Thursday, 25 June 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ : ਬਾਬਾ ਕੇਦਾਰ ਸਾਰਿਆਂ ’ਤੇ ਬਣਾਈ ਰੱਖਣ ਆਪਣਾ ਆਸ਼ੀਰਵਾਦ

ਦੇਹਰਾਦੂਨ/ਬਿਊਰੋ ਨਿਊਜ਼

ਚਾਰਧਾਮ ਯਾਤਰਾ ਦੇ ਚੌਥੇ ਦਿਨ ਅੱਜ ਸਵੇਰੇ 8 ਵਜੇ ਕੇਦਾਰਨਾਥ ਧਾਮ ਦੇ ਕਪਾਟ ਰਸਮੀ ਤੌਰ ’ਤੇ ਖੋਲ੍ਹ ਦਿੱਤੇ ਗਏ। ਪਰੰਪਰਾ ਅਨੁਸਾਰ ਪਹਿਲਾਂ ਮੰਦਰ ਦਾ ਪੂਰਬੀ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਮੁੱਖ ਪੁਜਾਰੀ ਮੰਦਰ ਦੇ ਅੰਦਰ ਦਾਖਲ ਹੋਏ ਅਤੇ ਪੂਜਾ ਸ਼ੁਰੂ ਕੀਤੀ। ਕਪਾਟ ਖੁੱਲ੍ਹਣ ਦੇ ਮੌਕੇ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਪਹੁੰਚੇ। ਵੈਦਿਕ ਰਸਮਾਂ ਨਾਲ ਪੂਜਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਮੰਦਰ ਦਾ ਮੁੱਖ ਦਰਵਾਜ਼ਾ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਦਰਸ਼ਨ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਾਬਾ ਕੇਦਾਰ ਸਾਰਿਆਂ ’ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਰਾਹੀਂ ਸਾਨੂੰ ਭਾਰਤ ਦੀ ਸਦੀਵੀ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ।

ਕੰਪਨੀਆਂ ਨੂੰ ਨੋਟਿਸ - ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼

ਸ਼ਿਮਲਾ/ਬਿਊਰੋ ਨਿਊਜ਼

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ  ਦੀ ਜਾਂਚ ਦੌਰਾਨ ਭਾਰਤ ਵਿਚ ਬਣੀਆਂ 141 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚ 46 ਦਵਾਈਆਂ ਹਿਮਾਚਲ ਪ੍ਰਦੇਸ਼ ਦੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਕਾਲਾ ਅੰਬ ਅਤੇ ਊਨਾ ਵਿਚ ਬਣੀਆਂ ਹਨ। ਜਿਨ੍ਹਾਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਵਿਚ ਜ਼ਿਆਦਾਤਰ ਦਵਾਈਆਂ ਸਿਰ ਦਰਦ, ਪੇਟ ਦਰਦ, ਬੀਪੀ ਅਤੇ ਸ਼ੂਗਰ ਨਾਲ ਸਬੰਧਤ ਹਨ। ਨਾਲ ਹੀ ਕੈਂਸਰ ਅਤੇ ਦਿਲ ਦੇ ਰੋਗਾਂ ਨਾਲ ਸਬੰਧਤ ਦਵਾਈਆਂ ਦੇ ਸੈਂਪਲ ਵੀ ਫੇਲ੍ਹ ਹੋਏ ਹਨ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਵਲੋਂ ਜਾਰੀ ਮਾਰਚ ਮਹੀਨੇ ਦੇ ਡਰੱਗ ਅਲਰਟ ਦੇ ਅਨੁਸਾਰ, ਇਨ੍ਹਾਂ ਦਵਾਈਆਂ ਨੂੰ ਸਟੈਂਡਰਡ ਕੁਆਲਿਟੀ ਤੋਂ ਬਾਹਰ ਐਲਾਨਿਆ ਗਿਆ ਹੈ। ਡਰੱਗ ਕੰਟਰੋਲਰ ਨੇ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਦੇ ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੀਐਮ ਮੋਦੀ ਨੇ ਕਿਹਾ : ਦੇਸ਼ ਅੱਤਵਾਦੀਆਂ ਦਾ ਪੂਰੀ ਤਾਕਤ ਨਾਲ ਕਰੇਗਾ ਸਾਹਮਣਾ

ਨਵੀਂ ਦਿੱਲੀ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਨੂੰ ਅੱਜ 22 ਅਪ੍ਰੈਲ ਨੂੰ ਇਕ ਸਾਲ ਹੋ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਇਸ ਸੰਦੇਸ਼ ਰਾਹੀਂ ਪੀਐਮ ਮੋਦੀ ਨੇ ਪਹਿਲਗਾਮ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਅੱਗੇ ਨਹੀਂ ਝੁਕੇਗਾ। ਉਨ੍ਹਾਂ ਦੁਹਰਾਇਆ ਕਿ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ ਅਤੇ ਦੇਸ਼ ਉਨ੍ਹਾਂ ਦਾ ਪੂਰੀ ਤਾਕਤ ਨਾਲ ਸਾਹਮਣਾ ਕਰੇਗਾ। ਦੱਸਣਯੋਗ ਹੈ ਕਿ 22 ਅਪ੍ਰੈਲ 2025 ਨੂੰ ਅੱਤਵਾਦੀਆਂ ਨੇ ਬੈਸਰਨ ਘਾਟੀ ਵਿਚ ਘੁੰਮਣ ਪਹੁੰਚੇ ਸੈਲਾਨੀਆਂ ’ਤੇ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ ਸੀ ਅਤੇ ਇਸ ਹਮਲੇ ਵਿਚ 26 ਵਿਅਕਤੀਆਂ ਦੀ ਜਾਨ ਚਲੇ ਗਈ ਸੀ।

National Stock Exchange of India (NSE) ਦੀ ਲਿਸਟਿੰਗ ਨਾਲ ਘੱਟੋ-ਘੱਟ ਤਿੰਨ ਸਰਕਾਰੀ ਬੀਮਾ ਕੰਪਨੀਆਂ ਨੂੰ ਵੱਡਾ ਲਾਭ ਹੋ ਸਕਦਾ ਹੈ। National Insurance Company, Oriental Insurance Company ਅਤੇ United India Insurance Company ਕੋਲ NSE ਦੇ ਲਗਭਗ 75 ਮਿਲੀਅਨ ਸ਼ੇਅਰ ਹਨ।
ਜੇਕਰ ਪ੍ਰਤੀ ਸ਼ੇਅਰ ਲਿਸਟਿੰਗ ਕੀਮਤ 1,500 ਰੁਪਏ ਰਹਿੰਦੀ ਹੈ, ਤਾਂ ਇਹ ਤਿੰਨ ਕੰਪਨੀਆਂ ਨੂੰ ਮਿਲ ਕੇ ਲਗਭਗ 11,500 ਤੋਂ 12,000 ਕਰੋੜ ਰੁਪਏ ਤੱਕ ਦੀ ਰਕਮ ਮਿਲ ਸਕਦੀ ਹੈ।
ਇਸਦਾ ਮਤਲਬ ਹੈ ਕਿ ਹਰ ਇੱਕ ਕੰਪਨੀ ਨੂੰ ਲਗਭਗ 4,500 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਉਨ੍ਹਾਂ ਦੀ ਸਾਲਵੇਂਸੀ ਪੋਜ਼ੀਸ਼ਨ ਕਾਫ਼ੀ ਮਜ਼ਬੂਤ ਹੋ ਜਾਵੇਗੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.