Thursday, 25 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਟੈਲੀਕੌਮ ਇਨਫਰਾਸਟਰਕਚਰ ਸੈਕਟਰ ਦੀ ਕੰਪਨੀ ਐਚ.ਐਫ.ਸੀ.ਐਲ. ਲਿਮਟਿਡ ਨੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਮਜ਼ਬੂਤ ਨਤੀਜੇ ਜਾਰੀ ਕੀਤੇ ਹਨ। ਕੰਪਨੀ ਨੇ ਇਸ ਤਿਮਾਹੀ ਵਿੱਚ ਘਾਟੇ ਤੋਂ ਨਿਕਲ ਕੇ ਮਜ਼ਬੂਤ ਮੁਨਾਫਾ ਦਰਜ ਕੀਤਾ ਹੈ। ਇਸਦੇ ਨਾਲ ਹੀ, ਕੰਪਨੀ ਦੀ ਕਮਾਈ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਦਾ ਨੈੱਟ ਮੁਨਾਫਾ 178.5 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ਕੰਪਨੀ ਨੂੰ 81.4 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਹ ਨਤੀਜੇ ਕੰਪਨੀ ਦੇ ਓਪਰੇਸ਼ਨਲ ਸੁਧਾਰ ਅਤੇ ਮਾਰਕੀਟ ਵਿੱਚ ਵਧ ਰਹੀ ਮੰਗ ਨੂੰ ਦਰਸਾਉਂਦੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਕੰਪਨੀ ਦੇ ਸ਼ੇਅਰਾਂ ਨੇ ਕਰੀਬ 71% ਰਿਟਰਨ ਦਿੱਤਾ ਹੈ, ਜੋ ਨਿਵੇਸ਼ਕਾਂ ਲਈ ਵੱਡੀ ਖੁਸ਼ਖਬਰੀ ਹੈ। 

Nitin Gadkari ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦਾ ਭਵਿੱਖ ਹੁਣ ਨਹੀਂ ਬਚਿਆ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਆਟੋਮੋਬਾਈਲ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸਮੇਂ ਦੇ ਨਾਲ ਬਦਲਾਅ ਨਹੀਂ ਕਰਦੀਆਂ ਤਾਂ ਉਹਨਾਂ ਲਈ ਆਉਣ ਵਾਲਾ ਸਮਾਂ ਮੁਸ਼ਕਲ ਹੋ ਸਕਦਾ ਹੈ Busworld India  2026 ਸਮਿੱਟ ਦੌਰਾਨ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੀ ਆਯਾਤ ਕੀਤੇ ਇੰਧਨ 'ਤੇ ਨਿਰਭਰਤਾ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਬਣਾਉਂਦੀ ਹੈਖਾਸ ਕਰਕੇ ਜਦੋਂ ਵਿਸ਼ਵ ਪੱਧਰ 'ਤੇ ਤਣਾਅ ਵਧਦਾ ਹੈ ਉਨ੍ਹਾਂ ਨੇ ਆਟੋ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਉਹ ਹਾਈਡਰੋਜਨਈਥਨਾਲ, CNG, LNG ਅਤੇ ਇਲੈਕਟ੍ਰਿਕ ਵਾਹਨਾਂ ਵਰਗੇ ਵਿਕਲਪਾਂ 'ਤੇ ਧਿਆਨ ਦੇਣ ਅਤੇ ਭਵਿੱਖ ਲਈ ਤਿਆਰ ਰਹਿਣ

ਮਾਨਯੋਗ ਚੀਫ ਜਸਟਿਸ ਦੀ ਅਦਾਲਤ ’ਚ ਤਿੰਨ ਵਾਰ ਚੱਲਿਆ ਅਸ਼ਲੀਲ ਕੰਟੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਵਿਚ ਅੱਜ ਬੁੱਧਵਾਰ ਨੂੰ ਉਸ ਸਮੇਂ ਇਕ ਬੇਹੱਦ ਹੈਰਾਨੀਜਨਕ ਅਤੇ ਸ਼ਰਮਨਾਕ ਸਥਿਤੀ ਪੈਦਾ ਹੋ ਗਈ, ਜਦੋਂ ਮਾਨਯੋਗ ਚੀਫ ਜਸਟਿਸ ਦੀ ਅਦਾਲਤ ਵਿਚ ਚੱਲ ਰਹੀ ਲਾਈਵ ਵਰਚੂਅਲ ਸੁਣਵਾਈ ਦੌਰਾਨ ਅਚਾਨਕ ਅਸ਼ਲੀਲ ਕੰਟੈਂਟ ਚੱਲਣ ਲੱਗ ਪਿਆ। ਕਿਸੇ ਫਿਲਮੀ ਥਿ੍ਰਲਰ ਵਾਂਗ ਵਾਪਰੀ ਇਸ ਘਟਨਾ ਨੇ ਅਦਾਲਤੀ ਕਾਰਵਾਈ ਵਿਚ ਵੱਡਾ ਵਿਘਨ ਪਾਇਆ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦਿਆਂ ਦਿੱਲੀ ਪੁਲਿਸ ਦੇ ਸਾਈਬਰ ਸੈਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਈਕੋਰਟ ਪ੍ਰਸ਼ਾਸਨ ਨੇ ਰਸਮੀ ਤੌਰ ’ਤੇ ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨਜ਼ ਯੂੁਨਿਟ ਤੱਕ ਪਹੁੰਚ ਕੀਤੀ ਹੈ। ਜਿਸ ਵਿਚ ਇਕ ਸ਼ੱਕੀ ਸਾਈਬਰ ਘੁਸਪੈਠ ਦਾ ਸੰਕੇਤ ਦਿੱਤਾ ਗਿਆ ਹੈ ਅਤੇ ਵਰਚੂਅਲ ਕਾਨਫਰੰਸਿੰਗ ਕਾਰਵਾਈ ਦੌਰਾਨ ਅਦਾਲਤ ਦੀ ਸੁਰੱਖਿਆ ਵਿਚ ਗੰਭੀਰ ਉਲੰਘਣਾ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਘਨ ਦੇ ਸਰੋਤ ਦਾ ਪਤਾ ਲਗਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਨ੍ਹਾਂ ਵਿਚ 11 ਪੰਜਾਬੀ, 2 ਤੇਲੰਗਾਨਾ, 1 ਹਰਿਆਣਾ ਅਤੇ 1 ਉਤਰਾਖੰਡ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼
ਆਸਟਰੇਲੀਆ ਤੋਂ 15 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਸਟਰੇਲੀਆ ਤੋਂ ਡਿਪੋਰਟ ਹੋਣ ਵਾਲਿਆਂ ਵਿਚ 11 ਪੰਜਾਬੀ ਨੌਜਵਾਨ ਹਨ ਅਤੇ ਇਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਭਗਵੰਤ ਮਾਨ ਨੇ ਦੱਸਿਆ ਇਹ ਸਾਰੇ ਅੱਜ ਰਾਤ ਸਮੇਂ ਦਿੱਲੀ ਪਹੁੰਚਣਗੇ ਅਤੇ ਉਹ ਇਨ੍ਹਾਂ ਨੌਜਵਾਨਾਂ ਨੂੰ ਰਿਸੀਵ ਕਰਨਗੇ। ਸੀਐਮ ਨੇ ਦੱਸਿਆ ਕਿ ਹੁਣ ਤੱਕ ਜੋ ਸੂਚੀ ਮਿਲੀ ਹੈ, ਉਸ ਵਿਚ ਸਿਰਫ ਹੋਮ ਸਟੇਟ ਪੰਜਾਬ ਲਿਖਿਆ ਹੋਇਆ ਹੈ। ਇਸ ਸੂਚੀ ਵਿਚ 15 ਵਿਅਕਤੀਆਂ ਦੇ ਨਾਮ ਹਨ, ਜਿਨ੍ਹਾਂ ਵਿਚ 2 ਤੇਲੰਗਾਨਾ, 1 ਹਰਿਆਣਾ ਅਤੇ 1 ਉਤਰਾਖੰਡ ਨਾਲ ਸਬੰਧਤ ਹੈ। ਸੀਐਮ ਮਾਨ ਨੇ ਦੱਸਿਆ ਕਿ ਅਸੀਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਾਂਗੇ ਅਤੇ ਪਤਾ ਕਰਾਂਗੇ ਕਿ ਇਨ੍ਹਾਂ ਨੂੰ ਕਿਸ ਨੇ ਵਿਦੇਸ਼ ਭੇਜਿਆ ਸੀ। ਸੀਐਮ ਨੇ ਕਿਹਾ ਕਿ ਜੇਕਰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.