Tuesday, 02 June 2026

ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਵਧ ਸਕਦੀਆਂ ਹਨ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਭਾਰਤ ਵਿਚ ਪੈਟਰੋਲ 18 ਅਤੇ ਡੀਜ਼ਲ 35 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਅਤੇ ਇਜ਼ਰਾਈਲ-ਇਰਾਨ ਦਰਮਿਆਨ ਜੰਗੀ ਹਾਲਾਤ ਕਾਰਨ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਸਰਕਾਰੀ ਤੇਲ ਕੰਪਨੀਆਂ ਨੇ ਅਪਰੈਲ 2022 ਤੋਂ ਕੀਮਤਾਂ ਸਥਿਰ ਰੱਖੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਇਸ ਵੇਲੇ ਕੰਪਨੀਆਂ ਨੂੰ ਪੈਟਰੋਲ ’ਤੇ 18 ਰੁਪਏ ਅਤੇ ਡੀਜ਼ਲ ’ਤੇ 35 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰੇਲਵੇ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ, ਜਿਸ ਵਿਚ 1.53 ਲੱਖ ਕਰੋੜ ਦੇ 100 ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ।  1.53 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ, ਪਿਛਲੇ ਵਿੱਤੀ ਸਾਲ ਨਾਲ ਤੁਲਣਾ ਕਰਦੇ ਹੋਏ 110 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2025-26 ਵਿੱਚ 100 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ 56 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਕਨੈਕਟਿਵਿਟੀ ਅਤੇ ਸਭ ਤੋਂ ਗਰੀਬ ਅਤੇ ਵੰਚਿਤ ਖੇਤਰਾਂ ਦੀ ਸੇਵਾ ਲਈ ਭਾਰਤੀ ਰੇਲਵੇ ਪੀਐਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਇੱਕ ਬਦਲਾਅਕਾਰੀ ਵਿਸਥਾਰ ਕਰ ਰਿਹਾ ਹੈ। ਸਮਾਵੇਸ਼ੀ ਵਿਕਾਸ ਅਤੇ ਰਾਸ਼ਟਰੀ ਏਕਤਾ ’ਤੇ ਧਿਆਨ ਦੇਂਦੇ ਹੋਏ, ਵਿੱਤੀ ਸਾਲ 2025-26 ਵਿੱਚ ਨਵੀਆਂ ਲਾਈਨਾਂ, ਡਬਲਿੰਗ, ਮਲਟੀਟ੍ਰੈਕਿੰਗ ਅਤੇ ਹੋਰ ਕੰਮਾਂ ਨਾਲ ਜੁੜੇ 100 ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਲੱਖਾਂ ਸ਼ੇਅਰ ਹੋਲਡਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਲਕੇ 15 ਅਪ੍ਰੈਲ ਦੀ ਸਵੇਰ 66,180 ਕਰੋੜ ਰੁਪਏ ਦੇ ਸ਼ੇਅਰ ਮਾਰਕੀਟ ਵਿੱਚ ਵਿਕਰੀ ਲਈ ਆ ਸਕਦੇ ਹਨ, ਇਸ ਲਈ ਨਿਵੇਸ਼ਕਾਂ ਨੂੰ ਨਜ਼ਰ ਬਣਾਈ ਰੱਖਣ ਦੀ ਲੋੜ ਹੈ। ਇੱਕ ਲੱਖ ਕਰੋੜ ਮਾਰਕੀਟ ਕੈਪ ਵਾਲੀ ਕੰਪਨੀ ਦੇ ਸ਼ੇਅਰ ਵਿੱਚ ਲਿਸਟਿੰਗ ਤੋਂ ਬਾਅਦ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। 1749 ਰੁਪਏ ਤੋਂ ਘਟ ਕੇ ਇਹ ਸ਼ੇਅਰ ਹੁਣ 1501 ਰੁਪਏ ਦੇ ਕਰੀਬ ਆ ਗਿਆ ਹੈ। ਇੱਕ ਸਾਲ ਵਿੱਚ ਇਹ ਸ਼ੇਅਰ ਕਰੀਬ 5 ਫੀਸਦੀ ਘਟਿਆ ਹੈ, ਜਦਕਿ ਪਿਛਲੇ 5 ਦਿਨਾਂ ਵਿੱਚ ਕਰੀਬ 8 ਫੀਸਦੀ ਦਾ ਵਾਧਾ ਵੀ ਦੇਖਣ ਨੂੰ ਮਿਲਿਆ ਹੈ। ਉਧਰ ਦੂਜੇ ਪਾਸੇ, ਐਫ.ਆਈ.ਆਈ. ਅਤੇ ਡੀ.ਆਈ.ਆਈ. ਨੇ ਆਪਣੀ ਹਿੱਸੇਦਾਰੀ ਵਧਾਈ ਹੈ। ਡੀ.ਆਈ.ਆਈ. ਦੀ ਹਿੱਸੇਦਾਰੀ 4.42 ਫੀਸਦੀ ਤੋਂ ਵਧ ਕੇ 7.15 ਫੀਸਦੀ ਹੋ ਗਈ ਹੈ, ਜਦਕਿ ਐਫ.ਆਈ.ਆਈ. ਦੀ ਹਿੱਸੇਦਾਰੀ 2.86 ਫੀਸਦੀ ਤੋਂ ਵਧ ਕੇ 3 ਫੀਸਦੀ ਹੋ ਗਈ ਹੈ।  

ਕਿਹਾ : ਭਾਰਤ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਦੇ ਨੇੜੇ
ਨਵੀਂ ਦਿੱਲੀ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਗੱਲਬਾਤ ਕੀਤੀ ਹੈ। ਪੀਐਮ ਨੇ ਕਿਹਾ ਕਿ ਸਾਡੇ ਦੇਸ਼ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾਵਾਂ ਤੋਂ ਲੈ ਕੇ ਸੰਸਦ ਤੱਕ ਦਹਾਕਿਆਂ ਦੀ ਪ੍ਰੀਖਿਆ ਦੇ ਅੰਤ ਦਾ ਸਮਾਂ ਆ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ 16 ਤੋਂ 18 ਅਪ੍ਰੈਲ ਤੱਕ ਸੰਸਦ ਦਾ ਵਿਸ਼ੇਸ ਇਜਲਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਨਾਰੀ ਸ਼ਕਤੀ ਵੰਦਨ ਐਕਟ’ ਮਹਿਲਾਵਾਂ ਦੇ ਜੀਵਨ ਵਿਚ ਇਕ ਵੱਡਾ ਮੌਕਾ ਬਣਨ ਜਾ ਰਿਹਾ ਹੈ ਅਤੇ ਸੰਸਦ ਤੱਕ ਪਹੁੰਚਣ ਦਾ ਰਸਤਾ ਅਸਾਨ ਹੋਣ ਜਾ ਰਿਹਾ ਹੈ। ਪੀਐਮ ਨੇ ਕਿਹਾ ਕਿ ਸਾਡੀਆਂ ਯੋਜਨਾਵਾਂ ਨਾਲ ਮਹਿਲਾਵਾਂ ਆਰਥਿਕ ਤੌਰ ’ਤੇ ਤਾਕਤਵਰ ਬਣੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਗ੍ਰਹਿਸਥੀ ਨਹੀਂ ਹਾਂ, ਪਰ ਮੈਨੂੰ ਸਭ ਕੁਝ ਪਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2023 ਵਿਚ, ਸੰਸਦ ਦੀ ਨਵੀਂ ਇਮਾਰਤ ਵਿਚ, ਅਸੀਂ ਮਹਿਲਾ ਸਸ਼ਕਤੀਕਰਨ ਐਕਟ ਪੇਸ਼ ਕੀਤਾ ਅਤੇ ਇਸ ਨੂੰ ਸਮੇਂ ਸਿਰ ਲਾਗੂ ਕਰਨ ਲਈ, 16 ਅਪ੍ਰੈਲ ਤੋਂ ਸੰਸਦ ਦੇ ਬਜਟ ਇਜਲਾਸ ਦੀ ਇਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਕਵਾਂਟਮ ਡੇਅ ਦੇ ਮੌਕੇ ’ਤੇ ਭਾਰਤ ਨੂੰ ਟੈਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਮਿਲੀ ਹੈ। ਐਨ ਚੰਦਰਬਾਬੂ ਨਾਇਡੂ  ਨੇ ਆਂਧਰਾ ਪ੍ਰਦੇਸ਼ ਵਿੱਚ ਦੇਸ਼ ਦਾ ਪਹਿਲਾ ਓਪਨ-ਐਕਸੈੱਸ ਕਵਾਂਟਮ ਕੰਪਿਊਟਰ ਟੈਸਟਬੈਡ ਲਾਂਚ ਕੀਤਾ ਹੈ। ਇਹ ਲਾਂਚ ਐਸ.ਆਰ.ਐਮ. ਯੂਨੀਵਰਸਿਟੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਪਹਿਲ ਦੇ ਤਹਿਤ 1 ਐਸ ਅਤੇ 1 ਕਿਊ ਨਾਮ ਦੇ ਦੋ ਆਧੁਨਿਕ ਕਵਾਂਟਮ ਸਿਸਟਮ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਰਿਸਰਚਰ, ਸਟਾਰਟਅਪਸ, ਕੰਪਨੀਆਂ ਅਤੇ ਸਿੱਖਿਆ ਸੰਸਥਾਵਾਂ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਆਪਣੇ ਪ੍ਰਯੋਗ ਅਤੇ ਸਾਫਟਵੇਅਰ ਟੈਸਟਿੰਗ ਲਈ ਕਰ ਸਕਣਗੇ। ਇਸਦਾ ਮਤਲਬ ਹੈ ਕਿ ਹੁਣ ਕਵਾਂਟਮ ਟੈਕਨਾਲੋਜੀ ਤੱਕ ਪਹੁੰਚ ਸਿਰਫ ਸੀਮਿਤ ਸੰਸਥਾਵਾਂ ਤੱਕ ਨਹੀਂ ਰਹੇਗੀ, ਬਲਕਿ ਇਹ ਸਭ ਲਈ ਖੁੱਲੀ ਹੋਵੇਗੀ।

ਟਾਟਾ ਗਰੁੱਪ ਨੇ 107 ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਅਮਨ ਦੀ ਉਮੀਦ ਕਾਰਨ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇਸਦਾ ਅਸਰ ਘਰੇਲੂ ਬਾਜ਼ਾਰ ’ਤੇ ਵੀ ਪਿਆ। ਬੀ.ਐਸ.ਈ. ਸੈਂਸੈਕਸ ਕਾਰੋਬਾਰ ਦੌਰਾਨ 800 ਅੰਕ ਤੱਕ ਚੜ੍ਹ ਗਿਆ। ਇਸ ਦਰਮਿਆਨ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸ਼ੇਅਰਾਂ ਵਿੱਚ ਕਰੀਬ 17 ਫੀਸਦੀ ਦੀ ਤੇਜ਼ੀ ਆਈ। ਕੰਪਨੀ ਦਾ ਸ਼ੇਅਰ ਬੀਐਸਈ ’ਤੇ 152.90 ਰੁਪਏ ਤੱਕ ਪਹੁੰਚ ਗਿਆ। ਪਿਛਲੇ ਸੈਸ਼ਨ ਵਿੱਚ ਇਹ 130.15 ਰੁਪਏ ’ਤੇ ਬੰਦ ਹੋਇਆ ਸੀ ਅਤੇ ਅੱਜ 130.75 ਰੁਪਏ ’ਤੇ ਖੁੱਲ੍ਹਿਆ। ਅੱਜ ਦੀ ਇਸ ਤੇਜ਼ੀ ਨਾਲ ਕੰਪਨੀ ਦਾ ਮਾਰਕੀਟ ਕੈਪ 25,000 ਕਰੋੜ ਰੁਪਏ ਤੋਂ ਉੱਪਰ ਨਿਕਲ ਗਿਆ। ਦੁਪਹਿਰ 12:30 ਵਜੇ ਤੱਕ ਕੰਪਨੀ ਦਾ ਸ਼ੇਅਰ 16.75% ਦੀ ਤੇਜ਼ੀ ਨਾਲ 151.95 ਰੁਪਏ ’ਤੇ ਟਰੇਡ ਕਰ ਰਿਹਾ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਭਾਰਤ ਦੀਆਂ ਮਹਿਲਾਵਾਂ ਦੇ ਨਾਮ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਪੀਐਮ ਮੋਦੀ ਨੇ ਕਿਹਾ ਹੈ ਕਿ ਜੇਕਰ 2029 ਵਿਚ ਲੋਕ ਸਭਾ ਅਤੇ ਵੱਖ-ਵੱਖ ਵਿਧਾਨ ਸਭਾਵਾਂ ਦੀਆਂ ਚੋਣਾਂ ਮਹਿਲਾਵਾਂ ਦੇ ਲਈ ਪੂਰੇ ਰਾਖਵਾਂਕਰਨ ਨਾਲ ਹੁੰਦੀਆਂ ਹਨ ਤਾਂ ਭਾਰਤੀ ਲੋਕਤੰਤਰ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਹਿਲਾਵਾਂ ਕਈ ਖੇਤਰਾਂ ਵਿਚ ਬਿਹਤਰੀਨ ਕੰਮ ਕਰ ਰਹੀਆਂ ਹਨ ਤਾਂ ਇਹ ਬਿਲਕੁਲ ਸਹੀ ਹੈ ਕਿ ਵਿਧਾਨ ਸਭਾਵਾਂ ਵਿਚ ਵੀ ਉਨ੍ਹਾਂ ਦੀ ਭਾਗੀਦਾਰੀ ਵਧੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਧੀਆਂ ਨੂੰ ਹਮੇਸ਼ਾ ਲਈ ਉਸ ਚੀਜ਼ ਦੀ ਉਡੀਕ ਨਹੀਂ ਕਰਨੀ ਚਾਹੀਦੀ, ਜੋ ਉਨ੍ਹਾਂ ਦਾ ਹੱਕ ਹੈ। ਪੀਐਮ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੀ ਨਾਰੀ ਸ਼ਕਤੀ ਨੂੰ ਮੇਰਾ ਪੱਤਰ ਇਹ ਹੈ, ਜੋ ਦਹਾਕਿਆਂ ਤੋਂ ਲਟਕ ਰਹੇ ਵਾਅਦੇ ਨੂੰ ਪੂਰਾ ਕਰਨ ਦੀ ਸਾਡੀ ਵਚਨਵੱਧਤਾ ਨੂੰ ਦੁਹਰਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਥੀ ਨਾਗਰਿਕਾਂ ਨਾਲ ਇਸ ਵਾਅਦੇ ਨੂੰ ਜਲਦੀ ਹੀ ਹਕੀਕਤ ਵਿਚ ਕਿਵੇਂ ਬਦਲਣਾ ਹੈ, ਉਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਬਦਲ ਸਕਦੇ ਹਨ ਯੂ.ਪੀ.ਆਈ. ਨਿਯਮ
ਨਵੀਂ ਦਿੱਲੀ/ਬਿਊਰੋ ਨਿਊਜ਼  
ਜੇ ਤੁਸੀਂ ਯੂ.ਪੀ.ਆਈ. ਜਾਂ ਆਈ.ਐਮ.ਪੀ.ਐਸ. ਰਾਹੀਂ ਕਿਸੇ ਵਿਅਕਤੀ ਨੂੰ 10 ਹਜ਼ਾਰ ਰੁਪਏ ਤੋਂ ਵੱਧ ਰਕਮ ਭੇਜਦੇ ਹੋ, ਤਾਂ ਉਸ ਰਕਮ ਨੂੰ ਪਹੁੰਚਣ ਵਿੱਚ 1 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਭਾਰਤ ਵਿੱਚ ਵਧ ਰਹੇ ਡਿਜ਼ੀਟਲ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਇੱਕ ਵੱਡਾ ਕਦਮ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ। ਨਵੀਂ ਯੋਜਨਾ ਮੁਤਾਬਕ 10 ਹਜ਼ਾਰ ਰੁਪਏ ਤੋਂ ਵੱਧ ਦੇ ਡਿਜ਼ੀਟਲ ਟ੍ਰਾਂਜ਼ੈਕਸ਼ਨ ਯੂਪੀਆਈ ਜਾਂ ਆਈ.ਐਮ.ਪੀ.ਐਸ. ’ਤੇ 1 ਘੰਟੇ ਦਾ ‘ਕੂਲਿੰਗ ਪੀਰੀਅਡ’ ਲਾਗੂ ਕੀਤਾ ਜਾ ਸਕਦਾ ਹੈ। ਆਰ.ਬੀ.ਆਈ. ਨੇ ਇਸ ਮਤੇ ’ਤੇ 8 ਮਈ 2026 ਤੱਕ ਲੋਕਾਂ ਤੋਂ ਸੁਝਾਅ ਮੰਗੇ ਹਨ। ਇਸ ਤੋਂ ਬਾਅਦ ਅੰਤਿਮ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ।

ਮੁੰਬਈ/ਬਿਊਰੋ ਨਿਊਜ਼
ਉਘੀ ਗਾਇਕਾ ਆਸ਼ਾ ਭੌਸਲੇ ਦਾ ਅੰਤਿਮ ਸਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਧਿਆਨ ਰਹੇ ਕਿ ਆਪਣੀ ਵਿਲੱਖਣ ਆਵਾਜ਼ ਨਾਲ ਹਿੰਦੀ ਪਿੱਠਵਰਤੀ ਗਾਇਨ ਵਿਚ ਵੱਖਰਾ ਮੁਕਾਮ ਹਾਸਲ ਕਰਨ ਵਾਲੀ 92 ਸਾਲਾ ਮਹਾਨ ਗਾਇਕਾ ਦਾ ਲੰਘੇ ਕੱਲ੍ਹ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਇਲਾਜ ਦੌਰਾਨ ਆਖਰੀ ਸਾਹ ਲਏ। ਆਸ਼ਾ ਭੌਸਲੇ ਨੇ 82 ਸਾਲਾਂ ਦੇ ਗਾਇਕੀ ਸਫਰ ਵਿਚ 9 ਫਿਲਮ ਫੇਅਰ ਸਣੇ 100 ਤੋਂ ਜ਼ਿਆਦਾ ਐਵਾਰਡ ਜਿੱਤੇ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

ਕਿਹਾ : ਮੈਂ ਆਪਣੇ ਕੰਮ ਨੂੰ ਹੀ ਬੋਲਣ ਦਿਆਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਨਾਲ ਮਤਭੇਦਾਂ ਦੌਰਾਨ ਇੰਸਟਾਗ੍ਰਾਮ ਪੋਸਟ ਰਾਹੀਂ ਜਵਾਬ ਦਿੱਤਾ ਹੈ। ਰਾਘਵ ਚੱਢਾ ਨੇ ਇੰਸਟਾਗ੍ਰਾਮ ਉਤੇ ‘‘ਆਵਾਜ਼ ਉਠਾਈ-ਕੀਮਤ ਚੁਕਾਈ’’ ਸਿਰਲੇਖ ਵਾਲੀ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸੰਸਦ ਵਿਚ ਉਨ੍ਹਾਂ ਵਲੋਂ ਵੱਖ-ਵੱਖ ਮੁੱਦੇ ਉਠਾਉਣ ਦੀਆਂ ਕਲਿੱਪਾਂ ਦਾ ਇਕ ਸੰਗ੍ਰਹਿ ਹੈ। ਚੱਢਾ ਨੇ ਪੋਸਟ ਵਿਚ ਕਿਹਾ ਕਿ ਮੈਂ ਆਪਣੇ ਕੰਮ ਨੂੰ ਹੀ ਬੋਲਣ ਦਿਆਂਗਾ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਵਿਰੁੱਧ ਆਵਾਜ਼ ਉਠਾਉਣ ਤੋਂ ਕਤਰਾ ਰਹੇ ਹਨ ਅਤੇ ਇਸਦੀ ਬਜਾਏ ‘ਸੌਫਟ ਪੀਆਰ’ ਵਿਚ ਰੁੱਝੇ ਹੋਏ ਹਨ। ਇਸਦੇ ਚੱਲਦਿਆਂ ਚੱਢਾ ਨੇ ਪਾਰਟੀ ਦੇ ਇਲਜ਼ਾਮਾਂ ਨੂੰ ਝੂਠ ਕਰਾਰ ਦੇ ਕੇ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਲੋਕਾਂ ਦੇ ਮੁੱਦੇ ਉਠਾਉਣ ਲਈ ਸੰਸਦ ਗਏ ਸਨ ਨਾ ਕਿ ਹੰਗਾਮਾ ਕਰਨ ਲਈ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼  
ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਟਾਟਾ ਗਰੁੱਪ ਦੇ ਦੋ ਸ਼ੇਅਰਾਂ ਵਿੱਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸਨਜ਼ ਦੀ ਲਿਸਟਿੰਗ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਦਰਮਿਆਨ ਟਾਟਾ ਕੈਮੀਕਲਜ਼ ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਸ਼ੇਅਰਾਂ ਵਿੱਚ 12 ਫੀਸਦੀ ਤੱਕ ਦੀ ਤੇਜ਼ੀ ਆਈ। ਟਾਟਾ ਟਰੱਸਟ ਬੋਰਡ ਦੇ ਕੁਝ ਮੈਂਬਰਾਂ ਨੇ ਟਾਟਾ ਸਨਜ਼ ਦੇ ਆਈਪੀਓ ਦਾ ਸਮਰਥਨ ਕੀਤਾ ਹੈ। ਟਾਟਾ ਸਨਜ਼ ਵਿੱਚ ਟਾਟਾ ਟਰੱਸਟ ਦੀ ਕਰੀਬ 66 ਫੀਸਦੀ ਹਿੱਸੇਦਾਰੀ ਹੈ। ਦੱਸਣਯੋਗ ਹੈ ਕਿ ਟਾਟਾ ਗਰੁੱਪ ਭਾਰਤ ਦਾ ਸਭ ਤੋਂ ਵੱਡਾ ਉਦਯੋਗਿਕ ਘਰਾਣਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਰਿਲਾਇੰਸ ਰੀਟੇਲ ਨੇ ਅਰਬਾਂ ਡਾਲਰ ਦੀ ਵੈਲਿਊਏਸ਼ਨ ਨਾਲ ਦੁਨੀਆ ਦੀਆਂ ਸਭ ਤੋਂ ਕੀਮਤੀ ਨਿੱਜੀ ਸਟਾਰਟਅੱਪ ਕੰਪਨੀਆਂ ਦੀ ਗਲੋਬਲ ਲਿਸਟ ਵਿੱਚ 7ਵਾਂ ਸਥਾਨ ਹਾਸਲ ਕਰ ਲਿਆ ਹੈ। ਸਟੇਨਫੋਰਡ ਗਰੈਜੂਏਟ ਸਕੂਲ ਔਫ ਬਿਜਨਸ ਦੀ ਰਿਸਰਚ ਮੁਤਾਬਕ, 100 ਅਰਬ ਡਾਲਰ ਤੋਂ ਵੱਧ ਵੈਲਿਊਏਸ਼ਨ ਨਾਲ ਕੰਪਨੀ ਨੇ ਵਿਸ਼ਵ ਪੱਧਰ ’ਤੇ ਵੱਡੀ ਉਪਲਬਧੀ ਦਰਜ ਕੀਤੀ ਹੈ। ਪਹਿਲੀਆਂ 100 ਸਭ ਤੋਂ ਕੀਮਤੀ ਸਟਾਰਟਅੱਪ ਕੰਪਨੀਆਂ ਦੀ ਸੂਚੀ ਵਿੱਚ ਤਿੰਨ ਭਾਰਤੀ ਕੰਪਨੀਆਂ ਸ਼ਾਮਲ ਹਨ। ਇਸ ਲਿਸਟ ਵਿੱਚ ਸਭ ਤੋਂ ਉੱਚੀ ਰੈਂਕ ਹਾਸਲ ਕਰਕੇ ਰਿਲਾਇੰਸ ਰਿਟੇਲ ਨੇ ਭਾਰਤ ਦੀ ਮਜ਼ਬੂਤ ਹਾਜ਼ਰੀ ਦਰਸਾਈ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.