Thursday, 25 June 2026

ਕਾਂਗਰਸ ਨੇ ਕਿਹਾ : ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ
ਨਵੀਂ ਦਿੱਲੀ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ ਵਿਚ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮਹਿਲਾ ਰਾਖਵੇਂਕਰਨ ਬਿੱਲ ਨਾਲ ਸਬੰਧਤ ਸੋਧਾਂ ਬਾਰੇ ਕਿਹਾ ਹੈ ਕਿ ਜਦੋਂ ਵੀ ਸਾਡੇ ਦੇਸ਼ ਵਿਚ ਚੋਣਾਂ ਆਈਆਂ ਹਨ, ਉਸ ਸਮੇਂ ਜਿਸ ਨੇ ਵੀ ਮਹਿਲਾਵਾਂ ਲਈ ਇਸ ਅਧਿਕਾਰ ਦਾ ਵਿਰੋਧ ਕੀਤਾ ਹੈ, ਉਸ ਨੂੰ ਸਭ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਜੀਵਨ ਵਿਚ ਕੁਝ ਅਜਿਹੇ ਪਲ ਆਉਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਜ਼ਬੂਤ ਵਿਰਾਸਤ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵੇਂਕਰਨ ਬਿੱਲ ’ਤੇ ਚਰਚਾ ਦਾ ਇਹ ਸਮਾਂ ਭਾਰਤੀ ਸੰਸਦ ਦੇ ਇਤਿਹਾਸ ਵਿਚ ਅਜਿਹਾ ਹੀ ਸੁਨਹਿਰੀ ਪਲ ਹੈ। ਮੋਦੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਨਵੀਂ ਨੀਤੀ ਬਣਾਉਣ ਅਤੇ ਭਾਰਤੀ ਲੋਕਤੰਤਰ ਦੀ ਵਿਕਾਸ ਯਾਤਰਾ ਵਿਚ ਨਵਾਂ ਅਧਿਆਏ ਜੋੜਨ ਦਾ ਮੌਕਾ ਮਿਲਿਆ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ ਹੈ। ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਨਾਰੀ ਨੂੰ ਨਾਅਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕਰਨ ਲਈ ਅੱਜ 16 ਅਤੇ ਭਲਕੇ 17 ਅਪ੍ਰੈਲ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।  

ਕਾਨੂੰਨ ਮੰਤਰੀ ਮੇਘਵਾਲ ਨੇ ਕਿਹਾ : 272 ਸੀਟਾਂ ਹੋਣਗੀਆਂ ਮਹਿਲਾਵਾਂ ਲਈ ਰਾਖਵੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਵਿਚ ਸਪੱਸ਼ਟ ਕੀਤਾ ਕਿ ਨਵੇਂ ਪ੍ਰਸਤਾਵਿਤ ਕਾਨੂੰਨ ਤਹਿਤ ਹੇਠਲੇ ਸਦਨ ਦੀ ਕੁੱਲ ਸਮਰੱਥਾ ਵਧਾ ਕੇ 815 ਕੀਤੀ ਜਾਵੇਗੀ। ਇਨ੍ਹਾਂ ਵਿਚੋਂ 272 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ। ਮਹਿਲਾ ਰਾਖਵਾਂਕਰਨ ਕਾਨੂੰਨ ਅਤੇ ਹੱਦਬੰਦੀ ਸਬੰਧੀ ਬਿੱਲਾਂ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਵਿਵਸਥਾ ਨਾਲ ਨਾ ਤਾਂ ਪੁਰਸ਼ ਮੈਂਬਰਾਂ ਦੇ ਹਿੱਤ ਪ੍ਰਭਾਵਿਤ ਹੋਣਗੇ ਅਤੇ ਨਾ ਹੀ ਕਿਸੇ ਸੂਬੇ ਦੀ ਨੁਮਾਇੰਦਗੀ ਵਿਚ ਕੋਈ ਕਮੀ ਆਵੇਗੀ। ਮੇਘਵਾਲ ਨੇ ਸਦਨ ਨੂੰ ਦੱਸਿਆ ਕਿ 815 ਵਿਚੋਂ 272 ਸੀਟਾਂ ਦਾ ਅੰਕੜਾ ਸਿੱਧੇ ਤੌਰ ’ਤੇ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਦੇ ਫਾਰਮੂਲੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੀਟਾਂ ਦੀ ਗਿਣਤੀ ਵਿਚ ਕਰੀਬ 50 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ, ਜੋ ਰਾਖਵਾਂਕਰਨ ਲਾਗੂ ਹੋਣ ’ਤੇ ਕਿਸੇ ਵੀ ਧਿਰ ਨੂੰ ਨੁਕਸਾਨ ਮਹਿਸੂਸ ਨਾ ਹੋਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਹਿਲਾ ਕੋਟੇ ਦੇ ਅੰਦਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਮਹਿਲਾਵਾਂ ਲਈ ‘ਅੰਦਰੂਨੀ ਰਾਖਵਾਂਕਰਨ’ ਦੀ ਵਿਵਸਥਾ ਵੀ ਹੋਵੇਗੀ, ਜੋ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੋਵਾਂ ’ਤੇ ਲਾਗੂ ਹੋਵੇਗੀ।

ਫੌਜ ਵਲੋਂ ਪੈਦਲ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼  
ਉਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ 23 ਮਈ ਨੂੰ ਸ਼ੁਰੂ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਚਮੋਲੀ ਪ੍ਰਸ਼ਾਸਨ ਅਤੇ ਗੁਰਦੁਆਰਾ ਟਰੱਸਟ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੇ ਚੱਲਦਿਆਂ ਭਾਰਤੀ ਫੌਜ ਅਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰਾਂ ਨੇ ਅਰਦਾਸ ਕਰਨ ਉਪਰੰਤ ਪੈਦਲ ਮਾਰਗ ਤੋਂ ਬਰਫ ਹਟਾਉਣ ਦੀ ਮੁਹਿੰਮ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਗੁਰਦੁਆਰਾ ਸ੍ਰੀ ਹੇਮੁਕੰਟ ਸਾਹਿਬ ਕਿਵਾੜ 23 ਮਈ ਨੂੰ ਖੋਲ੍ਹੇ ਜਾਣੇ ਹਨ, ਜਦੋਂ ਕਿ ਪਹਿਲਾ ਜਥਾ 20 ਮਈ ਨੂੰ ਰਿਸੀਕੇਸ਼ ਤੋਂ ਰਵਾਨਾ ਹੋਵੇਗਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ।

Employees' Provident Fund Organisation (EPFO) ਦੇ ਨਿਯਮਾਂ ਵਿੱਚ ਆਉਣ ਵਾਲੇ ਕਈ ਮਜ਼ਦੂਰ ਹੁਣ ਇਸ ਦੇ ਦਾਇਰੇ ਤੋਂ ਬਾਹਰ ਹੋ ਸਕਦੇ ਹਨਵਰਕਰਾਂ ਦੇ ਪ੍ਰੋਟੈਸਟ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਘੱਟੋ-ਘੱਟ ਤਨਖਾਹ ਵਿੱਚ ਵਾਧਾ ਕੀਤਾ ਹੈ EPFO ਵਿੱਚ ਲਾਜ਼ਮੀ ਯੋਗਦਾਨ ਲਈ ਮੂਲ ਤਨਖਾਹ ਦੀ ਸੀਮਾ ਇਸ ਵੇਲੇ 15,000 ਰੁਪਏ ਹੈ ਪਰ ਗਾਜੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ 1 ਅਪ੍ਰੈਲ ਤੋਂ ਸੈਮੀ-ਸਕਿਲਡ ਅਤੇ ਸਕਿਲਡ ਵਰਕਰਾਂ ਦੀ ਤਨਖਾਹ 15,000 ਰੁਪਏ ਤੋਂ ਵੱਧ ਹੋ ਚੁੱਕੀ ਹੈ ਇਸੇ ਤਰ੍ਹਾਂ ਹਰਿਆਣਾ ਵਿੱਚ ਅਨਸਕਿਲਡ ਵਰਕਰਾਂ ਲਈ ਘੱਟੋ-ਘੱਟ ਬੇਸਿਕ ਤਨਖਾਹ 15,220 ਰੁਪਏ ਹੋ ਗਈ ਹੈ, ਜਿਸ ਨਾਲ ਉਹ ਵੀ EPFO ਦੇ ਦਾਇਰੇ ਤੋਂ ਬਾਹਰ ਹੋ ਸਕਦੇ ਹਨ

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.