Tuesday, 23 June 2026

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਭਲਕੇ ਹੀ ਆਉਣਗੇ

ਚੰਡੀਗੜ੍ਹ/ਬਿਊਰੋ ਨਿਊਜ਼    

ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਲੰਘੀ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਹਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ ਭਲਕੇ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਆ ਜਾਣਗੇ। ਵੋਟਾਂ ਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ ਅਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਦੁਪਹਿਰ ਤੋਂ ਵੀ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਕਿਹੜੀ ਸਿਆਸੀ ਪਾਰਟੀ ਦਾ ਉਮੀਦਵਾਰ ਜਿੱਤ ਹਾਸਲ ਕਰਦਾ ਹੈ। ਤਰਨਤਾਰਨ ਵਿਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਕਾਂਗਰਸ, ਵਾਰਿਸ ਪੰਜਾਬ ਦੇ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਹੀ ਹੋਣ ਦੇ ਅਸਾਰ ਹਨ। ਇਸਦੇ ਚੱਲਦਿਆਂ ਬਿਹਾਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਵੀ ਭਲਕੇ 14 ਨਵੰਬਰ ਨੂੰ ਹੀ ਆਉਣਗੇ। ਬਿਹਾਰ ਵਿਚ ਦੋ ਪੜਾਵਾਂ ਤਹਿਤ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਬਿਹਾਰ ਵਿਚ ਮੁੱਖ ਚੋਣ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਵਿਚਾਲੇ ਹੋਵੇਗਾ। ਬਾਕੀ ਭਲਕੇ ਦੁਪਹਿਰ ਤੱਕ ਪਤਾ ਲੱਗ ਜਾਵੇਗਾ ਕਿ ਬਿਹਾਰ ਵਿਚ ਕਿਹੜੀ ਪਾਰਟੀ ਸੱਤਾ ’ਚ ਆਏਗੀ।  

ਚੰਡੀਗੜ੍ਹ/ਬਿਊਰੋ ਨਿਊਜ਼ 

ਸਰਜੀਕਲ ਸਟਰਾਈਕ ਦੇ ਹੀਰੋ ਰਹੇ ਰਿਟਾਇਰਡ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਦੀ ਕਾਰ ਨਾਲ ਜ਼ੀਰਕਪੁਰ ਫਲਾਈਵਰ ’ਤੇ ਵੀਆਈਪੀ ਕਾਫਲੇ ਵਿਚ ਸ਼ਾਮਲ ਪੰਜਾਬ ਪੁਲਿਸ ਦੀ ਇਕ ਗੱਡੀ ਟਕਰਾ ਗਈ। ਇਸਦੇ ਚੱਲਦਿਆਂ ਡੀ.ਐਸ. ਹੁੱਡਾ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਟੱਕਰ ਜਾਣ ਬੁੱਝ ਕੇ ਮਾਰੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲਿਸ ਕਰਮੀ ਰੁਕੇ ਨਹੀਂ, ਬਲਕਿ ਤੇਜ਼ੀ ਨਾਲ ਆਪਣਾ ਵਾਹਨ ਭਜਾ ਕੇ ਲੈ ਗਏ। ਰਿਟਾਇਰਡ ਲੈਫਟੀਨੈਂਟ ਨੇ ਪੰਜਾਬ ਪੁਲਿਸ ਦੀ ਇਸ ਹਰਕਤ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕਾਨੂੰਨ ਦੀ ਰੱਖਿਆ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਅਜਿਹੀ ਲਾਪਰਵਾਹੀ ਨਾਲ ਵਿਭਾਗ ਦੀ ਸ਼ਾਖ ਨੂੰ ਦਾਗ ਲੱਗਦਾ ਹੈ। ਡੀ.ਐਸ. ਹੁੱਡਾ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ’ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸਪੈਸ਼ਲ ਡੀਜੀਪੀ ਟਰੈਫਿਕ ਏ.ਐਸ. ਰਾਏ ਨੂੰ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ। 

ਪੰਜਾਬ ਸਰਕਾਰ ਨੇ ਬਣਾਈ ਨਵੀਂ ਨੀਤੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਪਿੰਡਾਂ ਦੇ ਸਰਪੰਚ ਅਤੇ ਪੰਚ ਹੁਣ ਬਿਨਾ ਆਗਿਆ ਤੋਂ ਵਿਦੇਸ਼ ਨਹੀਂ ਜਾ ਸਕਣਗੇ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਇਸ ਨੂੰ ਲੈ ਕੇ ਇਕ ਨੀਤੀ ਬਣਾਈ ਗਈ ਹੈ। ਇਸ ਨੀਤੀ ਮੁਤਾਬਕ ਸਰਪੰਚਾਂ ਤੇ ਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਬਕਾਇਦਾ ਸਮਰੱਥ ਅਧਿਕਾਰੀ ਤੋਂ ਆਗਿਆ ਲੈਣੀ ਪਵੇਗੀ। ਇਸ ਦੇ ਚੱਲਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਜਦੋਂ ਸਰਪੰਚ ਤੇ ਪੰਚ ਵਿਦੇਸ਼ ਚਲੇ ਜਾਂਦੇ ਹਨ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਹਨ, ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਧਿਆਨ ਰਹੇ ਕਿ ਇਸ ਵੇਲੇ ਪੰਜਾਬ ਵਿਚ 13 ਹਜ਼ਾਰ 238 ਸਰਪੰਚ ਅਤੇ 83 ਹਜ਼ਾਰ 437 ਪੰਚਾਇਤ ਮੈਂਬਰ ਹਨ। ਪੰਚਾਇਤ ਵਿਭਾਗ ਵਲੋਂ ਪਹਿਲੀ ਵਾਰ ਅਜਿਹੀ ਨੀਤੀ ਬਣਾਈ ਗਈ ਹੈ, ਜਿਸ ਤਹਿਤ ਸਰਪੰਚਾਂ ਤੇ ਪੰਚਾਂ ਵਾਸਤੇ ਵਿਦੇਸ਼ ਜਾਣ ਲਈ ਛੁੱਟੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ। 

 

ਸੰਨੀ ਨੇ ਮੀਡੀਆ ਨੂੰ ਪਰਿਵਾਰ ਦੀ ਨਿੱਜਤਾ ਬਣਾ ਕੇ ਰੱਖਣ ਦੀ ਕੀਤੀ ਅਪੀਲ

ਮੁੰਬਈ/ਬਿਊਰੋ ਨਿਊਜ਼  

ਫਿਲਮ ਅਦਾਕਾਰ ਸੰਨੀ ਦਿਓਲ ਨੇ ਆਪਣੇ ਪਿਤਾ ਅਤੇ ਸੁਪਰਸਟਾਰ ਧਰਮਿੰਦਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਮੀਡੀਆ ਮੂਹਰੇ ਹੱਥ ਵੀ ਜੋੜ ਦਿੱਤੇ ਅਤੇ ਝਿੜਕ ਵੀ ਦਿੱਤਾ। ਸੰਨੀ ਨੇ ਮੀਡੀਆ ਨੂੰ ਪਰਿਵਾਰ ਦੀ ਨਿੱਜਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਸੰਨੀ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਕਿਹਾ। ਸੰਨੀ ਨੇ ਮੀਡੀਆ ਨੂੰ ਕਿਹਾ ਕਿ ਤੁਹਾਡੇ ਘਰ ਵਿਚ ਵੀ ਮਾਂ-ਬਾਪ ਹਨ ਅਤੇ ਤੁਹਾਡੇ ਵੀ ਬੱਚੇ ਹਨ, ਕੁਝ ਤਾਂ ਸੋਚੋ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬੁੱਧਵਾਰ ਸਵੇਰੇ ਧਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਧਰਮਿੰਦਰ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਸੀ ਕਿ ਧਰਮ ਜੀ ਦੇ ਪਰਿਵਾਰ ਦੇ ਕਹਿਣ ’ਤੇ ਉਨ੍ਹਾਂ ਨੂੰ ਘਰ ਭੇਜਿਆ ਹੈ ਅਤੇ ਹੁਣ ਧਰਮ ਜੀ ਦਾ ਇਲਾਜ ਉਨ੍ਹਾਂ ਦੇ ਘਰ ਵਿਚ ਹੀ ਚੱਲੇਗਾ। ਇਹ ਵੀ ਦੱਸਣਯੋਗ ਹੈ ਕਿ ਮੀਡੀਆ ’ਤੇ ਝੂਠੀ ਖਬਰ ਵੀ ਫੈਲ ਗਈ ਸੀ ਕਿ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ। ਇਸ ਨੂੰ ਲੈ ਕੇ ਧਰਮਿੰਦਰ ਦੇ ਪਰਿਵਾਰ ਨੇ ਨਰਾਜ਼ਗੀ ਪ੍ਰਗਟਾਈ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.