Friday, 19 June 2026

ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੁਰੀ ਮਿਲ ਗਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਲਜੀ ਵੀ ਕੇ ਸਕਸੇਨਾ ਕੇਜਰੀਵਾਲ ਖਿਲਾਫ ਕੇਸ ਚਲਾਉਣ ਲਈ ਈਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 5 ਦਸੰਬਰ ਨੂੰ ਈਡੀ ਨੇ ਐਲਜੀ ਕੋਲੋਂ ਕੇਸ ਚਲਾਉਣ ਦੀ ਆਗਿਆ ਮੰਗੀ ਸੀ ਅਤੇ ਕਿਹਾ ਸੀ ਕਿ ਸ਼ਰਾਬ ਘੋਟਾਲੇ ਦੀ ਜਾਂਚ ਦੌਰਾਨ ਪਤਾ ਚਲਿਆ ਹੈ ਕਿ ਸ਼ਰਾਬ ਨੀਤੀ ਨੂੰ ਲਾਗੂ ਕਰਨ ਦੌਰਾਨ ਭਿ੍ਰਸ਼ਟਾਚਾਰ ਹੋਇਆ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਬਲਿਕ ਸਰਵੈਂਟ ’ਤੇ ਸਰਕਾਰ ਦੀ ਆਗਿਆ ਤੋਂ ਬਿਨਾ ਮਨੀ ਲਾਂਡਰਿੰਗ ਦੀ ਧਾਰਾਵਾਂ ਦੇ ਤਹਿਤ ਕੇਸ ਨਹੀਂ ਚਲਾਇਆ ਜਾ ਸਕਦਾ। ਉਧਰ ਕੇਜਰੀਵਾਲ ਖਿਲਾਫ਼ ਕੇਸ ਚਲਾਉਣ ਦੀ ਆਗਿਆ ਦੇਣ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਮਨਜ਼ੂਰੀ ਦੀ ਕਾਪੀ ਨਹੀਂ ਦਿਖਾ ਰਹੀ। ਉਨ੍ਹਾਂ ਕਿਹਾ ਕਿ ਇਹ ਸਭ ਅੰਬੇਦਕਰ ਦੇ ਅਪਮਾਨ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ।

  

ਕਿਹਾ : ਦਲਿਤ ਬੱਚਿਆਂ ਦੀ ਵਿਦੇਸ਼ ’ਚ ਹੋਣ ਵਾਲੀ ਪੜ੍ਹਾਈ ਦਾ ਉਠਾਏਗੀ ਖਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ’ਚ ਅੰਬੇਦਕਰ ਸਕਾਲਰਸ਼ਿਪ ਯੋਜਨਾ ਸਬੰਧੀ ਐਲਾਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਦਲਿਤ ਪਰਿਵਾਰ ਦੀ ਬੱਚਿਆਂ ਵਿਦੇਸ਼ੀ ਯੂਨੀਵਰਸਿਟੀ ’ਚ ਪੜ੍ਹਾਈ ਅਤੇ ਜਾਣ-ਆਉਣ ਦਾ ਖਰਚਾ ਹੁਣ ਦਿੱਲੀ ਸਰਕਾਰ ਉਠਾਏਗੀ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦਾ ਕੋਈ ਬੱਚਾ ਪੈਸੇ ਦੀ ਕਮੀ ਕਰਕੇ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਹੁਣ ਵਾਂਝਾ ਨਹੀਂ ਰਹੇਗਾ ਅਤੇ ਇਸ ਦੇ ਲਈ ਮੈਂ ਡਾ. ਅੰਬੇਦਕਰ ਸਕਾਰਸ਼ਿਪ ਯੋਜਨਾ ਦਾ ਐਲਾਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਲਿਤ ਬੱਚਾ ਦੁਨੀਆ ਦੀ ਕਿਸੇ ਟੌਪ ਯੂਨੀਵਰਸਿਟੀ ’ਚ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਸਿਰਫ਼ ਉਸ ਯੂਨੀਵਰਸਿਟੀ ’ਚ ਐਡਮਿਸ਼ਨ ਲੈ ਲਵੇ, ਬਾਕੀ ਪੜ੍ਹਾਈ ਦਾ ਖਰਚਾ ਸਾਰਾ ਦਿੱਲੀ ਸਰਕਾਰ ਉਠਾਏਗੀ। ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ’ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਕਿਉਂਕਿ ਦਿੱਲੀ ਸਰਕਾਰ ਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋਣ ਜਾ ਰਿਹਾ ਹੈ।

  

ਯੂਕਰੇਨ ਨੇ 8 ਡਰੋਨ ਦਾਗੇ, 6 ਰਿਹਾਇਸ਼ੀ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ

ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਕਜਾਨ ਸ਼ਹਿਰ ’ਚ ਅੱਜ ਸ਼ਨੀਵਾਰ ਨੂੰ 9/11 ਵਰਗਾ ਹਮਲਾ ਹੋਇਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਕਰੇਨ ਨੇ ਕਜਾਨ ’ਚ ਡਰੋਨ ਹਮਲੇ ਕੀਤੇ ਜਿਨ੍ਹਾਂ ਵਿਚੋਂ 6 ਰਿਹਾਇਸ਼ੀ ਇਮਾਰਤਾਂ ’ਤੇ ਕੀਤੇ ਗਏ। ਕਜ਼ਾਨ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ 800 ਕਿਲੋਮੀਟਰ ਦੂਰ ਹੈ ਅਤੇ ਇਸ ਹਮਲੇ ਦੌਰਾਨ ਹੋਏ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਸ਼ੋਸ਼ਲ ਮੀਡੀਆ ’ਤੇ ਹਮਲੇ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਕਈ ਡਰੋਨ ਇਮਾਰਤਾਂ ਨਾਲ ਟਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਰੁਸ ਨੇ ਦੋ ਏਅਰਪੋਰਟਾਂ ਨੂੰ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2001 ’ਚ ਅਮਰੀਕਾ ’ਚ ਅੱਤਵਾਦੀਆਂ ਨੇ ਵਰਲਡ ਟਰੇਡ ਸੈਂਟਰ ’ਤੇ ਇਸ ਤਰ੍ਹਾਂ ਦਾ ਹੀ ਹਮਲਾ ਕੀਤਾ ਸੀ। ਇਨ੍ਹਾਂ ’ਚ ਤਿੰਨ ਜਹਾਜ਼ ਇਕ-ਇਕ ਕਰਕੇ ਅਮਰੀਕਾ ਦੀਆਂ ਤਿੰਨ ਇਮਾਰਤਾਂ ’ਚ ਕਰੈਸ਼ ਕੀਤੇ ਗਏ ਸਨ। ਪਹਿਲਾ ਹਮਲਾ 8 :45 ’ਤੇ ਹੋਇਆ, ਦੂਜਾ ਇਸ ਤੋਂ 18 ਮਿੰਟ ਬਾਅਦ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਨਾਲ ਜਦਕਿ ਇਸ ਤੋਂ 18 ਮਿੰਟ ਬਾਅਦ ਬੋਇੰਗ 767 ਬਿਲਡਿੰਗ ਦੇ ਸਾਊਥ ਟਾਵਰ ਨਾਲ ਜਾ ਟਕਰਾਇਆ ਸੀ।

  

23 ਦਸੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤਾ ਜਾਵੇਗਾ ਗੀਤ ‘ਦੱਸ ਮਾਏ’

ਚਮਕੌਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਗੀਤ ‘ਦੱਸ ਮਾਏ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸ਼ਬਦ ਗੁਰਬਾਣੀ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਇਹ ਧਾਰਮਿਕ ਗੀਤ ਬੀਬੀ ਪਿ੍ਰਆ ਕੌਰ ਦੀ ਸੁਰੀਲੀ ਅਵਾਜ ਵਿੱਚ ਗਾਇਆ ਗਿਆ ਹੈ। ਇਸ ਗੀਤ ਨੂੰ  ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਨੇ ਆਪਣੇ ਸੰਗੀਤ ਨਾਲ ਸ਼ਿੰਗਾਾਰਿਆ ਹੈ ਅਤੇ ਇਸ ਗੀਤ ਨੂੰ ਬਲਜੀਤ ਚੁੰਬਰ ਨੇ ਲਿਖਿਆ ਹੈ। ਇਸਦੇ ਡੀਓਪੀ ਗੁਰੀ ਕੂੰਨਰ ਹਨ ਅਤੇ ਵੀਡਿਓ ਗੁਰਦੀਪ ਸਿੰਘ ਨੇ ਬਣਾਇਆ ਹੈ। ਗੁਰਸੁਬੇਗਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਸਤਗੜ੍ਹ ਇਸਦੇ ਨਿਰਮਾਤਾ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚਮਕੌਰ ਸਾਹਿਬ ਨੂੰ ਪੈਦਲ ਯਾਤਰਾ ਸ਼ੁਰੂ ਕਰਨ ਮੌਕੇ ਇਸ ਧਾਰਮਿਕ ਗੀਤ ਦੇ ਪੋਸਟਰ ਨੂੰ ਰਿਲੀਜ਼ ਕੀਤਾ। ਇਹ ਗੀਤ 23 ਦਸੰਬਰ ਨੂੰ ਯੂ ਟਿਉਬ ਤੇ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਟਾਂਡਾ ਪੁਆਧ ਅਤੇ ਗੁਰਪ੍ਰੀਤ ਸਿੰਘ ਸਲੇਮਪੁਰ ਵੀ ਹਾਜਰ ਸਨ।   

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.