Monday, 15 June 2026

ਅਮਰੀਕਾ-ਇਰਾਨ ਸਮਝੌਤੇ ’ਤੇ ਭੜਕਿਆ ਇਜ਼ਰਾਈਲ

ਕਿਹਾ : ਅਸੀਂ ਅਮਰੀਕਾ ਦੇ ਅਧੀਨ ਨਹੀਂ ਹਾਂ ਤੇ ਉਹ ਸਾਨੂੰ ਬੰਨ੍ਹ ਨਹੀਂ ਸਕਦਾ
ਜੇਰੂਸਲਮ/ਬਿਊਰੋ ਨਿਊਜ਼
ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਟਵੀਟ ਕਰਕੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਝੌਤਾ ਸਾਨੂੰ ਮਨਜੂਰ ਨਹੀਂ ਹੈ ਅਤੇ ਉਹ ਸਾਨੂੰ ਬੰਨ੍ਹ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਜ਼ਰਾਈਲ, ਸੰਯੁਕਤ ਰਾਜ ਅਮਰੀਕਾ ਦੇ ਅਧੀਨ ਨਹੀਂ ਹੈ ਅਤੇ ਅਸੀਂ ਇਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਹਾਂ। ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਅਸੀਂ ਇਜ਼ਰਾਈਲ ਦੀ ਸੁਰੱਖਿਆ ਦੀ ਕੀਮਤ ’ਤੇ ਅੰਤਰਰਾਸ਼ਟਰੀ ਦਬਾਅ ਅੱਗੇ ਝੁਕਦੇ ਹਾਂ, ਤਾਂ ਅਸੀਂ ਵਿਆਜ ਸਮੇਤ ਖੂਨ ਦੀ ਕੀਮਤ ਅਦਾ ਕੀਤੀ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਅਸੀਂ ਅਮਰੀਕਾ ਨੂੰ ਪਿਆਰ ਕਰਦੇ ਹਾਂ ਅਤੇ ਰਾਸ਼ਟਰਪਤੀ ਟਰੰਪ ਦੇ ਧੰਨਵਾਦੀ ਹਾਂ ਅਤੇ ਫਿਰ ਵੀ ਇਜ਼ਰਾਈਲ ਰਾਜ ਇਕ ਕਮਜ਼ੋਰ ਗਣਰਾਜ ਨਹੀਂ ਹੈ। ਇਜ਼ਰਾਈਲ ਦੇ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਕਿਹਾ ਕਿ, ਮੈਂ ਇਹ ਗੱਲਾਂ ਪ੍ਰਧਾਨ ਮੰਤਰੀ ਨੂੰ ਹਰ ਸਮੇਂ ਕਹਿੰਦਾ ਹਾਂ ਅਤੇ ਹਰ ਮਹੱਤਵਪੂਰਨ ਇਤਿਹਾਸਕ ਮੋੜ ’ਤੇ ਬੰਦ ਕਮਰਿਆਂ ਵਿਚ ਇਨ੍ਹਾਂ ਗੱਲਾਂ ਨੂੰ ਦੁਹਰਾਉਂਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਕ ਇਤਿਹਾਸਕ ਫੈਸਲਾ ਲਿਆ ਜਾਣਾ ਚਾਹੀਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.