Thursday, 25 June 2026

ਸਰਕਾਰ ਨੇ -ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ “ਕੰਟਰੀ ਆਫ ਓਰਿਜਿਨ” (ਜਿਸ ਦੇਸ਼ ਵਿੱਚ ਉਤਪਾਦ ਬਣਿਆ ਹੈਦਿਖਾਉਣ ਵਾਲੇ ਨਿਯਮ ਦੀ ਲਾਗੂ ਕਰਨ ਦੀ ਮਿਆਦ ਵਧਾ ਦਿੱਤੀ ਹੈ ਹੁਣ ਇਹ ਨਿਯਮ ਜੁਲਾਈ 2027 ਤੋਂ ਲਾਗੂ ਹੋਵੇਗਾਜਦਕਿ ਪਹਿਲਾਂ ਇਸ ਨੂੰ ਜੁਲਾਈ 2026 ਤੋਂ ਲਾਗੂ ਕਰਨ ਦੀ ਯੋਜਨਾ ਸੀ ਇਸ ਫੈਸਲੇ ਨਾਲ ਆਨਲਾਈਨ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਨਿਯਮ ਅਧੀਨ-ਕਾਮਰਸ ਪਲੇਟਫਾਰਮਾਂ ਲਈ ਹਰ ਉਤਪਾਦ ਦੇ ਨਾਲ ਇਹ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਕਿ ਉਹ ਕਿਸ ਦੇਸ਼ ਵਿੱਚ ਬਣਿਆ ਹੈ ਇਸ ਦੇ ਨਾਲ ਹੀ ਗਾਹਕਾਂ ਲਈ ਇੱਕ ਖੋਜ ਫਿਲਟਰ ਵੀ ਦੇਣਾ ਹੋਵੇਗਾਜਿਸ ਨਾਲ ਉਹ ਆਸਾਨੀ ਨਾਲ “Made in India” ਜਾਂ ਕਿਸੇ ਖਾਸ ਦੇਸ਼ ਦੇ ਉਤਪਾਦ ਲੱਭ ਸਕਣ

Steel ਕਾਰੋਬਾਰ ਨਾਲ ਜੁੜੀ ਕੰਪਨੀ Vardhman Special Steels ਨੇ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਕੰਪਨੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕਇਸ ਤਿਮਾਹੀ ਵਿੱਚ ਕੰਪਨੀ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ ਕੰਪਨੀ ਦਾ ਨੈੱਟ ਮੁਨਾਫਾ ਸਾਲਾਨਾ ਅਧਾਰ ‘ਤੇ 73% ਵੱਧ ਕੇ ₹34 ਕਰੋੜ ਹੋ ਗਿਆ ਹੈਜਦਕਿ ਪਿਛਲੇ ਸਾਲ ਇਹ ₹19.7 ਕਰੋੜ ਸੀ ਇਸ ਦੇ ਨਾਲ ਹੀ ਕੰਪਨੀ ਦੀ ਆਮਦਨੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਆਮਦਨੀ 7% ਵੱਧ ਕੇ ₹458 ਕਰੋੜ ਤੱਕ ਪਹੁੰਚ ਗਈ ਹੈਜਦਕਿ ਇੱਕ ਸਾਲ ਪਹਿਲਾਂ ਇਹ ₹428 ਕਰੋੜ ਸੀ ਇਨ੍ਹਾਂ ਮਜ਼ਬੂਤ ਨਤੀਜਿਆਂ ਦੇ ਕਾਰਨ ਕੰਪਨੀ ਦੇ ਸ਼ੇਅਰ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 10% ਤੋਂ ਵੱਧ ਚੜ੍ਹ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਕਿਰਲੌਸਕਰ ਪਿਊਮੈਟਿਕ ਕੰਪਨੀ ਲਿਮਟਿਡ ਨੇ ਅਜਿਹੇ ਤਿਮਾਹੀ ਨਤੀਜੇ ਪੇਸ਼ ਕੀਤੇ ਹਨ, ਜਿਨ੍ਹਾਂ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਹੈ। ਮਜ਼ਬੂਤ ਕਮਾਈ, ਤੇਜ਼ੀ ਨਾਲ ਵੱਧਦਾ ਮੁਨਾਫਾ, ਵਧੀਆ ਓਪਰੇਟਿੰਗ ਪ੍ਰਦਰਸ਼ਨ ਅਤੇ ਸ਼ੇਅਰ ਹੋਲਡਰਾਂ ਲਈ ਡਿਵੀਡੈਂਡ ਦੇ ਨਾਲ ਸਟਾਕ ਸਪਲਿਟ ਦੇ ਐਲਾਨ ਨੇ ਬਾਜ਼ਾਰ ਵਿੱਚ ਜੋਸ਼ ਭਰ ਦਿੱਤਾ ਹੈ। ਨਤੀਜਿਆਂ ਤੋਂ ਬਾਅਦ ਕੰਪਨੀ ਦਾ ਸ਼ੇਅਰ ਤੇਜ਼ੀ ਨਾਲ ਚੜ੍ਹ ਗਿਆ। ਦੁਪਹਿਰ 2 ਵੱਜ ਕੇ 08 ਮਿੰਟ ’ਤੇ ਸ਼ੇਅਰ 1378 ਰੁਪਏ ਤੋਂ ਵਧ ਕੇ 1491 ਰੁਪਏ ਤੱਕ ਪਹੁੰਚ ਗਿਆ। ਇਸਦਾ ਮਤਲਬ ਹੈ ਕਿ ਕੁਝ ਹੀ ਸਮੇਂ ਵਿੱਚ ਸ਼ੇਅਰ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ।  

ਨਵੀਂ ਦਿੱਲੀ/ਬਿਊਰੋ ਨਿਊਜ਼  
ਡਾਇਰੈਕਟਰ ਜਨਰਲ ਔਫ ਸਿਵਲ ਐਵੀਏਸ਼ਨ ਨੇ ਭਾਰਤ ਵਿੱਚ ਉਡਾਣ ਭਰਨ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਲਈ ਹੁਣ ਨਿਯਮ ਪਹਿਲਾਂ ਨਾਲੋਂ ਹੋਰ ਵੀ ਸਖ਼ਤ ਕਰ ਦਿੱਤੇ ਹਨ। ਇਸਦੇ ਚੱਲਦਿਆਂ ਡੀਜੀਸੀਏ  ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਵਿਦੇਸ਼ੀ ਏਅਰਲਾਈਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੀ ਜਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਡੀਜੀਸੀਏ ਉਸਦੀ ਓਪਰੇਸ਼ਨ ਦੀ ਇਜਾਜ਼ਤ ਨੂੰ ‘ਰੱਦ’ ਜਾਂ ‘ਸਸਪੈਂਡ’ ਕਰ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ੀ ਏਅਰਲਾਈਨਾਂ ’ਤੇ ਇਸ ਤਰ੍ਹਾਂ ਦੀ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.