ਬ੍ਰਿਟਿਸ਼ ਕੋਲੰਬੀਆ : ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰ Peter Milobar ਦੇ ਕੈਂਪੇਨ `ਤੇ ਨਿਯਮਾਂ ਦੀ ਉਲੰਘਣਾ ਲਈ ਜੁਰਮਾਨਾ ਲਗਾਇਆ ਗਿਆ ਹੈ। ਪਾਰਟੀ ਅਨੁਸਾਰ, ਲੀਡਰਸਿ਼ਪ ਦੌੜ ਵਿੱਚ ਬਣੇ ਰਹਿਣ ਲਈ ਉਮੀਦਵਾਰਾਂ ਨੂੰ ਨਿਰਧਾਰਿਤ ਫੀਸ ਸਮੇਂ `ਤੇ ਜਮ੍ਹਾਂ ਕਰਵਾਉਣੀ ਹੁੰਦੀ ਹੈ। ਤੀਜੀ ਫੀਸ 40,000 ਡਾਲਰ ਦੀ 1 ਅਪ੍ਰੈਲ ਤੱਕ ਜਮ੍ਹਾਂ ਹੋਣੀ ਸੀ, ਪਰ ਮਿਲੋਬਾਰ ਦਾ ਭੁਗਤਾਨ 2 ਅਪ੍ਰੈਲ ਨੂੰ ਮਿਲਿਆ। ਕੈਂਪੇਨ ਵੱਲੋਂ 29 ਮਾਰਚ ਨੂੰ ਚੈਕ ਦੀ ਤਸਵੀਰ ਭੇਜੀ ਗਈ ਸੀ, ਪਰ ਇਹ ਆਮ ਡਾਕ ਰਾਹੀਂ ਦੇਰ ਨਾਲ ਪਹੁੰਚਿਆ। ਇਸ ਮਾਮਲੇ ਨੂੰ ਲੀਡਰਸਿ਼ਪ ਇਲੈਕਸ਼ਨ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ।
ਬੀ.ਸੀ. ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ `ਤੇ ਲੱਗਾ ਜੁਰਮਾਨਾ
- ਕਨੇਡਾ
- Posted On


