Thursday, 25 June 2026

ਕਿਹਾ : ਭਾਰਤ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਦੇ ਨੇੜੇ
ਨਵੀਂ ਦਿੱਲੀ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਗੱਲਬਾਤ ਕੀਤੀ ਹੈ। ਪੀਐਮ ਨੇ ਕਿਹਾ ਕਿ ਸਾਡੇ ਦੇਸ਼ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾਵਾਂ ਤੋਂ ਲੈ ਕੇ ਸੰਸਦ ਤੱਕ ਦਹਾਕਿਆਂ ਦੀ ਪ੍ਰੀਖਿਆ ਦੇ ਅੰਤ ਦਾ ਸਮਾਂ ਆ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ 16 ਤੋਂ 18 ਅਪ੍ਰੈਲ ਤੱਕ ਸੰਸਦ ਦਾ ਵਿਸ਼ੇਸ ਇਜਲਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਨਾਰੀ ਸ਼ਕਤੀ ਵੰਦਨ ਐਕਟ’ ਮਹਿਲਾਵਾਂ ਦੇ ਜੀਵਨ ਵਿਚ ਇਕ ਵੱਡਾ ਮੌਕਾ ਬਣਨ ਜਾ ਰਿਹਾ ਹੈ ਅਤੇ ਸੰਸਦ ਤੱਕ ਪਹੁੰਚਣ ਦਾ ਰਸਤਾ ਅਸਾਨ ਹੋਣ ਜਾ ਰਿਹਾ ਹੈ। ਪੀਐਮ ਨੇ ਕਿਹਾ ਕਿ ਸਾਡੀਆਂ ਯੋਜਨਾਵਾਂ ਨਾਲ ਮਹਿਲਾਵਾਂ ਆਰਥਿਕ ਤੌਰ ’ਤੇ ਤਾਕਤਵਰ ਬਣੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਗ੍ਰਹਿਸਥੀ ਨਹੀਂ ਹਾਂ, ਪਰ ਮੈਨੂੰ ਸਭ ਕੁਝ ਪਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2023 ਵਿਚ, ਸੰਸਦ ਦੀ ਨਵੀਂ ਇਮਾਰਤ ਵਿਚ, ਅਸੀਂ ਮਹਿਲਾ ਸਸ਼ਕਤੀਕਰਨ ਐਕਟ ਪੇਸ਼ ਕੀਤਾ ਅਤੇ ਇਸ ਨੂੰ ਸਮੇਂ ਸਿਰ ਲਾਗੂ ਕਰਨ ਲਈ, 16 ਅਪ੍ਰੈਲ ਤੋਂ ਸੰਸਦ ਦੇ ਬਜਟ ਇਜਲਾਸ ਦੀ ਇਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ।

ਟਾਟਾ ਗਰੁੱਪ ਨੇ 107 ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਅਮਨ ਦੀ ਉਮੀਦ ਕਾਰਨ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇਸਦਾ ਅਸਰ ਘਰੇਲੂ ਬਾਜ਼ਾਰ ’ਤੇ ਵੀ ਪਿਆ। ਬੀ.ਐਸ.ਈ. ਸੈਂਸੈਕਸ ਕਾਰੋਬਾਰ ਦੌਰਾਨ 800 ਅੰਕ ਤੱਕ ਚੜ੍ਹ ਗਿਆ। ਇਸ ਦਰਮਿਆਨ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸ਼ੇਅਰਾਂ ਵਿੱਚ ਕਰੀਬ 17 ਫੀਸਦੀ ਦੀ ਤੇਜ਼ੀ ਆਈ। ਕੰਪਨੀ ਦਾ ਸ਼ੇਅਰ ਬੀਐਸਈ ’ਤੇ 152.90 ਰੁਪਏ ਤੱਕ ਪਹੁੰਚ ਗਿਆ। ਪਿਛਲੇ ਸੈਸ਼ਨ ਵਿੱਚ ਇਹ 130.15 ਰੁਪਏ ’ਤੇ ਬੰਦ ਹੋਇਆ ਸੀ ਅਤੇ ਅੱਜ 130.75 ਰੁਪਏ ’ਤੇ ਖੁੱਲ੍ਹਿਆ। ਅੱਜ ਦੀ ਇਸ ਤੇਜ਼ੀ ਨਾਲ ਕੰਪਨੀ ਦਾ ਮਾਰਕੀਟ ਕੈਪ 25,000 ਕਰੋੜ ਰੁਪਏ ਤੋਂ ਉੱਪਰ ਨਿਕਲ ਗਿਆ। ਦੁਪਹਿਰ 12:30 ਵਜੇ ਤੱਕ ਕੰਪਨੀ ਦਾ ਸ਼ੇਅਰ 16.75% ਦੀ ਤੇਜ਼ੀ ਨਾਲ 151.95 ਰੁਪਏ ’ਤੇ ਟਰੇਡ ਕਰ ਰਿਹਾ ਸੀ।

ਬਦਲ ਸਕਦੇ ਹਨ ਯੂ.ਪੀ.ਆਈ. ਨਿਯਮ
ਨਵੀਂ ਦਿੱਲੀ/ਬਿਊਰੋ ਨਿਊਜ਼  
ਜੇ ਤੁਸੀਂ ਯੂ.ਪੀ.ਆਈ. ਜਾਂ ਆਈ.ਐਮ.ਪੀ.ਐਸ. ਰਾਹੀਂ ਕਿਸੇ ਵਿਅਕਤੀ ਨੂੰ 10 ਹਜ਼ਾਰ ਰੁਪਏ ਤੋਂ ਵੱਧ ਰਕਮ ਭੇਜਦੇ ਹੋ, ਤਾਂ ਉਸ ਰਕਮ ਨੂੰ ਪਹੁੰਚਣ ਵਿੱਚ 1 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਭਾਰਤ ਵਿੱਚ ਵਧ ਰਹੇ ਡਿਜ਼ੀਟਲ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਇੱਕ ਵੱਡਾ ਕਦਮ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ। ਨਵੀਂ ਯੋਜਨਾ ਮੁਤਾਬਕ 10 ਹਜ਼ਾਰ ਰੁਪਏ ਤੋਂ ਵੱਧ ਦੇ ਡਿਜ਼ੀਟਲ ਟ੍ਰਾਂਜ਼ੈਕਸ਼ਨ ਯੂਪੀਆਈ ਜਾਂ ਆਈ.ਐਮ.ਪੀ.ਐਸ. ’ਤੇ 1 ਘੰਟੇ ਦਾ ‘ਕੂਲਿੰਗ ਪੀਰੀਅਡ’ ਲਾਗੂ ਕੀਤਾ ਜਾ ਸਕਦਾ ਹੈ। ਆਰ.ਬੀ.ਆਈ. ਨੇ ਇਸ ਮਤੇ ’ਤੇ 8 ਮਈ 2026 ਤੱਕ ਲੋਕਾਂ ਤੋਂ ਸੁਝਾਅ ਮੰਗੇ ਹਨ। ਇਸ ਤੋਂ ਬਾਅਦ ਅੰਤਿਮ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ।

ਕਿਹਾ : ਮੈਂ ਆਪਣੇ ਕੰਮ ਨੂੰ ਹੀ ਬੋਲਣ ਦਿਆਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਨਾਲ ਮਤਭੇਦਾਂ ਦੌਰਾਨ ਇੰਸਟਾਗ੍ਰਾਮ ਪੋਸਟ ਰਾਹੀਂ ਜਵਾਬ ਦਿੱਤਾ ਹੈ। ਰਾਘਵ ਚੱਢਾ ਨੇ ਇੰਸਟਾਗ੍ਰਾਮ ਉਤੇ ‘‘ਆਵਾਜ਼ ਉਠਾਈ-ਕੀਮਤ ਚੁਕਾਈ’’ ਸਿਰਲੇਖ ਵਾਲੀ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸੰਸਦ ਵਿਚ ਉਨ੍ਹਾਂ ਵਲੋਂ ਵੱਖ-ਵੱਖ ਮੁੱਦੇ ਉਠਾਉਣ ਦੀਆਂ ਕਲਿੱਪਾਂ ਦਾ ਇਕ ਸੰਗ੍ਰਹਿ ਹੈ। ਚੱਢਾ ਨੇ ਪੋਸਟ ਵਿਚ ਕਿਹਾ ਕਿ ਮੈਂ ਆਪਣੇ ਕੰਮ ਨੂੰ ਹੀ ਬੋਲਣ ਦਿਆਂਗਾ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਵਿਰੁੱਧ ਆਵਾਜ਼ ਉਠਾਉਣ ਤੋਂ ਕਤਰਾ ਰਹੇ ਹਨ ਅਤੇ ਇਸਦੀ ਬਜਾਏ ‘ਸੌਫਟ ਪੀਆਰ’ ਵਿਚ ਰੁੱਝੇ ਹੋਏ ਹਨ। ਇਸਦੇ ਚੱਲਦਿਆਂ ਚੱਢਾ ਨੇ ਪਾਰਟੀ ਦੇ ਇਲਜ਼ਾਮਾਂ ਨੂੰ ਝੂਠ ਕਰਾਰ ਦੇ ਕੇ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਲੋਕਾਂ ਦੇ ਮੁੱਦੇ ਉਠਾਉਣ ਲਈ ਸੰਸਦ ਗਏ ਸਨ ਨਾ ਕਿ ਹੰਗਾਮਾ ਕਰਨ ਲਈ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.