Thursday, 25 June 2026

ਨਿਤੀਸ਼ ਕੁਮਾਰ ਨੇ ਸੀਐਮ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਰਾਟ ਚੌਧਰੀ ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ ਅਤੇ ਚੌਧਰੀ ਭਲਕੇ 15 ਅਪ੍ਰੈਲ ਨੂੰ ਸੀਐਮ ਅਹੁਦੇ ਦੀ ਸਹੁੰ ਚੁੱਕ ਲੈਣਗੇ। ਧਿਆਨ ਰਹੇ ਕਿ ਨਿਤੀਸ਼ ਕੁਮਾਰ ਨੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਹੁਣ ਨਵੀਂ ਸਰਕਾਰ ਬਿਹਾਰ ਦਾ ਕੰਮਕਾਜ ਦੇਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸਰਕਾਰ ਨੂੰ ਮੇਰਾ ਪੂਰਾ ਸਹਿਯੋਗ ਰਹੇਗਾ। ਨਿਤੀਸ਼ ਨੇ ਕਿਹਾ ਕਿ ਅੱਗੇ ਵੀ ਬਹੁਤ ਚੰਗਾ ਕੰਮ ਹੋਵੇਗਾ ਅਤੇ ਬਿਹਾਰ ਬਹੁਤ ਅੱਗੇ ਵਧੇਗਾ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਲੰਘੀ 10 ਅਪ੍ਰੈਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਸੀ।

ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਵਧ ਸਕਦੀਆਂ ਹਨ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਭਾਰਤ ਵਿਚ ਪੈਟਰੋਲ 18 ਅਤੇ ਡੀਜ਼ਲ 35 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਅਤੇ ਇਜ਼ਰਾਈਲ-ਇਰਾਨ ਦਰਮਿਆਨ ਜੰਗੀ ਹਾਲਾਤ ਕਾਰਨ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਸਰਕਾਰੀ ਤੇਲ ਕੰਪਨੀਆਂ ਨੇ ਅਪਰੈਲ 2022 ਤੋਂ ਕੀਮਤਾਂ ਸਥਿਰ ਰੱਖੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਇਸ ਵੇਲੇ ਕੰਪਨੀਆਂ ਨੂੰ ਪੈਟਰੋਲ ’ਤੇ 18 ਰੁਪਏ ਅਤੇ ਡੀਜ਼ਲ ’ਤੇ 35 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਲੱਖਾਂ ਸ਼ੇਅਰ ਹੋਲਡਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਲਕੇ 15 ਅਪ੍ਰੈਲ ਦੀ ਸਵੇਰ 66,180 ਕਰੋੜ ਰੁਪਏ ਦੇ ਸ਼ੇਅਰ ਮਾਰਕੀਟ ਵਿੱਚ ਵਿਕਰੀ ਲਈ ਆ ਸਕਦੇ ਹਨ, ਇਸ ਲਈ ਨਿਵੇਸ਼ਕਾਂ ਨੂੰ ਨਜ਼ਰ ਬਣਾਈ ਰੱਖਣ ਦੀ ਲੋੜ ਹੈ। ਇੱਕ ਲੱਖ ਕਰੋੜ ਮਾਰਕੀਟ ਕੈਪ ਵਾਲੀ ਕੰਪਨੀ ਦੇ ਸ਼ੇਅਰ ਵਿੱਚ ਲਿਸਟਿੰਗ ਤੋਂ ਬਾਅਦ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। 1749 ਰੁਪਏ ਤੋਂ ਘਟ ਕੇ ਇਹ ਸ਼ੇਅਰ ਹੁਣ 1501 ਰੁਪਏ ਦੇ ਕਰੀਬ ਆ ਗਿਆ ਹੈ। ਇੱਕ ਸਾਲ ਵਿੱਚ ਇਹ ਸ਼ੇਅਰ ਕਰੀਬ 5 ਫੀਸਦੀ ਘਟਿਆ ਹੈ, ਜਦਕਿ ਪਿਛਲੇ 5 ਦਿਨਾਂ ਵਿੱਚ ਕਰੀਬ 8 ਫੀਸਦੀ ਦਾ ਵਾਧਾ ਵੀ ਦੇਖਣ ਨੂੰ ਮਿਲਿਆ ਹੈ। ਉਧਰ ਦੂਜੇ ਪਾਸੇ, ਐਫ.ਆਈ.ਆਈ. ਅਤੇ ਡੀ.ਆਈ.ਆਈ. ਨੇ ਆਪਣੀ ਹਿੱਸੇਦਾਰੀ ਵਧਾਈ ਹੈ। ਡੀ.ਆਈ.ਆਈ. ਦੀ ਹਿੱਸੇਦਾਰੀ 4.42 ਫੀਸਦੀ ਤੋਂ ਵਧ ਕੇ 7.15 ਫੀਸਦੀ ਹੋ ਗਈ ਹੈ, ਜਦਕਿ ਐਫ.ਆਈ.ਆਈ. ਦੀ ਹਿੱਸੇਦਾਰੀ 2.86 ਫੀਸਦੀ ਤੋਂ ਵਧ ਕੇ 3 ਫੀਸਦੀ ਹੋ ਗਈ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਕਵਾਂਟਮ ਡੇਅ ਦੇ ਮੌਕੇ ’ਤੇ ਭਾਰਤ ਨੂੰ ਟੈਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਮਿਲੀ ਹੈ। ਐਨ ਚੰਦਰਬਾਬੂ ਨਾਇਡੂ  ਨੇ ਆਂਧਰਾ ਪ੍ਰਦੇਸ਼ ਵਿੱਚ ਦੇਸ਼ ਦਾ ਪਹਿਲਾ ਓਪਨ-ਐਕਸੈੱਸ ਕਵਾਂਟਮ ਕੰਪਿਊਟਰ ਟੈਸਟਬੈਡ ਲਾਂਚ ਕੀਤਾ ਹੈ। ਇਹ ਲਾਂਚ ਐਸ.ਆਰ.ਐਮ. ਯੂਨੀਵਰਸਿਟੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਪਹਿਲ ਦੇ ਤਹਿਤ 1 ਐਸ ਅਤੇ 1 ਕਿਊ ਨਾਮ ਦੇ ਦੋ ਆਧੁਨਿਕ ਕਵਾਂਟਮ ਸਿਸਟਮ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਰਿਸਰਚਰ, ਸਟਾਰਟਅਪਸ, ਕੰਪਨੀਆਂ ਅਤੇ ਸਿੱਖਿਆ ਸੰਸਥਾਵਾਂ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਆਪਣੇ ਪ੍ਰਯੋਗ ਅਤੇ ਸਾਫਟਵੇਅਰ ਟੈਸਟਿੰਗ ਲਈ ਕਰ ਸਕਣਗੇ। ਇਸਦਾ ਮਤਲਬ ਹੈ ਕਿ ਹੁਣ ਕਵਾਂਟਮ ਟੈਕਨਾਲੋਜੀ ਤੱਕ ਪਹੁੰਚ ਸਿਰਫ ਸੀਮਿਤ ਸੰਸਥਾਵਾਂ ਤੱਕ ਨਹੀਂ ਰਹੇਗੀ, ਬਲਕਿ ਇਹ ਸਭ ਲਈ ਖੁੱਲੀ ਹੋਵੇਗੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.