Tuesday, 23 June 2026

ਬਿਹਾਰ ’ਚ ਵੀ ਵਿਧਾਨ ਸਭਾ ਲਈ ਦੂਜੇ ਤੇ ਆਖਰੀ ਗੇੜ ਲਈ ਵੋਟਿੰਗ- ਨਤੀਜੇ 14 ਨਵੰਬਰ ਨੂੰ ਆਉਣਗੇ
ਚੰਡੀਗੜ੍ਹ/ਬਿਊਰੋ ਨਿਊਜ਼    
ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਅੱਜ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਨਤੀਜਾ 14 ਨਵੰਬਰ ਐਲਾਨਿਆ ਜਾਵੇਗਾ। ਤਰਨਤਾਰਨ ਜ਼ਿਮਨੀ ਚੋਣ ਲਈ ਮੁੱਖ ਚੋਣ ਮੁਕਾਬਲਾ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ ਅਤੇ ਭਾਜਪਾ ਵਿਚਾਲੇ ਹੋਵੇਗਾ। ਇਸੇ ਤਰ੍ਹਾਂ ਬਿਹਾਰ ਵਿਚ ਵੀ ਵਿਧਾਨ ਸਭਾ ਲਈ ਅੱਜ ਦੂਜੇ ਤੇ ਆਖਰੀ ਗੇੜ ਦੌਰਾਨ ਵੋਟਾਂ ਪੈ ਗਈਆਂ ਹਨ ਅਤੇ ਬਿਹਾਰ ਵਿਚ ਪਹਿਲੇ ਗੇੜ ਦੀਆਂ ਵੋਟਾਂ ਲੰਘੀ 6 ਨਵੰਬਰ ਨੂੰ ਪਈਆਂ ਸਨ। ਇਨ੍ਹਾਂ ਸਭ ਵੋਟਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਇਸਦੇ ਚੱਲਦਿਆਂ 14 ਨਵੰਬਰ ਨੂੰ ਦੁਪਹਿਰ ਤੱਕ ਇਹ ਪਤਾ ਲੱਗ ਜਾਵੇਗਾ ਕਿ ਤਾਰਨਤਾਰਨ ਵਿਚ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤਦਾ ਅਤੇ ਬਿਹਾਰ ਵਿਚ ਕਿਹੜੀ ਪਾਰਟੀ ਸਰਕਾਰ ਬਣਾਏਗੀ। ਬਿਹਾਰ ਵਿਚ ਮੁੱਖ ਚੋਣ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਵਿਚਾਲੇ ਹੋਵੇਗਾ।

ਡਾ. ਪ੍ਰਸ਼ਾਂਤ ਗੌਤਮ (ਚੰਡੀਗੜ੍ਹ) ਅਤੇ ਸ਼੍ਰੀ ਜਸਕਰਨ ਭੁੱਲਰ (ਫ਼ਿਰੋਜ਼ਪੁਰ) ਨੂੰ ਦੇਸ਼ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਵਜੋਂ ਸੈਸ਼ਨ 2025-26 ਲਈ ਬਿਨਾ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ ਇਹ ਘੋਸ਼ਣਾ ਅੱਜ ਏਬੀਵੀਪੀ ਪੰਜਾਬ ਸੂਬਾ ਦਫਤਰ (ਜਲੰਧਰ) ਤੋਂ ਕੀਤੀ ਗਈ ਚੋਣ ਅਧਿਕਾਰੀ . ਹਰਜਿੰਦਰ ਸਿੰਘ ਨਗਪਾਲ ਦੁਆਰਾ ਜਾਰੀ ਬਿਆਨ ਅਨੁਸਾਰ, ਦੋਵੇਂ ਅਹੁਦਿਆਂ ਦੀ ਮਿਆਦ ਇੱਕ ਸਾਲ ਲਈ ਹੋਵੇਗੀ ਆਉਣ ਵਾਲੇ 14 ਤੋਂ 16 ਨਵੰਬਰ 2025 ਨੂੰ ਜਲੰਧਰ ਵਿੱਚ ਹੋਣ ਵਾਲੇ ਏਬੀਵੀਪੀ ਪੰਜਾਬ ਦੇ 57ਵੇਂ ਸੂਬਾ ਸੰਮੇਲਨ ਵਿੱਚ ਦੋਵੇਂ ਪਦਾਧਿਕਾਰੀ ਆਪਣਾ ਅਹੁਦਾ ਸੰਭਾਲਣਗੇ

ਡਾ. ਪ੍ਰਸ਼ਾਂਤ ਗੌਤਮ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਆਪ ਜੀ ਦੀ ਸਿੱਖਿਆ ਸੈਰ ਸਪਾਟਾ ਵਿਸ਼ੇ ਵਿੱਚ ਪੀਐਚ.ਡੀ. ਤੱਕ ਹੋਈ ਹੈ ਵਰਤਮਾਨ ਵਿੱਚ ਆਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਰ ਸਪਾਟਾ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹੋ ਆਪ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਦੇ ਮੈਂਬਰ ਵੀ ਹੋ ਆਪ ਜੀ ਦੇ 80 ਤੋਂ ਵੱਧ ਸ਼ੋਧ-ਲੇਖ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਸੈਰ ਸਪਾਟਾ ਵਿਸ਼ੇ ਵਿੱਚ ਆਪ ਜੀ ਦੀਆਂ 15 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਆਪ 1998 ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਏਬੀਵੀਪੀ ਦੇ ਸੰਪਰਕ ਵਿੱਚ ਹੋ ਅਧਿਆਪਕ ਕਾਰਜਕਰਤਾ ਵਜੋਂ ਹੁਣ ਤੱਕ ਆਪ ਚੰਡੀਗੜ੍ਹ ਜ਼ਿਲ੍ਹਾ ਪ੍ਰਮੁੱਖ ਤੋਂ ਲੈ ਕੇ ਪੰਜਾਬ ਸੂਬਾ ਪ੍ਰਧਾਨ ਆਦਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ ਇਸ ਸੈਸ਼ਨ (2025–26) ਲਈ ਆਪ ਸੂਬਾ ਪ੍ਰਧਾਨ ਵਜੋਂ ਦੁਬਾਰਾ ਚੁਣੇ ਗਏ ਹੋ ਆਪ ਜੀ ਦਾ ਨਿਵਾਸ ਚੰਡੀਗੜ੍ਹ ਹੈ

ਸ਼੍ਰੀ ਜਸਕਰਨ ਭੁੱਲਰ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹੋ ਆਪ ਜੀ ਦੀ ਸਿੱਖਿਆ ਰਾਮ ਸੁਖ ਦਾਸ ਕਾਲਜ਼, ਫ਼ਿਰੋਜ਼ਪੁਰ ਵਿਖੇ ਸਨਾਤਕ ਤੱਕ ਹੋਈ ਹੈ ਵਰਤਮਾਨ ਵਿੱਚ ਆਪ ਜੀ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੈਰ ਸਪਾਟਾ ਪ੍ਰਬੰਧਨ ਵਿੱਚ ਸਨਾਤਕੋਤਰ ਦੀ ਪੜਾਈ ਵਿੱਚ ਚੱਲ ਰਹੀ ਹੈ ਆਪ 2017 ਤੋਂ ਏਬੀਵੀਪੀ ਨਾਲ ਸੰਪਰਕ ਵਿੱਚ ਹੋ ਪੂਰਵ ਵਿੱਚ ਆਪ ਨਗਰ ਸਹਿ ਸਕੱਤਰ, ਜ਼ਿਲ੍ਹਾ ਸੰਯੋਜਕ, ਵਿਭਾਗ ਸੰਯੋਜਕ, ਜ਼ਿਲ੍ਹਾ ਸੰਗਠਨ ਮੰਤਰੀ, ਸੂਬਾ ਸਹਿ ਸਕੱਤਰ ਅਤੇ ਰਾਸ਼ਟਰੀ ਕਾਰਜਕਾਰੀ ਮੈਂਬਰ ਆਦਿ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ ਵਿਦਿਆਰਥੀ ਪਰਿਸ਼ਦ ਦੁਆਰਾ ਪੰਜਾਬ ਵਿੱਚ ਚਲਾਏ ਜਾ ਗਏ ਹੜ੍ਹ ਰਾਹਤ ਕਾਰਜ ਅਤੇ ਸ਼ਿੱਖਿਆ ਸੁਧਾਰ ਨਾਲ ਸੰਬੰਧਿਤ ਵੱਖ-ਵੱਖ ਅੰਦੋਲਨਾਂ ਵਿੱਚ ਆਪ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਇਸ ਸੈਸ਼ਨ (2025-26) ਲਈ ਆਪ ਸੂਬਾ ਸਕੱਤਰ ਵਜੋਂ ਨਵੇਂ ਚੁਣੇ ਗਏ ਹੋ ਆਪ ਜੀ ਦਾ ਨਿਵਾਸ ਫ਼ਿਰੋਜ਼ਪੁਰ ਹੈ

(ਇਹ ਪ੍ਰੈਸ ਨੋਟ ਸੂਬਾ ਦਫ਼ਤਰ ਸਕੱਤਰ ਰਾਘਵ ਭਾਰਦਵਾਜ ਵੱਲੋਂ ਜਲੰਧਰ ਸੂਬਾ ਦਫ਼ਤਰ ਤੋਂ ਜਾਰੀ ਕੀਤੀ ਗਈ ਹੈ)

ਸੀਬੀਆਈ ਨੇ ਅਦਾਲਤ ਵਿਚ ਕਿਹਾ : ਭੁੱਲਰ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਰਹੇ
ਚੰਡੀਗੜ੍ਹ/ਬਿਊਰੋ ਨਿਊਜ਼
ਰਿਸ਼ਵਤਖੋਰੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ 5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਦੀ ਸਪੈਸ਼ਲ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਥੋਂ ਭੁੱਲਰ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਹੁਣ 20 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ਅਤੇ ਇਸ ਦਿਨ ਭੁੱਲਰ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਵੇਗੀ।  ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਡੀਆਈਜੀ ਭੁੱਲਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਕਰ ਰਹੇ ਅਤੇ ਉਹ ਸੀਬੀਆਈ ਵਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਰਹੇ। ਉਧਰ ਦੂੁਜੇ ਪਾਸੇ ਡੀਆਈਜੀ ਦੇ ਵਕੀਲ ਦਾ ਕਹਿਣਾ ਸੀ ਕਿ ਭੁੱਲਰ ਨੂੰ ਜੇਲ੍ਹ ਦੇ ਅੰਦਰ ਮੈਡੀਕਲ ਸਹੂਲਤ ਦਿੱਤੀ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਸ ਸਬੰਧੀ ਅਰਜ਼ੀ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਜਾਵੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.