Tuesday, 16 June 2026

30 ਅਪ੍ਰੈਲ ਨੂੰ ਯਮਨੋਤਰੀ ਤੇ ਗੰਗੋਤਰੀ, 2 ਮਈ ਨੂੰ ਕੇਦਾਰਨਾਥ ਅਤੇ 4 ਮਈ ਬਦਰੀਨਾਥ ਧਾਮ ਦੇ ਖੁੱਲ੍ਹਣਗੇ ਕਪਾਟ

ਦੇਹਰਾਦੂਨ/ਬਿਊਰੋ ਨਿਊਜ਼ : ਚਾਰ ਧਾਮ ਦੀ ਯਾਤਰਾ ਭਲਕੇ 30 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 6 ਨਵੰਬਰ ਤੱਕ ਚੱਲੇਗੀ। ਸਭ ਤੋਂ ਪਹਿਲਾਂ 30 ਅਪੈ੍ਰਲ ਨੂੰ ਯਮਨੋਤਰੀ ਅਤੇ ਗੰਗੋਤਰੀ ਧਾਮ ਦੇ ਕਪਾਟ ਖੁੱਲ੍ਹਣਗੇ ਜਦਕਿ 2 ਮਈ ਨੂੰ ਕੇਦਾਰਨਾਥ ਅਤੇ 4 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣਗੇ। ਅੱਜ 29 ਅਪ੍ਰੈਲ ਦਿਨ ਮੰਗਲਵਾਰ ਨੂੰ ਮਾਂ ਗੰਗਾ ਦੀ ਡੋਲੀ ਮੁਖਬਾ ਤੋਂ ਗੰਗੋਤਰੀ ਧਾਮ ਲਈ ਰਵਾਨਾ ਹੋਵੇਗੀ, ਭੈਰੋ ਘਾਟੀ ’ਚ ਅਰਾਮ ਕਰਨ ਤੋਂ ਬਾਅਦ 30 ਅਪ੍ਰੈਲ ਨੂੰ ਡੋਲੀ ਗੰਗੋਤਰੀ ਧਾਮ ਪਹੁੰਚੇਗੀ। ਇਸ ਤੋਂ ਬਾਅਦ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ ਚਾਰ ਧਾਮ ਯਾਤਰਾ ਲਈ ਹੁਣ ਤੱਕ 20 ਲੱਖ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਜਦਕਿ ਰਜਿਸਟ੍ਰੇਸ਼ਨ ਫਿਲਹਾਲ ਜਾਰੀ ਹੈ। ਧਿਆਨ ਰਹੇ ਕਿ ਉਤਰਾਖੰਡ ਸਰਕਾਰ ਨੇ ਯਾਤਰਾ ਦੇ ਪਹਿਲੇ 1 ਮਹੀਨੇ ਤੱਕ ਵੀਆਈਪੀ ਦਰਸ਼ਨਾਂ ’ਤੇ ਰੋਕ ਲਗਾਈ ਹੋਈ ਹੈ।

  

ਸਰਪੰਚ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਚਲਾਉਣਗੇ ਨਸ਼ਿਆਂ ਖਿਲਾਫ਼ ਮੁਹਿੰਮ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਜਦਕਿ ਹੁਣ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਯਾਤਰਾ ਤਹਿਤ ਪੰਜਾਬ ਦੇ ਹਰ ਪਿੰਡ ਅਤੇ ਹਰ ਵਾਰਡ ਨੂੰ ਕਵਰ ਕੀਤਾ ਜਾਵੇਗਾ, ਜਿਸ ਲਈ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ’ਚ ਬੈਠਕਾਂ ਕੀਤੀਆਂ ਜਾਣਗੀਆਂ। ਜਦਕਿ 7 ਮਈ ਤੋਂ ਹਰ ਪਿੰਡ ਅਤੇ ਹਰ ਵਾਰਡ ’ਚ ਰੈਲੀਆਂ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਨਸ਼ਾ ਮੁਕਤੀ ਯਾਤਰਾ ਨੂੰ ਪਿੰਡਾਂ ਦੇ ਸਰਪੰਚ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਚਲਾਉਣਗੇ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦਾ ਵੀ ਇਸ ’ਚ ਅਹਿਮ ਯੋਗਦਾਨ ਰਹੇਗਾ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦੇ ਹੋਏ ਕਿਹਾ ਕਿ ਨਸ਼ਿਆਂ ਖਿਲਾਫ ਅਸੀਂ ਸਾਰੇ ਮਿਲ ਕੇ ਲੜਾਂਗੇ। ਕਿਉਂਕਿ ਜਦੋਂ ਤੱਕ ਇਸ ਮੁਹਿੰਮ ’ਚ ਆਮ ਲੋਕ ਸ਼ਾਮਲ ਨਹੀਂ ਹੋਣਗੇ। ਉਦੋਂ ਤੱਕ ਇਸ ਮੁਹਿੰਮ ਨੂੰ ਕਾਮਯਾਬੀ ਨਹੀਂ ਮਿਲ ਸਕਦੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਸੀ, ਜਿਸ ਸਬੰਧੀ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਅਗਸਤ 2025 ਤੱਕ ਰਹੇਗੀ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ ਸ਼ੁਰੂ ਹੋ ਕੇ ਅਗਸਤ 2025 ਤੱਕ ਚੱਲੇਗੀ। ਮੀਡੀਆ ਰਿਪੋਰਟਾਂ ਅਤੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਸਾਲ ਪੰਜ ਜੱਥੇ, ਹਰੇਕ ਵਿਚ 50 ਸ਼ਰਧਾਲੂ ਹੋਣਗੇ, ਉੱਤਰਾਖੰਡ ਤੋਂ ਲਿਪੁਲੇਖ ਦੱਰੇ ਰਾਹੀਂ ਯਾਤਰਾ ਕਰਨਗੇ। ਇਸੇ ਤਰ੍ਹਾਂ, 10 ਜੱਥੇ, ਹਰੇਕ ਵਿਚ 50 ਸ਼ਰਧਾਲੂ ਹੋਣਗੇ, ਸਿੱਕਮ ਤੋਂ ਨਾਥੂ ਲਾ ਦੱਰੇ ਰਾਹੀਂ ਯਾਤਰਾ ਕਰਨਗੇ। ਅਰਜ਼ੀਆਂ ਸਵੀਕਾਰ ਕਰਨ ਲਈ ਵੈੱਬਸਾਈਟ ਖੋਲ੍ਹ ਦਿੱਤੀ ਗਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਰਾਜ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੇ ਸਾਂਝੇ ਯਤਨਾਂ ਨਾਲ ਕੀਤੀ ਜਾਵੇਗੀ। ਕੋਵਿਡ ਮਹਾਂਮਾਰੀ ਕਾਰਨ ਸਾਲ 2020 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਨਹੀਂ ਹੋ ਸਕੀ।   

  

ਕਿਹਾ : ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਨੂੰ ਲਿਆਓ

ਲੁਧਿਆਣਾ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਦੋ ਦਿਨਾ ਲੁਧਿਆਣਾ ਦੌਰੇ ’ਤੇ ਹਨ। ਇਸੇ ਦੌਰਾਨ ਉਨ੍ਹਾਂ ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਵਰਕਰਾਂ ਅਤੇ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ। ਸੁਖਬੀਰ ਬਾਦਲ ਵੱਲੋਂ ਲੁਧਿਆਣਾ ਪੱਛਮੀ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਰਣਨੀਤੀ ਵੀ ਬਣਾਈ ਜਾ ਰਹੀ ਹੈ। ਜਿਸ ਦੇ ਲਈ ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਨਿਵਾਸ ’ਤੇ ਅਕਾਲੀ ਵਰਕਰਾਂ ਕੋਲੋਂ ਚੋਣ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਅਕਾਲੀ ਦਲ ਨੂੰ ਲਿਆਓ। ਉਨ੍ਹਾਂ ਅੱਗੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਸਬੰਧੀ ਬਰਾਬਰਤਾ ਨਾਲ ਸੋਚਦਾ ਹੈ।  ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਮਤਭੇਦਾਂ ਦੇ ਚਲਦਿਆਂ ਜ਼ਿਲ੍ਹਾ ’ਚ ਸਰਗਰਮ ਨਹੀਂ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋ ਦਿਨਾ ਦੌਰੇ ਦੌਰਾਨ ਸੁਖਬੀਰ ਸਿੰਘ ਬਾਦਲ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.