Monday, 22 June 2026

ਸਕੋਡਾ ਨੇ ਭਾਰਤ ਵਿੱਚ ਪੇਸ਼ ਕੀਤੀ ਹੁਣ ਤੱਕ ਦੀ ਸਭ ਤੋਂ ਤੇਜ਼ ਐਸ.ਯੂ.ਵੀ. ਕੋਡੀਅਕ ਆਰ.ਐਸ.

ਨਵੀਂ ਦਿੱਲੀ/ਬਿਊਰੋ ਨਿਊਜ਼
ਸਕੋਡਾ ਆਟੋ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਪਾਵਰਫੁਲ ਅਤੇ ਹਾਈ-ਪਰਫਾਰਮੈਂਸ  ਐਸ.ਯੂ.ਵੀ. ਕੋਡੀਅਕ ਆਰ.ਐਸ. ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਗਾਹਕ 3 ਲੱਖ ਰੁਪਏ ਦੀ ਟੋਕਨ ਰਕਮ ਦੇ ਕੇ ਇਸ ਪ੍ਰੀਮੀਅਮ ਐਸ.ਯੂ.ਵੀ. ਨੂੰ ਬੁੱਕ ਕਰ ਸਕਦੇ ਹਨ। ਸਕੋਡਾ ਕੋਡੀਅਕ ਆਰ.ਐਸ.    ਇੱਕ ਲਿਮਿਟਡ ਐਡੀਸ਼ਨ ਮਾਡਲ ਹੈ ਅਤੇ ਭਾਰਤ ਵਿੱਚ ਇਸ ਦੀਆਂ ਸਿਰਫ਼ 50 ਯੂਨਿਟਾਂ ਹੀ ਵਿਕਰੀ ਲਈ ਉਪਲਬਧ ਹੋਣਗੀਆਂ। ਇਸ ਕਰਕੇ ਇਹ ਐਸ.ਯੂ.ਵੀ. ਕਾਰ ਪ੍ਰੇਮੀਆਂ ਅਤੇ ਪਰਫਾਰਮੈਂਸ ਵਾਹਨਾਂ ਦੇ ਸ਼ੌਕੀਨਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਸ ਐਸ.ਯੂ.ਵੀ. ਵਿੱਚ 2.0 ਲੀਟਰ ਟੀ.ਐਸ.ਆਈ. ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ ਸ਼ਾਨਦਾਰ ਤਾਕਤ ਅਤੇ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ। ਕੰਪਨੀ ਦੇ ਮੁਤਾਬਕ ਇਹ ਗੱਡੀ ਤੁਰੰਤ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹਾਸਲ ਕਰ ਸਕਦੀ ਹੈ।  ਕੋਡੀਅਕ ਆਰ.ਐਸ. ਦਾ ਡਿਜ਼ਾਈਨ ਕਾਫ਼ੀ ਅਗਰੈਸਿਵ ਅਤੇ ਸਪੋਰਟੀ ਰੱਖਿਆ ਗਿਆ ਹੈ। ਇਸਦੇ ਨਾਲ ਹੀ ਗੱਡੀ ਵਿੱਚ ਆਧੁਨਿਕ ਟੈਕਨੋਲੋਜੀ ਅਤੇ ਸੁਰੱਖਿਆ ਫੀਚਰ ਵੀ ਸ਼ਾਮਲ ਕੀਤੇ ਗਏ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.