Tuesday, 16 June 2026

2021 ਦੀਆਂ ਸੰਸਦੀ ਚੋਣਾਂ ’ਚ 18 ਪੰਜਾਬੀਆਂ ਨੇ ਜਿੱਤ ਕੀਤੀ ਸੀ ਦਰਜ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਐਤਕੀਂ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਚੁਣੇ ਗਏ ਹਨ। ਇਸ ਤੋਂ ਪਹਿਲਾਂ 2021 ਵਿਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ। ਇਸ ਦੌਰਾਨ ਬਰੈਂਪਟਨ ਵਿੱਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ ਪੰਜ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਹੈ। ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਹੈ। ਉਧਰ ਇੱਥੋਂ 2 ਕੰਜ਼ਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਅਤੇ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ ਹੈ। ਹਾਲਾਂਕਿ ਇਕ ਵੱਡੇ ਰਾਜਨੀਤਿਕ ਘਟਨਾਕ੍ਰਮ ਵਿਚ ਐੱਨਡੀਪੀ ਪ੍ਰਧਾਨ ਅਤੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ ਵਿਚ ਬੁਰੀ ਤਰ੍ਹਾਂ ਹਾਰ ਗਏ ਅਤੇ ਤੀਜੇ ਸਥਾਨ ‘ਤੇ ਰਹੇ। ਆਪਣੀ ਹਾਰ ਤੋਂ ਬਾਅਦ ਉਨ੍ਹਾਂ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਅਮਰਜੀਤ ਗਿੱਲ ਤੋਂ ਹਾਰ ਗਏ ਹਨ। ਲਿਬਰਲ ਪਾਰਟੀ ਦੇ ਪ੍ਰਮੁੱਖ ਜੇਤੂ ਓਕਵਿਲ ਈਸਟ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ , ਡੋਰਵਲ ਲਾਚੀਨ ਤੋਂ ਅੰਜੂ ਢਿੱਲੋਂ , ਸਰੀ ਨਿਊਟਨ ਤੋਂ ਸੁਖ ਧਾਲੀਵਾਲ

ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ, ਸਰੀ ਸੈਂਟਰ ਤੋਂ ਰਣਦੀਪ ਸਰਾਏ ,ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ, ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ, ਕੰਸਰਵੇਟਿਵ ਪਾਰਟੀ ਦੇ ਪ੍ਰਮੁੱਖ ਜੇਤੂ, ਕੈਲਗਰੀ ਈਸਟ ਤੋਂ ਜਸਰਾਜ ਹੱਲਣ,  ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਆਕਸਫੋਰਡ ਤੋਂ ਅਰਪਨ ਖੰਨਾ, ਐਡਮਿੰਟਨ ਗੇਟਵੇ ਤੋਂ ਟਿਮ ਉੱਪਲ, ਮਿਲਟਨ ਈਸਟ ਤੋਂ ਪਰਮ ਗਿੱਲ, ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ, ਐਡਮਿੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ , ਵਿੰਡਸਰ ਵੈਸਟ ਤੋਂ ਹਰਬ ਗਿੱਲ ਨੇ ਜਿੱਤ ਦਰਜ ਕੀਤੀ ਹੈ।

ਹਰਿਆਣਾ ਨੂੰ ਜਾਣ ਵਾਲਾ ਪਾਣੀ ਸਾਢੇ 9 ਹਜ਼ਾਰ ਕਿਊਸਿਕ ਤੋਂ ਘਟਾ ਕੇ 4 ਹਜ਼ਾਰ ਕਿਊਸਿਕ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਮਾਨ ਸਰਕਾਰ ਨੇ ਭਾਖੜਾ ਨਹਿਰ ਤੋਂ ਹਰਿਆਣਾ ਨੂੰ ਮਿਲਣ ਵਾਲੇ ਪਾਣੀ ਨੂੰ ਸਾਢੇ 9 ਹਜ਼ਾਰ ਕਿਊਸਿਕ ਤੋਂ ਘਟਾ ਕੇ 4 ਹਜ਼ਾਰ ਕਿਊਸਿਕ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ 15 ਦਿਨ ਪਹਿਲਾਂ ਲਏ ਗਏ ਇਸ ਫੈਸਲੇ ਨਾਲ ਹਰਿਆਣਾ ਵਾਸੀਆਂ ਨੂੰ ਪੀਣ ਵਾਲੀ ਪਾਣੀ ਅਤੇ ਸਿੰਚਾਈ ਨੂੰ ਲੈ ਕੇ ਵੱਡੀ ਕਿੱਲਤ ਹੋ ਸਕਦੀ ਹੈ ਅਤੇ ਇਸ ਕਿੱਲਤ ਦਾ ਅਸਰ ਆਉਂਦੀ 20 ਮਈ ਤੱਕ ਸਾਹਮਣੇ ਆਵੇਗਾ।  ਪੰਜਾਬ ਸਰਕਾਰ ਦੇ ਇਸ ਫੈਸਲੇ ’ਤੇ ਹਰਿਆਣਾ ਸਰਕਾਰ ਨੇ ਸਖਤ ਇਤਰਾਜ਼ ਪ੍ਰਟਾਇਆ ਹੈ। ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਵੀ ਕੀਤੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸ਼ਰਤਾਂ ਅਨੁਸਾਰ ਹਰਿਆਣਾ ਨੂੰ ਪੂਰਾ ਸਾਢੇ 9 ਹਜ਼ਾਰ ਕਿਊਸਿਕ ਪਾਣੀ ਦੇਣਾ ਪਵੇਗਾ।

ਜਾਂਚ ਟੀਮ ਨੇ ਬਾਜਵਾ ਦੇ ਮੋਬਾਇਲ ਫੋਨ ਦਾ ਮੰਗਿਆ ਸੀ ਪਾਸਵਰਡ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ’ਤੇ ਅੱਜ ਮੰਗਲਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਬਾਜਵਾ ਵੱਲੋਂ ਜਾਂਚ ਲਈ ਸੌਂਪੇ ਮੋਬਾਇਲ ਫੋਨ ਦਾ ਪਾਸਵਰਡ ਮੰਗਿਆ। ਇਸ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਮੇਰੇ ਨਿੱਜੀ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਸ ਤਰ੍ਹਾਂ ਦੇ ਨੋਟਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਆਉਂਦੀ 7 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਇਕ ਇੰਟਰਵਿਊ ਦੌਰਾਨ ਪੰਜਾਬ ਵਿਚ 50 ਗ੍ਰਨੇਡ ਆਉਣ ਦੀ ਗੱਲ ਕੀਤੀ ਸੀ। ਜਿਨ੍ਹਾਂ ਵਿਚੋਂ ਉਨ੍ਹਾਂ ਨੇ 18 ਦੇ ਇਸਤੇਮਾਲ ਹੋਣ ਅਤੇ 32 ਗ੍ਰਨੇਡ ਬਚੇ ਹੋਣ ਸਬੰਧੀ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਮੋਹਾਲੀ ਦੇ ਇਕ ਥਾਣੇ ’ਚ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕੋਲੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਬਾਜਵਾ ਦਾ ਮੋਬਾਇਲ ਫੋਨ ਜਮ੍ਹਾਂ ਕਰਵਾ ਲਿਆ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.