Tuesday, 16 June 2026

ਜਗਤਾਰ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਕਰਵਾਇਆ ਗਿਆ ਭਰਤੀ

ਜ਼ੀਰਕਪੁਰ/ਬਿਊਰੋ ਨਿਊਜ਼ : ਜ਼ੀਰਕਪੁਰ ’ਚ ਅੱਜ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਪੁਲਿਸ ਸਟੇਸ਼ਨ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਵਾਪਰੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲਾ ਜਗਤਾਰ ਸਿੰਘ ਨੇੜਲੇ ਦਫ਼ਤਰ ਵਿਖੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਲਈ ਆਇਆ ਹੋਇਆ ਸੀ। ਇਸ ਦੌਰਾਨ ਡਾਕੂਮੈਂਟ ਸੈਂਟਰ ਦੇ ਬਾਹਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ, ਜੋ ਕਿ ਪ੍ਰਾਪਰਟੀ ਡੀਲਰ ਦੇ ਲੱਕ ’ਤੇ ਵੱਜੀ, ਉਸਨੂੰ ਜ਼ਖ਼ਮੀ ਹਾਲਤ ’ਚ ਇਥੋਂ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਹਮਲਾਵਰਾਂ ਨੇ ਹੈਲਮੇਟ ਪਾਏ ਹੋਏ ਸੀ ਅਤੇ ਉਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਗਾਈਡਿਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ ਜੰਗੀ ਬੇੜਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ’ਚ ਜੰਗੀ ਬੇੜਾ ਆਈਐੱਨਐੱਸ ਤਮਾਲ ਪਹਿਲੀ ਜੁਲਾਈ ਨੂੰ ਸ਼ਾਮਲ ਕੀਤਾ ਜਾਵੇਗਾ। ਰੂਸ ਵੱਲੋਂ ਤਿਆਰ ਕੀਤਾ ਗਿਆ ਇਹ ਬੇੜਾ ਗਾਈਡਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੇੜੇ ਵਿੱਚ ਲੱਗਿਆ 26 ਫ਼ੀਸਦ ਸਮਾਨ ਸਵਦੇਸ਼ੀ ਹੈ, ਜਿਨ੍ਹਾਂ ਵਿੱਚ ਸਮੁੰਦਰ ਅਤੇ ਜ਼ਮੀਨ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਲੰਬੀ ਦੂਰੀ ਦੀ ਬ੍ਰਹਮੋਸ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ। ਭਾਰਤੀ ਜਲ ਸੈਨਾ ਅਨੁਸਾਰ ਇਹ 125 ਮੀਟਰ ਲੰਬਾ ਅਤੇ 3,900 ਟਨ ਵਜਨੀ ਬੇੜੇ ਦੀ ਵੱਡੀ ਮਾਰੂ ਸਮਰੱਥਾ ਹੈ ਕਿਉਂਕਿ ਇਹ ਭਾਰਤੀ ਅਤੇ ਰੂਸੀ ਤਕਨੀਕ ਦਾ ਸਰਵੋਤਮ ਸੁਮੇਲ ਹੈ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਨਾ ਸਿਰਫ ਭਾਰਤੀ ਜਲ ਸੈਨਾ ਦੀ ਵਧਦੀ ਸਮਰੱਥਾ ਦਾ ਪ੍ਰਤੀਕ ਹੋਵੇਗਾ।

ਇਰਾਨ ਬੋਲਿਆ : ਟਰੰਪ ਨੇ ਜੰਗ ਕੀਤੀ ਹੈ ਸ਼ੁਰੂ, ਖਤਮ ਅਸੀਂ ਕਰਾਂਗੇ

ਤਹਿਰਾਨ/ਬਿਊਰੋ ਨਿਊਜ਼ : ਇਜ਼ਰਾਈਲ ਨੇ ਇਰਾਨ ’ਤੇ ਕੀਤੇ ਹਮਲੇ ਦੌਰਾਨ ਫੋਰਡ ਨਿਊਕਲੀਅਰ ਸਾਈਟ ਨੂੰ ਫਿਰ ਤੋਂ ਨਿਸਾਨਾ ਬਣਾਇਆ। ਇਰਾਨੀ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਮਲਾ ਠੀਕ ਉਸੇ ਜਗ੍ਹਾ ’ਤੇ ਕੀਤਾ ਗਿਆ ਹੈ, ਜਿੱਥੇ ਐਤਵਾਰ ਨੂੰ ਸਵੇਰੇ ਅਮਰੀਕਾ ਨੇ ਬਸਟਰ ਬੰਬ ਸੁੱਟੇ ਸਨ। ਇਜ਼ਰਾਈਲੀ ਫੌਜ ਨੇ ਸੋਮਵਾਰ ਸਵੇਰੇ ਇਰਾਨ ਦੇ ਛੇ ਹਵਾਈ ਅੱਡਿਆਂ ਮਸ਼ਹਦ, ਤਹਿਰਾਨ, ਹਮਾਦਾਨ, ਦੇਜਫੁਲ, ਸ਼ਾਹਿਦ ਬਖਤਰੀ ਅਤੇ ਤਬਰੀਜ ’ਤੇ ਵੀ ਹਮਲੇ  ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਇਜ਼ਰਾਈਲ ਨੇ ਇਰਾਨ ਦੇ 15 ਫਾਈਟਰ ਜੈਟ ਅਤੇ ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਮਾਜਿਦ ਤਖਤ ਰਵਾਂਚੀ ਨੇ ਕਿਹਾ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕੇਗਾ। ਇਰਾਨੀ ਫੌਜ ਦੇ ਬੁਲਾਰੇ ਕਿਹਾ ਕਿ ਗੈਂਮਬਲਰ ਟਰੰਪ ਨੇ ਜੰਗ ਸ਼ੁਰੂ ਕੀਤੀ ਹੈ ਅਤੇੂ ਇਸ ਜੰਗ ਨੂੰ ਖਤਮ ਅਸੀਂ ਕਰਾਂਗੇ।

ਮਸਕ ਬੋਲੇ : 10 ਸਾਲਾਂ ਦੀ ਮਿਹਨਤ ਲਿਆਈ ਰੰਗ, ਬਿਨਾ ਡਰਾਈਵਰ ਤੋਂ ਚਲਦੀ ਦਿਖੀ ਈਵੀ ਕਾਰ

ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮਰੀਕਾ ਕਾਰੋਬਾਰੀ ਐਲਨ ਮਸਕ ਦੀ ਕਾਰ ਕੰਪਨੀ ਟੈਸਲਾ ਨੇ 22 ਜੂਨ ਨੂੰ ਰੋਬੋਟੈਕਸੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਅਜਿਹੀ ਆਟੋਮੈਟਿਕ ਟੈਕਸੀ ਹੈ ਜੋ ਬਿਨਾ ਕਿਸੇ ਡਰਾਈਵਰ ਦੇ ਚਲਦੀ ਹੈ। ਕੰਪਨੀ ਨੇ ਰੋਬੋਟੈਕਸੀ ਦੀ ਇਕ ਰਾਈਡ ਦੀ ਕੀਮਤ 4.20 ਡਾਲਰ ਯਾਨੀ ਕਿ 364 ਰੁਪਏ ਰੱਖੀ ਗਈ ਹੈ ਅਤੇ ਰੋਬੋਟੈਕਸੀ ਸਰਵਿਸ ਫਿਲਹਾਲ ਆਸਟਿਨ ਸ਼ਹਿਰ ’ਚ ਮਿਲੇਗੀ। ਐਲਨ ਮਸਕ ਨੇ ਸ਼ੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਰੋਬੋਟੈਕਸੀ ਬਣਾਉਣ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਿਛਲੇ 10 ਸਾਲਾਂ ਤੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦਾ ਨਤੀਜਾ ਹੈ। ਟੈਸਲਾ ਟੀਮ ਨੇ ਬਿਨਾ ਕਿਸੇ ਬਾਹਰੀ ਮਦਦ ਤੋਂ ਖੁਦ ਏਆਈ ਚਿੱਪ ਅਤੇ ਸਾਫਟਵੇਅਰ ਨੂੰ ਬਣਾਇਆ ਹੈ। ਰੋਬੋਟੈਕਸੀ ਆਰਟੀਫੀਸ਼ੀਅਲ ਇੰਟੈਲੀਜੈਂਸੀ, ਸੈਂਸਰ, ਕੈਮਰੇ, ਰਾਡਾਰ ਆਦਿ ਹਾਈਟੈਕ ਤਕਨੀਕਾਂ ਨਾਲ ਲੈਸ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.