Thursday, 18 June 2026

‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਹਰਭਜਨ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅੰਮਿ੍ਰਤਸਰ ਦੇ ਹਵਾਈ ਅੱਡੇ ਦੇ ਵਿਸਥਾਰ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮਿ੍ਰਤਸਰ ਤੋਂ ਅਮਰੀਕਾ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਹਰਭਜਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਿਆ ਹੈ ਕਿ ਅੰਮਿ੍ਰਤਸਰ ਦਾ ਹਵਾਈ ਅੱਡਾ ਛੋਟਾ ਹੈ ਅਤੇ ਇਸਦੇ ਵਿਸਥਾਰ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕ ਇਹੋ ਜਿਹਾ ਸੂਬਾ ਹੈ, ਜਿਥੋਂ ਜ਼ਿਆਦਾਤਰ ਯਾਤਰੀ ਕੈਨੇਡਾ ਜਾਂ ਅਮਰੀਕਾ ਜਾਂਦੇ ਹਨ। ਇਸ ਲਈ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਜੇਕਰ ਕੈਨੇਡਾ ਜਾਂ ਅੰਮਿ੍ਰਤਸਰ ਨੂੰ ਸਿੱਧੀ ਫਲਾਈਟ ਚੱਲਦੀ ਹੈ ਤਾਂ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕਾਫੀ ਲਾਭ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਹੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਵੀ ਅੰਮਿ੍ਰਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਬਰਤਾਨੀਆ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮਾਮਲਾ ਸੰਸਦ ਵਿਚ ਉਠਾਇਆ ਗਿਆ ਸੀ।

ਚੰਡੀਗੜ੍ਹ : ਡਬਲਯੂਟੀਸੀ (ਨੋਏਡਾ) ਡਿਵੈਲਪਮੈਂਟ ਕੰਪਨੀ ਦੇ ਚਾਲਕ ਬਿਲਡਰ ਆਸ਼ੀਸ਼ ਭੱਲਾ ਦੇ ਖਿਲਾਫ ਕਈ ਨਿਵੇਸ਼ਕਾਂ ਨੇ ਅਰਬਾਂ ਰੁਪਏ ਹੜਪਣ ਦੇ ਦੋਸ਼ ਲਗਾਏ ਹਨ। ਬਿਲਡਰ ਨੇ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕੀਤੇ ਤੇ ਗਮਾਡਾ ਨੂੰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ। ਇਸ ’ਤੇ ਗਮਾਡਾ ਨੇ ਇਸ ਪ੍ਰੋਜੈਕਟ ਨੂੰ ਮੁੜ ਕਬਜਾ ਲੈ ਲਿਆ ਅਤੇ ਹੁਣ ਨਿਲਾਮੀ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਨਿਲਾਮੀ ਤੋਂ ਪਹਿਲਾਂ ਆਪਣੇ ਹਿੱਤਾਂ ਦੀ ਸੰਭਾਲ ਕਰਨ ਦੀ ਮੰਗ ਕੀਤੀ ਹੈ। ਨਿਵੇਸ਼ਕਾਂ ਨੇ ਦੋਸ਼ ਲਗਾਇਆ ਹੈ ਕਿ ਡਬਲਯੂਟੀਸੀ ਦਾ ਮੁਲਕ ਭਰ ਦੇ 17 ਹੋਰ ਪ੍ਰੋਜੈਕਟਾਂ ’ਚ ਵੀ ਨਿਧੀਆਂ ਦੀ ਹੇਰਾਫੇਰੀ ਦਾ ਇਤਿਹਾਸ ਹੈ ਅਤੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ’ਚ ਆਯੋਜਿਤ ਇਕ ਪ੍ਰੈਸ ਵਾਰਤਾ ’ਚ ਨਿਵੇਸ਼ਕਾਂ ਦੁਆਰਾ ਗਠਿਤ ਡਬਲਯੂਟੀਸੀ (ਨੋਏਡਾ) ਚੰਡੀਗੜ੍ਹ ਅਲੌਟੀਸ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸੰਸਥਾ ਦੇ ਪ੍ਰਧਾਨ ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਦੀ ਅਗਵਾਈ ਹੇਠ ਕੰਪਨੀ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਕੰਪਨੀ ਨੇ 2015 ’ਚ ਗਮਾਡਾ, ਐਸਏਐਸ ਨਗਰ (ਮੋਹਾਲੀ) ਦੁਆਰਾ ਆਯੋਜਿਤ ਨਿਲਾਮੀ ’ਚ 8 ਏਕੜ ਜ਼ਮੀਨ ਖਰੀਦੀ। ਭੂਮੀ ਅਲਾਟਮੈਂਟ ’ਤੇ ਡਬਲਯੂਟੀਸੀ ਨੇ ਨਿਲਾਮੀ ਮੁੱਲ ਦੀ 22 ਫੀਸਦੀ ਰਕਮ ਦੇਣ ਦੇ ਬਾਅਦ ਕਬਜ਼ਾ ਕਰ ਲਿਆ। ਗਮਾਡਾ ਦੁਆਰਾ ਜਾਰੀ ਅਲਾਟਮੈਂਟ ਪੱਤਰ ’ਚ ਡਬਲਯੂਟੀਸੀ ਨੂੰ ਅਲਾਟ ਕੀਤੀ ਜ਼ਮੀਨ ਦੇ ਕਿਸੇ ਵੀ ਹਿੱਸੇ ਨੂੰ ਵਿਕਸਿਤ ਕਰਨ ਅਤੇ ਵੇਚਣ ਦੀ ਆਜ਼ਾਦੀ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਡਬਲਯੂਟੀਸੀ ਨੇ ਉਕਤ ਅਲਾਟ ਕੀਤੀ ਜ਼ਮੀਨ ’ਤੇ ਵੱਖ-ਵੱਖ ਆਕਾਰ ਦੇ ਦਫ਼ਤਰ ਸਥਾਨਾਂ ਅਤੇ ਵਪਾਰਕ ਖੇਤਰ ਦੀ ਪੇਸ਼ਕਸ਼ ਕਰਦਿਆਂ ਇਕ ਵਪਾਰਕ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਨਿਵੇਸ਼ ’ਤੇ 10 ਫੀਸਦੀ ਦੀ ਨਿਸ਼ਚਿਤ ਵਾਪਸੀ ਦੀ ਪੇਸ਼ਕਸ਼ ਕੀਤੀ। ਇਹ ਵੀ ਯਕੀਨੀ ਬਣਾਇਆ ਗਿਆ ਕਿ ਵਪਾਰਕ ਪ੍ਰੋਜੈਕਟ ਮਾਰਚ 2021 ਤੱਕ ਪੂਰਾ ਹੋ ਜਾਵੇਗਾ ਅਤੇ ਸਬੰਧਤ ਇਕਾਈਆਂ ਦਾ ਭੌਤਿਕ ਕਬਜ਼ਾ ਵੱਖ-ਵੱਖ ਅਲੌਟੀਆਂ ਨੂੰ ਸੌਂਪ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰਤੀਵੇਦਨ ਨੂੰ ਸਹੀ ਮੰਨਦੇ ਹੋਏ ਲਗਭਗ 1200 ਨਿਵੇਸ਼ਕਾਂ ਨੇ ਦਫ਼ਤਰ ਸਥਾਨ ਜਾਂ ਵਪਾਰਕ ਖੇਤਰ ਲਈ ਵੱਖ-ਵੱਖ ਆਕਾਰ ਦੀਆਂ ਇਕਾਈਆਂ ਲਈ ਬੁਕਿੰਗ ਕੀਤੀ। ਜ਼ਿਆਦਾਤਰ ਨਿਵੇਸ਼ਕਾਂ ਨੇ 70 ਤੋਂ 90 ਫੀਸਦੀ ਤੱਕ ਦੀ ਵਿਕਰੀ ਰਕਮ ਪ੍ਰਾਪਤ ਕਰ ਲਈ ਸੀ ਪਰ ਡਬਲਯੂਟੀਸੀ ਨੇ ਅਲੌਟੀਆਂ ਤੋਂ ਇਕੱਠੀ ਕੀਤੀ ਰਕਮ ਦੇ ਅਨੁਪਾਤ ’ਚ ਨਿਰਮਾਣ ਕੰਮ ਨਹੀਂ ਕੀਤਾ ਅਤੇ ਅੰਤ ਵਿੱਚ ਮਾਰਚ 2022 ’ਚ ਨਿਰਮਾਣ ਕੰਮ ਅਤੇ ਨਿਸ਼ਚਿਤ ਵਾਪਸੀ ਦਾ ਭੁਗਤਾਨ ਬੰਦ ਕਰ ਦਿੱਤਾ। ਦੋਸ਼ ਹੈ ਕਿ ਡਬਲਯੂਟੀਸੀ ਨੇ ਵੱਖ-ਵੱਖ ਨਿਵੇਸ਼ਕਾਂ ਤੋਂ ਲਗਭਗ 432 ਕਰੋੜ ਰੁਪਏ ਇਕੱਠੇ ਕੀਤੇ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ ਤੋਂ 176 ਕਰੋੜ ਰੁਪਏ ਦਾ ਕਰਜ਼ ਵੀ ਲਿਆ। ਡਬਲਯੂਟੀਸੀ ਕੋਲ ਉਪਲਬਧ ਰਕਮ ਨੂੰ ਧਿਆਨ ’ਚ ਰੱਖਦੇ ਹੋਏ, ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਸੀ ਪਰ ਕੰਪਨੀ ਨੇ ਨਾ ਤਾਂ ਗਮਾਡਾ ਨੂੰ ਬਾਕੀ ਭੂਮੀ ਲਾਗਤ ਦਾ ਭੁਗਤਾਨ ਕੀਤਾ ਅਤੇ ਨਾ ਹੀ ਨਿਰਮਾਣ ਪੂਰਾ ਕੀਤਾ। ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਨੇ ਗਮਾਡਾ ਅਤੇ ਪੰਜਾਬ ਰੇਰਾ ਦੀਆਂ ਵੀ ਗਲਤੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਗਮਾਡਾ ਨੇ 2015 ’ਚ ਨਿਲਾਮੀ ਮੁੱਲ ਦੇ 131.33 ਕਰੋੜ ਰੁਪਏ ’ਚ 8 ਏਕੜ ਭੂਮੀ ਡਬਲਯੂਟੀਸੀ ਨੂੰ ਅਲਾਟ ਕੀਤੀ ਸੀ ਅਤੇ 25 ਫੀਸਦੀ ਭੁਗਤਾਨ ਪ੍ਰਾਪਤ ਕਰਨ ’ਤੇ ਕਬਜ਼ਾ ਦਿੱਤਾ। ਅਲਾਟਮੈਂਟ ਪੱਤਰ ’ਚ ਡਬਲਯੂਟੀਸੀ ਨੂੰ ਪ੍ਰੋਜੈਕਟ ਵੇਚਣ ਦੀ ਆਗਿਆ ਦਿੱਤੀ ਗਈ ਸੀ। ਬਾਅਦ ’ਚ ਗਮਾਡਾ ਨੇ ਨਾ ਤਾਂ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਅਤੇ ਨਾ ਹੀ ਜਨਹਿੱਤ ਦੀ ਸੁਰੱਖਿਆ ਲਈ ਕੋਈ ਸ਼ਰਤਾਂ ਰੱਖੀਆਂ। ਅੱਠ ਸਾਲ ਬਾਅਦ, ਜਦੋਂ ਡਬਲਯੂਟੀਸੀ ਨੇ ਈਐਮਆਈ ਦਾ ਭੁਗਤਾਨ ਨਹੀਂ ਕੀਤਾ, ਤਾਂ ਗਮਾਡਾ ਨੇ ਅਚਾਨਕ ਪਲਾਟ ਜ਼ਬਤ ਕਰ ਲਿਆ। ਉਹਨਾਂ ਦੱਸਿਆ ਕਿ ਪ੍ਰੋਜੈਕਟ ਪੰਜਾਬ ਰੇਰਾ ਨਾਲ ਰਜਿਸਟਰ ਹੈ। ਮਾਰਚ 2022 ਤੱਕ, ਡਬਲਯੂਟੀਸੀ ਨੇ 77.02 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਸੀ ਪਰ ਰੇਰਾ ਨੇ ਡਬਲਯੂਟੀਸੀ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ। ਡਬਲਯੂਟੀਸੀ ਨੇ ਸਮੇਂ-ਸਮੇਂ ’ਤੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੂੰ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਰਿਪੋਰਟਾਂ ਸੌਂਪੀਆਂ। ਇੱਥੋਂ ਤੱਕ ਕਿ 06.04.2023 ਦੀ ਰਿਪੋਰਟ ’ਚ ਵੀ ਪੁਸ਼ਟੀ ਕੀਤੀ ਗਈ ਕਿ 31.03.2022 ਤੱਕ 77.04 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਗਈ ਸੀ।   

 

 

 

 

  

-ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਬਾਰੇ ਸਿੱਖਿਅਤ ਕਰਨ ਲਈ ਆਪਣੀ ਕਿਸਮ ਦੀ ਅਨੂਠੀ ਡਿਜੀਟਲ ਮੁਹਿੰਮ ਹੈ

ਲੁਧਿਆਣਾ: ਜਿਵੇਂ-ਜਿਵੇਂ ਸਾਡੀ ਜ਼ਿੰਦਗੀ ਬਦਲਦੀ ਹੈ, ਉਸੇ ਤਰ੍ਹਾਂ ਸਾਡੇ ਟੀਚੇ, ਜੀਵਨਸ਼ੈਲੀ, ਖਰਚੇ, ਰਹਿਣ-ਸਹਿਣ ਦੀ ਲਾਗਤ ਅਤੇ ਸੁਪਨੇ ਵੀ ਬਦਲਦੇ ਹਨ। ਪਰ ਸਾਡੇ ਵਿੱਚੋਂ ਕਿੰਨੇ ਅਸਲ ਵਿੱਚ ਆਪਣੇ ਪੈਸੇ ਨੂੰ ਉਹ ਪ੍ਰਮੋਸ਼ਨ ਦੇਣ ਬਾਰੇ ਸੋਚਦੇ ਹਨ ਜਿਸਦਾ ਇਹ ਹੱਕਦਾਰ ਹੈ? ਅਜਿਹਾ ਪੈਸਾ ਜੋ ਸਾਡੀ ਦੌਲਤ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਸਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ।

ਸਾਰਿਆਂ ਨੂੰ ਜ਼ਿੰਦਗੀ ਵਿੱਚ ਗ੍ਰੋਥ ਚਾਹੀਦੀ ਹੈ, ਸਾਰਿਆਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਚਾਹੀਦੀ ਹੈ,

ਉਸੇ ਤਰ੍ਹਾਂ ਦੌਲਤ ਸਿਰਜਣ ਲਈ ਤੁਹਾਡੇ ਸਿਪ ਨੂੰ ਵੀ ਪ੍ਰਮੋਸ਼ਨ ਚਾਹੀਦੀ ਹੈ!

ਇਸ ਗੱਲ ਨੂੰ ਪਛਾਣਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਜਾਗਰੂਕਤਾ ਪੈਦਾ ਕਰਨ ਅਤੇ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਅਤੇ ਲੰਬੇ ਸਮੇਂ ਦੌਰਾਨ ਉਹਨਾਂ ਦੀ ਦੌਲਤ ਵਧਾਉਣ ਵਿੱਚ ਇਸਦੀ ਭੂਮਿਕਾ ਬਾਰੇ ਸਿੱਖਿਅਤ ਲਈ ਇੱਕ ਵਿਲੱਖਣ ਡਿਜੀਟਲ ਮੁਹਿੰਮ ਹੈ। ਇਹ ਮੁਹਿੰਮ 30 ਸਕਿੰਟਾਂ ਦੀਆਂ ਤਿੰਨ ਛੋਟੀਆਂ ਫਿਲਮਾਂ ਦੀ ਇੱਕ ਲੜੀ ਹੈ, ਜਿਸਦਾ ਮਕਸਦ ਨਿਵੇਸ਼ਕਾਂ ਨੂੰ ਉਹਨਾਂ ਦੇ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) 'ਤੇ ਇੱਕ ਟੌਪ-ਅੱਪ ਸਹੂਲਤ ਦੀ ਚੋਣ ਕਰਕੇ ਆਪਣੇ ਪੈਸੇ ਨੂੰ ਸਹੀ ਪ੍ਰਮੋਸ਼ਨ ਦੇਣ ਦੀ ਧਾਰਨਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।

ਸਿਪਾਂ, ਨਿਵੇਸ਼ ਦੇ ਪ੍ਰਸਿੱਧ ਸਾਧਨ ਹਨ ਜੋ ਨਿਵੇਸ਼ਕਾਂ ਨੂੰ ਨਿਯਮਿਤ ਅੰਤਰਾਲਾਂ (ਮਹੀਨਾਵਾਰ, ਤਿਮਾਹੀ, ਆਦਿ) 'ਤੇ ਕਿਸੇ ਮਿਉਚੁਅਲ ਫੰਡ ਸਕੀਮ ਵਿੱਚ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਨ ਦੀ ਸਹੂਲਤ ਦਿੰਦੀਆਂ ਹਨ। ਸਿਪ ਟੌਪ-ਅੱਪ ਇਸ ਧਾਰਨਾ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦਾ ਹੈ। ਇਸ ਸਹੂਲਤ ਨਾਲ ਨਿਵੇਸ਼ਕ ਪਹਿਲਾਂ ਤੋਂ ਪਰਿਭਾਸ਼ਿਤ ਅੰਤਰਾਲਾਂ 'ਤੇ, ਆਪਣੀ ਸਿਪ ਨੂੰ ਇੱਕ ਨਿਸ਼ਚਿਤ ਰਕਮ ਜਾਂ ਪ੍ਰਤਿਸ਼ਤ ਦੁਆਰਾ ਵਧਾ ਸਕਦੇ ਹਨ। ਸਿਪ ਟੌਪ-ਅੱਪ ਵਿੱਚ ਮਹਿੰਗਾਈ, ਬਦਲਦੀਆਂ ਜੀਵਨ ਸ਼ੈਲੀਆਂ, ਖਰਚਿਆਂ ਆਦਿ ਨੂੰ ਧਿਆਨ ਵਿੱਚ ਰੱਖ ਸਕਦਾ ਹੈ, ਅਤੇ ਇਸ ਤਰ੍ਹਾਂ ਨਿਵੇਸ਼ਕਾਂ ਦੀ ਨਿਯਮਿਤ ਆਮਦਨ ਦੇ ਅਨੁਸਾਰ ਬਚਤ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।

ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਅਸਲ ਜੀਵਨ ਦੀਆਂ ਸਥਿਤੀਆਂ ਦੀ ਵਰਤੋਂ ਕਰਦੇ ਹੋਏ, ਨਿਵੇਸ਼ਕਾਂ ਨੂੰ ਉਹਨਾਂ ਦੇ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਵਾਸਤੇ ਟੌਪ-ਅੱਪ ਯੋਜਨਾ ਦੀ ਚੋਣ ਕਰਨ ਲਈ ਪ੍ਰੇਰਿਤ ਕਰਦਾ ਹੈ। ਮਕਸਦ ਸਿਪ ਟੌਪ-ਅੱਪ ਦੀ ਸ਼ਕਤੀ ਦਾ ਪ੍ਰਚਾਰ ਕਰਕੇ ਵੱਧਦੀਆਂ ਇੱਛਾਵਾਂ ਅਤੇ ਨਿਵੇਸ਼ ਰਣਨੀਤੀਆਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦਾ ਮਕਸਦ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਵਿੱਚ ਨਿਵੇਸ਼ ਕਰਨ, ਇਸ ਨੂੰ ਉਹਨਾਂ ਦੇ ਬਦਲਦੇ ਟੀਚਿਆਂ, ਜੀਵਨ ਸ਼ੈਲੀ, ਖਰਚਿਆਂ, ਸੁਪਨਿਆਂ ਆਦਿ ਦੇ ਬਰਾਬਰ ਲਿਆਉਣ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਸ਼ੁਰੂਆਤ 'ਤੇ ਟਿੱਪਣੀ ਕਰਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਦੇ ਸੀਈਓ, ਕੈਲਾਸ਼ ਕੁਲਕਰਨੀ ਨੇ ਕਿਹਾ, “ਸਿਪਾਂ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਿਟੇਲ ਨਿਵੇਸ਼ਕਾਂ ਦਾ ਮਨਪਸੰਦ ਤਰੀਕਾ ਬਣ ਰਹੀਆਂ ਹਨ। ਸਾਡੀ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਮੁਹਿੰਮ ਦੇ ਜ਼ਰੀਏ, ਅਸੀਂ ਸਿਪ ਟੌਪ-ਅੱਪ ਦੀ ਕੰਪਾਉਂਡਿੰਗ ਦੀ ਸ਼ਕਤੀ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ, ਜਿਸ ਨਾਲ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਿਵੇਸ਼ਕਾਂ ਨੂੰ ਪਤਾ ਹੋਵੇ ਕਿ ਟੌਪ-ਅੱਪ ਉਹਨਾਂ ਨੂੰ ਉਹਨਾਂ ਦੇ ਨਿਵੇਸ਼ਾਂ ਨੂੰ ਉਹਨਾਂ ਦੇ ਮੌਜੂਦਾ ਆਮਦਨੀ ਪੱਧਰਾਂ ਦੇ ਬਰਾਬਰ ਲਿਆਉਣ ਅਤੇ ਇਸ ਤਰ੍ਹਾਂ ਉਹਨਾਂ ਦੇ ਵਿੱਤੀ ਭਵਿੱਖ ਨੂੰ ਨਿਯੰਤਰਣ ਵਿੱਚ ਰੱਖਣ ਦੇ ਸਮਰੱਥ ਬਣਾ ਸਕਦਾ ਹੈ।"

ਇਸ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਬੋਰਨਹਾਈ ਡਿਜੀਟਲ ਦੇ ਵਾਈਸ ਪ੍ਰੈਜ਼ੀਡੈਂਟ ਸੰਦੀਪ ਸ਼੍ਰੀਕੁਮਾਰ ਨੇ ਕਿਹਾ, "ਉਦਯੋਗ ਦਾ ਡਾਟਾ ਦਰਸਾਉਂਦਾ ਹੈ ਕਿ 31 ਮਾਰਚ, 2024 ਤੱਕ ਭਾਰਤ ਵਿੱਚ 4,846 ਲੱਖ ਤੋਂ ਵੱਧ ਲੋਕਾਂ ਕੋਲ ਸਿਪਾਂ ਹਨ, ਪਰ ਸਿਰਫ 0.50% (ਲਗਭਗ 240,000 ਸਿਪਾਂ), ਟੌਪ-ਅੱਪ ਵਿਸ਼ੇਸ਼ਤਾ ਦੀ ਵਰਤੋਂ ਕਰਦੀਆਂ ਹਨ। ਇਸ ਡੇਟਾ ਤੋਂ ਮਿਲੀ ਸੂਝ ਨੇ ਇਸ ਮੁਹਿੰਮ ਲਈ ਚੰਗਿਆੜੀ ਨੂੰ ਜਗਾਇਆ। ਸਾਡਾ ਮੰਨਣਾ ਹੈ ਕਿ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਰਾਹੀਂ ਆਪਣੀ ਸਿਪ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਬਾਰੇ ਸਿੱਖਿਅਤ ਕਰਕੇ ਵਿੱਤੀ ਜ਼ਿੰਮੇਵਾਰੀ ਅਤੇ ਨਿਵੇਸ਼ ਬਾਰੇ ਧਾਰਨਾ ਨੂੰ ਨਵਾਂ ਆਕਾਰ ਦੇ ਸਕਦਾ ਹੈ।"

ਤੁਸੀਂ ਡਿਜੀਟਲ ਫਿਲਮਾਂ ਇੱਥੇ ਦੇਖ ਸਕਦੇ ਹੋ: YT link

 

ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਜਤਾਇਆ ਇਤਰਾਜ਼

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਡੀਜੀਪੀ ਵੱਲੋਂ ਕਿਸਾਨਾਂ ਦੇ ਰੋਸ ਮਾਰਚ ਨੂੰ ਰੋਕਣ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੇ ਫੈਸਲੇ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਦੋ ਪੰਨਿਆਂ ਦੇ ਪੱਤਰ ਵਿਚ ਸੰਧਵਾਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਜਦੋਂਕਿ ਕਿਸਾਨ ਆਪਣੇ ਹੱਕਾਂ ਲਈ ਪੰਜਾਬ ’ਚ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ। ਸੰਧਵਾਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਵੱਲੋਂ ਸ਼ੰਭੂ ਸਰਹੱਦ ’ਤੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਵਿਚ ਭੂਮਿਕਾ ਨਿਭਾਉਣ ਵਾਲੇ ਛੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਹਾਦਰੀ ਦੇ ਮੈਡਲ ਦੇਣ ਦੀ ਸਿਫ਼ਾਰਸ਼ ’ਤੇ ਸਖ਼ਤ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਇੱਕ ਖ਼ਤਰਨਾਕ ਮਿਸਾਲ ਕਾਇਮ ਕਰ ਸਕਦਾ ਹੈ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.