Friday, 19 June 2026

20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ

ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ’ਤੇ ਉਹ ਨਾਭਾ ਦੀ ਸਖਤ ਸੁਰੱਖਿਆ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਹੁਣ ਤੱਕ ਉਹ ਜੇਲ੍ਹ ਵਿੱਚ ਨਜ਼ਰਬੰਦ ਸਨ। ਨਾਭਾ ਜੇਲ੍ਹ ’ਚੋਂ ਰਿਹਾਅ ਹੋਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, 20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤਨਾਭਾ ਜੇਲ੍ਹ ’ਚੋਂ ਰਿਹਾਅ ਹੋਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, 20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉੱਪਰ 20 ਹਜਾਰ ਕਰੋੜ ਦੇ ਘੁਟਾਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਰੱਦ ਕਰਕੇ ਜ਼ਮਾਨਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਤਕਰੀਬਨ 10 ਅਗਸਤ ਤੋਂ ਨਾਭਾ ਦੀ ਜ਼ਿਲ੍ਹਾ ਜੇਲ ’ਚ ਨਜ਼ਰਬੰਦ ਸਨ। ਨਾਭਾ ਦੀ ਜਲ੍ਹਿਾ ਜੇਲ੍ਹ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਨਜ਼ਰਬੰਦ ਹਨ। ਗੱਲਬਾਤ ਦੌਰਾਨ ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ ਜਾਵੇਗਾ। ਉਸ ਮਗਰੋਂ ਪਾਰਟੀ ਲਈ ਕੰਮ ਕੀਤਾ ਜਾਵੇਗਾ।

 

‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਨਾਲ ਕੀਤਾ ਗਿਆ ਸਨਮਾਨ

ਕੁਵੈਤ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਦੌਰੇ ਦੇ ਦੂਜੇ ਦਿਨ ਸਰਵਉੱਚ ਸਨਮਾਨ ‘ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਸਨਮਾਨ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਤੋਂ ਪ੍ਰਾਪਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਆਰਡਰ ਆਫ ਮੁਬਾਰਕ ਅਲ ਕਬੀਰ ਕੁਵੈਤ ਦਾ ਨਾਈਟਹੁੱਡ ਸਨਮਾਨ ਹੈ। ਮੋਦੀ ਨੂੰ ਮਿਲਿਆ ਕੁਵੈਤ ਦਾ ਸਰਵਉੱਚ ਸਨਮਾਨ; ਕਿਉਂ ਖਾਸ ਹੈ ’ਦਿ ਆਰਡਰ ਆਫ ਮੁਬਾਰਕ ਅਲ ਕਬੀਰ’, ਇਨ੍ਹਾਂ ਹਸਤੀਆਂ ਨੂੰ ਵੀ ਮਿਲ ਚੁੱਕਿਐ ਮੋਦੀ ਨੂੰ ਮਿਲਿਆ ਕੁਵੈਤ ਦਾ ਸਰਵਉੱਚ ਸਨਮਾਨ; ਕਿਉਂ ਖਾਸ ਹੈ ’ਦਿ ਆਰਡਰ ਆਫ ਮੁਬਾਰਕ ਅਲ ਕਬੀਰ’, ਇਨ੍ਹਾਂ ਹਸਤੀਆਂ ਨੂੰ ਵੀ ਮਿਲ ਚੁੱਕਿਐ ਇਹ ਸਨਮਾਨ ਦੇਸ਼ ਦੇ ਮੁਖੀਆਂ ਅਤੇ ਵਿਦੇਸ਼ੀ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਦੋਸਤੀ ਦੇ ਪ੍ਰਤੀਕ ਵਜੋਂ ਦਿੱਤਾ ਜਾਂਦਾ ਹੈ। ਪੀਐਮ ਮੋਦੀ ਤੋਂ ਪਹਿਲਾਂ ਇਹ ਸਨਮਾਨ ਬਿਲ ਕਲਿੰਟਨ, ਪਿ੍ਰੰਸ ਚਾਰਲਸ ਅਤੇ ਜਾਰਜ ਬੁਸ਼ ਵਰਗੀਆਂ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। 

 

  

ਮਾਨਸਾ/ਬਿਊਰੋ ਨਿਊਜ਼ : ਮਾਨਸਾ ਦਾ ਇਕ ਨੌਜਵਾਨ ਕੌਣ ਬਣੇਗਾ ਕਰੋੜਪਤੀ ’ਚ ਪਹੁੰਚਿਆ ਹੈ। ਉਸ ਨੇ ਕੌਣ ਬਣੇਗਾ ਕਰੋੜਪਤੀ ਵਿਚ 12 ਸਵਾਲਾਂ ਦੇ ਜਵਾਬ ਦੇ ਕੇ ਅਨੇਕਾਂ ਇਨਾਮ ਜਿੱਤੇ ਅਤੇ ਫਿਲਮ ਅਦਾਕਾਰ ਅਮਿਤਾਭ ਬੱਚਨ ਨਾਲ ਆਪਣੇ ਕਈ ਅਨੁਭਵ ਸਾਂਝੇ ਕੀਤੇ। ਪੰਜਾਬ ਐਂਡ ਸਿੰਧ ਬੈਂਕ ਮਾਨਸਾ ਵਿਖੇ ਲੋਨ ਅਫ਼ਸਰ ਦੀ ਨੌਕਰੀ ਕਰ ਰਿਹਾ ਦੋਵੇਂ ਲੱਤਾਂ ਤੋਂ ਦਿਵਿਆਂਗ ਅਰੁਣ ਸਿੰਗਲਾ ਪੁੱਤਰ ਮਦਨ ਲਾਲ ਸਿੰਗਲਾ ਨੇ ਕੌਣ ਬਣੇਗਾ ਕਰੋੜਪਤੀ ਵਿਚ ਅਨੇਕ ਸਵਾਲਾਂ ਅਤੇ ਚੁਣੌਤੀਆਂ ਬਾਅਦ ਫਲਿਮ ਅਦਾਕਾਰ ਅਮਿਤਾਭ ਬਚਨ ਨਾਲ ਆਹਮਣੇ ਸਾਹਮਣੇ ਬੈਠ ਕੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਹਨ। ਉਸ ਨੇ ਕਿਹਾ ਕਿ ਜ਼ਿੰਦਗੀ ਨੂੰ ਉਸ ਨੇ ਹਮੇਸ਼ਾ ਚੁਣੌਤੀਆਂ ਵਾਂਗ ਲਿਆ ਅਤੇ ਕਦੇ ਵੀ ਖੁਦ ਨੂੰ ਅਪਾਹਜ ਨਹੀਂ ਸਮਝਿਆ। ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਉਸ ਨਾਲ ਇਕ ਬਿਮਾਰੀ ਗ੍ਰਸਤ ਵਿਅਕਤੀ ਦੀ ਜ਼ਿੰਦਗੀ ਤੇ ਬਣੀ ਫਿਲਮ ਵਜ਼ੀਰ ਦੀ ਕਹਾਣੀ ਸਾਂਝੀ ਕੀਤੀ ਅਤੇ ਉਸ ਨੂੰ ਹੌਂਸਲਾ ਦਿੱਤਾ। ਅਮਿਤਾਭ ਬੱਚਨ ਨੇ ਦੋਵੇਂ ਲੱਤਾਂ ਤੋਂ ਦਿਵਿਆਂਗ ਅਰੁਣ ਸਿੰਗਲਾ ਦੇ ਕੌਣ ਬਣੇਗਾ ਕਰੋੜਪਤੀ ਵਿਚ ਪਹੁੰਚਣ ਤੇ ਖੁਸ਼ੀ ਸਾਂਝੀ ਕਰਦਿਆਂ ਉਸ ਨੂੰ ਇਕ ਹਿੰਮਤੀ ਅਤੇ ਜੁਝਾਰੂ ਨੌਜਵਾਨ ਦੱਸਿਆ। 

 

ਮਲਬੇ ’ਚ ਦਬਣ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਸੋਹਾਣਾ ਵਿੱਚ ਡਿੱਗੀ ਇਕ ਬਹੁਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਦਬ ਕੇ ਮਰਨ ਵਾਲਿਆਂ ਗਿਣਤੀ ਦੋ ਹੋ ਗਈ ਹੈ। ਮੁਹਾਲੀ ਦੀ ਐੱਸਡੀਐੱਮ ਦਮਨਦੀਪ ਕੌਰ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਮਿ੍ਰਤਕ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਸਾਰੀ ਰਾਤ ਬਚਾਅ ਕਾਰਜ ਜਾਰੀ ਰਿਹਾ ਅਤੇ ਬਚਾਅ ਮੁਹਿੰਮ ਤਹਿਤ ਜੇਸੀਬੀ ਸਣੇ ਕਈ ਤਰ੍ਹਾਂ ਦੀ ਮਸ਼ੀਨਾਂ ਦੀ ਮਦਦ ਲਈ ਗਈ। ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ), ਫੌਜ, ਸੂਬਾਈ ਬਚਾਅ ਦਲ ਸ਼ਨਿਚਰਵਾਰ ਸ਼ਾਮ ਤੋਂ ਹੀ ਰਾਹਤ ਤੇ ਬਚਾਅ ਮੁਹਿੰਮ ਵਿੱਚ ਜੁੱਟੇ ਹੋਏ ਹਨ। ਘਟਨਾ ਸਥਾਨ ’ਤੇ ਐਂਬੂਲੈਂਸਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।

ਮੁੱਢਲੀ ਜਾਣਕਾਰੀ ਮੁਤਾਬਕ, ਇਮਾਰਤ ਵਿੱਚ ਹਿਕ ਜਿਮ ਵੀ ਸੀ ਅਤੇ ਨਾਲ ਦੇ ਪਲਾਟ ਵਿੱਚ ਹੋਈ ਖੁਦਾਈ ਕਰ ਕੇ ਇਹ ਇਮਾਰਤ ਢਹਿ ਗਈ। ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇੰਜਨੀਅਰ ਟਾਸਕ ਫੋਰਸਮ’ ਘਟਨਾ ਸਥਾਨ ’ਤੇ ਕੰਮ ਕਰ ਰਹੀ ਹੈ। ਨਾਲ ਹੀ ਮਲਬਾ ਹਟਾਉਣ ਵਾਲੀ ਮਸ਼ੀਨ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਉੱਪਰੀ ਮਲਬਾ ਹਟਾ ਦਿੱਤਾ ਗਿਆ ਹੈ ਅਤੇ ਬੇਸਮੈਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.