਿਹਾ ਮੈਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਆਗੂਆਂ ਨੂੰ ਵਧਾਈ ਦਿੰਦਾ ਹਾਂ ਕਿ ਦਿੱਲੀ ’ਚ ਇਸ ਨੂੰ ਲਾਗੂ ਕਰਨ ਲਈ 5100 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਦਕਿ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਇਸ ਯੋਜਨਾ ਦੇ ਲਈ ਜਲਦੀ ਹੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਮਹਿਲਾਵਾਂ ਨੂੰ 2500 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ।

  

ਕਿਹਾ : ਜਥੇਦਾਰਾਂ ਨੂੰ ਬਦਲੇ ਦੀ ਭਾਵਨਾ ਤਹਿਤ ਹਟਾਇਆ ਗਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੀ ਨਿੰਦਾ ਕਰਦਿਆਂ ਇਸ ਨੂੰ ‘ਬਦਲਾਖੋਰੀ’ ਦੀ ਕਾਰਵਾਈ ਦੱਸਿਆ ਹੈ। ਮੁੱਖ ਮੰਤਰੀ ਮਾਨ ਦੀ ਇਹ ਪ੍ਰਤੀਕਿਰਿਆ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਐੱਸਜੀਪੀਸੀ ਨੇ ਸਿੱਖ ਵਿਦਵਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਹੈ। ਜਦੋਂ ਤੱਕ ਕੋਈ ਨਿਯੁਕਤੀ ਨਹੀਂ ਹੋ ਜਾਂਦੀ, ਉਹ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾ ਨਿਭਾਉਣਗੇ। ਸ਼੍ਰੋਮਣੀ ਕਮੇਟੀ ਦੇ ਇਸ ਕਦਮ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘‘ਦੇਖੋ, ਇਹ ਇੱਕ ਧਾਰਮਿਕ ਮਾਮਲਾ ਹੈ। ਜੋ ਹੋਣਾ ਚਾਹੀਦਾ ਸੀ ਉਹ ਇਹ ਸੀ ਕਿ ਰਾਜਨੀਤੀ ਧਰਮ ਤੋਂ ਸਿੱਖੇ। ਪਰ ਹੋ ਰਿਹਾ ਸਭ ਕੁਝ ਉਲਟ ਹੈ। ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਦੋ ਹੋਰ ਜਥੇਦਾਰਾਂ ਨੂੰ ਹਟਾਉਣ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਇਹ ਪੰਥ ਲਈ ਕਾਲਾ ਦਿਨ ਹੈ। ਕਈ ਰਾਜਨੀਤਿਕ ਆਗੂਆਂ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਸੀ।   

 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.