Thursday, 18 June 2026

ਕਿਹਾ : ਗੁਜਰਾਤੀਆਂ ’ਚ ਪੈਦਾ ਕਰੋ ਕਾਂਗਰਸ ਪਾਰਟੀ ਪ੍ਰਤੀ ਵਿਸ਼ਵਾਸ

 ਅਹਿਮਦਾਬਾਦ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਗੁਜਰਾਤ ਪਹੁੰਚੇ। ਜਿੱਥੇ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿ ਗੁਜਰਾਤ ’ਚ ਕਾਂਗਰਸ ਪਾਰਟੀ ਦੋ ਤਰ੍ਹਾਂ ਲੀਡਰਸ਼ਿਪ ਹੈ ਅਤੇ ਉਹ ਆਪਸ ਵਿਚ ਵੰਡੇ ਹੋਏ ਹਨ। ਉਨ੍ਹਾਂ ਕਾਂਗਰਸ ਪਾਰਟੀ ਅੰਦਰ ਇਕ ਉਹ ਲੀਡਰਸ਼ਿਪ ਹੈ ਜੋ ਗੁਜਰਾਤ ਦੀ ਜਨਤਾ ਦੇ ਨਾਲ ਖੜ੍ਹੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਕਾਂਗਰਸੀ ਹੈ ਅਤੇ ਦੂਜਾ ਧੜਾ ਉਹ ਹੈ ਜੋ ਕਾਂਗਰਸੀ ਤਾਂ ਹਨ ਪ੍ਰੰਤੂ ਉਹ ਗੁਜਰਾਤ ਦੀ ਜਨਤਾ ਨਾਲੋਂ ਟੁੱਟੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਕੁੱਝ ਭਾਜਪਾ ਨਾਲ ਮਿਲੇ ਹੋਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਦੋਵੇਂ ਗਰੁੱਪਾਂ ਨੂੰ ਛਾਂਗਣਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਅੰਦਰ ਆਗੂਆਂ ਦੀ ਘਾਟ ਨਹੀਂ। ਗੁਜਰਾਤ ਦੇ ਲੋਕ ਸਾਨੂੰ ਉਦੋਂ ਤੱਕ ਚੋਣਾਂ ਨਹੀਂ ਜਿੱਤਣ ਦੇਣਗੇ ਜਦੋਂ ਤੱਕ ਅਸੀਂ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ...ਸਾਨੂੰ ਗੁਜਰਾਤ ਦੇ ਲੋਕਾਂ ਨੂੰ ਉਦੋਂ ਤੱਕ ਸੱਤਾ ਵਿਚ ਲਿਆਉਣ ਲਈ ਨਹੀਂ ਕਹਿਣਾ ਚਾਹੀਦਾ ਜਦੋਂ ਤੱਕ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ। ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਜਿਸ ਦਿਨ ਅਸੀਂ ਗੁਜਾਰਤੀਆਂ ਅੰਦਰ ਕਾਂਗਰਸ ਪਾਰਟੀ ਪ੍ਰਤੀ ਵਿਸ਼ਵਾਸ ਪੈਦਾ ਕਰ ਲਵਾਂ ਅਸੀਂ ਉਸੇ ਦਿਨ ਸੱਤਾ ’ਚ ਆ ਜਾਵਾਂਗੇ।

  

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰਹੇ ਮੌਜੂਦ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਸਕੂਲਾਂ ਦੇ 36 ਪਿ੍ਰੰਸੀਪਲਾਂ ਨੂੰ ਟ੍ਰੇਨਿੰਗ ਲੈਣ ਲਈ ਸਿੰਘਾਂਪੁਰ ਲਈ ਰਵਾਨਾ ਕੀਤਾ। ਇਹ ਟ੍ਰੇਨਿੰਗ ਪ੍ਰੋਗਰਾਮ 9 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚੱਲੇਗਾ, ਜਿਸ ਤਹਿਤ ਪਿ੍ਰੰਸੀਪਲਾਂ ਨੂੰ ਪੜ੍ਹਾਈ ਅਤੇ ਮੈਨੇਜਮੈਂਟ ਦੇ ਆਧੁਨਿਕ ਤੌਰ ਤਰੀਕਿਆਂ ਤੋਂ ਜਾਣੂ ਕਰਵਾਇਆ ਜਾਵੇਗਾ। ਟ੍ਰੇਨਿੰਗ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਸਿੱਖਿਆ ਵਿਭਾਗ ਵੱਲੋਂ ਪਿੰ੍ਰਸੀਪਲਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਪਿੰ੍ਰਸੀਪਲਾਂ ਨੂੰ ਟ੍ਰੇਨਿੰਗ ਲਈ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਰੱਟਾ ਲਗਾਉਣ ਦਾ ਜਮਾਨਾ ਨਹੀਂ ਰਿਹਾ, ਬਲਕਿ ਪ੍ਰੈਕਟਿਲ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਦਾ ਜਮਾਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰੀ ਵੱਲੋਂ ਸਿੱਖਿਆ ਦੇ ਖੇਤਰ ਵਿਚ ਬਦਲਾਅ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਦੀ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਇਕ ਹੋਰ ਬੈਚ 17 ਮਾਰਚ ਤੋਂ 28 ਮਾਰਚ ਤੱਕ ਫਿਨਲੈਂਡ ਭੇਜਿਆ ਜਾਵੇਗਾ।

  

ਢਾਈ ਲੱਖਾਂ ਤੋਂ ਵੱਧ ਔਰਤਾਂ ਨੂੰ ਦਿੱਤੀ 450 ਕਰੋੜ ਰੁਪਏ ਦੀ ਵਿੱਤੀ ਸਹਾਇਤਾ

ਨਵਸਾਰੀ (ਗੁਜਰਾਤ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ  ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ‘ਲਖਪਤੀ ਦੀਦੀ’ ਯੋਜਨਾ ਦੀਆਂ ਲਾਭਪਾਤਰੀ ਮਹਿਲਾਵਾਂ ਨਾਲ ਗੱਲਬਾਤ ਕੀਤੀ। ਮੋਦੀ ਇਸ ਸਬੰਧ ਵਿਚ ਵੰਸੀ ਬੋਰਸੀ ਪਿੰਡ ਵਿੱਚ ‘ਲਖਪਤੀ ਦੀਦੀ ਸੰਮੇਲਨ’ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ 25,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਦੀਆਂ 2.5 ਲੱਖ ਤੋਂ ਵੱਧ ਔਰਤਾਂ ਨੂੰ 450 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਵੰਡੀ। ਲਖਪਤੀ ਦੀਦੀ ਯੋਜਨਾ ਕੇਂਦਰ ਸਰਕਾਰ ਵੱਲੋਂ 2023 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ, ਜਿਨ੍ਹਾਂ ਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਛੋਟੇ ਉਦਯੋਗਾਂ ਤੋਂ ਘੱਟੋ-ਘੱਟ 1 ਲੱਖ ਰੁਪਏ ਦੀ ਸਾਲਾਨਾ ਆਮਦਨ ਹੈ, ਨੂੰ ‘ਲਖਪਤੀ ਦੀਦੀ’ ਵਜੋਂ ਮਾਨਤਾ ਦਿੰਦੀ ਹੈ। ਮੋਦੀ ਨੇ ‘ਲਖਪਤੀ ਦੀਦੀਆਂ’ ਦੇ ਇੱਕ ਸਮੂਹ ਨਾਲ ‘ਪ੍ਰੇਰਨਾ ਸੰਵਾਦ’ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਨਵਸਾਰੀ ਦੇ ਸੰਸਦ ਮੈਂਬਰ ਸੀਆਰ ਪਾਟਿਲ ਵੀ ਸ਼ਾਮਲ ਸਨ। ਨਵਸਾਰੀ ਸਮਾਗਮ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਸਿਰਫ਼ ਮਹਿਲਾ ਪੁਲਿਸ ਕਰਮਚਾਰੀਆਂ ਵਾਲੀ ਸੁਰੱਖਿਆ ਹੀ ਤਾਇਨਾਤ ਕੀਤੀ ਗਈ ਸੀ। 

  

ਕਿਹਾ : ਔਰਤਾਂ ਅਤੇ ਕੁੜੀਆਂ ਬਿਨਾ ਡਰ ਆਪਣੇ ਸੁਪਨਿਆਂ ਨੂੰ ਕਰਨ ਪੂਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਅੱਜ ਦੇਸ਼ ਭਰ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਵਧਾਈ ਦਿੱਤੀ ਗਈ। ਰਾਸ਼ਟਰਪਤੀ ਮੁਰਮੂ ਨੇ ਟਵੀਟ ਕਰਕੇ ਕਿਹਾ ਕਿ ਅੱਜ, ਅਸੀਂ ਔਰਤਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਦਾ ਜਸ਼ਨ ਮਨਾਉਂਦੇ ਹਾਂ। ਅਸੀਂ ਔਰਤਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸਸ਼ਕਤੀਕਰਨ ਦੇ ਉਦੇਸ਼ ਨੂੰ ਮਜ਼ਬੂਤ ਕਰਨ ਲਈ ਠੋਸ ਯਤਨ ਕਰਨ ਦਾ ਵੀ ਸੰਕਲਪ ਲੈਂਦੇ ਹਾਂ। ਸਾਡੀਆਂ ਭੈਣਾਂ ਅਤੇ ਧੀਆਂ ਸ਼ੀਸ਼ੇ ਦੀਆਂ ਛੱਤਾਂ ਤੋੜ ਰਹੀਆਂ ਹਨ ਅਤੇ ਸੀਮਾਵਾਂ ਨੂੰ ਪਾਰ ਕਰ ਰਹੀਆਂ ਹਨ। ਆਓ ਅਸੀਂ ਔਰਤਾਂ ਨੂੰ ਉਨ੍ਹਾਂ ਦੇ ਸਫ਼ਰ ਵਿਚ ਸਮਰਥਨ ਦੇਣ ਦਾ ਪ੍ਰਣ ਕਰੀਏ, ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਪਿੱਛੇ ਨਾ ਰਹੇ ਕਿਉਂਕਿ ਉਹ ਵੱਖ-ਵੱਖ ਖੇਤਰਾਂ ਵਿਚ ਨਵੇਂ ਰਸਤੇ ਬਣਾ ਰਹੀਆਂ ਹਨ। ਇਕੱਠੇ ਮਿਲ ਕੇ, ਅਸੀਂ ਇਕ ਲਿੰਗ-ਸਮਾਨਤਾ ਵਾਲੀ ਦੁਨੀਆ ਬਣਾ ਸਕਦੇ ਹਾਂ ਜਿਥੇ ਔਰਤਾਂ ਅਤੇ ਕੁੜੀਆਂ ਬਿਨਾਂ ਕਿਸੇ ਡਰ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ।  

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.