ਓਟਵਾ : ਕੈਨੇਡਾ ਸਰਕਾਰ ਨੇ “ਲੌਸਟ ਕੈਨੇਡੀਅਨਜ਼” ਕਾਨੂੰਨ ਤਹਿਤ ਨਾਗਰਿਕਤਾ ਹਾਸਲ ਕਰਨ ਵਾਲੇ ਕੁਝ ਲੋਕਾਂ ਨੂੰ ਆਪਣੇ ਨਾਗਰਿਕਤਾ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਹ ਕਦਮ ਉਨ੍ਹਾਂ ਮਾਮਲਿਆਂ ਵਿੱਚ ਚੁੱਕਿਆ ਗਿਆ ਹੈ ਜਿੱਥੇ ਨਾਗਰਿਕਤਾ ਅਰਜ਼ੀਆਂ ਨਾਲ ਲੋੜੀਂਦੇ ਮੂਲ ਦਸਤਾਵੇਜ਼ ਜਾਂ ਪਰਿਵਾਰਕ ਕੁੱਲ ਦੇ ਪ੍ਰਮਾਣ ਪੂਰੀ ਤਰ੍ਹਾਂ ਪੇਸ਼ ਨਹੀਂ ਕੀਤੇ ਗਏ ਸਨ ।ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਮੁਅੱਕਲ ਨੂੰ ਇਮੀਗਰੇਸ਼ਨ, ਰਫਿਊਜੀਜ਼ ਅਟੈਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਸੁਨੇਹਾ ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਨਾਗਰਿਕਤਾ ਸਰਟੀਫਿਕੇਟ ਵਾਪਸ ਕਰਨਾ ਹੋਵੇਗਾ। ਸੁਨੇਹੇ ਅਨੁਸਾਰ, ਅਰਜ਼ੀ ਵਿੱਚ ਕੈਨੇਡੀਅਨ ਪਰਿਵਾਰਕ ਸਬੰਧਾਂ ਦੇ ਮੂਲ ਸਰੋਤਾਂ ਜਿਵੇਂ ਜਨਮ ਜਾਂ ਵਿਆਹ ਦੇ ਸਰਕਾਰੀ ਰਿਕਾਰਡਾਂ ਦਾ ਪ੍ਰਮਾਣ ਨਹੀਂ ਦਿੱਤਾ ਗਿਆ ਸੀ ਜਾਂ ਇਹ ਨਹੀਂ ਦੱਸਿਆ ਗਿਆ ਕਿ ਮੂਲ ਦਸਤਾਵੇਜ਼ ਕਿਉਂ ਉਪਲਬਧ ਨਹੀਂ ਸਨ। ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਅਤੇ ਆਨਲਾਈਨ ਚਰਚਾਵਾਂ ਦੇ ਆਧਾਰ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘੱਟੋ-ਘੱਟ ਕੁਝ ਸੌ ਲੋਕਾਂ ਨੂੰ ਇਸ ਤਰ੍ਹਾਂ ਦੇ ਪੱਤਰ ਮਿਲੇ ਹਨ। ਇਮੀਗਰੇਸ਼ਨ ਮੰਤਰੀ ਲੀਨਾ ਡਾਇਬ ਦੇ ਦਫ਼ਤਰ ਅਤੇ ਆਈਆਰਸੀਸੀ ਨਾਲ ਸੰਪਰਕ ਕੀਤਾ ਗਿਆ ਹੈ. ਗੌਰਤਲਬ ਹੈ ਕਿ ਪਿਛਲੇ ਸਾਲ ਕੈਨੇਡਾ ਨੇ “ਲੌਸਟ ਕੈਨੇਡੀਅਨਜ਼” ਨਾਲ ਸਬੰਧਤ ਨਿਯਮਾਂ ਵਿੱਚ ਸੋਧ ਕਰਕੇ ਕੁੱਲ ਦੇ ਆਧਾਰ 'ਤੇ ਨਾਗਰਿਕਤਾ ਲਈ ਅਰਜ਼ੀ ਦੇਣ ਵਾਲਿਆਂ ਲਈ ਕੁਝ ਪਾਬੰਦੀਆਂ ਹਟਾ ਦਿੱਤੀਆਂ ਸਨ। ਮੌਜੂਦਾ ਜਾਂਚ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਦੌਰਾਨ ਸਾਰੇ ਲਾਜ਼ਮੀ ਦਸਤਾਵੇਜ਼ ਅਤੇ ਪ੍ਰਮਾਣ ਸਹੀ ਢੰਗ ਨਾਲ ਪੇਸ਼ ਕੀਤੇ ਗਏ ਹੋਣ। ਅਧਿਕਾਰੀਆਂ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀ ਨਾਗਰਿਕਤਾ 'ਤੇ ਕੀ ਅਸਰ ਪਵੇਗਾ।
Canada ਸਰਕਾਰ ਨੇ ਕੁਝ ਨਾਗਰਿਕਤਾ ਪ੍ਰਾਪਤ ਲੋਕਾਂ ਨੂੰ ਸਰਟੀਫਿਕੇਟ ਵਾਪਸ ਕਰਨ ਲਈ ਕਿਹਾ
- ਕਨੇਡਾ
- Posted On


