New Delhi : ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪੈਸੇਂਜਰ ਵਾਹਨ ਰੇਂਜ ਦੀਆਂ ਕੀਮਤਾਂ ਵਿੱਚ 1 ਜੁਲਾਈ 2026 ਤੋਂ 1.5 ਫੀਸਦੀ ਤੱਕ ਵਾਧਾ ਕਰੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਾਧਾ ਸਿਰਫ਼ ਪੈਟਰੋਲ ਅਤੇ ਡੀਜ਼ਲ ਗੱਡੀਆਂ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਕੰਪਨੀ ਦੀਆਂ ਇਲੈਕਟ੍ਰਿਕ ਗੱਡੀਆਂ (EVs) ‘ਤੇ ਵੀ ਲਾਗੂ ਹੋਵੇਗਾ।
ਕੰਪਨੀ ਦੇ ਮੁਤਾਬਕ ਕੀਮਤਾਂ ਵਿੱਚ ਵੱਧ ਤੋਂ ਵੱਧ 1.5 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ। ਹਾਲਾਂਕਿ ਸਾਰੇ ਮਾਡਲਾਂ ‘ਤੇ ਇੱਕੋ ਜਿਹਾ ਵਾਧਾ ਨਹੀਂ ਹੋਵੇਗਾ। ਟਾਟਾ ਮੋਟਰਜ਼ ਨੇ ਸਪੱਸ਼ਟ ਕੀਤਾ ਹੈ ਕਿ ਕੀਮਤਾਂ ਵਿੱਚ ਤਬਦੀਲੀ ਮਾਡਲ ਅਤੇ ਵੇਰੀਐਂਟ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।
1 ਜੁਲਾਈ ਤੋਂ ਮਹਿੰਗੀਆਂ ਹੋਣਗੀਆਂ Tata ਦੀਆਂ ਗੱਡੀਆਂ! ICE ਤੋਂ ਲੈ ਕੇ EV ਤੱਕ ਵਧਣਗੀਆਂ ਕੀਮਤਾਂ
- ਭਾਰਤ
- Posted On


